ਰਾਏਕੋਟ, 02 ਅਪਰੈਲ (ਚਮਕੌਰ ਸਿੰਘ ਦਿਓਲ) : ਨੌਜਵਾਨਾਂ ਨੂੰ ਖੇਡਾਂ ਅਤੇ ਸਿਹਤ ਪ੍ਰਤੀ ਰੁਚੀ ਵਧਾਉਣ ਦੇ ਮੰਤਵ ਨਾਲ ਜਿੰਮ ਮਾਲਕ ਪਰਵਿੰਦਰ ਸਿੰਘ ਕਾਲਾ ਦੀ ਅਗਵਾਈ ’ਚ ਕਰਾਸ ਫਿੱਟ ਮੁਕਾਬਲੇ ਕਰਵਾਏ ਗਏ, ਜਿਸ ਵਿੱਚ ਇਲਾਕੇ ਦੇ ਪਿੰਡਾਂ ’ਚੋਂ ਵੱਡੀ ਗਿਣਤੀ ’ਚ ਨੌਜਵਾਨ ਖਿਡਾਰੀਆਂ ਵਲੋਂ ਭਾਗ ਲਿਆ ਗਿਆ। ਇੰਨ੍ਹਾਂ ਮੁਕਾਬਲਿਆਂ ’ਚ 75 ਕਿੱਲੋ ਵਰਗ ਅਤੇ ਓਪਨ ਦੇ ਮੁਕਾਬਲੇ ਕਰਵਾਏ ਗਏ। 75 ਕਿੱਲੋ ਮੁਕਾਬਲੇ ’ਚ ਜੱਸਾ ਬੱਸੀਆਂ ਨੇ ਪਹਿਲਾ, ਪਰਮਿੰਦਰ ਸਿੰਘ ਨੇ ਦੂਜਾ ਅਤੇ ਪਵਨਪ੍ਰੀਤ ਸਿੰਘ ਨੇ ਤੀਜਾ ਸਥਾਨ ਹਾਸਲ ਕੀਤਾ। ਓਪਨ ਮੁਕਾਬਲੇ ’ਚ ਹਰਪ੍ਰੀਤ ਸਿੰਘ ਤਾਰੀ ਨੇ ਪਹਿਲਾ, ਬਲਜਿੰਦਰ ਸਿੰਘ ਨੇ ਦੂਜਾ, ਹਰਮਨ ਸਿੰਘ ਸਿੱਧੂ ਜੌਹਲਾਂ ਨੇ ਤੀਜਾ ਸਥਾਨ ਹਾਸਲ ਕੀਤਾ। ਸਮਾਗਮ ਦੌਰਾਨ ਡੀ.ਐਸ.ਪੀ ਰਾਏਕੋਟ ਰਛਪਾਲ ਸਿੰਘ ਢੀਂਡਸਾ ਮੁੱਖ ਮਹਿਮਾਨ ਵਜ਼ੋ ਸ਼ਾਮਲ ਹੋਏ ਅਤੇ ਜੇਤੂ ਖਿਡਾਰੀਆਂ ਨੂੰ ਇਨਾਮਾਂ ਦੀ ਵੰਡ ਕੀਤੀ। ਇਸ ਮੌਕੇ ਸੋਨੀ ਧਾਲੀਵਾਲ ਕੈਨੇਡਾ, ਹਨੀਸ਼ ਗੁਲਾਟੀ ਅਤੇ ਸਤਿੰਦਰ ਸਿੰਘ ਦਿਉਲ ਵਲੋਂ ਖਿਡਾਰੀਆਂ ਦੀ ਹੌਸਲਾ ਅਫ਼ਜਾਈ ਲਈ ਕੀਤੇ ਗਏ ਉਪਰਾਲੇ ਲਈ ਉਚੇਚੇ ਤੌਰ ਤੇ ਸਨਮਾਨਿਤ ਕੀਤਾ ਗਿਆ। ਸਮਾਗਮ ਦੇ ਅੰਤ ਵਿੱਚ ਪ੍ਰਬੰਧਕਾਂ ਵਲੋਂ ਪਰਵਿੰਦਰ ਸਿੰਘ ਕਾਲਾ ਬੱਸੀਆਂ ਦੀ ਅਗਵਾਈ ’ਚ ਆਏ ਹੋਏ ਮਹਿਮਾਨਾਂ ਨੂੰ ਯਾਦਗਾਰੀ ਚਿੰਨ੍ਹਾਂ ਦੇ ਕੇ ਸਨਮਾਨਿਤ ਕੀਤਾ। ਇਸ ਮੌਕੇ ਬੋਲਦੇ ਹੋਏ ਡੀ.ਐਸ.ਪੀ ਰਛਪਾਲ ਸਿੰਘ ਢੀਂਡਸਾ ਨੇ ਜਿੰਮ ਪ੍ਰਬੰਧਕਾਂ ਵਲੋਂ ਕੀਤੇ ਗਏ ਇਸ ਉਪਰਾਲੇ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਨੌਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਰੱਖਣ ਲਈ ਖੇਡਾਂ ਅਹਿਮ ਰੋਲ ਨਿਭਾਉਦੀਆਂ ਹਨ ਇਸ ਲਈ ਨੌਜਵਾਨਾਂ ਨੂੰ ਖੇਡਾਂ ਵਿੱਚ ਵੱਧ ਤੋਂ ਵੱਧ ਭਾਗ ਲੈਣਾ ਚਾਹੀਦਾ ਹੈ। ਇਸ ਮੌਕੇ ਹੋਰਨਾਂ ਤੋਂ ਇਲਾਵਾ ਬਲਜੀਤ ਸਿੰਘ ਤਲਵੰਡੀ, ਹਰਸ਼ ਸਿਵੀਆਂ, ਗੋਪੀ ਰਾਏਕੋਟ, ਗੋਲਡੀ ਕਾਲਸਾਂ, ਕਰਨ ਕੈਲਾ, ਅਮਿ੍ਰਤ ਸਿੰਘ ਗੋਂਦਵਾਲ, ਹਰਮਨ ਸਿੰਘ, ਅਨੰਤ ਸਿੰਘ, ਅਨਾਦਿ ਕੌਰ, ਬਲਜੀਤ ਸਿੰਘ ਬੱਸੀਆਂ, ਬੱਲ੍ਹੀ ਸਹਿਬਾਜਪੁਰਾ, ਗੁਰਪ੍ਰੀਤ ਸਿੰਗ ਸਹਿਬਾਜ਼ਪੁਰਾ, ਜਪਨੂ ਤਲਵੰਡੀ ਤੋਂ ਇਲਾਵਾ ਹੋਰ ਕਈ ਹਾਜ਼ਰ ਸਨ।