ਅੰਤਰਰਾਜੀ ਹਥਿਆਰਾਂ ਦੀ ਤਸਕਰੀ ਕਰਨ ਵਾਲੇ ਗਿਰੋਹ ਦਾ ਪਰਦਾਫਾਸ਼, 03 ਪਿਸਟਲ , 02 ਜਿੰਦਾ ਰੋਂਦ ਅਤੇ ਇੱਕ ਮੋਟਰਸਾਈਕਲ ਸਮੇਤ ਤਿੰਨ ਕਾਬੂ

ਅੰਮ੍ਰਿਤਸਰ, 3 ਜਨਵਰੀ 2025 : ਪੰਜਾਬ ਨੂੰ ਨਸ਼ਾ ਅਤੇ ਅਪਰਾਧ ਮੁਕਤ ਸੂਬਾ ਬਣਾਉਣ ਦੀ ਮੁਹਿੰਮ ਤਹਿਤ, ਕਮਿਸ਼ਨਰੇਟ ਪੁਲਿਸ ਅੰਮ੍ਰਿਤਸਰ ਦੇ CIA ਸਟਾਫ-1 ਵੱਲੋਂ ਅੰਤਰਰਾਜੀ ਹਥਿਆਰਾਂ ਦੀ ਤਸਕਰੀ ਕਰਨ ਵਾਲੇ ਗਿਰੋਹ ਦਾ ਪਰਦਾਫਾਸ਼ ਕਰਦੇ ਹੋਏ 03 ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰਕੇ ਉਹਨਾਂ ਪਾਸੋਂ 03 ਪਿਸਟਲ (02 ਪਿਸਟਲ .32 ਬੋਰ ਤੇ 01 ਪਿਸਟਲ .30 ਬੋਰ), 02 ਜਿੰਦਾ ਰੋਂਦ (.32 ਬੋਰ) ਅਤੇ ਇੱਕ ਮੋਟਰਸਾਈਕਲ ਬ੍ਰਾਮਦ ਕੀਤਾ ਗਿਆ। ਫੜੇ ਗਏ ਮੁਲਜ਼ਮਾਂ ਵਿੱਚੋਂ ਕਮਲ ਸਿੰਘ ਉਰਫ ਭੋਲੂ ਦੇ ਖਿਲਾਫ ਪਹਿਲਾਂ ਵੀ ਅਸਲ੍ਹਾ ਐਕਟ ਤਹਿਤ ਮੁਕੱਦਮਾਂ ਥਾਣਾ ਗੇਟ ਹਕੀਮਾਂ, ਅੰਮ੍ਰਿਤਸਰ ਵਿੱਖੇ ਦਰਜ਼ ਹੈ। ਕਮਿਸ਼ਨਰੇਟ ਪੁਲਿਸ ਅੰਮ੍ਰਿਤਸਰ ਦੇ CIA Staff-1 ਵੱਲੋਂ ਸਰਹੱਦਪਾਰ ਡਰੱਗ ਕਾਰਟੇਲ ਦਾ ਪਰਦਾਫਾਸ਼ ਕਰਦੇ ਹੋਏ 01 ਮੁਲਜ਼ਮ ਨੂੰ 02 ਕਿਲੋ 124 ਗ੍ਰਾਮ ਹੈਰੋਇਨ ਅਤੇ 01 ਮੋਟਰਸਾਈਕਲ ਸਮੇਤ ਗ੍ਰਿਫ਼ਤਾਰ ਕੀਤਾ ਗਿਆ। ਫੜੇ ਗਏ ਨਸ਼ਾ ਤਸਕਰ ਦੀ ਪਛਾਣ ਮਨਤੇਜ਼ ਸਿੰਘ ਪੁੱਤਰ ਬਲਵਿੰਦਰ ਸਿੰਘ ਵਾਸੀ ਪਿੰਡ ਬੁਰਜ਼, ਥਾਣਾ ਸਰਾਏ ਅਮਾਨਤ ਖਾਂ, ਜਿਲ੍ਹਾ ਤਰਨ ਤਾਰਨ ਵਜ਼ੋ ਹੋਈ ਹੈ। ਇਸ ਦੇ ਖਿਲਾਫ਼ ਪਹਿਲਾਂ ਵੀ ਥਾਣਾ ਸਰਾਂਏ ਅਮਾਨਤ ਖਾਂ, ਜਿਲ੍ਹਾ ਤਰਨ ਤਾਰਨ ਵਿੱਚ ਕਤਲ ਦਾ ਮੁਕੱਦਮਾਂ ਦਰਜ਼ ਹੈ ਅਤੇ ਇਸ ਮੁਕੱਦਮੇ ਵਿੱਚ ਇਹ ਪੀ.ਓ ਚੱਲਿਆ ਆ ਰਿਹਾ ਹੈ। ਫੜੇ ਗਏ ਦੋਸ਼ੀਆ ਤੋਂ ਬੈਕਵਰਡ ਅਤੇ ਫਾਰਵਰਡ ਸਬੰਧਾਂ ਦਾ ਪਤਾ ਲਗਾਉਣ ਲਈ ਅਗਲੇਰੀ ਜਾਂਚ ਕੀਤੀ ਜਾ ਰਹੀ ਹੈ। ਅੰਮ੍ਰਿਤਸਰ ਪੁਲਿਸ ਹਰ ਤਰੀਕੇ ਨਾਲ ਸੁਰੱਖਿਅਤ ਮਾਹੌਲ ਮੁਹੱਈਆ ਕਰਵਾਉਣ ਲਈ ਵਚਨਬੱਧ ਹੈ। ਪੁਲਿਸ ਕਮਿਸ਼ਨਰ ਗੁਰਪ੍ਰੀਤ ਸਿੰਘ ਭੁੱਲਰ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਦੂਸਰੇ ਰਾਜਾਂ ਤੋਂ ਆਉਣ ਵਾਲੇ ਗੈਰ-ਕਾਨੂੰਨੀ ਹਥਿਆਰਾਂ ਦੀ ਤਸਕਰੀ ਅਤੇ ਉਨ੍ਹਾਂ ਦੀ ਸਪਲਾਈ ਦੀ ਜਾਂਚ ਕੀਤੀ ਜਾ ਰਹੀ ਹੈ। ਅੰਮ੍ਰਿਤਸਰ ਸ਼ਹਿਰ ਵਿੱਚ ਇਹ ਦੋਸ਼ੀ ਗਿਰਫ਼ਤਾਰ ਕੀਤੇ ਗਏ। ਪੁਲਿਸ ਕਮਿਸ਼ਨਰ ਨੇ ਦੱਸਿਆ ਕਿ ਇਹ ਤਿੰਨ ਦੋਸ਼ੀ ਇਕ ਕਤਲ ਮਾਮਲੇ ਵਿੱਚ ਵੀ ਸ਼ਾਮਲ ਹਨ। ਦੂਸਰੇ ਰਾਜਾਂ ਤੋਂ ਆਉਣ ਵਾਲੀ ਹਥਿਆਰ ਸਪਲਾਈ ਦੀ ਵੀ ਜਾਂਚ ਜਾਰੀ ਹੈ।