ਸੁਖਬੀਰ ਬਾਦਲ ਹੋਏ ਬਿਮਾਰ, ਪੰਜਾਬ ਬਚਾਓ ਯਾਤਰਾ ਦੀ ਬਿਕਰਮ ਸਿੰਘ ਮਜੀਠੀਆ ਕਰਨਗੇ ਰਹਿਨੁਮਾਈ 

ਚੰਡੀਗੜ੍ਹ, 9 ਅਪ੍ਰੈਲ : ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੀ ਸਿਹਤ ਅਚਾਨਕ ਖਰਾਬ ਹੋ ਗਈ ਹੈ। ਦੱਸਿਆ ਜਾ ਰਿਹਾ ਹੈ ਕਿ ਉਹ ਡਾਇਰੀਆ ਤੋਂ ਪੀੜਤ ਹੋ ਗਏ ਹਨ, ਜਿਸ ਦੀ ਵਜ੍ਹਾ ਕਰਕੇ ਉਹ ਲੁਧਿਆਣਾ ਜ਼ਿਲ੍ਹੇ ਦੇ ਅੰਦਰ ਪਾਇਲ ਤੋਂ ਸ਼ੁਰੂ ਹੋਣ ਵਾਲੀ ਪੰਜਾਬ ਬਚਾਓ ਯਾਤਰਾ ਵਿੱਚ ਸ਼ਾਮਲ ਨਹੀਂ ਹੋਣਗੇ ਅਤੇ ਉਹਨਾਂ ਦੀ ਜਗ੍ਹਾ ’ਤੇ ਅੱਜ ਸੀਨੀਅਰ ਅਕਾਲੀ ਨੇਤਾ ਬਿਕਰਮ ਸਿੰਘ ਮਜੀਠੀਆ ਇਸ ਯਾਤਰਾ ਦੀ ਰਹਿਨੁਮਾਈ ਕਰਨਗੇ। ਇਸ ਦੀ ਪੁਸ਼ਟੀ ਉਹਨਾਂ ਨੇ ਖੁਦ ਕੀਤੀ ਹੈ।
ਇੱਥੇ ਇਹ ਗੱਲ ਜ਼ਿਕਰਯੋਗ ਹੈ ਕਿ ਪੰਜਾਬ ਬਚਾਓ ਯਾਤਰਾ ਅੱਜ ਦਾ ਪ੍ਰੋਗਰਾਮ ਲੁਧਿਆਣਾ ਦੇ ਪਾਇਲ ਅਤੇ ਸਾਹਨੇਵਾਲ ਵਿਧਾਨ ਸਭਾ ਹਲਕੇ ਵਿੱਚ ਹੈ।