ਅਮਰੀਕਾ ਵਰਜੀਨੀਆ ਵਾਲਮਾਰਟ ‘ਚ ਗੋਲੀਬਾਰੀ, 10 ਲੋਕਾਂ ਦੀ ਮੌਤ, ਕੁਝ ਜ਼ਖਮੀ

ਅਮਰੀਕਾ : ਅਮਰੀਕਾ ਵਿੱਚ ਇੱਕ ਵਾਰ ਫਿਰ ਗੋਲੀਬਾਰੀ ਦਾ ਮਾਮਲਾ ਸਾਹਮਣੇ ਆਇਆ ਹੈ। ਮਿਲੀ ਜਾਣਕਾਰੀ ਮੁਤਾਬਕ ਵਰਜੀਨੀਆ ‘ਚ ਚੇਸਾਪੀਕ ਸਥਿਤ ਵਾਲਮਾਰਟ ਦੇ ਮੈਨੇਜਰ ਨੇ ਗੋਲੀਬਾਰੀ ਸ਼ੁਰੂ ਕਰ ਦਿੱਤੀ। ਇਸ ਘਟਨਾ ‘ਚ 10 ਲੋਕਾਂ ਦੀ ਮੌਤ ਹੋ ਜਾਣ ਦਾ ਖਦਸ਼ਾ ਜਤਾਇਆ ਜਾ ਰਿਹਾ ਹੈ। ਕੁਝ ਜ਼ਖਮੀ ਵੀ ਹੋਏ ਹਨ, ਜਿਸ ਮਗਰੋਂ ਪੁਲਿਸ ਮੌਕੇ ‘ਤੇ ਪਹੁੰਚ ਗਈ। ਗੋਲੀਬਾਰੀ ਵੇਲੇ ਸਟੋਰ ਵਿੱਚ ਕਈ ਕਰਮਚਾਰੀ ਵੀ ਮੌਜੂਦ ਸਨ। ਪੁਲਿਸ ਦਾ ਕਹਿਣਾ ਹੈ ਕਿ ਬੈਟਲਫੀਲਡ ਬੁਲੇਵਾਰਡ ‘ਤੇ ਵਾਲਮਾਰਟ ‘ਤੇ ਗੋਲੀਬਾਰੀ ਕਰਨ ਵਾਲੇ ਸ਼ੱਕੀ ਮਾਰ ਦਿੱਤਾ ਗਿਆ ਹੈ। ਹਾਲਾਂਕਿ ਅਜੇ ਤੱਕ ਇਹ ਸਪੱਸ਼ਟ ਨਹੀਂ ਹੈ ਕਿ ਇਸ ਘਟਨਾ ‘ਚ ਕਿੰਨੇ ਲੋਕਾਂ ਦੀ ਮੌਤ ਹੋਈ ਹੈ। ਪੁਲਿਸ ਦੇ ਬੁਲਾਰੇ ਨੇ ਦੱਸਿਆ ਕਿ 10 ਤੋਂ ਵੱਧ ਲੋਕਾਂ ਦੀ ਮੌਤ ਨਹੀਂ ਹੋਈ ਹੈ। ਉਨ੍ਹਾਂ ਕਿਹਾ ਕਿ ਇਹ ਸਪੱਸ਼ਟ ਨਹੀਂ ਹੈ ਕਿ ਗੋਲੀ ਚਲਾਉਣ ਵਾਲਾ ਕਰਮਚਾਰੀ ਸੀ ਜਾਂ ਨਹੀਂ। ਸ਼ੂਟਰ ਮਾਰਿਆ ਗਿਆ ਹੈ। ਅਧਿਕਾਰੀ ਪੀੜਤਾਂ ਦੀ ਜਾਂਚ ਕਰਨ ਲਈ ਵਾਲਮਾਰਟ ਸੁਪਰ ਸੈਂਟਰ ਜਾ ਰਹੇ ਹਨ। ਘਟਨਾ ਦਾ ਪਤਾ ਲੱਗਦਿਆਂ ਹੀ ਵਾਲਮਾਰਟ ਆਊਟਲੈੱਟ ‘ਤੇ 40 ਤੋਂ ਵੱਧ ਐਮਰਜੈਂਸੀ ਵਾਹਨ ਪਹੁੰਚ ਗਏ ਸਨ। ਪੁਲਿਸ ਵਿਭਾਗ ਦੇ ਬੁਲਾਰੇ ਲਿਓ ਕੋਸਿੰਸਕੀ ਦਾ ਕਹਿਣਾ ਹੈ ਕਿ ਜਦੋਂ ਪੁਲਿਸ ਮੌਕੇ ‘ਤੇ ਪਹੁੰਚੀ ਤਾਂ ਗੋਲੀਬਾਰੀ ਦੀ ਸਥਿਤੀ ਬਣੀ ਹੋਈ ਸੀ। ਉਨ੍ਹਾਂ ਕਿਹਾ ਕਿ ਅਗਲੇ 30-40 ਮਿੰਟਾਂ ਵਿੱਚ ਸਾਨੂੰ ਪਤਾ ਲੱਗ ਸਕਦਾ ਹੈ ਕਿ ਇਸ ਘਟਨਾ ਵਿੱਚ ਕਈ ਲੋਕਾਂ ਦੀ ਮੌਤ ਹੋਈ ਹੈ ਅਤੇ ਕਈ ਲੋਕ ਜ਼ਖਮੀ ਹੋਏ ਹਨ।’