ਸ਼੍ਰੀ ਗੁਰੁ ਗ੍ਰੰਥ ਸਾਹਿਬ  ਇੱਕ ਵਿਲੱਖਣ ਗ੍ਰੰਥ

ਸ਼੍ਰੀ ਗੁਰੂ  ਗ੍ਰੰਥ ਸਾਹਿਬ ਰਹੱਸਵਾਦ ਅਤੇ ਸ਼ਿਸ਼ਟਾਚਾਰ ਦਾ ਇੱਕ ਮਹਾਸਾਗਰ ਹੈ। ਇਹ ਗ੍ਰੰਥ ਆਪਣੇ ਆਪ ਵਿੱਚ ਸਤਿ ਸੰਤੋਖ ਅਤੇ ਨਾਮ ਰੂਪੀ ਖਜ਼ਾਨਾ ਸਮੋਈ ਬੈਠਾ ਹੈ। ਇਹ ਨਾ ਕੇਵਲ ਸਿੱਖਾਂ ਦਾ ਪਵਿੱਤਰ ਧਾਰਮਿਕ ਗ੍ਰੰਥ ਹੈ ਸਗੋਂ ਸਾਰੀ ਮਨੁੱਖ ਜਾਤੀ ਲਈ ਇੱਕ ਅਨਮੋਲ ਖਜ਼ਾਨਾ ਹੈ।ਸ਼੍ਰੀ ਗੁਰੂ ਗ੍ਰੰਥ ਸਾਹਿਬ ਦੀ ਸੰਪਾਦਨਾ ਸਿੱਖ ਧਰਮ ਦੇ ਪੰਜਵੇਂ ਗੁਰੂ,ਸ਼੍ਰੀ ਗੁਰੂ ਅਰਜਨ ਦੇਵ ਜੀ ਨੇ 1604 ਵਿੱਚ ਕੀਤੀ ਤੇ ਬਾਣੀ ਲਿਖਣ ਦਾ ਰੁਤਬਾ ਬਾਈ ਗੁਰਦਾਸ ਜਝ ਨੂੰ ਬਖਸ਼ਿਆ।ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪਹਿਲਾ ਪ੍ਰਕਾਸ਼ ਹਰਿਮੰਦਰ ਸੲਹਿਬ ਵਿੱਚ ਕੀਤਾ ਗਿਆ ਤੇ ਬਾਬਾ ਬੁੱਢਾ ਜੀ ਨੂੰ ਪਹਿਲੇ ਮੁੱਖ ਗ੍ਰੰਥੀ ਥਾਪਿਆ ਗਿਆ। ਇਸ ਵਿੱਚ ਛੇ ਗੁਰੂ ਸਾਹਿਬਾਨਾਂ,15 ਭਗਤਾਂ ਅਤੇ 11 ਭੱਟਾਂ ਦੀ ਬਾਣੀ ਸ਼ਾਮਿਲ ਹੈ।ਇਸ ਵਿੱਚ ਗੁਰੂ ਨਾਨਕ ਦੇਵ ਜੀ ਦੇ 976 ਸ਼ਬਦ, ਗੁਰੂ ਅੰਗਦ ਦੇਵ ਜੀ ਦੇ 62 ਸ਼ਬਦ, ਗੁਰੂ ਅਮਰਦਾਸ ਜੀ ਦੇ 907 ਸ਼ਬਦ , ਗੁਰੂ ਰਾਮਦਾਸ ਜੀ ਦੇ 679 ਸ਼ਬਦ ਅਤੇ ਗੁਰੂ ਅਰਜਨ ਦੇਵ ਜੀ ਦੇ 2216 ਸ਼ਬਦ ਦਰਜ ਹਨ ਬਾਅਦ ਵਿੱਚ ਗੁਰੂ ਗੋਬਿੰਦ ਸਿੰਘ ਜੀ ਨੇ ਗੁਰੂ ਤੇਗ ਬਹਾਦਰ ਜੀ ਦੇ 59 ਸ਼ਬਦ ਅਤੇ 57 ਸਲੋਕ ਇਸ ਵਿੱਚ ਦਰਜ ਕਰਵਾਏ।ਇਸ ਵਿੱਚ ਸੱਤੇ ਅਤੇ ਬਲਵੰਡ ਦੀ ਵਾਰ ਅਤੇ ਭਾਈ ਗੁਰਦਾਸ ਜੀ ਦੇ 3 ਸ਼ਬਦ ਵੀ ਦਰਜ ਹਨ। ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ 1430 ਅੰਗ ਹਨ। ਡਾਕਟਰ ਜੀ.ਐਸ.ਮਨਸੁਖਾਨੀ ਅਨੁਸਾਰ ਜਦ ਤੱਕ ਮਨੁੱਖ ਜਾਤੀ ਜਿੰਦਾ ਰਹੇਗੀ ਉਹ ਇਸ ਗ੍ਰੰਥ ਤੋਂ ਸ਼ਾਂਤੀ ,ਸਿਆਣਪ ਅਤੇ ਉਤਸ਼ਾਹ ਪ੍ਰਾਪਤ ਕਰਦੀ ਰਹੇਗੀ। ਇਹ ਸਾਰੀ ਮਨੁੱਖ ਜਾਤੀ ਲਈ ਇੱਕ ਅਨਮੋਲ ਖਜ਼ਾਨਾ ਅਤੇ ਅਨਮੋਲ ਵਿਰਸਾ ਹੈ।

ਸ਼੍ਰੀ ਗੁਰੁ ਗ੍ਰੰਥ ਸਾਹਿਬ ਵਿੱਚ ਬ੍ਰਹਮ,ਆਤਮਾ,ਮਨ,ਹਾਉਮੈ ਆਦਿ ਵਿਸ਼ਿਆਂ ਦਾ ਨਿਰਪੂਣ ਹੋਇਆ ਹੈ।ਇਹ ਇੱਕ ਐਸਾ ਰੂਹਾਨੀ ਥਾਲ ਹੈ ਜਿਸ ਵਿੱਚ ਛੱਤੀ ਪਦਾਰਥ ਹਨ,ਜੋ ਗੁਰੁ ਅਰਜਨ ਦੇਵ ਜੀ ਨੇ ਪ੍ਰੋਸਿਆ ਹੈ।ਇਹ ਇੱਕ ਐਸਾ ਦਰਿਆ ਹੈ ਜਿਸ ਵਿੱਚ ਬੇਨਤੀ ,ਬਿਰਹੋਂ,ਸੇਵਾ,ਪ੍ਰੇਮਾ ਭਗਤੀ  ਦੇ ਅਨੇਕ ਰੰਗ ਮਿਲਦੇ ਹਨ।ਪ੍ਰਸਿੱਧ ਵਿਦਵਾਨ ਮੈਕਾਲਫ ਨੇ ਸਿੱਖ ਰਿਲੀਜਨ ਵਿੱਚ ਲਿਖਿਆ ਹੈ ਕਿ ਬਾਣੀ ਪੜ੍ਹਦਿਆਂ ਇੰਝ ਮਹਿਸੂਸ ਹੁੰਦਾ ਹੈ ਕਿ ਇਸ਼ਨਾਨ ਹੋ ਰਿਹਾ ਹੈ,ਪਾਪ ਝੜੀ ਜਾ ਰਹੇ ਹਨ ਅਤੇ ਵਹਿਮ ਨੱਸੀ ਟੁਰੀ ਜਾ ਰਹੇ ਹਨ।ਸ਼੍ਰੀ ਗੁਰੁ ਗ੍ਰੰਥ ਸਾਹਿਬ ਤੋਂ ਮੱਧਕਾਲ ਦੇ ਸਮਾਜਿਕ,ਆਰਥਿਕ,ਰਾਜਨੀਤਿਕ ਹਾਲਾਤ ਬਾਰੇ ਪਤਾ ਚੱਲਦਾ ਹੈ।ਇਹ ਉਹ ਸਮਾਂ ਸੀ ਜਦੋਂ ਔਰਤ ਦਾ ਦਰਜਾ ਬਹੁਤ ਨੀਵਾਂ ਸੀ ਲੋੜ ਸੀ ਕ੍ਰਾਂਤੀਕਾਰੀ ਵਿਚਾਰਾਂ ਦੀ ਜਿਹੜੇ ਉਸ ਵੇਲੇ ਦੀ ਆਵਾਮ ਵਿੱਚ ਜਾਗਰੂਕਤਾ ਲਿਆ ਸਕਣ।ਸੋ ਇਸ ਦੀ ਕਮੀ ਪੂਰੀ ਕੀਤੀ ਗੁਰੂ ਨਾਨਕ ਦੇਵ ਜੀ ਦੀ ਬਾਣੀ ਨੇ ਜਦ ਉਹਨਾਂ ਨੇ ਸ਼ਬਦ ਉਚਾਰਿਆ...ਸੋ ਕਿਉਂ ਮੰਦਾ ਆਖੀਐ ਜਿਤ ਜੰਮਿਹ ਰਾਜਾਨ

ਸ਼੍ਰੀ ਗੁਰੁ ਗ੍ਰੰਥ ਸਾਹਿਬ ਸਿਖਾਂ ਲਈ ਜਾਗਤ ਜੋਤ ਹੈ।ਇਸਦੀ ਹਰ ਇੱਕ ਤੁੱਕ ਰੂਹ ਨੂੰ ਛੂੰਹਦੀ ਹੈ,ਹਰ ਸ਼ਬਦ ਝੰਜੋੜ  ਸੁੱਟਦਾ ਹੈ। ਇਸ ਵਿੱਚ ਜਪੁਹੈ,ਜਿਸਨੂੰ ਪੜ੍ਹਦਿਆ ਪ੍ਰਭੂ ਪ੍ਰਪਾਤੀ ਦਾ ਵੱਲ ਆ ਜਾਂਦਾ ਹੈ।

ਸੁਖਮਨੀ ਸਾਹਿਬਪੜ੍ਹਦਿਆਂ ਆਤਮਾ ਪਵਿੱਤਰ ਹੋ ਜਾਂਦੀ ਹੈ।ਜੁਪਜੀ ਸਾਹਿਬਹੈ ਜਿਸਨੂੰ ਪੜ੍ਹਦਿਆਂ ਮਨ ਸਾਂਤ ਹੋ ਜਾਂਦਾ ਹੈ।ਇਹ ਅਜਿਹੀ ਬਾਣੀ ਹੈ ਜਿਹੜੀ ਥੋੜ੍ਹੇ ਵਿੱਚ ਬਹੁਤਾ ਕਹਿਣ ਦੀ ਸਮਰੱਥਾ ਰੱਖਦੀ ਹੈ।ਸ੍ਰੀ ਗੁਰੁ ਗ੍ਰੰਥ ਸਾਹਿਬ ਦਾ ਹਿਰਦਾ ਗੁਰੁ ਸਾਹਿਬਾਨਾਂ ਦਾ ਹੈ ਅਤੇ ਜਿੰਦ ਭਗਤਾਂ ਦੀ ਹੈ।ਸ਼੍ਰੀ ਗੁਰੁ ਗ੍ਰੰਥ ਸਾਹਿਬ ਦੀ ਸਾਰੀ ਬਾਣੀ 31 ਰਾਗਾਂ ਵਿੱਚ ਰਚੀ ਗਈ ਹੈ।ਗੁਰੁ ਗ੍ਰੰਥ ਸਾਹਿਬ ਗੁਰਮੁੱਖੀ ਲਿਪੀਵਿੱਚ ਲਿਖਿਆ ਗਿਆ ਹੈ। ਇਸ ਵਿੱਚ ਪੰਜਾਬੀ, ਹਿੰਦੀ, ਮਰਾਠੀ, ਗੁਜਰਾਤੀ, ਸੰਸਕ੍ਰਿਤ ਅਤੇ ਫਾਰਸੀ ਆਦਿ ਭਾਸ਼ਾਵਾਂ ਦੇ ਸ਼ਬਦਾਂ ਦੀ ਵਰਤੋਂ ਕੀਤੀ ਗਈ ਹੈ।ਸ੍ਰੀ ਗੁਰੁ ਗ੍ਰੰਥ ਸਾਹਿਬ  ਸਿੱਖਾ ਦੀ ਬਾਈਬਲ ਹੈ।ਪ੍ਰੋ:ਪੂਰਨ ਸਿੰਘ ਨੇ ਇਸਨੂੰ ਵਗਦੀ ਨੈਂ ਆਖਿਆ ਹੈ,ਜਿਸ ਵਿੱਚ ਸਬਰ, ਸੰਤੋਖ, ਸੱਚ, ਅਮ੍ਰਿੰਤ-ਮਈ ਨਾਮ ਦਾ ਜਲ ਵਗਦਾ ਹੈ।