ਸਿੱਖੀ ਦੇ ਸਿਧਾਂਤਾਂ ਨੂੰ ਪੱਛਮੀ ਲੋਕਾਂ ਦੇ ਸਾਹਮਣੇ ਲਿਆਉਣ ਵਾਲੇ ਦੋ ਮਹਾਨ ਵਿਦਵਾਨ ਮੈਕਾਲਿਫ਼ ਅਤੇ ਕਨਿੰਘਮ ਹੋਏ ਹਨ । ਸਿੱਖ ਕੌਮ ਨੂੰ ਇਹਨਾਂ ਦੋਵੇਂ ਹੀ ਵਿਦਵਾਨਾਂ ਨੇ ਬਹੁਤ ਸਮਾਂ ਪਹਿਲਾਂ ਆਗਾਹ ਕਰ ਦਿੱਤਾ ਸੀ ਕਿ ਮੰਨੂਵਾਦ ਸਿੱਖ ਧਰਮ ਨੂੰ ਨਿਗਲ ਰਿਹਾ ਹੈ , ਪਰ ਸਿੱਖ ਕੌਮ ਨੂੰ ਅਜੇ ਵੀ ਸਮਝ ਨਹੀਂ ਆ ਰਹੀ ਹੈ ।
ਹੁਣ ਫਿਰ ਪੱਛਮ ਤੋਂ ਹੀ ਛੋਟੀ ਉਮਰ ਦੇ ਨੌਜੁਆਨ ਲੇਖਕ ਪੀਟਰ ਫ੍ਰੇਡਰਿਕ ਨੇ ਮੈਕਾਲਿਫ਼ ਅਤੇ ਕਨਿੰਘਮ ਦੇ ਸਿੱਖਾਂ ਪ੍ਰਤੀ ਪ੍ਰਗਟ ਕੀਤੇ ਆਪਣੇ ਵਿਚਾਰਾਂ ਨੂੰ ਫਿਰ ਤੋਂ ਦੁਬਾਰਾ ਸਿੱਖ ਕੌਮ ਨੂੰ ਯਾਦ ਕਰਵਾ ਦਿੱਤਾ ਹੈ । ਪੀਟਰ ਫ੍ਰੇਡਰਿਕ ਨੇ ਭਾਰਤ ਵਿੱਚ ਮੰਨੂਵਾਦ ਵੱਲੋਂ ਸਿੱਖਾਂ ਅਤੇ ਘੱਟ ਗਿਣਤੀ ਲੋਕਾਂ ‘ਤੇ ਹੋ ਰਹੇ ਅੱਤਿਆਚਾਰਾਂ ਨੂੰ ਇੱਕ ਵਾਰ ਫਿਰ ਜੱਗ ਜ਼ਾਹਰ ਕਰ ਦਿੱਤਾ ਹੈ । ਉਸਨੇ ਆਰ ਐੱਸ ਐੱਸ ਸਮੇਤ ਗਾਂਧੀ ਨੂੰ ਨਾ ਸਿਰਫ ਅਮਰੀਕਾ ਵਿੱਚ ਹੀ ਨਹੀਂ ਨੰਗਾ ਕੀਤਾ ਸਗੋਂ ਪੀਟਰ ਫ੍ਰੇਡਰਿਕ ਨੇ “Sikh Caucus: Siege in Delhi, surrender in Washington.” ਨਾਮਕ ਆਪਣੀ ਕਿਤਾਬ ਰਾਹੀਂ ਸਿੱਖ ਕੌਮ ਨੂੰ ਜਗਾਉਣ ਦਾ ਯਤਨ ਕੀਤਾ ਹੈ । ਸਿੱਖ ਕੌਮ ਪ੍ਰਤੀ ਮੈਕਾਲਿਫ਼ ਅਤੇ ਕਨਿੰਘਮ ਤੋਂ ਬਾਦ ਪੀਟਰ ਫ੍ਰੇਡਰਿਕ ਪੱਛਮ ਦਾ ਤੀਸਰਾ ਨੌਜੁਆਨ ਲੇਖਕ ਹੈ ।