ਪਟਿਆਲਾ ਕੂੜੇ ਦੇ ਢੇਰ ਤੋਂ ਮਿਲੇ ਰਾਕੇਟ ਲਾਂਚਰ, ਪੁਲਿਸ ਨੇ ਲਏ ਕਬਜੇ 'ਚ, ਜਾਂਚ ਸ਼ੁਰੂ

ਪਟਿਆਲਾ, 10 ਫਰਵਰੀ 2025 : ਪਟਿਆਲਾ ਦੇ ਰਾਜਪੁਰਾ ਨੂੰ ਜਾਂਦੀ ਰੋਡ ਤੇ ਇੱਕ ਸਕੂਲ ਦੇ ਨਜਦੀਕ ਲੱਗੇ ਕੂੜੇ ਦੇ ਢੇਰ ਤੋਂ 7-8 ਦੇ ਕਰੀਬ ਰਾਕੇਟ ਲਾਂਚਰ ਮਿਲਣ ਦੀ ਖਬਰ ਹੈ। ਮੌਕੇ ਤੇ ਪੁੱਜੀ ਪੁਲਿਸ ਪਾਰਟੀ ਨੇ ਰਾਕੇਰ ਲਾਂਚਰ ਨੂੰ ਆਪਣੇ ਕਬਜੇ ਵਿੱਚ ਲੈ ਲਿਆ ਹੈ। ਇਸ ਸਬੰਧੀ ਪਟਿਆਲਾ ਦੇ ਐਸਐਸਪੀ ਨਾਨਕ ਸਿੰਘ ਨੇ ਦੱਸਿਆ ਕਿ ਇਸ ਸਬੰਧੀ ਉਨ੍ਹਾਂ ਨੂੰ ਇੱਕ ਰਾਹਗੀਰ ਨੇ ਸੂਚਿਤ ਕੀਤਾ ਸੀ, ਜਿਸ ਤੋਂ ਬਾਅਦ ਪੁਲਿਸ ਪਾਰਟੀ ਮੌਕੇ ਤੇ ਪੁੱਜੀ ਅਤੇ ਬੰਬ ਨਿਰੋਧਕ ਦਸਤਾ ਵੀ ਮੌਕੇ ਤੇ ਪੁੱਜਿਆ। ਉਨ੍ਹਾਂ ਦੱਸਿਆ ਕਿ ਜਾਂਚ ਤੋਂ ਪਤਾ ਲੱਗਾ ਕਿ ਗੋਲਿਆਂ ਵਿੱਚ ਕੋਈ ਵਿਸਫੋਟਕ ਨਹੀਂ ਹੈ। ਉਨ੍ਹਾਂ ਕਿਹਾ ਕਿ ਇਹ ਰਾਕੇਟ ਲਾਂਚਰ ਕਿੱਥੋਂੰ ਆਏ ਪੁਲਿਸ ਵੱਲੋਂ ਇਸ ਦੀ ਜਾਂਚ ਕੀਤੀ ਜਾ ਰਹੀ ਹੈ ਅਤੇ ਸੀਸੀਟੀਵੀ ਫੁਟੇਜ ਨੂੰ ਖੰਗਾਲਿਆ ਜਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਇਸ ਸਬੰਧੀ ਆਰਮੀ ਨੂੰ ਵੀ ਸੂਚਿਤ ਕਰ ਦਿੱਤਾ ਗਿਆ ਹੈ। ਐਸਐਸਪੀ ਨਾਨਕ ਸਿੰਘ ਨੇ ਕਿਹਾ ਕਿ ਉਨ੍ਹਾਂ ਨੂੰ ਸ਼ੱਕ ਹੈ ਕਿ ਸ਼ਾਇਦ ਇੰਨ੍ਹਾਂ ਲਾਂਚਰਾਂ ਨੂੰ ਕੋਈ ਕਬਾੜੀਆਂ ਇਸ ਥਾਂ ਸੁੱਟ ਕੇ ਗਿਆ ਹੋ ਸਕਦਾ ਹੈ।