ਜਵਾਰ ਦੀ ਰੋਟੀ ਤੁਹਾਡੀ ਸਿਹਤ ਲਈ ਵੀ ਬਹੁਤ ਲਾਭਦਾਇਕ ਹੈ। ਇਸ ਤੋਂ ਬਿਹਤਰ ਸਵਾਦ ਲਈ ਅਕਸਰ ਇਸ ਨੂੰ ਗਰਮ ਪਿਠਲਾ, ਝੁਨਕਾ ਜਾਂ ਫਿਰ ਪਿਚ ਦੇ ਨਾਲ ਪਰੋਸਿਆ ਜਾਂਦਾ ਹੈ। ਆਓ ਹੁਣ ਇਸ ਨੂੰ ਬਣਾਉਣ ਦੇ ਢੰਗ ਦੇ ਬਾਰੇ ਵਿਚ ਜਾਣਦੇ ਹਾਂ। ਜਵਾਰੀ ਦੀ ਰੋਟੀ ਬਣਾਉਣ ਦੀ ਸਮੱਗਰੀ : ਜਵਾਰ ਦਾ ਆਟਾ 1 ਕਪ ,ਪਾਣੀ ਗੂੰਨਣ ਲਈ ਲੋੜ ਅਨੁਸਾਰ, ਨਮਕ ਸਵਾਦ ਅਨੁਸਾਰ। ਇਕ ਛੋਟੇ ਪੈਨ ਵਿਚ ½ ਕਪ ਪਾਣੀ ਲਵੋ ਅਤੇ ਉਸ ਨੂੰ ਗਰਮ ਹੋਣ ਲਈ ਰਖ ਦਿਓ। ਧਿਆਨ ਰਹੇ ਕਿ ਪਾਣੀ ਉਬਲਣਾ ਚਾਹੀਦਾ ਹੈ ਨਾ ਕੀ ਸਿਰਫਫ ਥੋੜਾ ਗਰਮ ਹੋਣਾ ਚਾਹੀਦਾ। ਉਬਾਲਦੇ ਸਮੇਂ ਤੁਹਾਨੂੰ ਪਾਣੀ ਵਿਚ ਬੁਲਬੁਲੇ ਨਜ਼ਰ ਆਉਣੇ ਚਾਹੀਦੇ ਹਨ।