ਭਾਰਤ ਨੇ ਪਾਕਿਸਤਾਨ ਨੂੰ 7 ਵਿਕਟਾਂ ਨਾਲ ਹਰਾਇਆ, ਵਿਸ਼ਵ ਕੱਪ ਵਿਚ 8ਵੀਂ ਵਾਰ ਹਰਾਇਆ

ਅਹਿਮਦਾਬਾਦ, 14 ਅਕਤੂਬਰ : ਕ੍ਰਿਕਟ ਵਿਸ਼ਵ ਕੱਪ 'ਚ ਅਹਿਮਦਾਬਾਦ ਦੇ ਨਰਿੰਦਰ ਮੋਦੀ ਸਟੇਡੀਅਮ 'ਚ ਭਾਰਤ ਅਤੇ ਪਾਕਿਸਤਾਨ ਵਿਚਾਲੇ ਜ਼ਬਰਦਸਤ ਮੈਚ ਖੇਡਿਆ ਗਿਆ। ਕਪਤਾਨ ਰੋਹਿਤ ਸ਼ਰਮਾ ਨੇ ਟਾਸ ਜਿੱਤ ਕੇ ਪਾਕਿਸਤਾਨ ਨੂੰ ਬੱਲੇਬਾਜ਼ੀ ਦਾ ਸੱਦਾ ਦਿੱਤਾ। ਪਾਕਿ ਟੀਮ ਨੇ ਟੀਮ ਇੰਡੀਆ ਨੂੰ 192 ਦੌੜਾਂ ਦਾ ਟੀਚਾ ਦਿੱਤਾ ਸੀ। ਟੀਮ ਇੰਡੀਆ ਨੇ ਆਪਣੀ ਜਿੱਤ ਦਾ ਸਿਲਸਿਲਾ ਜਾਰੀ ਰੱਖਿਆ ਅਤੇ ਪਾਕਿਸਤਾਨ ਨੂੰ 7 ਵਿਕਟਾਂ ਨਾਲ ਹਰਾਇਆ। ਜ਼ਿਕਰਯੌਗ ਹੈ ਕਿ ਪਾਕਿਸਤਾਨ ਵਿਸ਼ਵ ਕੱਪ ਵਿੱਚ ਅੱਠਵੀਂ ਵਾਰ ਭਾਰਤ ਤੋਂ ਹਾਰਿਆ ਹੈ। ਮੁਹੰਮਦ ਸਿਰਾਜ, ਜਸਪ੍ਰੀਤ ਬੁਮਰਾਹ, ਹਾਰਦਿਕ, ਕੁਲਦੀਪ ਅਤੇ ਜਡੇਜਾ ਨੇ ਦੋ-ਦੋ ਵਿਕਟਾਂ ਲਈਆਂ। ਪਾਕਿਸਤਾਨ ਲਈ ਬਾਬਰ ਆਜ਼ਮ ਨੇ ਅਰਧ ਸੈਂਕੜਾ ਲਗਾਇਆ। ਵਨਡੇ 'ਚ ਭਾਰਤ ਖਿਲਾਫ ਇਹ ਉਸਦਾ ਪਹਿਲਾ ਅਰਧ ਸੈਂਕੜਾ ਸੀ। ਵਨਡੇ ਵਿਸ਼ਵ ਕੱਪ ਦੇ ਇਤਿਹਾਸ 'ਚ ਹੁਣ ਤਕ ਭਾਰਤੀ ਟੀਮ ਪਾਕਿਸਤਾਨ ਖਿਲਾਫ਼ ਇਕ ਵੀ ਮੈਚ ਨਹੀਂ ਹਾਰੀ ਹੈ। ਅਜਿਹੇ 'ਚ ਰੋਹਿਤ ਸ਼ਰਮਾ ਦੀ ਕਪਤਾਨੀ 'ਚ ਟੀਮ ਇੰਡੀਆ ਅਹਿਮਦਾਬਾਦ ਦੇ ਨਰਿੰਦਰ ਮੋਦੀ ਕ੍ਰਿਕਟ ਸਟੇਡੀਅਮ 'ਚ ਵੀ ਇਸ ਰਿਕਾਰਡ ਨੂੰ ਬਰਕਰਾਰ ਰੱਖਣਾ ਚਾਹੇਗੀ। 

ਭਾਰਤ ਦੀ ਪਲੇਇੰਗ 11 
ਰੋਹਿਤ ਸ਼ਰਮਾ (ਕਪਤਾਨ), ਸ਼ੁਭਮਨ ਗਿੱਲ, ਵਿਰਾਟ ਕੋਹਲੀ, ਸ਼੍ਰੇਅਸ ਅਈਅਰ, ਕੇਐਲ ਰਾਹੁਲ, ਹਾਰਦਿਕ ਪਾਂਡਿਆ, ਰਵਿੰਦਰ ਜਡੇਜਾ, ਕੁਲਦੀਪ ਯਾਦਵ, ਸ਼ਾਰਦੁਲ ਠਾਕੁਰ, ਮੁਹੰਮਦ ਸਿਰਾਜ ਅਤੇ ਜਸਪ੍ਰੀਤ ਬੁਮਰਾਹ।

ਪਾਕਿਸਤਾਨ ਦੀ ਪਲੇਇੰਗ 11
ਇਮਾਮ ਉਲ ਹੱਕ, ਅਬਦੁੱਲਾ ਸ਼ਫੀਕ, ਬਾਬਰ ਆਜ਼ਮ (ਕਪਤਾਨ), ਮੁਹੰਮਦ ਰਿਜ਼ਵਾਨ, ਸੌਦ ਸ਼ਕੀਲ, ਇਫਤਿਖਾਰ ਅਹਿਮਦ, ਸ਼ਾਦਾਬ ਖਾਨ, ਮੁਹੰਮਦ ਨਵਾਜ਼, ਹਸਨ ਅਲੀ, ਸ਼ਾਹੀਨ ਅਫਰੀਦੀ ਅਤੇ ਹੈਰਿਸ ਰਾਊਫ।
ਸ਼੍ਰੇਅਸ ਅਈਅਰ ਨੇ ਚੌਕਾ ਲਗਾ ਕੇ ਆਪਣਾ ਅਰਧ ਸੈਂਕੜਾ ਪੂਰਾ ਕੀਤਾ। ਇਸ ਦੇ ਨਾਲ ਹੀ ਭਾਰਤ ਨੂੰ 7 ਵਿਕਟਾਂ ਨਾਲ ਜਿੱਤ ਦਿਵਾਈ। ਰੋਹਿਤ ਨੇ 86 ਦੌੜਾਂ ਦੀ ਪਾਰੀ ਖੇਡੀ। ਸ਼੍ਰੇਅਸ ਅਈਅਰ 53 ਦੌੜਾਂ ਬਣਾ ਕੇ ਅਜੇਤੂ ਰਹੇ।

ਹਸਨ ਅਲੀ ਨੇ ਵਿਰਾਟ ਕੋਹਲੀ ਨੂੰ ਨਵਾਜ਼ ਹੱਥੋਂ ਕੈਚ ਕਰਵਾਇਆ। ਕੋਹਲੀ 16 ਦੌੜਾਂ ਬਣਾ ਕੇ ਆਊਟ ਹੋ ਗਏ। 10ਵੇਂ ਓਵਰ ਵਿੱਚ ਸਿਰਫ਼ 2 ਦੌੜਾਂ ਹੀ ਬਣੀਆਂ। ਸ਼੍ਰੇਅਸ ਬੱਲੇਬਾਜ਼ੀ ਕਰਨ ਆਏ ਹਨ। 10 ਓਵਰਾਂ ਤੋਂ ਬਾਅਦ ਭਾਰਤ ਦਾ ਸਕੋਰ - 79/2, ਰੋਹਿਤ ਸ਼ਰਮਾ 45 ਦੌੜਾਂ ਬਣਾ ਕੇ ਕ੍ਰੀਜ਼ 'ਤੇ ਹਨ। ਸ਼ਾਹੀਨ ਨੇ ਸ਼ੁਭਮਨ ਗਿੱਲ ਦਾ ਸ਼ਿਕਾਰ ਕੀਤਾ , ਜਿਸ ਕਾਰਨ ਭਾਰਤ ਨੂੰ ਪਹਿਲਾ ਝਟਕਾ ਲੱਗਾ ।

ਚੌਕੇ ਨਾਲ ਸ਼ੁਰੂ ਹੋਈ ਭਾਰਤ ਦੀ ਪਾਰੀ, ਕਰੀਜ਼ 'ਤੇ ਰੋਹਿਤ-ਗਿੱਲ ਦੀ ਜੋੜੀ
ਰਵਿੰਦਰ ਜਡੇਜਾ ਨੇ ਹੈਰਿਸ ਰਾਊਫ ਨੂੰ ਆਊਟ ਕਰ ਕੇ ਪਾਕਿਸਤਾਨ ਦੀ ਪਾਰੀ ਦਾ ਅੰਤ ਕੀਤਾ। ਪਾਕਿਸਤਾਨ ਦੀ ਪੂਰੀ ਟੀਮ 42.5 ਓਵਰਾਂ ਵਿੱਚ 191 ਦੌੜਾਂ ਹੀ ਬਣਾ ਸਕੀ। ਬਾਬਰ ਨੇ 50 ਦੌੜਾਂ ਦੀ ਪਾਰੀ ਖੇਡੀ। ਰਿਜ਼ਵਾਨ ਨੇ 49 ਦੌੜਾਂ ਬਣਾਈਆਂ। ਸ਼ਾਰਦੁਲ ਨੂੰ ਛੱਡ ਕੇ ਬਾਕੀ ਸਾਰੇ ਗੇਂਦਬਾਜ਼ਾਂ ਨੇ ਦੋ-ਦੋ ਵਿਕਟਾਂ ਹਾਸਲ ਕੀਤੀਆਂ।

ਜਡੇਜਾ ਨੇ ਹਸਨ ਅਲੀ ਨੂੰ ਆਉਟ ਕੀਤਾ।
ਹਾਰਦਿਕ ਪਾਂਡਿਆ ਨੇ 40ਵੇਂ ਓਵਰ 'ਚ ਮੁਹੰਮਦ ਨਵਾਜ਼ ਨੂੰ ਕੈਚ ਆਉਟ ਕੀਤਾ। ਜਸਪ੍ਰੀਤ ਬੁਮਰਾਹ ਨੇ ਕੈਚ ਫੜਿਆ।
ਜਸਪ੍ਰੀਤ ਬੁਮਰਾਹ ਨੇ ਸ਼ਾਦਾਬ ਖ਼ਾਨ ਦੀ ਹੀ 7ਵੀਂ ਵਿਕਟ ਲਈ।
ਜਸਪ੍ਰੀਤ ਬੁਮਰਾਹ ਨੇ ਲਈ ਮੁਹੰਮਦ ਰਿਜ਼ਵਾਨ ਦੀ ਵਿਕਟ
34ਵੇਂ ਓਵਰ 'ਚ ਜਸਪ੍ਰੀਤ ਬੁਮਾਰ ਨੇ ਮੁਹੰਮਦ ਰਿਜ਼ਵਾਨ ਦੀ ਵਿਕਟ ਲਈ।

ਕੁਲਦੀਪ ਦੇ ਓਵਰ 'ਚ ਦੋ ਵਿਕਟਾਂ ਡਿੱਗੀਆਂ
ਕੁਲਦੀਪ ਯਾਦਵ ਨੇ ਇੱਕੋ ਓਵਰ 'ਚ ਦੋ ਵਿਕਟਾਂ ਲੈ ਕੇ ਪਾਕਿਸਤਾਨ ਦੀ ਕਮਰ ਤੋੜ ਦਿੱਤੀ ਹੈ। ਪਹਿਲਾਂ ਸ਼ਕੀਲ ਐੱਲਬੀਡਬਲਯੂ ਤੋਂ ਬਾਅਦ ਇਫਤਿਖਾਰ ਕਲੀਨ ਬੋਲਡ ਹੋ ਗਏ। ਕੁਲਦੀਪ ਦੇ ਓਵਰ 'ਚ 4 ਦੌੜਾਂ ਬਣੀਆਂ ਤੇ 33 ਓਵਰਾਂ ਤੋਂ ਬਾਅਦ ਪਾਕਿਸਤਾਨ ਦਾ ਸਕੋਰ- 166/5 ਹੈ।

ਬਾਬਰ ਆਜ਼ਮ ਕਲੀਨ ਬੋਲਡ
ਸਿਰਾਜ ਨੇ ਬਾਬਰ ਆਜ਼ਮ ਨੂੰ ਕਲੀਨ ਬੋਲਡ ਕਰ ਕੇ ਪਾਕਿਸਤਾਨ ਨੂੰ ਵੱਡਾ ਝਟਕਾ ਦਿੱਤਾ। ਬਾਬਰ 50 ਦੌੜਾਂ ਬਣਾ ਕੇ ਆਊਟ ਹੋ ਗਏ। ਰਿਜ਼ਵਾਨ ਤੇ ਬਾਬਰ ਵਿਚਾਲੇ 82 ਦੌੜਾਂ ਦੀ ਸਾਂਝੇਦਾਰੀ ਹੋਈ। ਸਿਰਾਜ ਦੇ ਓਵਰ ਵਿੱਚ 6 ਦੌੜਾਂ ਬਣੀਆਂ। ਸ਼ਕੀਲ ਉਥੇ ਬੱਲੇਬਾਜ਼ੀ ਕਰਨ ਲਈ ਮੌਜੂਦ ਹੈ। 30 ਓਵਰਾਂ ਤੋਂ ਬਾਅਦ ਪਾਕਿਸਤਾਨ ਦਾ ਸਕੋਰ- 156/3 ਹੈ।

ਬਾਬਰ ਦਾ ਅਰਧ ਸੈਂਕੜਾ
ਬਾਬਰ ਨੇ ਚੌਕਾ ਜੜ ਕੇ ਆਪਣਾ ਅਰਧ ਸੈਂਕੜਾ ਪੂਰਾ ਕੀਤਾ। 29ਵੇਂ ਓਵਰ ਦੀ ਆਖਰੀ ਗੇਂਦ 'ਤੇ ਚੌਕਾ ਜੜਿਆ। ਰਿਜ਼ਵਾਨ ਵੀ ਆਪਣੇ ਅਰਧ ਸੈਂਕੜੇ ਦੇ ਕਰੀਬ ਹੈ। 29 ਓਵਰਾਂ ਤੋਂ ਬਾਅਦ ਪਾਕਿਸਤਾਨ ਦਾ ਸਕੋਰ- 150/2

ਬਾਬਰ ਨੂੰ ਮਿਲਿਆ ਜੀਵਨਦਾਨ, 25 ਓਵਰਾਂ ਤੋਂ ਬਾਅਦ ਪਾਕਿਸਤਾਨ ਦਾ ਸਕੋਰ 125/2
ਕੁਲਦੀਪ ਦੇ ਓਵਰ 'ਚ ਬਾਬਰ ਆਜ਼ਮ ਨੂੰ ਜਾਨ ਮਿਲੀ। ਤੀਜੀ ਗੇਂਦ ਪੈਡ 'ਤੇ ਲੱਗੀ। ਰੋਹਿਤ ਨੇ ਰਿਵਿਊ ਲਿਆ। ਗੇਂਦ ਵਿਕਟ ਦੇ ਨਾਲ ਲੱਗ ਗਈ ਪਰ ਅੰਪਾਇਰ ਦਾ ਕਾਲ ਲਿਆ ਗਿਆ। ਮੈਦਾਨ ਦੇ ਅੰਪਾਇਰ ਨੇ ਨਾਟ ਆਊਟ ਦਿੱਤਾ ਸੀ। 25ਵੇਂ ਓਵਰ ਵਿੱਚ ਸਿਰਫ਼ 2 ਦੌੜਾਂ ਹੀ ਬਣੀਆਂ। 25 ਓਵਰਾਂ ਤੋਂ ਬਾਅਦ ਪਾਕਿਸਤਾਨ ਦਾ ਸਕੋਰ - 125/2, ਬਾਬਰ ਆਜ਼ਮ 35 ਦੌੜਾਂ ਅਤੇ ਰਿਜ਼ਵਾਨ 33 ਦੌੜਾਂ ਬਣਾ ਕੇ ਖੇਡ ਰਹੇ ਹਨ।

ਹਾਰਦਿਕ ਪਾਂਡਿਆਂ ਨੇ ਇਮਾਮ ਉਲ ਹੱਕ ਨੂੰ ਕੀਤਾ ਆਊਟ
ਹਾਰਦਿਕ ਪਾਂਡਿਆ ਪਾਰੀ ਦਾ 13ਵਾਂ ਓਵਰ ਸੁੱਟਣ ਆਏ। ਇਮਾਮ ਉਲ ਹੱਕ ਨੇ ਦੂਜੀ ਗੇਂਦ 'ਤੇ ਪੁਆਇੰਟ ਵੱਲ ਜ਼ਬਰਦਸਤ ਪੰਚ ਸ਼ਾਟ ਖੇਡ ਕੇ ਚੌਕਾ ਜੜਿਆ। ਤੀਜੀ ਗੇਂਦ 'ਤੇ ਪਾਂਡਿਆ ਨੇ ਇਮਾਮ ਨੂੰ ਵਿਕਟਕੀਪਰ ਰਾਹੁਲ ਹੱਥੋਂ ਕੈਚ ਆਊਟ ਕਰਵਾਇਆ। ਪਾਂਡਿਆ ਨੇ ਆਫ ਸਟੰਪ ਦੇ ਬਾਹਰ ਆਊਟ ਸਵਿੰਗ ਗੇਂਦ ਸੁੱਟੀ, ਜਿਸ 'ਤੇ ਇਮਾਮ ਕਵਰ ਡਰਾਈਵ ਖੇਡਣ ਗਏ ਪਰ ਗੇਂਦ ਉਨ੍ਹਾਂ ਦੇ ਬੱਲੇ ਦੇ ਬਾਹਰੀ ਕਿਨਾਰੇ ਨਾਲ ਟਕਰਾ ਕੇ ਵਿਕਟ ਦੇ ਪਿੱਛੇ ਚਲੀ ਗਈ। ਰਾਹੁਲ ਨੇ ਕੈਚ ਲੈਣ 'ਚ ਕੋਈ ਗਲਤੀ ਨਹੀਂ ਕੀਤੀ। ਇਮਾਮ ਉਲ ਹੱਕ ਨੇ 38 ਗੇਂਦਾਂ 'ਚ 6 ਚੌਕਿਆਂ ਦੀ ਮਦਦ ਨਾਲ 36 ਦੌੜਾਂ ਬਣਾਈਆਂ।

ਪਾਕਿਸਤਾਨ ਦੀ ਪਹਿਲੀ ਵਿਕਟ ਡਿੱਗੀ
ਪਾਕਿਸਤਾਨ ਦੀ ਪਹਿਲੀ ਵਿਕਟ ਡਿੱਗੀ। ਮੁਹੰਮਦ ਸਿਰਾਜ ਨੇ ਅਬਦੁਲ ਸ਼ਫੀਕ ਨੂੰ 20 ਦੌੜਾਂ ਬਣਾਉਣ ਤੋਂ ਬਾਅਦ ਆਊਟ ਕਰ ਦਿੱਤਾ।

ਵਿਸ਼ਵ ਕੱਪ 2023 ਦਾ 12ਵਾਂ ਮੈਚ ਅੱਜ ਭਾਰਤ ਅਤੇ ਪਾਕਿਸਤਾਨ ਵਿਚਾਲੇ ਅਹਿਮਦਾਬਾਦ ਦੇ ਨਰਿੰਦਰ ਮੋਦੀ ਸਟੇਡੀਅਮ 'ਚ ਖੇਡਿਆ ਜਾ ਰਿਹਾ ਹੈ।ਭਾਰਤੀ ਕਪਤਾਨ ਰੋਹਿਤ ਸ਼ਰਮਾ ਨੇ ਪਾਕਿਸਤਾਨ ਖਿਲਾਫ ਟਾਸ ਜਿੱਤ ਕੇ ਪਹਿਲਾਂ ਫੀਲਡਿੰਗ ਕਰਨ ਦਾ ਫੈਸਲਾ ਕੀਤਾ ਹੈ।ਭਾਰਤੀ ਟੀਮ ਨੇ ਆਪਣੇ ਪਲੇਇੰਗ 11 'ਚ ਸਿਰਫ਼ ਇਕ ਬਦਲਾਅ ਕੀਤਾ ਹੈ। ਭਾਰਤੀ ਟੀਮ ਨੇ ਈਸ਼ਾਨ ਕਿਸ਼ਨ ਦੀ ਜਗ੍ਹਾ ਸ਼ੁਭਮਨ ਗਿੱਲ ਨੂੰ ਸ਼ਾਮਲ ਕੀਤਾ ਹੈ। ਪਾਕਿਸਤਾਨ ਨੇ ਆਪਣੇ ਪਲੇਇੰਗ 11 'ਚ ਕੋਈ ਬਦਲਾਅ ਨਹੀਂ ਕੀਤਾ ਹੈ।  ਭਾਰਤ ਨੇ ਟੂਰਨਾਮੈਂਟ 'ਚ ਹੁਣ ਤਕ ਖੇਡੇ ਗਏ ਦੋਵੇਂ ਮੈਚਾਂ 'ਚ ਜਿੱਤ ਦਾ ਸਵਾਦ ਚੱਖਿਆ ਹੈ। ਪਹਿਲੇ ਮੈਚ 'ਚ ਆਸਟ੍ਰੇਲੀਆ ਨੂੰ ਹਰਾਉਣ ਤੋਂ ਬਾਅਦ ਰੋਹਿਤ ਦੀ ਪਲਟਨ ਨੇ ਅਫਗਾਨਿਸਤਾਨ ਨੂੰ ਆਸਾਨੀ ਨਾਲ ਹਰਾਇਆ ਸੀ। ਇਸ ਦੇ ਨਾਲ ਹੀ ਪਾਕਿਸਤਾਨ ਨੇ ਆਪਣੇ ਆਖਰੀ ਮੈਚ 'ਚ ਸ਼੍ਰੀਲੰਕਾ ਖਿਲਾਫ 345 ਦੌੜਾਂ ਦੇ ਰਿਕਾਰਡ ਟੀਚੇ ਦਾ ਪਿੱਛਾ ਕਰਦੇ ਹੋਏ ਜਿੱਤ ਦਾ ਸਵਾਦ ਚੱਖਿਆ ਸੀ। ਪ੍ਰਸ਼ੰਸਕਾਂ ਨੂੰ ਅੱਜ ਪਾਕਿਸਤਾਨ ਖਿਲਾਫ ਸ਼ਾਨਦਾਰ ਮੈਚ 'ਚ ਭਾਰਤੀ ਕਪਤਾਨ ਰੋਹਿਤ ਸ਼ਰਮਾ ਤੋਂ ਸੈਂਕੜੇ ਦੀ ਉਮੀਦ ਹੈ। ਰੋਹਿਤ ਸ਼ਰਮਾ ਨੇ ਵਨਡੇ ਵਿਸ਼ਵ ਕੱਪ 'ਚ ਪਾਕਿਸਤਾਨ ਖਿਲਾਫ ਦੋ ਮੈਚ ਖੇਡੇ ਅਤੇ 77.50 ਦੀ ਔਸਤ ਨਾਲ 155 ਦੌੜਾਂ ਬਣਾਈਆਂ। ਸੱਜੇ ਹੱਥ ਦੇ ਇਸ ਬੱਲੇਬਾਜ਼ ਨੇ 2019 ਵਿਸ਼ਵ ਕੱਪ 'ਚ ਪਾਕਿਸਤਾਨ ਖਿਲਾਫ ਸੈਂਕੜਾ ਜੜਿਆ ਸੀ। ਇਸ ਤੋਂ ਪਹਿਲਾਂ 2015 ਵਿਸ਼ਵ ਕੱਪ 'ਚ ਉਹ ਪਾਕਿਸਤਾਨ ਖਿਲਾਫ 15 ਦੌੜਾਂ ਬਣਾ ਕੇ ਆਊਟ ਹੋ ਗਏ ਸਨ। ਕੀ ਤੁਹਾਨੂੰ ਪਤਾ ਹੈ ਕਿ ਭਾਰਤੀ ਟੀਮ ਆਈਸੀਸੀ ਵਨਡੇ ਟੀਮ ਰੈਂਕਿੰਗ 'ਚ ਨੰਬਰ-1 'ਤੇ ਹੈ। ਪਾਕਿਸਤਾਨ ਨੰਬਰ-2 'ਤੇ ਹੈ।