news

Jagga Chopra

Articles by this Author

NIA ਨੇ ਤਰਨਤਾਰਨ ਵਿਚ ਆਈਲੈਟਸ ਤੇ ਟੂਰ ਐਂਡ ਟ੍ਰੈਵਲ ਦਾ ਕੰਮ ਕਰਨ ਵਾਲੇ ਤੋਂ 1.27 ਕਰੋੜ ਰੁਪਏ ਜ਼ਬਤ ਕੀਤੇ

ਤਰਨਤਾਰਨ  : ਅਫਗਾਨਿਸਤਾਨ ਤੋਂ ਅਪ੍ਰੈਲ 2022 ਵਿਚ ਮੁਲਠੀ ਦੀ ਆੜ੍ਹ ਵਿਚ ਸਪਲਾਈ ਕੀਤੀ ਗਈ 700 ਕਰੋੜ ਰੁਪਏ ਦੀ ਹੈਰੋਇਨ ਮਾਮਲੇ ਵਿਚ ਨੈਸ਼ਨਲ ਇਨਵੈਸਟੀਗੇਸ਼ਨ ਏਜੰਸੀ ਨੇ ਤਰਨਤਾਰਨ ਵਿਚ ਦੋ ਥਾਵਾਂ ‘ਤੇ ਦਬਿਸ਼ ਦਿੱਤੀ। ਤਰਨਤਾਰਨ ਵਿਚ ਆਈਲੈਟਸ ਤੇ ਟੂਰ ਐਂਡ ਟ੍ਰੈਵਲ ਦਾ ਕੰਮ ਕਰਨ ਵਾਲੇ ਅੰਮ੍ਰਿਤਪਾਲ ਸਿੰਘ ਤੇ ਆਫਿਸ ਦੇ ਘਰ ਤੋਂ 1.27 ਕਰੋੜ ਰੁਪਏ ਜ਼ਬਤ ਕੀਤੇ ਗਏ ਹਨ। ਇੰਨਾ ਹੀ

ਲੋਕ ਨਿਰਮਾਣ ਮੰਤਰੀ ਈ.ਟੀ.ਓ ਨੇ 10 ਜੂਨੀਅਰ ਡਰਾਫਟਸਮੈਨਾਂ ਨੂੰ ਸੌਂਪੇ ਨਿਯੁਕਤੀ ਪੱਤਰ

ਚੰਡੀਗੜ੍ਹ : ਪੰਜਾਬ ਦੇ ਲੋਕ ਨਿਰਮਾਣ ਮੰਤਰੀ ਸ੍ਰੀ ਹਰਭਜਨ ਸਿੰਘ ਈ.ਟੀ.ਓ ਨੇ ਅੱਜ  ਇੱਥੇ ਪੀ.ਐਸ.ਪੀ.ਸੀ.ਐਲ. ਗੈਸਟ ਹਾਊਸ ਵਿਖੇ 10 ਜੂਨੀਅਰ ਡਰਾਫਟਸਮੈਨਾਂ(ਜੇ.ਡੀ.ਐਮਜ਼.) ਨੂੰ ਨਿਯੁਕਤੀ ਪੱਤਰ ਸੌਂਪੇ। ਉਨਾਂ ਦੱਸਿਆ ਕਿ 11/10/2022 ਨੂੰ 93 ਜੇ.ਡੀ.ਐਮਜ਼ ਅਤੇ 18 ਜੂਨੀਅਰ ਇੰਜੀਨੀਅਰਾਂ (ਇਲੈਕਟ੍ਰੀਕਲ ਵਿੰਗ) ਨੂੰ ਨਿਯੁਕਤੀ ਪੱਤਰ ਸੌਂਪੇ ਗਏ ਸਨ। ਉਨਾਂ ਕਿਹਾ ਕਿ  81 ਹੋਰ ਜੇ

ਚੋਣ ਕਮਿਸ਼ਨ ਪਾਕਿਸਤਾਨ ਨੇ ਸਾਬਕਾ ਪ੍ਰਧਾਨ ਮੰਤਰੀ ਖਾਨ ਨੂੰ ਪੰਜ ਸਾਲ ਲਈ ਐਲਾਨਿਆ ਅਯੋਗ

ਪਾਕਿਸਤਾਨ : ਚੋਣ ਕਮਿਸ਼ਨ ਪਾਕਿਸਤਾਨ ਨੇ ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖਾਨ ਨੂੰ ਪੰਜ ਸਾਲ ਲਈ ਅਯੋਗ ਐਲਾਨ ਦਿੱਤਾ ਹੈ। ਇਮਰਾਨ ਖਾਨ ‘ਤੇ ਤੋਸ਼ਾਖਾਨਾ ਮਾਮਲੇ ਵਿਚ ਸਰਕਾਰੀ ਤੋਹਫਿਆਂ ਨੂੰ ਗੈਰ-ਕਾਨੂੰਨੀ ਢੰਗ ਨਾਲ ਵੇਚਣ ਦੇ ਦੋਸ਼ ਲੱਗੇ ਹਨ। ਇਹ ਐਲਾਨ ਕੀਤਾ ਕਿ ਇਮਰਾਨ ਖਾਨ ਹੁਣ ਸੰਸਦ ਦੇ ਮੈਂਬਰ ਨਹੀਂ ਹਨ। ਉਨ੍ਹਾਂ ਖਿਲਾਫ ਭ੍ਰਿਸ਼ਟ ਆਚਰਣ ਲਈ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।

ਅਰੁਣਾਚਲ 'ਚ ਫੌਜ ਦਾ ਹੈਲੀਕਾਪਟਰ ਰੁਦਰ ਕ੍ਰੈਸ਼

ਅਰੁਣਾਚਲ : ਸਿਆਂਗ ਜ਼ਿਲ੍ਹੇ ਵਿਚ ਅੱਜ ਵੱਡਾ ਹਾਦਸਾ ਹੋ ਗਿਆ। ਇਥੋਂ ਦੇ ਸਿੰਗਿੰਗ ਪਿੰਡ ਕੋਲ ਫੌਜ ਦਾ ਹੈਲੀਕਾਪਟਰ ਕ੍ਰੈਸ਼ ਹੋ ਗਿਆ। ਇਹ ਜਗ੍ਹਾ ਟੂਟਿੰਗ ਹੈੱਡਕੁਆਟਰ ਤੋਂ 25 ਕਿਲੋਮੀਟਰ ਦੂਰ ਹੈ। ਆਰਮੀ ਦਾ ਹੈਲੀਕਾਪਟਰ ਟੂਟਿੰਗ ਤੋਂ 25 ਕਿਲੋਮੀਟਰ ਦੂਰ ਸਿੰਗਿੰਗ ਪਿੰਡ ਕੋਲ ਕ੍ਰੈਸ਼ ਹੋ ਗਿਆ। ਜਿਥੇ ਇਹ ਹਾਦਸਾ ਵਾਪਰਿਆ, ਉਹ ਸੜਕ ਦੇ ਰਸਤੇ ਨਾਲ ਕਨੈਕਟਿਡ ਨਹੀਂ ਹੈ। ਹਾਲਾਂਕਿ

ਪੰਜਾਬ ਐਗਰੋ ਦੇ ਹਫਤਾਵਾਰੀ ਪ੍ਰੋਗਰਾਮ ’ਪੰਜ ਦਰਿਆ’ ’ਚ ਚੇਅਰਮੈਨ ਸ਼ੇਰਗਿੱਲ ਨੇ ਪੁੱਜ ਕੇ ਕੀਤੀ ਪਸ਼ੂ ਪਾਲਕਾਂ ਹਿੱਤ ਗੱਲਬਾਤ

ਚੰਡੀਗੜ੍ਹ : ਪੰਜਾਬ ਰਾਜ ਸਹਿਕਾਰੀ ਦੁੱਧ ਉਤਪਾਦਕ ਸੰਘ ਲਿਮਟਿਡ (ਮਿਲਕਫੈਡ, ਪੰਜਾਬ) ਇੱਕ ਕਿਸਾਨਾਂ ਦੀ ਸਹਿਕਾਰੀ ਸੰਸਥਾ ਹੈ ਜੋ ਕਿ ਮੁੱਖ ਤੌਰ ਤੇ ਪੰਜਾਬ ਦੇ ਕਿਸਾਨਾਂ ਪਾਸੋਂ ਦੁੱਧ ਇਕੱਠਾ ਕਰਕੇ ਰਿਟੇਲਰਾਂ, ਡੀਲਰਾਂ ਅਤੇ ਵਿਤਰਕਾਂ ਦੇ ਨੈਟਵਰਕ ਰਾਹੀਂ ਪੰਜਾਬ ਅਤੇ ਗੁਆਂਢੀ ਰਾਜਾਂ ਵਿੱਚ ਵੇਰਕਾ ਬਰਾਂਡ ਦੇ ਨਾਂਅ ਹੇਠ ਦੁੱਧ ਅਤੇ ਦੁੱਧ ਪਦਾਰਥਾਂ ਦੀ ਮਾਰਕਿਟਿੰਗ ਕਰਦੀ ਹੈ।

ਸਰਕਾਰ ਨੇ ਡਾ. ਗੋਸਲ ਨੂੰ ਵੀਸੀ ਦੇ ਆਹੁਦੇ ਤੋਂ ਨਾ ਹਟਾਇਆ ਤਾਂ ਲਈ ਜਾਵੇਗੀ ਕਾਨੂੰਨੀ ਰਾਇ : ਰਾਜਪਾਲ

ਚੰਡੀਗੜ੍ਹ : ਪੰਜਾਬ ਐਗਰੀਕਲਚਰਲ ਯੂਨੀਵਰਸਿਟੀ (ਪੀਏਯੂ) ਦੇ ਵੀਸੀ ਦੀ ਨਿਯੁਕਤੀ ਨੂੰ ਲੈ ਕੇ ਮਾਨ ਸਰਕਾਰ ਅਤੇ ਰਾਜ ਭਵਨ ਵਿਚਾਲੇ ਟਕਰਾਅ ਤੇਜ਼ ਹੋ ਗਿਆ ਹੈ। ਸਖ਼ਤ ਰੁਖ਼ ਅਪਣਾਉਂਦੇ ਹੋਏ ਪੰਜਾਬ ਦੇ ਰਾਜਪਾਲ ਬਨਵਾਰੀਲਾਲ ਪੁਰੋਹਿਤ ਨੇ ਕਿਹਾ ਕਿ ਜੇ ਸਰਕਾਰ ਡਾ. ਸਤੀਸ਼ ਗੋਸਲ ਨੂੰ ਵੀਸੀ ਦੇ ਅਹੁਦੇ ਤੋਂ ਨਹੀਂ ਹਟਾਉਂਦੀ ਤਾਂ ਉਹ ਇਸ ਮੁੱਦੇ ‘ਤੇ ਕਾਨੂੰਨੀ ਰਾਏ ਲੈਣਗੇ। ਰਾਜ ਭਵਨ

ਮਦਰਾਸ ਹਾਈ ਕੋਰਟ ਨੇ ਮੈਰਿਜ ਸਰਟੀਫਿਕੇਟ ਨੂੰ ਲੈ ਕੇ ਸੁਣਾਇਆ ਫੈਸਲਾ, ਰਸਮਾਂ ਤੋਂ ਬਿਨਾਂ ਵਿਆਹ ਨੂੰ ਰੱਦ ਮੰਨਿਆ ਜਾਵੇਗਾ

ਮਦਰਾਸ : ਮਦਰਾਸ ਹਾਈ ਕੋਰਟ ਨੇ ਮੈਰਿਜ ਸਰਟੀਫਿਕੇਟ ਨੂੰ ਲੈ ਕੇ ਫੈਸਲਾ ਸੁਣਾਇਆ ਹੈ। ਹਾਈਕੋਰਟ ਨੇ ਕਿਹਾ ਕਿ ਵਿਆਹ ਦੀ ਰਸਮ ਤੋਂ ਬਿਨਾਂ ਵਿਆਹ ਨੂੰ ਰੱਦ ਮੰਨਿਆ ਜਾਵੇਗਾ। ਯਾਨੀ ਜੇ ਵਿਆਹ ਦੀ ਰਸਮ ਨਾ ਹੋਈ ਹੋਵੇਗੀ ਤਾਂ ਵਿਆਹ ਦੀ ਰਜਿਸਟ੍ਰੇਸ਼ਨ ਅਤੇ ਸਰਟੀਫਿਕੇਟ ਦੋਵਾਂ ਦੀ ਕੋਈ ਮਹੱਤਤਾ ਨਹੀਂ ਰਹਿ ਜਾਂਦੀ। ਉਨ੍ਹਾਂ ਨੂੰ ਜਾਅਲੀ ਮੰਨਿਆ ਜਾਵੇਗਾ। ਜਸਟਿਸ ਆਰ ਵਿਜੇਕੁਮਾਰ ਨੇ

ਭੜਕਾਊ ਭਾਸ਼ਣਾਂ ਨੂੰ ਲੈ ਕੇ ਸੁਪਰੀਮ ਕੋਰਟ ਸਖ਼ਤ, ਅਜਿਹੇ ਮਾਮਲਿਆਂ ‘ਚ ਦਖਲ ਦੇਣਾ ਅਦਾਲਤ ਦੀ ਜ਼ਿੰਮੇਵਾਰੀ

ਨਵੀਂ ਦਿੱਲੀ : ਭੜਕਾਊ ਭਾਸ਼ਣਾਂ ਨੂੰ ਲੈ ਕੇ ਸੁਪਰੀਮ ਕੋਰਟ ਸਖ਼ਤ ਹੋ ਗਈ ਹੈ। ਸੁਪਰੀਮ ਕੋਰਟ ਨੇ ਆਪਣੇ ਹੁਕਮ ‘ਚ ਕਿਹਾ ਕਿ ਅਜਿਹੇ ਮਾਮਲਿਆਂ ‘ਚ ਦਖਲ ਦੇਣਾ ਇਸ ਅਦਾਲਤ ਦੀ ਜ਼ਿੰਮੇਵਾਰੀ ਹੈ। ਭੜਕਾਊ ਭਾਸ਼ਣ ‘ਤੇ ਸੁਪਰੀਮ ਕੋਰਟ ਨੇ ਸਰਕਾਰਾਂ ਨੂੰ ਕਿਹਾ ਕਿ ਜਾਂ ਤਾਂ ਕਾਰਵਾਈ ਕੀਤੀ ਜਾਵੇ, ਨਹੀਂ ਤਾਂ ਮਾਣਹਾਨੀ ਲਈ ਤਿਆਰ ਰਹਿਣ। ਸੁਪਰੀਮ ਕੋਰਟ ਨੇ ਦਿੱਲੀ, ਯੂਪੀ ਅਤੇ ਉਤਰਾਖੰਡ

ਜਗਮੋਹਨ ਕੰਗ ਨੇ ਰਾਜਪਾਲ ਨੂੰ ਪੀ.ਏ.ਯੂ. ਲੁਧਿਆਣਾ ਦੇ ਵੀ.ਸੀ. ਦੀ ਨਿਯੁਕਤੀ ਬਾਰੇ ਲਿਖਿਆ ਪੱਤਰ

ਚੰਡੀਗੜ੍ਹ : ਪੀ.ਏ.ਯੂ. ਲੁਧਿਆਣਾ, ਦੇ ਵੀ.ਸੀ. ਦੀ ਨਿਯੁਕਤੀ ਬਾਰੇ ਜਗਮੋਹਨ ਕੰਗ ਨੇ ਰਾਜਪਾਲ ਨੂੰ ਪੱਤਰ ਲਿਖਿਆ ਹੈ। ਹੇਠਾਂ ਪੜ੍ਹੋ ਉਹਨਾਂ ਰਾਜਪਾਲ ਨੂੰ ਕੀ ਕਿਹਾ....

ਵਿਸ਼ਾ:— ਪੰਜਾਬ ਖੇਤੀਬਾੜੀ ਯੂਨੀਵਰਸਿਟੀ ਵਿਖੇ ਵਾਈਸ ਚਾਂਸਲਰ ਦੀ ਨਿਯੁਕਤੀ ਬਾਰੇ
ਮੈਂ ਆਪਜੀ ਦੇ ਧਿਆਨ ਵਿੱਚ ਲਿਆਉਂਣਾ ਚਾਹੁੰਦਾ ਹਾਂ, ਕਿ ਪਿੱਛਲੇ ਕੁੱਝ ਦਿਨਾਂ ਤੋਂ ਲਗਾਤਾਰ, ਪੰਜਾਬ ਸਰਕਾਰ ਵਲੋਂ

ਕਾਂਗਰਸ ਨੇ ਖਟਕੜ ਕਲਾਂ ਵਿੱਚ ਸਰਾਰੀ ਦੀ ਬਰਖਾਸਤਗੀ ਮੰਗ ਨੂੰ ਲੈ ਕੇ ਧਰਨਾ ਦਿੱਤਾ

ਖਟਕੜ ਕਲਾਂ  : ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਅਤੇ ਵਿਰੋਧੀ ਧਿਰ ਦੇ ਆਗੂ ਪ੍ਰਤਾਪ ਸਿੰਘ ਬਾਜਵਾ ਦੀ ਅਗਵਾਈ ਹੇਠ ਸੈਂਕੜੇ ਕਾਂਗਰਸੀ ਵਰਕਰਾਂ ਨੇ ਸ਼ਹੀਦ ਭਗਤ ਸਿੰਘ ਦੀ ਯਾਦਗਾਰ ਦੇ ਸਾਹਮਣੇ ਧਰਨਾ ਦਿੰਦੇ ਹੋਏ ਭ੍ਰਿਸ਼ਟਾਚਾਰ ਦੇ ਇਲਜ਼ਾਮਾਂ ਹੇਠ ਘਿਰੇ ਮੰਤਰੀ ਫੌਜਾ ਸਿੰਘ ਸਰਾਰੀ ਦੀ ਬਰਖਾਸਤਗੀ ਅਤੇ ਗ੍ਰਿਫਤਾਰੀ ਦੀ ਮੰਗ ਕੀਤੀ ਗਈ। ਧਰਨੇ ਨੂੰ ਸੰਬੋਧਨ