- ਨੌਜਵਾਨ ਪੀੜੀ ਨਸ਼ੇ ਛੱਡ ਕੇ ਖੇਡਾਂ ਵੱਲ ਪ੍ਰੇਰਿਤ ਹੋਕੇ ਆਪਣੀ ਆਉਣ ਵਾਲੀ ਪੀੜੀ ਲਈ ਮਾਰਗ ਦਰਸਕ ਬਣਨ-ਕੁਲਵੰਤ ਸਿੰਘ ਗੱਜਣਮਾਜਰਾ
- ਬਲਾਕ ਪੱਧਰੀ ਖੇਡਾਂ 'ਚ ਅਮਰਗੜ੍ਹ ਬਲਾਕ ਦੇ ਖਿਡਾਰੀਆਂ ਨੇ ਦਿਖਾਏ ਆਪਣੀ ਖੇਡ ਪ੍ਰਤਿਭਾ ਦੇ ਜੌਹਰ
ਅਮਰਗੜ੍ਹ, 06 ਸਤੰਬਰ : ਖੇਡਾਂ ਵਤਨ ਪੰਜਾਬ ਦੀਆਂ '', ਸੀਜ਼ਨ-2 ਤਹਿਤ ਸਬ ਡਵੀਜ਼ਨ ਅਮਰਗੜ੍ਹ ਦੇ ਬਲਾਕ ਪੱਧਰੀ ਖੇਡ ਮੁਕਾਬਲੇ ਅੱਜ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਅਮਰਗੜ੍ਹ ਵਿਖੇ ਉਪ ਮੰਡਲ ਮੈਜਿਸਟ੍ਰੇਟ ਸ੍ਰੀਮਤੀ ਸੁਰਿੰਦਰ ਕੌਰ ਨੇ ਰਸਮੀ ਸ਼ੁਰੂਆਤ ਕਰਵਾਈ । ਉਨ੍ਹਾਂ ਖਿਡਾਰੀਆਂ ਦੀ ਹੌਸਲਾ ਅਫ਼ਜ਼ਾਈ ਕਰਦਿਆ ਕਿਹਾ ਕਿ ਹਾਰ ਜਿੱਤ ਕੋਈ ਮਾਇਨਾ ਨਹੀਂ ਰੱਖਦੀ , ਖੇਡਾਂ ਕੇਵਲ ਖੇਡ ਦੀਆਂ ਭਾਵਨਾਵਾਂ ਨਾਲ ਖੇਡਣੀਆਂ ਚਾਹੀਦੀਆਂ ਹਨ । ਉਨ੍ਹਾਂ ਹੋਰ ਕਿਹਾ ਕਿ ਖੇਡਾਂ ਜਿੱਥੇ ਅਨੁਸ਼ਾਸਨ ਦੀ ਭਾਵਨਾ ਪੈਦਾ ਕਰਦਿਆ ਹਨ, ਉੱਥੇ ਨੌਜਵਾਨਾਂ ਨੂੰ ਸਹੀ ਸੇਧ ਵੀ ਦਿੰਦਿਆਂ ਹਨ । ਇਸ ਮੌਕੇ ਉਨ੍ਹਾਂ ਦੱਸਿਆ ਕਿ ਇਹ ਬਲਾਕ ਪੱਧਰੀ ਖੇਡ ਮੁਕਾਬਲੇ ਮਿਤੀ 05 ਅਤੇ 06 ਸਤੰਬਰ ਨੂੰ ਸਕੂਲ ਵਿਖੇ ਕਰਵਾਏ ਜਾਣਗੇ ਅਤੇ ਇਸ ਉਪਰੰਤ ਮਿਤੀ 07 ਅਤੇ 08 ਸਤੰਬਰ ਨੂੰ ਪੰਚਾਇਤੀ ਗਰਾਊਂਡ ਅਮਰਗੜ੍ਹ ਵਿਖੇ ਕਰਵਾਏ ਜਾਣਗੇ ਇਸ ਮੌਕੇ ਵਿਸ਼ੇਸ਼ ਤੌਰ ਤੇ ਪੁੱਜੇ ਵਿਧਾਇਕ ਅਮਰਗੜ੍ਹ ਦੇ ਭਰਾ ਸ੍ਰੀ ਕੁਲਵੰਤ ਸਿੰਘ ਗੱਜਣਮਾਜਰਾ ਵੱਲੋਂ ਗ਼ੁਬਾਰੇ ਛੱਡ ਇਨ੍ਹਾਂ ਬਲਾਕ ਪੱਧਰੀ ਖੇਡ ਮੁਕਾਬਲਿਆਂ ਦੀ ਸ਼ੁਰੂਆਤ ਕਰਵਾਈ । ਉਨ੍ਹਾਂ ਕਿਹਾ ਕਿ ਸੂਬੇ ਵਿੱਚ ਖੇਡਾਂ ਨੂੰ ਪ੍ਰਫੁੱਲਿਤ ਕਰਨ ਲਈ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਸਰਕਾਰ ਨੇ ਅਹਿਮ ਭੂਮਿਕਾ ਨਿਭਾਈ ਹੈ। ਉਨ੍ਹਾਂ ਕਿਹਾ ਕਿ ਖੇਡ ਸੱਭਿਆਚਾਰ ਨੂੰ ਪ੍ਰਫੁੱਲਿਤ ਕਰਨ ਲਈ ਪੰਜਾਬ ਸਰਕਾਰ ਵੱਲੋਂ ‘ਖੇਡਾਂ ਵਤਨ ਪੰਜਾਬ ਦੀਆਂ’ ਦੇ ਨਾਂ ਹੇਠ ਸੂਬੇ ਭਰ ਵਿੱਚ ਖੇਡ ਮੁਕਾਬਲੇ ਕਰਵਾਏ ਜਾ ਰਹੇ ਹਨ । ਉਨ੍ਹਾਂ ਕਿਹਾ ਕਿ ਨੌਜਵਾਨ ਪੀੜੀ ਨਸ਼ੇ ਛੱਡ ਕੇ ਖੇਡਾਂ ਵੱਲ ਪ੍ਰੇਰਿਤ ਹੋਣ ਤੇ ਆਪਣੀ ਆਉਣ ਵਾਲੀ ਪੀੜੀ ਦੇ ਮਾਰਗ ਦਰਸਕ ਬਣਨ । ਇਸ ਬਾਰੇ ਹੋਰ ਜਾਣਕਾਰੀ ਦਿੰਦਿਆਂ ਜ਼ਿਲ੍ਹਾ ਖੇਡ ਅਫ਼ਸਰ ਗੁਰਦੀਪ ਸਿੰਘ ਨੇ ਦੱਸਿਆ ਸਬ ਡਵੀਜ਼ਨ ਪੱਧਰ ਤੇ ਅਥਲੈਟਿਕਸ, ਕਬੱਡੀ ( ਨੈਸ਼ਨਲ ਸਟਾਈਲ) , ਫੁੱਟਬਾਲ , ਵਾਲੀਬਾਲ ਆਦਿ ਦੇ ਮੁਕਾਬਲੇ ਕਰਵਾਏ ਗਏ । ਜਿਸ ਵਿੱਚ ਵੱਖ ਵੱਖ ਸਕੂਲਾਂ ਦੇ ਬੱਚਿਆਂ ਨੇ ਭਾਗ ਲਿਆ। ਉਨ੍ਹਾਂ ਦੱਸਿਆ ਕਿ ਇਨ੍ਹਾਂ ਖੇਡ ਮੁਕਾਬਲਿਆਂ ਦੌਰਾਨ ਪਹਿਲਾ ਸਥਾਨ ਪ੍ਰਾਪਤ ਕਰਨ ਵਾਲੇ ਐਥਲੈਟਿਕਸ ਖਿਡਾਰੀ ਅਰਸ਼ਦੀਪ ਸਿੰਘ (100 ਮੀਟਰ) ਅੰਡਰ-21 ਸਾਲ, ਦਿਲਪ੍ਰੀਤ ਸਿੰਘ (100 ਮੀਟਰ ) ਅੰਡਰ-17 ਸਾਲ, ਦਿਲਪ੍ਰੀਤ ਸਿੰਘ (800 ਮੀਟਰ) ਅੰਡਰ -21 ਸਾਲ, ਯੁਵਰਾਜ ਸਿੰਘ (800 ਮੀਟਰ) ਅੰਡਰ-17 ਸਾਲ, ਗੁਰਬਾਜ਼ ਸਿੰਗ (ਸ਼ਾਟਪੁੱਟ) ਅੰਡਰ-21 ਸਾਲ, ਰਮਨਪ੍ਰੀਤ ਸਿੰਘ (ਸ਼ਾਟਪੁੱਟ) ਅੰਡਰ-21 ਸਾਲ, ਮੁਹੰਮਦ ਕੈਫ (ਸ਼ਾਟਪੁੱਟ) ਅੰਡਰ-14 ਸਾਲ ਅਤੇ ਹਰਜੋਤ ਕੌਰ (ਸ਼ਾਟਪੁੱਟ) ਅੰਡਰ-14 ਸਾਲ ਹਨ । ਇਸ ਤੋਂ ਇਲਾਵਾ ਫੁੱਟਬਾਲ ਦੇ ਮੈਚ ਦੌਰਾਨ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਬਨਭੌਰਾ (ਅੰ-14 ਸਾਲ ਲੜਕੇ) , ਪਿੰਡ ਹਥਨ(ਅੰ-14 ਸਾਲ ਲੜਕੇ) ਦੇ ਖਿਡਾਰੀ ਜੇਤੂ ਰਹੇ। ਉਨ੍ਹਾਂ ਹੋਰ ਦੱਸਿਆ ਕਿ ਕਬੱਡੀ ਦੇ ਮੈਚ ਮੌਕੇ ਸਰਕਾਰੀ ਹਾਈ ਸਕੂਲ ਭੱਟੀਆਂ ( ਅੰਡਰ-14 ਸਾਲ ਲੜਕੇ) , ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਨਾਰੀਕੇ( ਅੰਡਰ-17 ਸਾਲ ਲੜਕੇ ਅਤੇ ਲੜਕੀਆਂ) ਦੀਆਂ ਟੀਮਾਂ ਫਸਟ ਰਹੀਆਂ ਅਤੇ ਨਾਲ ਹੀ ਵਾਲੀਬਾਲ ਗੇਮ ਦੌਰਾਨ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਮੰਨਵੀ ਦੀ ਟੀਮਾਂ ਨੇ ਜਿੱਤ ਦੇ ਜੌਹਰ ਵਿਖਾਏ। ਉਹਨਾਂ ਦੇ ਨਾਲ ਅਮਰਗੜ੍ਹ ਮਿਊਂਸੀਪਲ ਕਮੇਟੀ ਪ੍ਰਧਾਨ ਸ੍ਰੀ ਸਰਬਜੀਤ ਸਿੰਘ ਗੋਗੀ, ਉਪ ਪ੍ਰਧਾਨ ਸ੍ਰੀ ਗੁਰਦਾਸ ਸਿੰਘ,ਸ੍ਰੀ ਨਰੇਸ਼ ਕਾਲਾ ਨਾਰੀਕੇ,ਇਰਸ਼ਾਦ ਅਹਿਮਦ,ਸਜਾਦ ਅਲੀ,ਮੁਹੰਮਦ ਇਮਰਾਨ ਹੈੱਡਮਾਸਟਰ ਵੀ ਸਾਮਲ ਸਨ ।