ਨਵੀਂ ਦਿੱਲੀ (ਜੇਐੱਨਐੱਨ) : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸ਼ਨੀਵਾਰ ਨੂੰ ਮੱਧ ਪ੍ਰਦੇਸ਼ ਵਿੱਚ ਪ੍ਰਧਾਨ ਮੰਤਰੀ ਆਵਾਸ ਯੋਜਨਾ (PMAY) ਦੇ ਤਹਿਤ ਬਣਾਏ ਗਏ 4.5 ਲੱਖ ਤੋਂ ਵੱਧ ਲਾਭਪਾਤਰੀਆਂ ਦੇ ਘਰਾਂ ਦਾ ਉਦਘਾਟਨ ਕੀਤਾ ਅਤੇ ਉਨ੍ਹਾਂ ਨੂੰ ਦਾਖ਼ਲਾ ਦਿੱਤਾ। ਇਸ ਦੌਰਾਨ ਉਨ੍ਹਾਂ ਕਿਹਾ ਕਿ ਇਨ੍ਹਾਂ ਸਾਰੇ ਘਰਾਂ ਵਿੱਚ ਬਿਜਲੀ, ਪਾਣੀ ਦਾ ਕੁਨੈਕਸ਼ਨ, ਟਾਇਲਟ ਅਤੇ ਗੈਸ ਕੁਨੈਕਸ਼ਨ ਵਰਗੀਆਂ ਸਾਰੀਆਂ ਸਹੂਲਤਾਂ ਮੌਜੂਦ ਹਨ ਅਤੇ ਇਸ ਨਾਲ ਲਾਭਪਾਤਰੀਆਂ ਨੂੰ ਉਨ੍ਹਾਂ ਦੇ ਸੁਪਨੇ ਪੂਰੇ ਕਰਨ ਦਾ ਬਲ ਮਿਲੇਗਾ। ਉਨ੍ਹਾਂ ਕਿਹਾ, “ਪ੍ਰਧਾਨ ਮੰਤਰੀ ਆਵਾਸ ਯੋਜਨਾ ਦੇਸ਼ ਵਿੱਚ ਸਮਾਜਿਕ-ਆਰਥਿਕ ਤਬਦੀਲੀ ਲਿਆਉਣ ਲਈ ਇੱਕ ਪ੍ਰਮੁੱਖ ਸਾਧਨ ਬਣ ਗਈ ਹੈ। ਕੋਈ ਸਮਾਂ ਸੀ, ਧਨਤੇਰਸ ਦੇ ਮੌਕੇ 'ਤੇ ਸਿਰਫ਼ ਉਹੀ ਲੋਕ, ਜਿਨ੍ਹਾਂ ਕੋਲ ਸਾਧਨ ਅਤੇ ਪੈਸਾ ਹੁੰਦਾ ਸੀ, ਉਹ ਕਾਰ ਅਤੇ ਘਰ ਵਰਗੀ ਵੱਡੀ ਅਤੇ ਮਹਿੰਗੀ ਜਾਇਦਾਦ ਖਰੀਦਦੇ ਸਨ। ਪਰ ਧਨਤੇਰਸ ਵਾਲੇ ਦਿਨ ਦੇਸ਼ ਦੇ ਗ਼ਰੀਬ ਵੀ ਘਰ ਵਿਚ ਦਾਖਲ ਹੁੰਦੇ ਹਨ।