ਰੋਹਤਕ, 15 ਨਵੰਬਰ : ਰੋਹਤਕ ਦੇ ਕਾਬੁਲਪੁਰ ਪਿੰਡ 'ਚ ਇਕ ਵਿਅਕਤੀ ਨੇ ਆਪਣੇ ਚਾਰ ਬੱਚਿਆਂ ਨੂੰ ਜ਼ਹਿਰ ਦੇ ਦਿਤਾ। ਜ਼ਹਿਰ ਦੇਣ ਵਾਲੇ ਵਿਅਕਤੀ ਦਾ ਨਾਂ ਸੁਨੀਲ ਹੈ। ਉਸ ਦੋ ਬੇਟੀਆਂ ਤੇ ਪੁੱਤਰ ਦੀ ਮੌਤ ਹੋ ਗਈ ਜਦਕਿ ਇਕ ਦੀ ਹਾਲਤ ਨਾਜ਼ੁਕ ਬਣੀ ਹੋਈ ਹੈ। ਉਸ ਨੂੰ ਹਸਪਤਾਲ 'ਚ ਭਰਤੀ ਕਰਵਾਇਆ ਗਿਆ ਹੈ। ਦੱਸਿਆ ਜਾ ਰਿਹਾ ਹੈ ਕਿ ਮੁਲਜ਼ਮ ਕਰਜ਼ੇ ਕਾਰਨ ਪ੍ਰੇਸ਼ਾਨ ਰਹਿੰਦਾ ਸੀ, ਜਿਸ ਕਾਰਨ ਉਸ ਨੇ ਇਹ ਕਦਮ ਚੁੱਕਿਆ। ਸੁਨੀਲ ਨੇ ਬੱਚਿਆਂ ਨੂੰ ਉਸ ਸਮੇਂ ਜ਼ਹਿਰ ਦੇ ਦਿੱਤਾ ਜਦੋਂ ਉਸਦੀ ਪਤਨੀ ਕੰਮ 'ਤੇ ਸੀ। ਘਟਨਾ....
ਰਾਸ਼ਟਰੀ
ਡੋਡਾ, 15 ਨਵੰਬਰ : ਜੰਮੂ-ਕਸ਼ਮੀਰ ਦੇ ਡੋਡਾ 'ਚ ਅੱਜ ਇਕ ਯਾਤਰੀ ਬੱਸ ਚਿਨਾਬ ਨਦੀ ਦੀ ਖਾਈ 'ਚ ਡਿੱਗਣ ਕਾਰਨ 36 ਲੋਕਾਂ ਦੀ ਮੌਤ ਹੋ ਗਈ। ਇਸ ਘਟਨਾ 'ਚ 19 ਲੋਕ ਜ਼ਖਮੀ ਦੱਸੇ ਜਾ ਰਹੇ ਹਨ, ਜਿਨ੍ਹਾਂ 'ਚੋਂ ਕੁਝ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ। ਜ਼ਖ਼ਮੀਆਂ ਨੂੰ ਇਲਾਜ ਲਈ ਨਜ਼ਦੀਕੀ ਹਸਪਤਾਲ ਲਿਜਾਇਆ ਗਿਆ ਹੈ। ਪੁਲਿਸ ਹਾਦਸੇ ਦੇ ਕਾਰਨਾਂ ਦੀ ਜਾਂਚ ਕਰ ਰਹੀ ਹੈ। ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਹਾਦਸੇ 'ਤੇ ਦੁੱਖ ਪ੍ਰਗਟਾਇਆ ਹੈ। ਅਧਿਕਾਰਤ ਸੂਤਰਾਂ ਨੇ ਦੱਸਿਆ ਕਿ ਬੱਸ ਨੰਬਰ JK02CN-6555 ਦੇ....
ਖੁੰਟੀ, 15 ਨਵੰਬਰ : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਝਾਰਖੰਡ ਦੇ ਖੁੰਟੀ ਜ਼ਿਲ੍ਹੇ ਵਿੱਚ ਜਨਜਾਤੀ ਗੌਰਵ ਦਿਵਸ ਮਨਾਉਣ ਵਾਲੇ ਇੱਕ ਸਮਾਗਮ ਦੌਰਾਨ ਪ੍ਰਧਾਨ ਮੰਤਰੀ ਕਿਸਾਨ ਯੋਜਨਾ ਦੀ 15ਵੀਂ ਕਿਸ਼ਤ ਜਾਰੀ ਕੀਤੀ। ਪ੍ਰਧਾਨ ਮੰਤਰੀ ਕਿਸਾਨ ਸਨਮਾਨ ਨਿਧੀ ਯੋਜਨਾ ਦੇ ਤਹਿਤ 18,000 ਕਰੋੜ ਰੁਪਏ ਦੀ ਰਕਮ ਦੇਸ਼ ਭਰ ਦੇ 8 ਕਰੋੜ ਤੋਂ ਵੱਧ ਕਿਸਾਨਾਂ ਦੇ ਖਾਤਿਆਂ ਵਿੱਚ ਡਿਜੀਟਲ ਰੂਪ ਵਿੱਚ ਟਰਾਂਸਫਰ ਕੀਤੀ ਗਈ। ਦੇਸ਼ ਭਰ ਦੇ ਕਿਸਾਨਾਂ ਨੂੰ ਵਿੱਤੀ ਸਹਾਇਤਾ ਪ੍ਰਦਾਨ ਕਰਨ ਲਈ ਕੇਂਦਰ ਸਰਕਾਰ ਦੀ ਖੇਤੀਬਾੜੀ ਭਲਾਈ....
ਪਿਹੋਵਾ, 15 ਨਵੰਬਰ : ਹਰਿਆਣਾ ਦੇ ਇਕ ਗੁਰਦੁਆਰਾ ਸਾਹਿਬ ਦੇ 5 ਸੇਵਾਦਾਰਾਂ ਦੀ ਸੜਕ ਹਾਦਸੇ ਵਿੱਚ ਮੌਤ ਹੋ ਗਈ ਹੈ। ਕੁਰੂਕਸ਼ੇਤਰ ਦੇ ਪਿਹੋਵਾ ਕਸਬੇ ਦੇ ਪਿੰਡ ਟਿੱਕਰੀ ਨੇੜੇ ਇੱਕ ਦਰਦਨਾਕ ਸੜਕ ਹਾਦਸਾ ਵਾਪਰਿਆ। ਜਿਸ ਵਿੱਚ ਗੱਡੀ ਵਿੱਚ ਸਵਾਰ ਪੰਜ ਲੋਕਾਂ ਦੀ ਮੌਤ ਹੋ ਗਈ। ਮਰਨ ਵਾਲੇ ਪੰਜ ਲੋਕ ਕੁਰੂਕਸ਼ੇਤਰ ਦੇ ਸਲਪਾਨੀ ਪਿੰਡ ਦੇ ਗੁਰਦੁਆਰੇ ਦੇ ਸੇਵਾਦਾਰ ਦੱਸੇ ਜਾ ਰਹੇ ਹਨ। ਕਾਰ ਵਿੱਚ 8 ਵਿਅਕਤੀ ਸਵਾਰ ਸਨ। ਜਿਨ੍ਹਾਂ ਵਿੱਚੋਂ ਬਾਕੀ ਤਿੰਨ ਵਿਅਕਤੀਆਂ ਦੀ ਹਾਲਤ ਵੀ ਕਾਫੀ ਗੰਭੀਰ ਦੱਸੀ ਜਾ ਰਹੀ ਹੈ। ਇਹ....
ਬੈਤੁਲ, 14 ਨਵੰਬਰ : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਮੱਧ ਪ੍ਰਦੇਸ਼ ਵਿੱਚ ਚੋਣ ਪ੍ਰਚਾਰ ਵਿੱਚ ਹਿੱਸਾ ਲਿਆ। ਪੀਐੱਮ ਮੋਦੀ ਨੇ ਬੈਤੂਲ ਵਿੱਚ ਇੱਕ ਚੋਣ ਰੈਲੀ ਨੂੰ ਸੰਬੋਧਨ ਕੀਤਾ। ਜਨਤਾ ਨੂੰ ਸੰਬੋਧਨ ਕਰਦੇ ਹੋਏ ਪੀਐਮ ਮੋਦੀ ਨੇ ਕਾਂਗਰਸ 'ਤੇ ਤਿੱਖਾ ਨਿਸ਼ਾਨਾ ਵਿੰਨ੍ਹਿਆ। ਪੀਐਮ ਮੋਦੀ ਨੇ ਕਿਹਾ, "ਕੁਝ ਕਾਂਗਰਸੀ ਆਗੂ ਘਰ ਬੈਠੇ ਹਨ, ਉਨ੍ਹਾਂ ਨੂੰ ਬਾਹਰ ਆਉਣਾ ਵੀ ਨਹੀਂ ਲੱਗਦਾ, ਪਤਾ ਨਹੀਂ ਕਾਂਗਰਸੀ ਆਗੂ ਲੋਕਾਂ ਨੂੰ ਕੀ ਕਹਿਣਗੇ। ਕਾਂਗਰਸ ਨੇ ਸਵੀਕਾਰ ਕਰ ਲਿਆ ਹੈ ਕਿ ਉਨ੍ਹਾਂ ਦੀਆਂ ਗਾਰੰਟੀਆਂ....
ਵਿਦਿਸ਼ਾ, 14 ਨਵੰਬਰ : ਕਾਂਗਰਸ ਨੇਤਾ ਰਾਹੁਲ ਗਾਂਧੀ ਨੇ ਵਿਦਿਸ਼ਾ 'ਚ ਚੋਣ ਰੈਲੀ ਨੂੰ ਸੰਬੋਧਨ ਕੀਤਾ। ਭਾਜਪਾ 'ਤੇ ਨਿਸ਼ਾਨਾ ਸਾਧਦੇ ਹੋਏ ਕਾਂਗਰਸੀ ਆਗੂ ਨੇ ਕਿਹਾ ਕਿ ਅਸੀਂ ਭਾਜਪਾ ਨਾਲ ਲੜਦੇ ਹਾਂ। ਕਰਨਾਟਕ ਵਿੱਚ ਅਸੀਂ ਉਨ੍ਹਾਂ (ਭਾਜਪਾ) ਨੂੰ ਹਰਾਇਆ। ਹਿਮਾਚਲ ਪ੍ਰਦੇਸ਼ ਵਿੱਚ ਕੁੱਟਮਾਰ ਕਰਕੇ ਭਜਾ ਦਿੱਤਾ ਗਿਆ। ਹਾਲਾਂਕਿ, ਉਸਨੇ ਤੁਰੰਤ ਆਪਣੇ ਵਿਚਾਰ ਬਦਲਦੇ ਹੋਏ ਕਿਹਾ ਕਿ ਅਸੀਂ ਉਨ੍ਹਾਂ ਨੂੰ ਨਫ਼ਰਤ ਤੋਂ ਨਹੀਂ, ਸਗੋਂ ਪਿਆਰ ਦੇ ਕਾਰਨ ਭਜਾਇਆ ਸੀ। ਨਫਰਤ ਦੇ ਬਜ਼ਾਰ ਵਿੱਚ ਪਿਆਰ ਦੀ ਦੁਕਾਨ ਖੋਲਦੇ....
ਮੁਜ਼ੱਫਰਨਗਰ, 14 ਨਵੰਬਰ : ਉੱਤਰ ਪ੍ਰਦੇਸ਼ ਦੇ ਸ਼ਹਿਰ ਮੁਜ਼ੱਫਰਨਗਰ 'ਚ ਅੱਜ ਮੰਗਲਵਾਰ ਸਵੇਰੇ ਦਿੱਲੀ-ਦੇਹਰਾਦੂਨ ਨੈਸ਼ਨਲ ਹਾਈਵੇ-58 'ਤੇ ਇਕ ਵੱਡਾ ਹਾਦਸਾ ਵਾਪਰ ਗਿਆ। ਇੱਥੇ ਦਿੱਲੀ ਤੋਂ ਹਰਿਦੁਆਰ ਜਾ ਰਹੀ ਸਿਆਜ਼ ਕਾਰ ਟਰੱਕ ਦੇ ਪਿੱਛੇ ਜਾ ਵੜੀ। ਹਾਦਸੇ ਵਿੱਚ ਅੱਧੀ ਕਾਰ ਚਕਨਾਚੂਰ ਹੋ ਗਈ। ਕਾਰ 'ਚ ਸਵਾਰ ਸਾਰੇ 6 ਦੋਸਤਾਂ ਦੀ ਮੌਕੇ 'ਤੇ ਹੀ ਮੌਤ ਹੋ ਗਈ। ਪੀੜਤ ਸਾਰੇ ਦੋਸਤ ਦਿੱਲੀ ਤੋਂ ਉਤਰਾਖੰਡ ਦੇ ਹਰਿਦੁਆਰ ਜਾ ਰਹੇ ਸਨ। ਇਹ ਘਟਨਾ ਸਵੇਰੇ 4 ਵਜੇ ਦੇ ਕਰੀਬ ਛਪਾਰ ਥਾਣਾ ਖੇਤਰ ਦੇ ਰਾਮਪੁਰਤੀਰਾਹਾ....
ਐੱਮ.ਪੀ. ਦੇ ਕਟੰਗੀ 'ਚ ਭਗਵੰਤ ਮਾਨ ਦਾ ਮੈਗਾ ਰੋਡ ਸ਼ੋਅ, 'ਆਪ' ਉਮੀਦਵਾਰ ਲਈ ਕੀਤਾ ਪ੍ਰਚਾਰ ਇਹ ਧਰੁਵੀਕਰਨ ਦੀ ਰਾਜਨੀਤੀ ਕਰਦੇ ਹਨ, ਅਸੀਂ ਕੰਮ ਕਰਦੇ ਹਾਂ, ਸਕੂਲ, ਹਸਪਤਾਲ ਬਣਾਉਂਦੇ ਹਾਂ ਅਤੇ ਆਮ ਲੋਕਾਂ ਨੂੰ ਸਹੂਲਤਾਂ ਦਿੰਦੇ ਹਾਂ: ਭਗਵੰਤ ਮਾਨ ਤੁਹਾਡਾ ਉਤਸ਼ਾਹ ਐਮਪੀ ਵਿੱਚ ਬਦਲਾਅ ਦੀ ਭਵਿੱਖਬਾਣੀ ਕਰ ਰਿਹਾ ਹੈ, ਭ੍ਰਿਸ਼ਟ ਸਰਕਾਰ ਨੂੰ ਉਖਾੜ ਸੁੱਟੋ ਅਤੇ 'ਆਪ' ਦੀ ਇਮਾਨਦਾਰ ਸਰਕਾਰ ਚੁਣੋ : ਮਾਨ ਸਾਨੂੰ ਇੱਕ ਮੌਕਾ ਦਿਓ, ਤੁਸੀਂ ਦੂਜੀਆਂ ਸਿਆਸੀ ਪਾਰਟੀਆਂ ਨੂੰ ਭੁੱਲ ਜਾਓਗੇ- ਮਾਨ ਮੱਧ ਪ੍ਰਦੇਸ਼....
ਬਾੜਮੇਰ, 13 ਨਵੰਬਰ : ਰਾਜਸਥਾਨ ਦੇ ਬਾੜਮੇਰ ‘ਚ ਵਾਪਰੇ ਇੱਕ ਦਰਦਨਾਕ ਸੜਕ ਹਾਦਸੇ ਵਿੱਚ ਇੱਕੋ ਪਰਿਵਾਰ ਦੇ 5 ਲੋਕਾਂ ਸਮੇਤ 6 ਦੀ ਮੌਤ ਹੋ ਜਾਣ ਦੀ ਦੁੱਖਦਾਈ ਖਬਰ ਹੈ। ਮਿਲੀ ਜਾਣਕਾਰੀ ਅਨੁਸਾਰ ਕਾਰ ਸਵਾਰ ਪਰਿਵਾਰ ਜੈਸਲਮੇਰ ਘੁੰਮਣ ਜਾ ਰਿਹਾ ਸੀ, ਜਦੋਂ ਉਹ ਬਾੜਮੇਰ ਦੇ ਧੂਰੀਮਾਣਾ ਪੁਲਿਸ ਸਟੇਸ਼ਨ ਦੇ ਕੋਲ ਪੁੱਜੇ ਤਾਂ ਉਨ੍ਹਾਂ ਦੀ ਕਾਰ ਦੀ ਇੱਕ ਟਰਾਲੇ ਜਬਰਦਸਤ ਟੱਕਰ ਹੋ ਗਈ, ਜਿਸ ਕਾਰਨ ਕਾਰ ‘ਚ ਸਵਾਰ ਇੱਕੋ ਪਰਿਵਾਰ ਦੇ 5 ਲੋਕਾਂ ਦੀ ਮੌਤ ਹੋ ਗਈ। ਘਟਨਾਂ ਦੀ ਸੂਚਨਾਂ ਮਿਲਦਿਆਂ ਹੀ ਪੁਲਿਸ ਪਾਰਟੀ ਮੌਕੇ....
ਨਵੀਂ ਦਿੱਲੀ, 13 ਨਵੰਬਰ : ਕਾਂਗਰਸ ਨੇ ਮੋਦੀ ਸਰਕਾਰ ਅਤੇ ਭਾਜਪਾ 'ਤੇ ਭਾਰਤ ਦੇ ਨੌਜਵਾਨਾਂ ਦੇ ਸੁਪਨਿਆਂ ਅਤੇ ਇੱਛਾਵਾਂ ਨੂੰ ਕੁਚਲਣ ਦਾ ਦੋਸ਼ ਲਗਾਇਆ। ਕਾਂਗਰਸ ਪ੍ਰਧਾਨ ਮਲਿਕਾਰਜੁਨ ਖੜਗੇ ਨੇ ਤੇਲੰਗਾਨਾ ਵਿੱਚ ਇੱਕ ਤਾਜ਼ਾ ਘਟਨਾ ਦਾ ਜ਼ਿਕਰ ਕਰਦੇ ਹੋਏ ਕਿਹਾ ਕਿ ਇੱਕ ਮੁਟਿਆਰ ਇੱਕ ਰੈਲੀ ਵਿੱਚ ਬਿਜਲੀ ਦੇ ਖੰਭੇ ਉੱਤੇ ਚੜ੍ਹ ਗਈ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਕੁਝ ਦੱਸਣ ਦੀ ਕੋਸ਼ਿਸ਼ ਕੀਤੀ। ਮਲਿਕਾਰਜੁਨ ਖੜਗੇ ਨੇ ਕਿਹਾ, "ਨੌਜਵਾਨ ਭਾਰਤ ਮੋਦੀ ਸਰਕਾਰ ਦੇ ਵਿਸ਼ਵਾਸਘਾਤ ਤੋਂ ਤੰਗ ਆ ਚੁੱਕਾ....
ਉੱਤਰਕਾਸ਼ੀ, 13 ਨਵੰਬਰ : ਉੱਤਰਕਾਂਸ਼ੀ ਦੇ ਸਿਲਕਿਆਰਾ ਸੁਰੰਗ ਵਿੱਚ ਪਿਛਲੇ 24 ਘੰਟਿਆਂ ਤੋਂ ਵਧ ਸਮੇਂ ਤੋਂ ਇੱਕ ਸੁਰੰਗ ਵਿੱਚ 40 ਮਜ਼ਦੂਰ ਫਸੇ ਹੋਏ ਹਨ, ਜਿੰਨ੍ਹਾਂ ਨੂੰ ਬਚਾਉਣ ਲਈ ਕਾਰਜ ਸਾਰੀ ਰਾਤ ਭਰ ਚੱਲੇ ਅਤੇ ਸੁਰੰਗ ਵਿੱਚ ਫਸੇ ਮਜ਼ਦੂਰਾਂ ਨਾਲ ਵਾਕੀ-ਟਾਕੀ ਨਾਲ ਸੰਪਰਕ ਕੀਤਾ ਗਿਆ ਹੈ, ਮਜ਼ਦੂਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਉਹ ਠੀਕ ਹਨ। ਪਰ ਉਨ੍ਹਾਂ ਨੇ ਖਾਣ ਲਈ ਖਾਣੇ ਦੀ ਜਰੂਰ ਮੰਗ ਕੀਤੀ ਹੈ। ਇੱਕ ਸ਼ਾਰਟ ਬਣਾਉਣ ਵਾਲੀ ਮਸ਼ੀਨ ਦੀ ਵਰਤੋਂ ਕਰਕੇ ਕੈਵਿਟੀ ਤੋਂ ਡਿੱਗ ਰਹੇ ਮਲਬੇ ਨੂੰ ਰੋਕਣ ਦੀ....
ਹੈਦਰਾਬਾਦ, 13 ਨਵੰਬਰ : ਤੇਲੰਗਾਨਾ ਦੀ ਰਾਜਧਾਨੀ ਹੈਦਰਾਬਾਦ ਵਿੱਚ ਇੱਕ ਦਰਦਨਾਕ ਹਾਦਸਾ ਵਾਪਰਿਆ। ਇਹ ਹਾਦਸਾ ਕਾਰ ਰਿਪੇਅਰਿੰਗ ਦੌਰਾਨ ਵਾਪਰਿਆ। ਇੱਕ ਗੋਦਾਮ ਵਿੱਚ ਕਾਰ ਦੀ ਮੁਰੰਮਤ ਦਾ ਕੰਮ ਚੱਲ ਰਿਹਾ ਸੀ, ਜਦੋਂ ਨੇੜੇ ਰੱਖੇ ਕੈਮੀਕਲ ਨੂੰ ਅੱਗ ਲੱਗ ਗਈ ਅਤੇ ਇਹ ਹਾਦਸਾ ਵਾਪਰ ਗਿਆ। ਕੁਝ ਹੀ ਸਮੇਂ ਵਿੱਚ ਅੱਗ ਨੇ ਆਸਪਾਸ ਦੇ ਇਲਾਕੇ ਨੂੰ ਆਪਣੀ ਲਪੇਟ ਵਿੱਚ ਲੈ ਲਿਆ ਅਤੇ ਕਈ ਲੋਕ ਇਸ ਦੀ ਲਪੇਟ ਵਿੱਚ ਆ ਗਏ। ਖ਼ਬਰਾਂ ਮੁਤਾਬਕ 6 ਮੌਤਾਂ ਤੋਂ ਇਲਾਵਾ ਤਿੰਨ ਲੋਕ ਗੰਭੀਰ ਰੂਪ ਨਾਲ ਜ਼ਖ਼ਮੀ ਹੋਏ ਹਨ।....
ਸ੍ਰੀਨਗਰ, 11 ਨਵੰਬਰ : ਜੰਮੂ-ਕਸ਼ਮੀਰ ਦੀ ਵਿਸ਼ਵ ਪ੍ਰਸਿੱਧ ਡਲ ਝੀਲ ’ਚ ਸ਼ਨਿਚਰਵਾਰ ਸਵੇਰੇ ਹਾਊਸ ਬੋਟ ਨੂੰ ਭਿਆਨਕ ਅੱਗ ਲੱਗਣ ਨਾਲ ਤਿੰਨ ਵਿਦੇਸ਼ੀ ਸੈਲਾਨੀਆਂ ਦੀ ਮੌਤ ਹੋ ਗਈ ਜਦਕਿ ਪੰਜ ਹਾਊਸ ਬੋਟ ਸਮੇਤ 13 ਰਿਹਾਇਸ਼ੀ ਢਾਂਚੇ ਤਬਾਹ ਹੋ ਗਏ। ਤੁਰੰਤ ਕਾਰਵਾਈ ਕਰ ਕੇ 11 ਸੈਲਾਨੀਆਂ ਸਮੇਤ 55 ਲੋਕਾਂ ਨੂੰ ਸੁਰੱਖਿਅਤ ਕੱਢ ਲਿਆ ਗਿਆ। ਦੱਸਿਆ ਜਾ ਰਿਹਾ ਹੈ ਕਿ ਮਾਰੇ ਗਏ ਸੈਲਾਨੀ ਬੰਗਲਾਦੇਸ਼ ਦੇ ਨਿਵਾਸੀ ਹਨ ਪਰ ਅਜੇ ਤੱਕ ਇਸ ਦੀ ਪੁਸ਼ਟੀ ਨਹੀਂ ਹੋ ਸਕੀ ਹੈ। ਤਿੰਨੇ ਲਾਸ਼ਾਂ ਬੁਰੀ ਤਰ੍ਹਾਂ ਝੁਲਸ ਗਈਆਂ ਹਨ ਤੇ....
ਯਮੁਨਾਨਗਰ, 11 ਨਵੰਬਰ : ਹਰਿਆਣਾ ਦੇ ਯਮੁਨਾਨਗਰ ਦੇ ਸਰਸਵਤੀ ਨਗਰ ਬਲਾਕ ਦੇ ਛਪਾਰ ਥਾਣਾ ਖੇਤਰ ਦੇ ਸਾਰਨ ਪਿੰਡ 'ਚ ਸ਼ੁਕਰਵਾਰ ਨੂੰ ਜ਼ਹਿਰੀਲੀ ਸ਼ਰਾਬ ਪੀਣ ਨਾਲ ਇਕ ਹੀ ਦਿਨ 'ਚ ਤਿੰਨ ਲੋਕਾਂ ਦੀ ਮੌਤ ਹੋ ਗਈ। ਇਸ ਦੇ ਨਾਲ ਹੀ ਬਿਲਾਸਪੁਰ ਦੇ ਪਿੰਡ ਮੰਗਲੌਰ ਅਤੇ ਪੰਜੇਤੋ ਦੇ ਪਿੰਡ ਮਾਜਰਾ ਵਿਚ ਇਕ-ਇਕ ਵਿਅਕਤੀ ਦੀ ਜਾਨ ਚਲੀ ਗਈ। ਇਸ ਤੋਂ ਪਹਿਲਾਂ ਯਮੁਨਾਨਗਰ 'ਚ ਜ਼ਹਿਰੀਲੀ ਸ਼ਰਾਬ ਨਾਲ 9 ਲੋਕਾਂ ਦੀ ਮੌਤ ਹੋ ਚੁੱਕੀ ਹੈ, ਜਿਸ ਨਾਲ ਹੁਣ ਤਕ ਜ਼ਿਲ੍ਹੇ 'ਚ ਮਰਨ ਵਾਲਿਆਂ ਦੀ ਗਿਣਤੀ 14 ਹੋ ਗਈ ਹੈ। ਇਸ ਤੋਂ....
ਗੁਰੂਗ੍ਰਾਮ, 11 ਨਵੰਬਰ : ਗੁਰੂਗ੍ਰਾਮ ਨੇੜੇ ਦਿੱਲੀ-ਜੈਪੁਰ ਹਾਈਵੇ 'ਤੇ ਵਾਪਰੇ ਇੱਕ ਦਰਦਨਾਕ ਹਾਦਸੇ ਵਿੱਚ 4 ਲੋਕਾਂ ਦੀ ਮੌਤ ਹੋ ਗਈ। ਜਿੱਥੇ ਇੱਕ ਟੈਂਕਰ ਨੇ ਇੱਕ ਕਾਰ ਅਤੇ ਇੱਕ ਪਿਕਅੱਪ ਵੈਨ ਨੂੰ ਟੱਕਰ ਮਾਰ ਦਿੱਤੀ। ਟੱਕਰ ਤੋਂ ਤੁਰੰਤ ਬਾਅਦ ਕਾਰ ਨੂੰ ਅੱਗ ਲੱਗ ਗਈ, ਜਿਸ ਕਾਰਨ ਕਾਰ ਅੰਦਰ ਬੈਠੇ ਤਿੰਨ ਵਿਅਕਤੀ ਜ਼ਿੰਦਾ ਸੜ ਗਏ। ਇਸ ਤੋਂ ਇਲਾਵਾ ਇਸ ਹਾਦਸੇ ਵਿੱਚ ਪਿਕਅੱਪ ਵੈਨ ਦੇ ਡਰਾਈਵਰ ਦੀ ਵੀ ਮੌਤ ਹੋ ਗਈ ਹੈ। ਫਿਲਹਾਲ ਪੁਲਿਸ ਹਾਦਸੇ 'ਚ ਮਰਨ ਵਾਲਿਆਂ ਦੀ ਪਛਾਣ ਕਰਨ 'ਚ ਲੱਗੀ ਹੋਈ ਹੈ। ਇਹ....