- 01 ਤੇ 2 ਸਤੰਬਰ ਨੂੰ ਕਪੂਰਥਲਾ, 3 ਤੇ 4 ਸਤੰਬਰ ਨੂੰ ਫਗਵਾੜਾ, 5 ਤੇ 6 ਸਤੰਬਰ ਨੂੰ ਨਡਾਲਾ ਤੇ ਢਿਲਵਾਂ ਅਤੇ 8-9 ਸਤੰਬਰ ਨੂੰ ਸੁਲਤਾਨਪੁਰ ਲੋਧੀ ਵਿਖੇ ਹੋਣਗੇ ਮੁਕਾਬਲੇ
ਕਪੂਰਥਲਾ, 31 ਅਗਸਤ : ਪੰਜਾਬ ਸਰਕਾਰ ਵਲੋਂ ਕੌਮੀ ਖੇਡ ਦਿਵਸ ਮੌਕੇ ਸ਼ੁਰੂ ਕਰਵਾਈਆਂ ਖੇਡਾਂ ਵਤਨ ਪੰਜਾਬ ਦੀਆਂ ਦੇ ਸੀਜਨ-2 ਤਹਿਤ ਖੇਡ ਵਿਭਾਗ ਅਤੇ ਜਿਲਾ ਪ੍ਰਸ਼ਾਸਨ 01 ਸਤੰਬਰ ਤੋਂ ਜਿਲੇ ਵਿਚ ਬਲਾਕ ਪੱਧਰੀ ਖੇਡਾਂ ਦੀ ਸ਼ੁਰੂਆਤ ਕਰਵਾਉਣ ਜਾ ਰਿਹਾ ਹੈ ਜਿਸ ਤਹਿਤ ਜਿਲੇ ਦੇ ਵੱਖ-ਵੱਖ ਹਿੱਸਿਆਂ ਵਿਚ ਖੇਡ ਮੁਕਾਬਲੇ ਕਰਵਾਏ ਜਾਣਗੇ। ਜਿਲਾ ਖੇਡ ਅਫ਼ਸਰ ਲਵਜੀਤ ਸਿੰਘ ਨੇ ਇਸ ਸੰਬੰਧੀ ਜਾਣਕਾਰੀ ਦਿੰਦਿਆਂ ਦੱਸਿਆ ਕਿ ਸ਼ੁੱਕਰਵਾਰ ਨੂੰ ਬਲਾਕ ਕਪੂਰਥਲਾ ਤੋਂ ਮੁਕਾਬਲੇ ਸ਼ੁਰੂ ਹੋਣਗੇ। ਉਨ੍ਹਾਂ ਦੱਸਿਆ ਕਿ 1 ਸਤੰਬਰ ਨੂੰ ਕਪੂਰਥਲਾ ਦੇ ਗੁਰੂ ਨਾਨਕ ਸਟੇਡੀਅਮ ਵਿਖੇ ਲੜਕਿਆਂ ਦੇ ਅਥਲੈਟਿਕਸ, ਕਬੱਡੀ (ਨੈਸ਼ਨਲ ਅਤੇ ਸਰਕਲ ਸਟਾਈਲ), 2 ਸਤੰਬਰ ਨੂੰ ਲੜਕੀਆਂ ਦੇ ਵਾਲੀਬਾਲ, ਫੁੱਟਬਾਲ, ਖੋ-ਖੋ ਅਤੇ ਰੱਸਾਕੱਸੀ ਦੇ ਮੁਕਾਬਲੇ ਹੋਣਗੇ। ਇਸੇ ਤਰ੍ਹਾਂ 3 ਸਤੰਬਰ ਨੂੰ ਫਗਵਾੜਾ ਦੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਵਿਖੇ ਲੜਕਿਆਂ ਦੇ ਅਥਲੈਟਿਕਸ, ਕਬੱਡੀ (ਨੈਸ਼ਨਲ ਅਤੇ ਸਰਕਲ ਸਟਾਈਲ) ਅਤੇ 4 ਸਤੰਬਰ ਨੂੰ ਲੜਕੀਆਂ ਦੇ ਖੋ-ਖੋ, ਰੱਸਾਕੱਸੀ, ਵਾਲੀਬਾਲ ਅਤੇ ਫੁੱਟਬਾਲ ਦੇ ਮੁਕਾਬਲੇ ਸਰਕਾਰੀ ਖਾਲਸਾ ਮਿਡਲ ਸਕੂਲ, ਪਲਾਹੀ ਵਿਖੇ ਹੋਣਗੇ। ਇਸੇ ਤਰ੍ਹਾਂ 5 ਸਤੰਬਰ ਨੂੰ ਨਡਾਲਾ ਦੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ, ਖੱਸਣ ਵਿਖੇ ਲੜਕਿਆਂ ਦੇ ਅਥਲੈਟਿਕਸ, ਕਬੱਡੀ (ਨੈਸ਼ਨਲ ਅਤੇ ਸਰਕਲ ਸਟਾਈਲ)ਅਤੇ 6 ਸਤੰਬਰ ਨੂੰ ਲੜਕੀਆਂ ਦੇ ਖੋ-ਖੋ, ਰੱਸਾਕੱਸੀ, ਵਾਲੀਬਾਲ, ਫੁੱਟਬਾਲ ਦੇ ਮੁਕਾਬਲੇ ਹੋਣਗੇ। ਢਿੱਲਵਾਂ ਦੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਵਿਖੇ ਵੀ 5 ਸਤੰਬਰ ਨੂੰ ਹੀ ਲੜਕਿਆਂ ਦੇ ਅਥਲੈਟਿਕਸ, ਕਬੱਡੀ (ਨੈਸ਼ਨਲ ਅਤੇ ਸਰਕਲ ਸਟਾਈਲ) ਅਤੇ 6 ਸਤੰਬਰ ਨੂੰ ਲੜਕੀਆਂ ਦੇ ਖੋ-ਖੋ, ਰੱਸਾਕੱਸੀ, ਵਾਲੀਬਾਲ ਅਤੇ ਫੁੱਟਬਾਲ ਦੇ ਮੁਕਾਬਲੇ ਹੋਣਗੇ। ਉਨ੍ਹਾਂ ਦੱਸਿਆ ਕਿ ਸੁਲਤਾਨਪੁਰ ਲੋਧੀ ਦੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ, ਡਡਵਿੰਡੀ ਵਿਖੇ 8 ਸਤੰਬਰ ਨੂੰ ਲੜਕਿਆਂ ਦੇ ਅਥਲੈਟਿਕਸ, ਕਬੱਡੀ (ਨੈਸ਼ਨਲ ਅਤੇ ਸਰਕਲ ਸਟਾਈਲ) ਅਤੇ 9 ਸਤੰਬਰ ਨੂੰ ਲੜਕੀਆਂ ਦੇ ਖੋ-ਖੋ, ਰੱਸਾਕੱਸੀ, ਵਾਲੀਬਾਲ ਅਤੇ ਫੁੱਟਬਾਲ ਦੇ ਮੁਕਾਬਲੇ ਹੋਣਗੇ।