news

Jagga Chopra

Articles by this Author

ਸਿਵਲ ਸਰਜਨ ਨੇ ਐਮਰਜੈਂਸੀ ਸਿਹਤ ਸੇਵਾਵਾਂ ਦੀ ਕੀਤੀ ਅਚਨਚੇਤ ਚੈਕਿੰਗ

ਸ੍ਰੀ ਫ਼ਤਹਿਗੜ੍ਹ ਸਾਹਿਬ, 14 ਫਰਵਰੀ (ਹਰਪ੍ਰੀਤ ਸਿੰਘ ਗੁੱਜਰਵਾਲ) : ਸਿਹਤ ਤੇ ਪਰਿਵਾਰ ਭਲਾਈ ਮੰਤਰੀ ਡਾ ਬਲਵੀਰ ਸਿੰਘ ਵੱਲੋਂ ਦਿੱਤੇ ਗਏ ਦਿਸ਼ਾ ਨਿਰਦੇਸ਼ਾਂ ਤਹਿਤ ਸਿਵਲ ਸਰਜਨ ਸ੍ਰੀ ਫਤਿਹਗੜ੍ਹ ਸਾਹਿਬ ਡਾ ਦਵਿੰਦਰਜੀਤ ਕੌਰ ਨੇ ਜ਼ਿਲਾ ਹਸਪਤਾਲ ਵੱਲੋਂ 24 ਘੰਟੇ ਦਿੱਤੀਆਂ ਜਾ ਰਹੀਆਂ ਐਮਰਜੈਂਸੀ ਸਿਹਤ ਸਭਾਵਾਂ ਦੀ ਦੇਰ ਰਾਤ ਅਚਨਚੇਤ ਚੈਕਿੰਗ ਕੀਤੀ । ਇਸ ਚੈਕਿੰਗ ਦੌਰਾਨ

ਬਾਬਾ ਬੰਦਾ ਸਿੰਘ ਬਹਾਦਰ ਇੰਜੀਨੀਅਰਿੰਗ ਕਾਲਜ ਵਿਖੇ ਗਾਇਨੀ ਤੇ ਬੇਸਿਕ ਲਾਈਫ ਸਪੋਰਟ ‘ਤੇ ਵਿਸ਼ੇਸ਼ ਲੈਕਚਰ ਤੇ ਵਰਕਸ਼ਾਪ

ਸ੍ਰੀ ਫ਼ਤਹਿਗੜ੍ਹ ਸਾਹਿਬ, 14 ਫਰਵਰੀ (ਹਰਪ੍ਰੀਤ ਸਿੰਘ ਗੁੱਜਰਵਾਲ) : ਬਾਬਾ ਬੰਦਾ ਸਿੰਘ ਬਹਾਦਰ ਇੰਜੀਨੀਅਰਿੰਗ ਕਾਲਜ ਨੇ ਇੰਡਸ ਹਸਪਤਾਲ ਸ੍ਰੀ ਫਤਹਿਗੜ੍ਹ ਸਾਹਿਬ ਦੇ ਸਹਿਯੋਗ ਨਾਲ ਗਾਇਨੀ ਅਤੇ ਬੇਸਿਕ ਲਾਈਫ ਸਪੋਰਟ ਤੇ ਵਿਸ਼ੇਸ਼ ਲੈਕਚਰ ਤੇ ਵਰਕਸ਼ਾਪ ਦਾ ਆਯੋਜਨ ਕੀਤਾ। ਇਸ ਪ੍ਰੋਗਰਾਮ ਦਾ ਮੁੱਖ ਉਦੇਸ਼ ਮਹਿਲਾਵਾਂ ਦੀ ਸਿਹਤ ਬਾਰੇ ਜਾਗਰੁਕਤਾ ਫੈਲਾਉਣਾ ਅਤੇ ਹਾਦਸਿਆਂ ਦੌਰਾਨ ਜੀਵਨ

ਸ੍ਰੀ ਦਰਬਾਰ ਸਾਹਿਬ ਲਈ ਐਚਡੀਐਫਸੀ ਬੈਂਕ ਵੱਲੋਂ 3 ਬੱਸਾਂ ਤੇ 3 ਵੈਨਾਂ ਭੇਟ  
  • ਐਡਵੋਕੇਟ ਧਾਮੀ ਨੇ ਪੁੱਜੇ ਬੈਂਕ ਅਧਿਕਾਰੀਆਂ ਨੂੰ ਕੀਤਾ ਸਨਮਾਨਿਤ

ਅੰਮ੍ਰਿਤਸਰ, 14 ਫਰਵਰੀ 2025 : ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਪੁੱਜਦੀ ਸੰਗਤ ਦੀ ਸਹੂਲਤ ਲਈ ਐਚਡੀਐਫਸੀ ਬੈਂਕ ਵੱਲੋਂ ਕਾਰਪੋਰੇਟ ਸਮਾਜਿਕ ਜਿੰੰਮੇਵਾਰੀ (ਸੀਐੱਸਆਰ) ਪ੍ਰੋਗਰਾਮ ਤਹਿਤ ਅੱਜ ਤਿੰਨ ਬੱਸਾਂ ਅਤੇ ਤਿੰਨ ਵੈਨਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਸੌਂਪੀਆਂ ਗਈਆਂ। ਇਸ ਮੌਕੇ

ਦਿੱਲੀ ਅੰਦੋਲਨ-2 ਦਾ ਇੱਕ ਸਾਲ ਪੂਰਾ, ਕੇਂਦਰ ਨਾਲ ਮੀਟਿੰਗ ਲਈ ਆਗੂਆਂ ਦੇ ਵਫਦ ਦਾ ਐਲਾਨ, 21 ਨੂੰ ਮਨਾਈ ਜਾਵੇਗੀ ਸ਼ੁੱਭਕਰਨ ਦੀ ਪਹਿਲੀ ਬਰਸੀ
  • ਦਿੱਲੀ ਅੰਦੋਲਨ 2 ਦਾ ਇੱਕ ਸਾਲ ਪੂਰਾ, ਸ਼ੰਭੂ ਮੋਰਚੇ ਤੇ ਕਿਸਾਨਾਂ ਮਜਦੂਰਾਂ ਦਾ ਵਿਸ਼ਾਲ ਇੱਕਠ, 21 ਨੂੰ ਮਨਾਈ ਜਾਵੇਗੀ ਸ਼ਹੀਦ ਸ਼ੁੱਭਕਰਨ ਸਿੰਘ ਦੀ ਪਹਿਲੀ ਬਰਸੀ, ਕੇਂਦਰ ਨਾਲ ਮੀਟਿੰਗ ਲਈ ਆਗੂਆਂ ਦੇ ਵਫਦ ਦਾ ਐਲਾਨ

ਸ਼ੰਭੂ ਬਾਰਡਰ, 13 ਫਰਵਰੀ 2025 : ਦਿੱਲੀ ਅੰਦੋਲਨ 2 ਕਿਸਾਨ ਮਜ਼ਦੂਰ ਮੋਰਚਾ ਅਤੇ ਸੰਯੁਕਤ ਕਿਸਾਨ ਮੋਰਚਾ ( ਗੈਰ ਰਾਜਨੀਤਿਕ) ਵੱਲੋਂ ਦਿੱਲੀ ਚੱਲੋ ਦੇ ਸੱਦੇ

ਜੰਡਿਆਲਾ ਗੁਰੂ 'ਚ ਅਣਪਛਾਤਿਆਂ ਨੇ ਸਰਪੰਚ ਦੇ ਪਤੀ ਨੂੰ ਮਾਰੀਆਂ ਗੋਲੀਆਂ
  • ਮੌਕੇ ਤੇ ਪਹੁੰਚੀ ਪੁਲਿਸ ਕਰ ਰਹੀ ਇਸ ਮਾਮਲੇ ਦੀ ਜਾਂਚ ਆਸ ਪਾਸ ਦੇ ਸੀਸੀਟੀਵੀ ਖੰਗਾਲੇ ਜਾ ਰਹੇ
  • ਪੁਲਿਸ ਵੱਲੋਂ ਬਰਾਮਦ ਕੀਤੇ ਗਏ ਗੋਲੀਆਂ ਦੇ ਖੋਲ

ਜੰਡਿਆਲਾ ਗੁਰੂ, 13 ਫਰਵਰੀ 2025 : ਜੰਡਿਆਲਾ ਗੁਰੂ ਅਧੀਨ ਆਉਂਦੇ ਪਿੰਡ ਤਿਮੋਵਾਲ ਵਿਖੇ ਤਿੰਨ ਨਕਾਬਪੋਸ਼ ਅਣਪਛਾਤੇ ਵਿਅਕਤੀਆਂ ਵੱਲੋਂ ਸ਼ਰੇਆਮ ਮਹਿਲਾ ਸਰਪੰਚ ਦੇ ਪਤੀ ਸੁਖਦੇਵ ਸਿੰਘ ਉੱਪਰ ਗੋਲੀਆਂ ਚਲਾਈਆਂ ਗਈਆਂ ਜਿੱਥੇ

ਪੀਐਮ ਮੋਦੀ ਦੀ ਯਾਤਰਾ ਭਾਰਤ ਅਤੇ ਅਮਰੀਕਾ ਦੇ ਸਬੰਧਾਂ ਵਿੱਚ ਹੋਰ ਨਿੱਘ ਲਿਆਵੇਗੀ, ਵਪਾਰ, ਨਿਵੇਸ਼, ਤਕਨਾਲੋਜੀ, ਰੱਖਿਆ ਸਹਿਯੋਗ 'ਤੇ ਚਰਚਾ ਹੋਣ ਦੀ ਉਮੀਦ 

ਨਵੀਂ ਦਿੱਲੀ, 13 ਫਰਵਰੀ 2025 : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਮਰੀਕਾ ਪਹੁੰਚ ਗਏ ਹਨ। ਪ੍ਰਧਾਨ ਮੰਤਰੀ ਮੋਦੀ ਰਾਸ਼ਟਰਪਤੀ ਟਰੰਪ ਨਾਲ ਨਿੱਜੀ ਅਤੇ ਡੈਲੀਗੇਸ਼ਨ ਪੱਧਰ 'ਤੇ ਦੋ-ਪੱਖੀ ਬੈਠਕ ਕਰਨਗੇ। ਉਹ 20 ਜਨਵਰੀ ਨੂੰ ਟਰੰਪ ਦੇ ਸਹੁੰ ਚੁੱਕਣ ਤੋਂ ਬਾਅਦ ਅਮਰੀਕਾ ਦਾ ਦੌਰਾ ਕਰਨ ਵਾਲੇ ਕੁਝ ਵਿਸ਼ਵ ਨੇਤਾਵਾਂ ਵਿੱਚ ਸ਼ਾਮਲ ਹਨ। ਮੋਦੀ ਅਤੇ ਟਰੰਪ ਦੀ ਬੈਠਕ 'ਚ ਕਈ ਦੁਵੱਲੇ

ਵਿਜੀਲੈਂਸ ਨੇ ਸਿਹਤ ਕਰਮਚਾਰੀ ਨੂੰ ਰਿਸ਼ਵਤ ਲੈਂਦਿਆਂ ਰੰਗੇ ਹੱਥੀਂ ਕੀਤਾ ਕਾਬੂ

ਚੰਡੀਗੜ੍ਹ 13 ਫਰਵਰੀ, 2025 : ਪੰਜਾਬ ਵਿਜੀਲੈਂਸ ਬਿਊਰੋ ਨੇ ਸੂਬੇ ਵਿੱਚ ਭ੍ਰਿਸ਼ਟਾਚਾਰ ਵਿਰੁੱਧ ਚਲਾਈ ਮੁਹਿੰਮ ਦੌਰਾਨ ਸਿਵਲ ਹਸਪਤਾਲ, ਲੁਧਿਆਣਾ ਦੇ ਐਮਰਜੈਂਸੀ ਵਾਰਡ ਵਿੱਚ ਤਾਇਨਾਤ ਸਹਾਇਕ ਸਤਿੰਦਰ ਕੁਮਾਰ ਨੂੰ 7000 ਰੁਪਏ ਦੀ ਰਿਸ਼ਵਤ ਲੈਂਦੇ ਹੋਏ ਰੰਗੇ ਹੱਥੀਂ ਕਾਬੂ ਕੀਤਾ ਹੈ। ਅੱਜ ਇੱਥੇ ਇਹ ਖੁਲਾਸਾ ਕਰਦਿਆਂ ਰਾਜ ਵਿਜੀਲੈਂਸ ਬਿਊਰੋ ਦੇ ਇੱਕ ਸਰਕਾਰੀ ਬੁਲਾਰੇ ਨੇ ਦੱਸਿਆ

ਬੁਨਿਆਦੀ ਢਾਂਚੇ ਵਿੱਚ 930 ਕਰੋੜ ਰੁਪਏ ਦੇ ਨਿਵੇਸ਼ ਨਾਲ ਲੁਧਿਆਣਾ ਕਾਇਆ ਕਲਪ ਲਈ ਤਿਆਰ : ਡਾ. ਰਵਜੋਤ ਸਿੰਘ 
  • ਲੁਧਿਆਣਾ ਵਿੱਚ ਕ੍ਰਾਂਤੀ: ਸਮਾਰਟ ਸੜਕਾਂ, ਹਰਿਆਵਲ ਅਤੇ ਆਧੁਨਿਕ ਸਹੂਲਤਾਂ ਨਾਲ ਸ਼ਹਿਰ ਨੂੰ ਸੁਰਜੀਤ ਕਰਨ ਲਈ ਪ੍ਰਗਤੀ ਅਧੀਨ 85 ਬੁਨਿਆਦੀ ਢਾਂਚਾ ਪ੍ਰੋਜੈਕਟ

ਚੰਡੀਗੜ੍ਹ, 13 ਫਰਵਰੀ 2025 : ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਅਤੇ ਸਥਾਨਕ ਸਰਕਾਰਾਂ ਮੰਤਰੀ ਡਾ. ਰਵਜੋਤ ਸਿੰਘ ਦੀ ਦੂਰਅੰਦੇਸ਼ੀ ਅਗਵਾਈ ਅਧੀਨ ਪੰਜਾਬ ਦੇ ਸ਼ਹਿਰਾਂ ਦੇ ਬੁਨਿਆਦੀ ਢਾਂਚੇ ਨੂੰ ਸੁਰਜੀਤ

ਸਰਕਾਰੀ ਸਕੂਲਾਂ ਵਿੱਚ 2000 ਪੀਟੀਆਈ ਅਧਿਆਪਕ ਤੇ ਸਿਹਤ ਵਿਭਾਗ 'ਚ 822 ਪੋਸਟਾਂ ਦੀ ਭਰਤੀ ਹੋਵੇਗੀ : ਹਰਪਾਲ ਸਿੰਘ ਚੀਮਾ 

ਚੰਡੀਗੜ੍ਹ,  13 ਫਰਵਰੀ 2025 : ਪੰਜਾਬ ਸਰਕਾਰ ਦੀ ਅੱਜ ਕੈਬਨਿਟ ਮੀਟਿੰਗ ਵਿੱਚ ਪੰਜਾਬ ਵਿਧਾਨ ਸਭਾ ਦਾ ਵਿਸ਼ੇਸ਼ ਇਜਲਾਸ ਬੁਲਾਉਣ ਦਾ ਫ਼ੈਸਲਾ ਲਿਆ ਗਿਆ ਹੈ। ਇਹ ਵਿਸ਼ੇਸ਼ ਇਜਲਾਸ 24 ਤੇ 25 ਫਰਵਰੀ ਨੂੰ 2 ਦਿਨ ਚੱਲੇਗਾ। ਖਜ਼ਾਨਾ ਮੰਤਰੀ ਹਰਪਾਲ ਸਿੰਘ ਚੀਮਾ ਨੇ ਕੈਬਨਿਟ ਮੀਟਿੰਗ ਮਗਰੋਂ ਪ੍ਰੈੱਸ ਕਾਨਫਰੰਸ ਦੌਰਾਨ ਇਸ ਗੱਲ ਦਾ ਜ਼ਿਕਰ ਕੀਤਾ ਕਿ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ

ਨਵੇਂ ਇਨਕਮ ਟੈਕਸ ਕਾਨੂੰਨ 'ਚ 'ਅਸੈਸਮੈਂਟ ਈਅਰ' ਦੀ ਬਜਾਏ ਸਿਰਫ 'ਟੈਕਸ ਸਾਲ' ਹੋਵੇਗਾ : ਕੇਂਦਰੀ ਵਿੱਤ ਮੰਤਰੀ ਸੀਤਾਰਮਨ
  • ਕੇਂਦਰੀ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਲੋਕ ਸਭਾ ਵਿੱਚ ਆਮਦਨ ਕਰ ਬਿੱਲ, 2025 ਕੀਤਾ ਪੇਸ਼ 

ਨਵੀਂ ਦਿੱਲੀ, 13 ਫਰਵਰੀ 2025 : ਕੇਂਦਰੀ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਵੀਰਵਾਰ ਨੂੰ ਲੋਕ ਸਭਾ ਵਿੱਚ ਆਮਦਨ ਕਰ ਬਿੱਲ, 2025 ਪੇਸ਼ ਕੀਤਾ ਅਤੇ ਸਪੀਕਰ ਓਮ ਬਿਰਲਾ ਨੂੰ ਸਦਨ ਦੀ ਚੋਣ ਕਮੇਟੀ ਕੋਲ ਭੇਜਣ ਦੀ ਅਪੀਲ ਕੀਤੀ। ਬਿੱਲ ਦੀ ਪੇਸ਼ਕਾਰੀ ਦੌਰਾਨ ਵਿਰੋਧੀ ਧਿਰ ਦੇ