ਖੇਡਾਂ ਵਤਨ ਪੰਜਾਬ ਦੀਆਂ, ਕਾਰਨ ਨੌਜਵਾਨ ਮੁੜ ਖੇਡ ਮੈਦਾਨਾਂ ਨਾਲ ਜੁੜੇ : ਵਿਧਾਇਕ ਹੈਪੀ

  • ਵਿਧਾਇਕ ਰੁਪਿੰਦਰ ਸਿੰਘ ਹੈਪੀ ਨੇ ਬਲਾਕ ਖਮਾਣੋਂ ਦੀਆਂ ਖੇਡਾਂ ਦੀ ਕਰਵਾਈ ਸ਼ੁਰੂਆਤ

ਖਮਾਣੋਂ, 07 ਸਤੰਬਰ : ਪੰਜਾਬ ਸਰਕਾਰ ਵਲੋਂ  ਪੰਜਾਬ ਦੇ ਨੌਜਵਾਨਾਂ ਨੂੰ ਨਸ਼ਿਆਂ ਦੀ ਗ੍ਰਿਫਤ ਵਿੱਚੋਂ ਕੱਢਣ ਦੇ ਮਕਸਦ ਨਾਲ ਸ਼ੁਰੂ ਕਰਵਾਈਆਂ ਖੇਡਾਂ ਵਤਨ ਪੰਜਾਬ ਦੀਆਂ ਦੇ ਪਹਿਲੇ ਸੀਜ਼ਨ ਕਾਰਨ ਨੌਜਵਾਨਾਂ ਅੰਦਰ ਆਪਣੀ ਖੇਡ ਪ੍ਰਤਿਭਾ ਉਜਾਗਰ ਕਰਨ ਪ੍ਰਤੀ ਵੱਡੀ ਪੱਧਰ ਤੇ ਦਿਲਚਸਪੀ ਵਧੀ ਹੈ ਜਿਸ ਕਾਰਨ ਅੱਜ ਪੰਜਾਬ ਦੇ ਪਿੰਡਾਂ ਤੇ ਸ਼ਹਿਰਾਂ ਦੇ ਖੇਡ ਮੈਦਾਨਾਂ ਵਿੱਚ ਨੌਜਵਾਨ ਵੱਡੀ ਗਿਣਤੀ ਵਿੱਚ ਖੇਡਾਂ ਨਾਲ ਜੁੜ ਰਹੇ ਹਨ। ਇਹ ਪ੍ਰਗਟਾਵਾ ਬਸੀ ਪਠਾਣਾ ਦੇ ਵਿਧਾਇਕ ਸ. ਰੁਪਿੰਦਰ ਸਿੰਘ ਹੈਪੀ ਨੇ ਬਲਾਕ ਖਮਾਣੋਂ ਦੀਆਂ ਖੇਡਾਂ ਸ਼ੁਰੂ ਕਰਵਾਉਣ ਮੌਕੇ ਮੀਡੀਆ ਨਾਲ ਗੱਲਬਾਤ ਕਰਦਿਆਂ ਕੀਤਾ। ਓਹਨਾਂ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਖੇਡਾਂ ਨੂੰ ਪ੍ਰਫੁੱਲਤ ਕਰਨ ਅਤੇ ਖੇਡ ਸੱਭਿਆਚਾਰ ਮੁੜ ਸੁਰਜੀਤ ਕਰਨ ਦੇ ਮੰਤਵ ਨਾਲ ਕਰਵਾਈਆਂ ਜਾ ਰਹੀਆਂ ਖੇਡਾਂ ਵਤਨ ਪੰਜਾਬ ਦੀਆਂ ਦੇ ਸੀਜ਼ਨ-2 ਅਧੀਨ ਬਲਾਕ ਪੱਧਰੀ ਮੁਕਾਬਲਿਆਂ ਦੀ ਲੜੀ ਵਿਚ ਬਲਾਕ ਖਮਾਣੋਂ ਵਿੱਚ ਵੱਖ ਵੱਖ ਖੇਡਾਂ ਦੇ ਮੁਕਾਬਲੇ ਕਰਵਾਏ ਗਏ। ਇਸ ਸਬੰਧੀ ਵਧੇਰੇ ਜਾਣਕਾਰੀ ਦਿੰਦਿਆਂ ਜ਼ਿਲ੍ਹਾ ਖੇਡ ਅਫ਼ਸਰ ਸ੍ਰੀ ਕੁਲਦੀਪ ਚੁੱਘ ਨੇ ਦੱਸਿਆ ਕਿ ਬਲਾਕ ਖਮਾਣੋਂ ਦੀਆਂ ਖੇਡਾਂ ਦੇ ਪਹਿਲੇ ਦਿਨ  08 ਵੱਖ-ਵੱਖ ਗੇਮਾਂ ਐਥਲੈਟਿਕਸ, ਵਾਲੀਬਾਲ (ਸ਼ੂਟਿੰਗ ਅਤੇ ਸਮੈਸ਼ਿੰਗ), ਰੱਸਾ-ਕੱਸੀ, ਫੁੱਟਬਾਲ, ਕਬੱਡੀ (ਨੈਸ਼ਨਲ ਸਟਾਇਲ), ਕਬੱਡੀ (ਸਰਕਲ ਸਟਾਇਲ) ਅਤੇ ਖੋਹ-ਖੋਹ ਦੇ ਮੁਕਾਬਲੇ ਕਰਵਾਏ ਗਏ। ਸ਼੍ਰੀ ਚੁੱਘ ਨੇ ਦੱਸਿਆ ਕਿ ਬਲਾਕ- ਖਮਾਣੋਂ ਵਿੱਚ ਖੋ-ਖੋ ਲੜਕੀਆਂ, ਅੰਡਰ-14 ਵਿੱਚ ਪਹਿਲਾ ਸਥਾਨ– ਸਰਕਾਰੀ ਸੀਨੀ. ਸੈਕੰ.ਸਕੂਲ ਖੇੜੀ ਨੌਧ ਸਿੰਘ, ਅੰਡਰ-17ਵਿੱਚ  ਪਹਿਲਾ ਸਥਾਨ– ਸਰਕਾਰੀ ਸੀਨੀ. ਸੈਕੰ.ਸਕੂਲ ਚੜ੍ਹੀ ,ਲੜਕੀਆਂ, ਅੰਡਰ-21 ਪਹਿਲਾ ਸਥਾਨ– ਸਰਕਾਰੀ ਸੀਨੀ. ਸੈਕੰ.ਸਕੂਲ ਚੜ੍ਹੀ  ਨੇ ਹਾਸਲ ਕੀਤਾ। ਇਸੇ ਤਰਾਂ  ਖੋ-ਖੋ ਲੜਕੇ ਅੰਡਰ-14 ਵਿੱਚ ਪਹਿਲਾ ਸਥਾਨ– ਸ.ਮਿਡਲ ਸਕੂਲ ਭਾਂਬਰੀ, ਦੂਜਾ ਸਥਾਨ- ਸਰਕਾਰੀ ਸੀਨੀ. ਸੈਕੰ.ਸਕੂਲ ਚੜ੍ਹੀ ਨੇ ਹਾਸਲ ਕੀਤਾ। ਕਬੱਡੀ ਨੈਸ਼ਨਲ ਸਟਾਈਲ ਲੜਕੇ ਅੰਡਰ-14 ਵਿੱਚ  ਸ.ਸੀ.ਸੈ.ਸਕੂਲ ਮਨੈਲੀ ਧਨੌਲਾ ਪਹਿਲੇ ਸਥਾਨ ਤੇ ਅਤੇ ਅਮਰਾਲਾ ਦੂਜੇ ਸਥਾਨ ਤੇ ਰਹੇ। ਕਬੱਡੀ ਨੈਸ਼ਨਲ ਸਟਾਈਲ ਲੜਕੀਆਂ ਅੰਡਰ-14  ਵਿੱਚ ਪਹਿਲਾ ਸਥਾਨ- ਸ.ਸੀ.ਸੈ.ਸਕੂਲ ਮਨੈਲੀ ਧਨੌਲਾ, ਅੰਡਰ-17 ਵਿੱਚ ਪਹਿਲਾ ਸਥਾਨ- ਸ.ਸੀ.ਸੈ.ਸਕੂਲ ਮਨੈਲੀ ਧਨੌਲਾ, ਦੂਜਾ ਸਥਾਨ- ਭਾਮੀਆ ਸਕੂਲ  ਨੇ ਹਾਸਲ ਕੀਤਾ। ਕਬੱਡੀ ਨੈਸ਼ਨਲ ਸਟਾਈਲ ਲੜਕੀਆਂ ਅੰਡਰ-17 ਵਿੱਚ  ਪਹਿਲਾ ਸਥਾਨ- ਸ.ਸੀ.ਸੈ.ਸਕੂਲ ਮਨੈਲੀ ਧਨੌਲਾ, ਲੜਕੇ ਅੰਡਰ-21ਪਹਿਲਾ ਸਥਾਨ- ਸ਼੍ਰੀ ਗੁਰੂ ਅਮਰਦਾਸ ਸਕੂਲ ਭਾਮੀਆ, ਦੂਜਾ ਸਥਾਨ- ਸ.ਸੀ.ਸੈ.ਸਕੂਲ ਮਨੈਲੀ ਧਨੌਲਾ  ਨੇ ਪ੍ਰਾਪਤ ਕੀਤਾ। ਓਹਨਾਂ  ਹੋਰ ਦੱਸਿਆ ਕਿ ਕਬੱਡੀ ਸਰਕਲ ਸਟਾਈਲ: ਲੜਕੇ ਅੰਡਰ-14 ਪਹਿਲਾ ਸਥਾਨ- ਭੜੀ,  ਦੂਜਾ ਸਥਾਨ- ਖਮਾਣੋਂ, ਰੱਸਾ-ਕਸੀ ਵਿੱਚ ਲੜਕੀਆਂ ਅੰਡਰ-14 ਪਹਿਲਾ ਸਥਾਨ-ਫਰੌਰ, ਦੂਜਾ ਸਥਾਨ- ਰਾਏਪੁਰ ਮਾਜਰੀ, ਲੜਕੀਆਂ ਅੰਡਰ-17 ਪਹਿਲਾ ਸਥਾਨ-ਫਰੌਰ, ਦੂਜਾ ਸਥਾਨ- ਰਾਏਪੁਰ ਮਾਜਰੀ  ਰਹੇ। ਇਸੇ ਤਰਾਂ ਅਥਲੈਟਿਕਸ ਲੜਕੀਆਂ, ਅੰਡਰ-14, 600 ਮੀ. ਦੋੜ ਵਿੱਚ ਪਹਿਲਾ ਸਥਾਨ ਚਹਿਕ ਕੌਰ, ਦੂਜਾ ਸਥਾਨ- ਖੁਸ਼ਪ੍ਰੀਤ ਕੌਰ, ਤੀਜਾ ਸਥਾਨ-ਗੁਰਦੀਪ ਕੌਰ ਨੇ ਪ੍ਰਾਪਤ ਕੀਤਾ।  ਲੜਕੇ, ਅੰਡਰ-14, 600 ਮੀ. ਦੋੜ ਪਹਿਲਾ ਸਥਾਨ– ਸੁਰਿੰਦਰਪਾਲ ਸਿੰਘ, ਦੂਜਾ ਸਥਾਨ- ਏਕਨੂਰ ਸਿੰਘ,  ਤੀਜਾ ਸਥਾਨ-ਵੀਰਵਰਿੰਦਰ ਸਿੰਘ  ਨੇ ਹਸਲ ਕੀਤਾ। ਇਸ ਮੌਕੇ ਤੇ ਖਿਡਾਰੀਆਂ ਨੂੰ ਸ਼ੁਭ-ਕਾਮਨਾਵਾਂ ਦੇਣ ਲਈ  ਡਾ.ਸੰਜੀਵ ਕੁਮਾਰ, ਐੱਸ.ਡੀ.ਐੱਮ. ਖਮਾਣੋਂ ਅਤੇ ਸ.ਰਮਿੰਦਰ ਸਿੰਘ, ਡੀ.ਐੱਸ.ਪੀ. ਖਮਾਣੋਂ ਜੀ ਵੱਲੋਂ ਵਿਸ਼ੇਸ਼ ਮਹਿਮਾਨ ਵਜੋਂ ਸ਼ਿਰਕਤ ਕੀਤੀ ਗਈ। ਇਸ ਮੌਕੇ ਸ਼੍ਰੀ ਰਾਹੁਲਦੀਪ ਸਿੰਘ ਬਾਸਕਿਟਬਾਲ ਕੋਚ, ਸ਼੍ਰੀ ਲਖਵੀਰ ਸਿੰਘ ਅਥਲੈਟਿਕਸ ਕੋਚ, ਸ਼੍ਰੀ ਸੁਖਦੀਪ ਸਿੰਘ ਫੁੱਟਬਾਲ ਕੋਚ, ਸ਼੍ਰੀ ਮਨਜੀਤ ਸਿੰਘ ਕੁਸ਼ਤੀ ਕੋਚ, ਸ਼੍ਰੀ ਕਰਮਜੀਤ ਸਿੰਘ ਕਬੱਡੀ ਕੋਚ, ਸ਼੍ਰੀ ਸੰਦੀਪ ਸਿੰਘ ਡੀ.ਪੀ.ਈ.ਟੀਚਰ, ਸ਼੍ਰੀ ਮਨਦੀਪ ਸਿੰਘ , ਸ਼੍ਰੀ ਰਾਮ ਬਹਾਦੁਰ , ਸ਼੍ਰੀ ਰੋਹਿਤ ਹਾਜ਼ਰ ਸੀ।