- ‘ਖੇਡਾਂ ਵਤਨ ਪੰਜਾਬ ਦੀਆਂ’-ਸ਼ੀਜ਼ਨ-2
ਬਟਾਲਾ, 28 ਅਗਸਤ : ਡਿਪਟੀ ਕਮਿਸ਼ਨਰ, ਡਾ ਹਿਮਾਂਸ਼ੂ ਅਗਰਵਾਲ ਦੀ ਅਗਵਾਈ ਹੇਠ ‘ਖੇਡਾਂ ਵਤਨ ਪੰਜਾਬ ਦੀਆਂ’-ਸ਼ੀਜਨ 2, ਖੇਡ ਮੁਕਾਬਲਿਆਂ ਦੀਆਂ ਤਿਆਰੀਆਂ ਨੂੰ ਅੰਤਿਮ ਰੂਪ ਰੇਖਾ ਦਿੱਤੀ ਜਾ ਰਹੀ ਹੈ ਅਤੇ ਖੇਡਾਂ ਨੂੰ ਸਫਲਤਾਪੂਰਵਕ ਢੰਗ ਨਾਲ ਨੇਪਰੇ ਚਾੜ੍ਹਨ ਲਈ ਸਬੰਧਤ ਵਿਭਾਗਾਂ ਦੇ ਅਧਿਕਾਰੀਆਂ ਦੀ ਡਿਊਟੀ ਲਗਾ ਦਿੱਤੀ ਗਈ ਹੈ। ਇਹ ਜਾਣਕਾਰੀ ਦਿੰਦਿਆਂ ਰਵਿੰਦਰ ਸਿੰਘ, ਵਧੀਕ ਡਿਪਟੀ ਕਮਿਸ਼ਨਰ (ਪੇ਼ਡੂ ਵਿਕਾਸ) ਗੁਰਦਾਸਪੁਰ ਅਤੇ ਨੋਡਲ ਅਫਸਰ ਨੇ ਦੱਸਿਆ ਕਿ ਡਿਪਟੀ ਕਮਿਸ਼ਨਰ ਡਾ ਹਿਮਾਂਸ਼ੂ ਅਗਰਵਾਲ ਦੇ ਦਿਸ਼ਾ ਨਿਰਦੇਸ਼ਾਂ ਹੇਠ ਸਬੰਧਤ ਵਿਭਾਗਾਂ ਵਲੋਂ ਤਿਆਰੀਆਂ ਕੀਤੀਆਂ ਜਾ ਰਹੀਆਂ ਹਨ। ਉਨ੍ਹਾਂ ਦੱਸਿਆ ਕਿ 2 ਸਤੰਬਰ ਤੋਂ 10 ਸਤੰਬਰ ਤੱਕ ਬਲਾਕ ਪੱਧਰੀ ਅਤੇ 16 ਤੋਂ 26 ਸਤੰਬਰ ਤੱਕ ਜ਼ਿਲ੍ਹਾ ਪੱਧਰੀ ਖੇਡ ਮੁਕਾਬਲੇ ਕਰਵਾਏ ਜਾਣਗੇ। ਇਸ ਮੌਕੇ ਗੱਲ ਕਰਦਿਆਂਜਿਲ੍ਹਾ ਖੇਡ ਅਫਸਰ ਸਿਮਰਨਜੀਤ ਸਿੰਘ ਨੇ ਦੱਸਿਆ ਬਲਾਕ ਪੱਧਰੀ ਖੇਡਾਂ 2 ਤੋਂ 10 ਸਤੰਬਰ ਤੱਕ ਫੁੱਟਬਾਲ, ਕਬੱਡੀ (ਨੈਸ਼ਨਲ ਸਟਾਇਲ), ਕਬੱਡੀ (ਸਰਕਲ ਸਟਾਇਲ), ਖੋ-ਖੋੋ, ਐਥਲੈਟਿਕਸ, ਵਾਲੀਵਾਲ (ਸਮੈਸਿੰਗ), ਵਾਲੀਬਾਲ (ਸ਼ੂਟਿੰਗ), ਅਤੇ ਰੱਸਾਕੱਸੀ ਦੇ ਵੱਖ-ਵੱਖ ਉਮਰ ਵਰਗ (ਲੜਕੇ-ਲੜਕੀਆਂ) ਵਿੱਚ ਕਰਵਾਈਆਂ ਜਾਣਗੀਆਂ। ਇਸ ਤੋਂ ਇਲਾਵਾ ਜ਼ਿਲ੍ਹਾ ਪੱਧਰੀ ਟੂਰਨਾਮੈਂਟ 16 ਸਤੰਬਰ ਤੋਂ 26 ਸਤੰਬਰ ਤੱਕ ਅਤੇ ਰਾਜ ਪੱਧਰੀ ਟੂਰਨਾਮੈਂਟ 1 ਅਕਤੂਬਰ ਤੋਂ 20 ਅਕਤੂਬਰ 2023 ਤੱਕ ਕਰਵਾਏ ਜਾਣਗੇ। ਜ਼ਿਲ੍ਹਾ ਪੱਧਰੀ ਖੇਡਾਂ ਲਈ ਖਿਡਾਰੀਆਂ ਦੀ ਰਜਿਸ਼ਟੇਰਸ਼ਨ (www.khedanwatanpunjabdia.com ) 29 ਅਗਸਤ ਤੋਂ 10 ਸਤੰਬਰ 2023 ਤੱਕ ਅਤੇ ਰਾਜ ਪੱੱਧਰੀ ਟੂਰਨਾਂਮੈਂਟ ਲਈ 1 ਸਤੰਬਰ ਤੋਂ 10 ਸਤੰਬਰ 2023 ਤੱਕ ਹੋਵੇਗੀ। ਉਨ੍ਹਾਂ ਦੱਸਿਆ ਕਿ ਬਲਾਕ ਪੱਧਰੀ ਖੇਡਾਂ ਬਲਾਕ ਕਾਦੀਆਂ ਵਿਖੇ 2 ਤੋਂ 4 ਸਤੰਬਰ ਤੱਕ ਬਾਬਾ ਰਾਮ ਥੰਮਣ ਯਾਦਗਾਰੀ ਸਟੇਡੀਅਮ ਵਿਖੇ, ਬਲਾਕ ਸ੍ਰੀ ਹਰਗੋਬਿੰਦਪੁਰ ਸਾਹਿਬ ਵਿਖੇ 2 ਤੋਂ 4 ਸਤੰਬਰ ਨੂੰ ਚੀਮਾ ਪਬਲਿਕ ਸਕੂਲ ਕਿਸ਼ਨਕੋਟ, ਬਟਾਲਾ ਅਰਬਨ ਵਿਖੇ 2 ਤੋਂ 4 ਸਤੰਬਰ ਤੱਕ ਆਈ.ਟੀ.ਆਈ ਬਟਾਲਾ, ਬਲਾਕ ਧਾਰੀਵਾਲ ਵਿਖੇ 2 ਤੋਂ 4 ਸਤੰਬਰ ਤੱਕ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਘੁੰਮਣ ਕਲਾਂ, ਬਟਾਲਾ ਰੂਰਲ ਵਿਖੇ 5 ਸਤੰਬਰ ਤੋਂ 9 ਸਤੰਬਰ ਤੱਕ ਉਲੰਪੀਅਨ ਕਮਲਜੀਤ ਸਿੰਘ ਸਟੇਡੀਅਮ ਕੋਟਲਾ ਸਾਹੀਆਂ ਵਿਖੇ, ਬਲਾਕ ਡੇਰਾ ਬਾਬਾ ਨਾਨਕ ਵਿਖੇ 5 ਤੋ 7 ਸਤੰਬਰ ਤੱਕ ਸ਼ਹੀਦ ਭਗਤ ਸਿੰਘ ਖੇਡ ਸਟੇਡੀਅਮ ਡੇਰਾ ਬਾਬਾ ਨਾਨਕ, ਬਲਾਕ ਗੁਰਦਾਸਪੁਰ ਵਿਖੇ 5 ਤੋਂ 7 ਸਤੰਬਰ ਤੱਕ ਸਰਕਾਰੀ ਕਾਲਜ ਗੁਰਦਾਸਪੁਰ ਵਿਖੇ, ਬਲਾਕ ਕਾਹਨੂੰਵਾਨ ਵਿਖੇ 5 ਤੋਂ 7 ਸਤੰਬਰ ਤੱਕ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਕਾਲਾ ਬਾਲਾ, ਬਲਾਕ ਦੀਨਾਨਨਗਰ ਵਿਖੇ 8 ਤੋਂ 10 ਸਤੰਬਰ ਤੱਕ ਐਸ.ਐਮ.ਐਮ ਕਾਲਜ ਦੀਨਾਨਗਰ ਅਤੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ (ਲੜਕੀਆਂ) ਦੀਨਾਨਗਰ, ਬਲਾਕ ਦੋਰਾਂਗਲਾ ਵਿਖੇ 8 ਤੋਂ 10 ਸਤੰਬਰ ਤੱਕ ਨਵੋਦਿਆ ਸਕੂਲ ਪਿੰਡ ਦਬੂੜੀ ਅਤੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਝਬਕਰਾ, ਬਲਾਕ ਕਲਾਨੋਰ ਵਿਖੇ 8 ਤੋਂ 10 ਸਤੰਬਰ ਤੱਕ ਸ਼ਹੀਦ ਭਗਤ ਸਿੰਘ ਸਟੇਡੀਅਮ ਅਗਵਾਨ ਕਲਾਨੋਰ ਵਿਖੇ ਅਤੇ ਬਲਾਕ ਫਤਿਹਗੜ੍ਹ ਚੂੜੀਆਂ ਵਿਖੇ 8 ਤੋਂ 10 ਸਤੰਬਰ ਤੱਕ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ, ਆਜਮਪੁਰ, ਕਾਲਾ ਅਫਗਾਨਾ ਵਿਖੇ ਕਰਵਾਈਆਂ ਜਾਣਗੀਆਂ।