ਸਿੱਖ ਧਰਮ ਵਿੱਚ ਸਿੱਖਾਂ ਦੇ ਦਸ ਗੁਰੂ ਹੋਏ ਸਨ। ਇਹ ਦਸ ਗੁਰੂ ਇੱਕੋ ਹੀ ਰੂਹਾਨੀ ਜੋਤ ਸਨ ਅਤੇ ਇੰਨ੍ਹਾਂ ਦਾ ਇੱਕੋ ਹੀ ਮਨੋਰਥ ਮਾਨਵਤਾ ਦੀ ਭਲਾਈ ਦਾ ਸੰਦੇਸ਼ ਦੇਣਾ ਸੀ। ਆਪਣੇ-ਆਪਣੇ ਸਮੇਂ ਆਪ ਜੀ ਉਸ ਸਮੇਂ ਦੀਆਂ ਸਮਾਜਿਕ ਬੁਰਾਈਆਂ ਵਿਰੁੱਧ ਲੋਕਾਂ ਦੇ ਹੱਕ ਵਿੱਚ ਆਵਾਜ਼ ਉਠਾਉਂਦੇ ਰਹੇ ਸਨ । ਹਰੇਕ ਗੁਰੂ ਨੇ ਆਪਣੇ ਤੋਂ ਪਹਿਲੇ ਗੁਰੂ ਦੁਆਰਾ ਦਿੱਤੀਆਂ ਸਿੱਖਿਆਵਾਂ ਨੂੰ ਅੱਗੇ ਲੋਕਾਂ ਤੱਕ ਪਹੁੰਚਾਉਣਾ ਜਾਰੀ ਰੱਖਿਆ ਸੀ ਅਤੇ ਆਪਣੀਆਂ ਸਿੱਖਿਆਵਾਂ ਰਾਹੀਂ ਮਾਨਵ ਕਲਿਆਣ ਦੇ ਕੰਮਾਂ ਨੂੰ ਅੱਗੇ ਵਧਾਉਂਦੇ ਰਹੇ । ਆਪ ਸਮੇਂ-ਸਮੇਂ ਸਿਰ ਮੌਕੇ ਦੇ ਹੁਕਮਰਾਨਾਂ ਦੇ ਲੋਕਾਂ ਪ੍ਰਤੀ ਜਾਲਮਾਨਾ ਰਵਈਏ ਪ੍ਰਤੀ ਲੋਕਾਂ ਦੇ ਹੱਕ ਵਿੱਚ ਡਟਕੇ ਵਿਰੋਧ ਕਰਦੇ ਰਹੇ । ਇਸੇ ਨਤੀਜੇ ਵਜੋਂ ਆਪ ਲੋਕ ਨਾਇਕ ਦੇ ਤੌਰ ਤੇ ਸਤਿਕਾਰ ਦੇ ਪਾਤਰ ਬਣੇ , ਜਿਸ ਕਾਰਨ ਸਿੱਖੀ ਦੀ ਨੀਂਹ ਮਜ਼ਬੂਤੀ ਨਾਲ ਰੱਖੀ ਗਈ । ਸਿੱਖ ਧਰਮ ਵਿੱਚ ਸਿੱਖਾਂ ਦੇ ਦਸ ਗੁਰੂਆਂ ਵਿੱਚੋਂ ਗੁਰੂ ਨਾਨਕ ਦੇਵ ਜੀ ਸਿੱਖਾਂ ਦੇ ਪਹਿਲੇ ਗੁਰੂ ਹੋਏ ਅਤੇ ਗੁਰੂ ਗੋਬਿੰਦ ਸਿੰਘ ਜੀ ਦਸਵੇਂ ਗੁਰੂ ਹੋਏ ਹਨ । ਆਪਣਾ ਸਰੀਰ ਤਿਆਗਣ ਸਮੇ ਦਸਵੇਂ ਗੁਰੂ ਸਾਹਿਬ ਨੇ ਗੁਰੂ ਗ੍ਰੰਥ ਸਾਹਿਬ ਨੂੰ ਸਿੱਖਾਂ ਦਾ ਆਖਰੀ ਭਾਵ ਗਿਅਹਾਰਵੇਂ ਗੁਰੂ ਦਾ ਦਰਜਾ ਦਿੱਤਾ ।
ਗੁਰੂ ਸਾਹਿਬਾਨਾਂ ਦਾ ਜੀਵਨ ਇਤਿਹਾਸ: