- ਵੱਖ-ਵੱਖ ਖੇਡਾਂ ਵਿੱਚ ਖਿਡਾਰੀਆਂ ਨੇ ਬੜੇ ਉਤਸ਼ਾਹ ਅਤੇ ਜੋਸ਼ ਨਾਲ ਲਿਆ ਭਾਗ
ਤਰਨ ਤਾਰਨ, 04 ਸਤੰਬਰ : ਪੰਜਾਬ ਸਰਕਾਰ ਅਤੇ ਖੇਡ ਵਿਭਾਗ ਵੱਲੋਂ ਖੇਡਾਂ ਵਤਨ ਪੰਜਾਬ ਦੀਆਂ-2023 ਅਧੀਨ ਜਿਲਾ੍ਹ ਤਰਨਤਾਰਨ ਵਿੱਚ ਬਲਾਕ ਪੱਧਰੀ ਖੇਡਾਂ ਬਲਾਕ ਵਲਟੋਹਾ ਵਿਖੇ ਸ਼ਹੀਦ ਹਵਾਲਦਾਰ ਅਜੀਤ ਸਿੰਘ ਸਰਕਾਰੀ ਸੈਕੰਡਰੀ ਸਕੂਲ ਖੇਮਕਰਨ (ਲੜਕੇ) ਵਿੱਚ ਅੱਜ ਨੂੰ ਦੂਸਰੇ ਦਿਨ ਪੂਰੀ ਸ਼ਾਨੋ ਸੌਕਤ ਨਾਲ ਸਮਾਪਤ ਹੋਈਆਂ। ਅੱਜ ਇਹਨਾਂ ਖੇਡਾਂ ਵਿੱਚ ਵੱਖ-ਵੱਖ ਖੇਡਾਂ ਦੇ ਫਾਈਨਲ ਮੁਕਾਬਲੇ ਕਰਵਾਏ ਗਏ ਜਿੰਨਾਂ ਵਿੱਚ ਜਿੱਤ ਪ੍ਰਾਪਤ ਕਰਨ ਵਾਲੇ ਖਿਡਾਰੀਆਂ ਨੂੰ ਹਲਕਾ ਵਿਧਾਇਕ ਸਰਵਨ ਸਿੰਘ ਧੁੰਨ ਅਤੇ ਜਿਲ੍ਹਾ ਖੇਡ ਅਫਸਰ ਮੈਡਮ ਸਤਵੰਤ ਕੌਰ ਵੱਲੋਂ ਵਧਾਈ ਦਿੱਤੀ ਗਈ ਅਤੇ ਨਾ ਜਿੱਤ ਕਰਨ ਵਾਲੇ ਖਿਡਾਰੀਆਂ ਨੂੰ ਆਉਣ ਵਾਲੇ ਸਮੇਂ ਵਿੱਚ ਸਖਤ ਮਿਹਨਤ ਕਰਕੇ ਵਧੀਆ ਪ੍ਰਦਰਸ਼ਨ ਕਰਨ ਦੀ ਨਸੀਹਤ ਦਿੱਤੀ ਗਈ ਅਤੇ ਇਸ ਟੂਰਨਾਮੈਂਟ ਵਿੱਚ ਭਾਗ ਲੈਣ ਵਾਲੇ ਸਾਰੇ ਖਿਡਾਰੀਆਂ ਅਤੇ ਟੂਰਨਾਮੈਂਟ ਨੂੰ ਵਧੀਆ ਢੰਗ ਨਾਲ ਕਰਵਾਉਣ ਵਾਲੇ ਸਾਰੇ ਅਧਿਕਾਰੀਆਂ ਦਾ ਧੰਨਵਾਦ ਕੀਤਾ ਗਿਆ । ਇਸ ਮੌਕੇ ਅਤੇ ਬਲਜੀਤ ਸਿੰਘ ਲੇਖਾਕਾਰ ਜਿਲ੍ਹਾ ਖੇਡ ਦਫਤਰ ਤਰਨ ਤਾਰਨ ਅਤੇ ਸ. ਜਰਮਨਜੀਤ ਸਿੰਘ ਬਲਾਕ ਇੰਚਾਰਜ, ਸਮੂਹ ਕੋਚਿਜ ਅਤੇ ਸਰੀਰਕ ਸਿੱਖਿਆਂ ਦੇ ਅਧਿਆਪਕ ਆਦਿ ਹਾਜ਼ਰ ਸਨ। ਇਹਨਾਂ ਖੇਡਾਂ ਵਿੱਚ ਅੰਡਰ-14, 17, 21, 21-40, 41-55, 56-65 ਅਤੇ 65 ਸਾਲ ਤੋਂ ਵੱਧ ਵੱਖ-ਵੱਖ ਉਮਰ ਵਰਗ ਦੇ ਖਿਡਾਰੀਆਂ ਨੇ ਐਥਲੈਟਿਕਸ, ਫੁੱਟਬਾਲ, ਖੋ-ਖੋ, ਵਾਲੀਬਾਲ, ਕਬੱਡੀ, ਰੱਸ਼ਾਕੱਸੀ ਦੇ ਵੱਖ-ਵੱਖ ਉਮਰ ਦੇ ਮੁਕਾਬਲਿਆਂ ਵਿੱਚ ਭਾਗ ਲਿਆ। ਇਹਨਾਂ ਬਲਾਕ ਪੱਧਰੀ ਖੇਡ ਮੁਕਾਬਲਿਆਂ ਦੌਰਾਨ ਰੱਸਾਕੱਸੀ ਅੰਡਰ 14 (ਲੜਕੇ) (ਪਹਿਲਾ ਸਥਾਨ) ਸਰਕਾਰੀ ਹਾਈ ਸਕੂਲ ਕਾਲੀਆ ਸਕੱਤਰਾ ਨੇ ਪ੍ਰਾਪਤ ਕੀਤਾ।ਰੱਸਾਕੱਸੀ ਅੰਡਰ 17 (ਲੜਕੀਆਂ) (ਪਹਿਲਾ ਸਥਾਨ) ਸਰਕਾਰੀ ਹਾਈ ਸਕੂਲ ਕਾਲੀਆ ਸਕੱਤਰਾ ਨੇ ਪ੍ਰਾਪਤ ਕੀਤਾ।ਰੱਸਾਕੱਸੀ ਅੰਡਰ 21 (ਲੜਕੇ) (ਪਹਿਲਾ ਸਥਾਨ) ਸੰਤ ਕਬੀਰ ਕੋਨਵੈਂਟ ਸਕੂਲ ਦਾਸੂਵਾਲ ਨੇ ਪ੍ਰਾਪਤ ਕੀਤਾ ਅਤੇ ਰੱਸਾਕੱਸੀ ਅੰਡਰ 17 (ਲੜਕੇ) (ਪਹਿਲਾ ਸਥਾਨ) ਸੰਤ ਕਬੀਰ ਕੌਨਵੇਂਟ ਸਕੂਲ ਦਾਸੂਵਾਲ ਨੇ ਪ੍ਰਾਪਤ ਕੀਤਾ। ਇਸ ਤੋਂ ਇਲਾਵਾ ਫੁੱਟਬਾਲ ਅੰਡਰ 14 (ਲੜਕੇ) (ਪਹਿਲਾ ਸਥਾਨ) ਖੇਮਕਰਨ ਨੇ ਪ੍ਰਾਪਤ ਕੀਤਾ। ਫੁੱਟਬਾਲ ਅੰਡਰ 17 (ਲੜਕੇ) (ਪਹਿਲਾ ਸਥਾਨ) ਖੇਮਕਰਨ ਨੇ ਪ੍ਰਾਪਤ ਕੀਤਾ।ਫੁੱਟਬਾਲ ਅੰਡਰ 21 (ਲੜਕੇ) (ਪਹਿਲਾ ਸਥਾਨ) ਖੇਮਕਰਨ ਨੇ ਪ੍ਰਾਪਤ ਕੀਤਾ ਅਤੇ ਫੁੱਟਬਾਲ ਅੰਡਰ 21-30 (ਲੜਕੇ) (ਪਹਿਲਾ ਸਥਾਨ) ਖੇਮਕਰਨ ਨੇ ਪ੍ਰਾਪਤ ਕੀਤਾ।ਵੱਖ-ਵੱਖ ਖੇਡਾਂ ਵਿੱਚ ਖਿਡਾਰੀਆਂ ਨੇ ਬੜੇ ਉਤਸ਼ਾਹ ਅਤੇ ਜੋਸ਼ ਨਾਲ ਭਾਗ ਲਿਆ।