ਚਾਰ ਸਾਹਿਬਜ਼ਾਦਿਆਂ ਦਾ ਇਤਿਹਾਸ

 

                                                         ਸਾਹਿਬਜ਼ਾਦਾ ਬਾਬਾ ਅਜੀਤ ਸਿੰਘ ਜੀ     

       ਸ਼ਹੀਦਾਂ ਦੇ ਸਿਰਤਾਜ, ਹਿੰਦ ਦੀ ਚਾਦਰ , ਸਿੱਖਾਂ ਦੇ ਨੌਂਵੇਂ ਗੁਰੂ ਸ਼੍ਰੀ ਗੁਰੂ ਤੇਗ ਬਹਾਦਰ ਜੀ ਅਤੇ ਮਾਤਾ ਗੁੱਜਰ ਕੌਰ ਦੇ ਪੋਤਰੇ ਦਸਮੇਸ਼ ਪਿਤਾ ਦੇ ਲਾਡਲੇ ਸਪੂਤ ਮਾਤਾ ਸੁੰਦਰੀ ਜੀ ਦੇ ਅੱਖਾਂ ਦੇ ਤਾਰੇ ਸਾਹਿਬਜ਼ਾਦਾ ਅਜੀਤ ਸਿੰਘ ਜੀ ਦਾ ਜਨਮ 11 ਫ਼ਰਵਰੀ 1687 ਈਸਵੀ ਨੂੰ ਪਾਵਨ ਅਸਥਾਨ ਸ਼੍ਰੀ ਪਾਉਂਟਾ ਸਾਹਿਬ ਵਿਖੇ ਹੋਇਆ ਕੁਝ ਇਤਿਹਾਸਕਾਰਾਂ ਵੱਲੋਂ ਆਪ ਜੀ ਦੀ ਮਾਤਾ ਦਾ ਨਾਮ ਮਾਤਾ ਜੀਤੋ ਵੀ ਦੱਸਿਆ ਗਿਆ ਹੈ ਬਾਲ ਅਵਸਥਾ ਵਿੱਚ ਹੀ ਆਪ ਜੀ ਦਾ ਭਗਤੀ ਵਿੱਚ ਅਥਾਹ ਪਿਆਰ ਅਤੇ ਸ਼ਰਧਾ ਸੀ ਦੁਨਿਆਵੀ ਅਤੇ ਧਾਰਮਿਕ ਰੁਚੀਆਂ ਦੇ ਨਾਲ-ਨਾਲ ਹੀ ਆਪ ਯੁੱਧ ਕਲਾ ਨਾਲ ਸਬੰਧਤ ਖੇਡਾਂ ਜਿਵੇਂ ਕਿ ਤੀਰ ਅੰਦਾਜੀ, ਘੋੜ ਸਵਾਰੀਗੱਤਕੇਬਾਜੀ ਅਤੇ ਤਲਵਾਰਬਾਜੀ ਵਰਗੀਆਂ ਸ਼ਾਸਤਰ-ਵਿੱਦਿਆ ਨਾਲ ਸਬੰਧਤ ਖੇਡਾਂ ਦੀ ਆਪ ਜੀ ਨੇ ਭਾਈ ਜੀਵਨ ਜੀ ਪਾਸੋਂ ਸਿੱਖਿਆ ਪ੍ਰਾਪਤ ਕੀਤੀ ਆਪ ਜੀ ਆਪਣੇ ਛੋਟੇ ਭਰਾਵਾਂ ਨਾਲ ਉਪਰੋਕਤ ਖੇਡਾਂ ਖੇਡਦੇ ਹੋਏ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੀ ਹਾਜ਼ਰੀ ਵਿੱਚ ਆਪਣੇ ਪਿਤਾ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਰਹਿਨੁਮਾਈ ਹੇਠ ਗੁਰਬਾਣੀ ਅਤੇ ਕੀਰਤਨ ਦਾ ਵੀ ਅਭਿਆਸ ਕਰਿਆ ਕਰਦੇ ਸੀ ਉਪਰੋਕਤ ਗੁਣਾ ਦੇ ਧਾਰਨੀ ਹੋ ਜਾਣ ਕਾਰਨ ਆਪ ਬਾਬਾ ਜੀ ਅਖਵਾਏ ਜਾਣ ਲੱਗ ਪਏ ਅਤੇ ਬਾਬਾ ਅਜੀਤ ਸਿੰਘ ਜੀ ਦੇ ਨਾਮ ਨਾਲ ਹਰਮਨ ਪਿਆਰੇ ਹੋ ਗਏ

      ਇੱਕ ਵਾਰ ਗੁਰੂ ਜੀ ਨੇ ਅਨੰਦਪੁਰ ਸਾਹਿਬ ਵਿਖੇ ਦੀਵਾਨ ਸਜਾਏ ਹੋਏ ਸਨ ਗੁਰੂ ਜੀ ਕੋਲ ਦੇਵੀ ਦਾਸ ਨਾਂ ਦਾ ਇੱਕ ਬ੍ਰਾਹਮਣ ਫਰਿਆਦ ਲੈ ਕੇ ਆਇਆ ਕਿ ਡੇਰਾਬੱਸੀ ਦੇ ਫ਼ੌਜਦਾਰ ਚੌਧਰੀ ਜਾਬਰ ਖਾਂ ਵੱਲੋਂ ਉਸਦੀ ਪਤਨੀ ਨੂੰ ਜਬਰਨ ਅਗਵਾ ਕਰਕੇ ਕੈਦ ਕਰਕੇ ਰੱਖਿਆ ਹੋਇਆ ਹੈ। ਦੇਵੀ ਦਾਸ ਨੇ ਗੁਰੂ ਜੀ ਨੂੰ ਫੌਜਦਾਰ ਦੀ ਚੁੰਗਲ ਵਿੱਚੋਂ ਆਪਣੀ ਪਤਨੀ ਛੁਡਵਾਉਣ ਲਈ ਅਰਜ਼ ਕੀਤੀ

      ਗੁਰੂ ਜੀ ਨੇ ਦੀਵਾਨ ਵਿੱਚ ਬੈਠੇ ਆਪਣੇ ਪੁੱਤਰ ਬਾਬਾ ਜੀਵਨ ਸਿੰਘ ਜੀ ਅਤੇ ਭਾਈ ਉਦੈ ਸਿੰਘ ਨੂੰ ਸੁਰੱਖਿਅਤ ਵਾਪਸ ਲਿਆਉਣ ਲਈ ਤੁਰੰਤ ਕੁਝ ਸਿੰਘਾਂ ਨਾਲ ਡੇਰਾਬੱਸੀ ਰਵਾਨਾ ਕਰ ਦਿੱਤਾ। ਬਾਬਾ ਜੀਵਨ ਸਿੰਘ ਜੀ ਨੇ ਭਾਈ ਉਦੈ ਸਿੰਘ ਸਮੇਤ ਸਿੰਘਾਂ ਨਾਲ ਚੌਧਰੀ ਜਾਬਰ ਖਾਂ ਦੀ ਹਵੇਲੀ ਉੱਪਰ ਹੱਲਾ ਬੋਲ ਦਿੱਤਾ ਅਤੇ ਦੇਵਕੀ ਦਾਸ ਦੀ ਪਤਨੀ ਨੂੰ ਚੌਧਰੀ ਦੇ ਕਬਜ਼ੇ ਵਿੱਚੋਂ ਛੁਡਵਾਕੇ ਸਹੀ ਸਲਾਮਤ ਦੇਵੀ ਦਾਸ ਦੇ ਹਵਾਲੇ ਕਰ ਦਿੱਤਾ ਇਸ ਤਰਾਂ 12 ਸਾਲਾਂ ਦੀ ਬਾਲ ਅਵਸਥਾ ਵਿੱਚ ਹੀ ਆਪ ਜੀ ਨੇ ਬਹਾਦਰੀ ਅਤੇ ਸੂਰਬੀਰਤਾ ਦਾ ਸਬੂਤ ਦਿੰਦਿਆਂ ਆਪਣੇ ਪਿਤਾ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਵੱਲੋਂ ਜਬਰ-ਜ਼ੁਲਮ ਵਿਰੁੱਧ ਲਏ ਪਹਿਲੇ ਇਮਤਿਹਾਨ ਨੂੰ ਪਾਸ ਕਰ ਲਿਆ

      ਇਸੇ ਤਰਾਂ ਹੀ ਉੱਤਰ-ਪੱਛਮ ਦੇ ਪੋਠੋਹਾਰ ਤੋਂ ਇੱਕ ਵਾਰ ਜੱਥਾ ਰਿਹਾ ਸੀ ਅਚਾਨਕ ਅਨੰਦਪੁਰ ਸਾਹਿਬ ਨੇੜੇ ਸੱਤਲੁਜ ਦਰਿਆ ਦੇ ਕੰਢੇ ਰੰਗੇੜੇ ਨਾਂ ਦੇ ਕਬੀਲੇ ਨੇ ਸਿੰਘਾਂ ਨੂੰ ਲੁੱਟ ਲਿਆ । ਪਰੰਤੂ ਜਦੋਂ ਇਸ ਗੱਲ ਦੀ ਭਿਣਕ ਗੁਰੂ ਜੀ ਨੂੰ ਲੱਗੀ ਤਾਂ ਉਹਨਾਂ ਨੇ ਰੰਗੇੜਿਆਂ ਨੂੰ ਸਬਕ ਸਿਖਾਉਣ ਲਈ ਬਾਬਾ ਅਜੀਤ ਸਿੰਘ ਜੀ ਅਤੇ ਭਾਈ ਉਦੈ ਸਿੰਘ ਨੂੰ 100 ਸਿੰਘਾਂ ਦਾ ਜੱਥਾ ਦੇ ਕੇ ਰੰਗੇੜਿਆਂ ਨਾਲ ਦੋ ਹੱਥ ਕਰਕੇ ਆਉਣ ਲਈ ਰਵਾਨਾ ਕਰ ਦਿੱਤਾ। ਬਾਬਾ ਜੀਵਨ ਸਿੰਘ ਜੀ ਅਤੇ ਭਾਈ ਉਦੈ ਸਿੰਘ ਜੀ ਨੇ ਸਿੰਘਾਂ ਸਮੇਤ ਰੰਗੇੜਿਆਂ ਨੂੰ ਚੰਗੀ ਧੂੜ ਚਟਾਈ ਅਤੇ ਜੱਥੇ ਤੋਂ ਲੁੱਟਿਆ ਮਾਲ ਵਾਪਸ ਲਿਆਕੇ ਉਹਨਾਂ ਦੇ ਸਹੀ ਸਲਾਮਤ ਹਵਾਲੇ ਕਰਕੇ ਆਪਣੀ ਬਹਾਦਰੀ ਅਤੇ ਯੁੱਧ ਕਲਾ ਦਾ ਉੱਤਮ ਨਮੂਨਾ ਪੇਸ਼ ਕੀਤਾ

       ਜਦੋਂ ਪਹਾੜੀ ਰਾਜਿਆ ਨੇ ਅਨੰਦਪੁਰ ਉੱਤੇ ਹਮਲਾ ਕਰ ਦਿੱਤਾ ਤਾਂ ਪਿਤਾ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਸਭ ਤੋਂ ਵੱਧ ਮਹੱਤਵਪੂਰਨ ਜਗ੍ਹਾ ਤਾਰਾਗੜ੍ਹ ਕਿਲੇ ਦੀ ਰੱਖਿਆ ਕਰਨ ਦਾ ਜਿੰਮਾ ਬਾਬਾ ਅਜੀਤ ਸਿੰਘ ਅਤੇ ਭਾਈ ਉਦੈ ਸਿੰਘ ਨੂੰ ਸੌਂਪ ਦਿੱਤਾ ਗਿਆ ਇਥੇ ਇਸ ਸਮੇਂ ਉਨ੍ਹਾਂ ਅਤੇ ਭਾਈ ਉਦੈ ਸਿੰਘ ਨੇ ਪਹਾੜੀ ਰਾਜਿਆਂ ਨਾਲ ਲੋਹਾ ਲੈਂਦਿਆਂ ਸਿਰਫ ਚਾਰ ਦਿਨਾਂ ਵਿੱਚ ਹੀ ਦੁਸ਼ਮਣਾਂ ਨੂੰ ਖਦੇੜਦਿਆਂ ਫ਼ਤਿਹ ਹਾਸਿਲ ਕਰ ਲਈ ਬਾਬਾ ਅਜੀਤ ਸਿੰਘ ਜੀ ਨੇ ਇਸੇ ਤਰਾਂ ਹੀ ਮੁਗਲਾਂ ਖ਼ਿਲਾਫ਼ ਨਿਰਮੋਹਗੜ੍ਹ ਦੀ ਜੰਗ ਅਤੇ ਭਸੌਲੀ ਦੀ ਜੰਗ ਵਿੱਚ ਵੀ ਦੁਸ਼ਮਣ ਨੂੰ ਚੰਗਾ ਸਬਕ ਸਿਖਾ ਕੇ ਕਰਾਰੀ ਹਾਰ ਦਿਵਾਕੇ ਅਪਣੇ ਸਾਹਸ ਦਾ ਪ੍ਰਮਾਣ ਦਿੱਤਾ

          ਸੰਨ 1704 ਈਸਵੀ ਵਿੱਚ ਜਦੋਂ ਮੁਗਲ ਹੁਕਮਰਾਨਾਂ ਨੇ ਫੌਜਾਂ ਨਾਲ ਧਾਵਾ ਬੋਲ ਦਿੱਤਾ ਤਾਂ ਆਪ ਨੇ ਯੁੱਧ ਦੇ ਮੈਦਾਨ ਵਿੱਚ ਦੁਸ਼ਮਣਾਂ ਖ਼ਿਲਾਫ਼ ਲੜਦਿਆਂ ਆਪਣੀ ਸ਼ਾਸ਼ਤਰ-ਵਿੱਦਿਆ ਵਿੱਚ ਨਿਪੁੰਨਤਾ ਦਾ ਵਿਲੱਖਣ ਨਮੂਨਾ ਪੇਸ਼ ਕੀਤਾ ਗੁਰੂ ਜੀ ਨੇ 5 ਅਤੇ 6 ਦਸੰਬਰ ਦੀ ਰਾਤ ਨੂੰ ਮੁਗਲ ਹੁਕਮਰਾਨਾਂ ਨਾਲ ਹੋਏ ਸਮਝੌਤੇ ਤਹਿਤ ਅਨੰਦਪੁਰ ਦਾ ਕਿਲਾ ਛੱਡਣ ਲੱਗਿਆਂ ਪਿੱਛੋਂ ਜੱਥੇ ਦੀ ਸੁਰੱਖਿਆ ਦੀ ਜਿੰਮੇਵਾਰੀ ਬਾਬਾ ਅਜੀਤ ਸਿੰਘ ਜੀ ਨੂੰ ਸੌਂਪ ਦਿੱਤੀ ਪਰੰਤੂ ਮੁਗਲਾਂ ਨੇ ਸਮਝੌਤੇ ਤੋਂ ਅੱਖਾਂ ਫੇਰ ਲਈਆਂ ਅਤੇ ਜੱਥੇ ਉੱਤੇ ਪਿਛਲੇ ਪਾਸਿਓਂ ਸ਼ਾਹੀ ਟਿੱਬੀ ਨਾਂ ਦੀ ਪਹਾੜੀ ਦੇ ਰਸਤਿਓਂ ਹਮਲਾ ਕਰ ਦਿੱਤਾ। ਪਰ ਆਪ ਨੇ ਆਪਣੀ ਸੂਝ-ਬੂਝ ਅਤੇ ਸਿਆਣਪ ਦਿਖਾਉਂਦੇ ਹੋਏ ਮੁਗਲ ਫੌਜ ਨਾਲ ਡਟਕੇ ਮੁਕਾਬਲਾ ਕੀਤਾ ਅਤੇ ਜੱਥੇ ਨੂੰ ਸੁਰੱਖਿਅਤ ਅਪਣੇ ਨਾਲ ਲੈ ਕੇ ਸਰਸਾ ਨਦੀ ਪਾਰ ਕਰ ਗਏ ਇੱਥੇ ਗੁਰੂ ਜੀ ਦਾ ਆਪਣੇ ਪ੍ਰੀਵਾਰ ਦਾ ਨਾਲ਼ੋਂ ਵਿਛੋੜਾ ਪੈ ਗਿਆ ਅਤੇ ਉਹ ਆਪਣੇ ਵੱਡੇ ਪੁੱਤਰਾਂ ਸਾਹਿਬਜ਼ਾਦਾ ਬਾਬਾ ਅਜੀਤ ਸਿੰਘ ਅਤੇ ਸਾਹਿਬਜ਼ਾਦਾ ਜੁਝਾਰ ਸਿੰਘ ਜੀ ਨਾਲ ਕੁਝ ਸਿੰਘਾਂ ਸਮੇਤ ਰੋਪੜ ਵੱਲ ਕੂਚ ਕਰ ਗਏ। ਉਹ ਕੋਟਲਾ ਨਹਿੰਗਾਂ ਹੁੰਦੇ ਹੋਏ ਆਖਰ ਚਮਕੌਰ ਦੀ ਗੜ੍ਹੀ ਪੁੱਜ ਗਏ। ਇਥੇ ਹੀ 6-7 ਦੀ ਰਾਤ ਨੂੰ 40 ਸਿੰਘਾਂ ਦੇ ਜੱਥੇ ਸਮੇਤ ਗੁਰੂ ਜੀ ਦਾ ਮੁਗਲ ਹਾਕਮਾਂ ਦੀ ਦਸ ਲੱਖ ਫੌਜ ਨਾਲ ਸਾਹਮਣਾ ਹੋ ਗਿਆ ਸਿੱਖ ਇਤਿਹਾਸ ਦੀ ਇਸ ਮਹਾਨ ਜੰਗ ਵਿੱਚ ਦੁਸ਼ਮਣ ਨਾਲ ਆਹਮਣੇ-ਸਾਹਮਣੇ ਦੀ ਲੜਾਈ ਵਿੱਚ ਲੋਹਾ ਲੈਣ ਲਈ ਆਪ ਜੀ ਨੇ ਆਪਣੇ ਪਿਤਾ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਅੱਗੇ ਇੱਛਾ ਪ੍ਰਗਟ ਕੀਤੀ ਗੁਰੂ ਜੀ ਨੇ ਆਪਣੇ ਪੁੱਤਰ ਨੂੰ ਮੁਸਕਰਾਉਂਦੇ ਹੋਏ ਯੁੱਧ ਲੜਨ ਦੀ ਆਗਿਆ ਦੇ ਦਿੱਤੀ ਪਿਤਾ ਜੀ ਤੋਂ ਆਗਿਆ ਲੈ ਕੇ 5 ਸਿੰਘਾਂ ਦਾ ਜੱਥਾ ਲੈ ਕੇ ਬਾਬਾ ਅਜੀਤ ਸਿੰਘ ਜੀ ਚਾਈਂ-ਚਾਈਂ ਜੰਗ ਦੇ ਮੈਦਾਨ ਵਿੱਚ ਕੁੱਦ ਪਏ ਅਤੇ 10 ਲੱਖ ਦੀ ਮੁਗਲ ਫੌਜ ਨੂੰ ਭੁੱਖੇ ਸ਼ੇਰ ਵਾਂਗ ਟੁੱਟ ਕੇ ਪੈ ਗਏ

        ਮੁਗਲ ਫੌਜ ਨਾਲ ਬਹਾਦਰੀ ਨਾਲ ਲੜਦੇ ਹੋਏ ਸੈਂਕੜੇ ਮੁਗਲਾਂ ਨੂੰ ਮੌਤ ਦੇ ਘਾਟ ਉਤਾਰਦੇ ਹੋਏ ਸ਼ਹੀਦੀ ਪ੍ਰਾਪਤ ਕਰ ਗਏ