ਕਾਨਪੁਰ, 07 ਜੂਨ : ਕਾਨਪੁਰ-ਪ੍ਰਯਾਗਰਾਜ ਹਾਈਵੇ ਤੇ ਵਾਪਰੇ ਇੱਕ ਹਾਦਸੇ ਵਿੱਚ ਤਿੰਨ ਲੋਕਾਂ ਦੀ ਮੌਤ ਹੋ ਜਾਣ ਦੀ ਦੁੱਖਦਾਈ ਖਬਰ ਹੈ। ਮਿਲੀ ਜਾਣਕਾਰੀ ਅਨੁਸਾਰ ਅੰਮ੍ਰਿਤਸਰ ਤੋਂ ਕੋਲਕਾਤਾ ਜਾ ਰਹੀ ਇੱਕ ਬਰੀਜਾ ਗੱਡੀ ਖਾਗਾ ਕੋਤਵਾਲੀ ਦੇ ਬ੍ਰਾਹਮਣਪੁਰ ਮੋੜ ਤੇ ਬੇਕਾਬੂ ਹੋ ਕੇ 20 ਫੁੱਟ ਡੂੰਘੇ ਟੋਏ ਵਿੱਚ ਜਾ ਡਿੱਗੀ, ਜਿਸ ਕਾਰਨ ਕਾਰਨ ‘ਚ ਸਵਾਰ ਤਿੰਨ ਲੋਕਾਂ ਦੀ ਮੌਤ ਹੋ ਗਈ। ਇਸ ਘਟਨਾਂ ਸਬੰਧੀ ਸੂਚਨਾਂ ਮਿਲਣ ਮੌਕੇ ਤੇ ਪੁੱਜੀ ਪੁਲਿਸ ਪਾਰਟੀ ਨੇ ਮ੍ਰਿਤਕਾਂ ਦੀ ਪਛਾਣ ਕਰਕੇ ਉਨ੍ਹਾਂ ਦੇ ਰਿਸ਼ਤੇਦਾਰਾਂ ਨੂੰ ਸੂਚਿਤ ਕੀਤਾ। ਮਿਲੀ ਜਾਣਕਾਰੀ ਅਨੁਸਾਰ ਜਸਵੀਰ ਸਿੰਘ (50), ਹਰਚਰਨਪ੍ਰੀਤ ਸਿੰਘ (32), ਗੁਰਪ੍ਰੀਤ ਸਿੰਘ (30) ਜੋ ਅੰਮ੍ਰਿਤਸਰ ਦੇ ਸੁਲਤਾਨਵਿੰਡ ਥਾਣੇ ਦੇ ਅਧੀਨ ਆਉਂਦੇ ਪਿੰਡ ਮੱਤੇਵਾੜਾ ਦੇ ਹਨਞ ਜੋ ਆਪਣੀ ਬਰੀਜਾ ਕਾਰ ਤੇ ਅੰਮ੍ਰਿਤਸਰ ਤੋਂ ਕੋਲਕਾਤਾ ਜਾ ਰਹੇ ਸਨ। ਖਾਗਾ ਕੋਤਵਾਲੀ ਦੇ ਬ੍ਰਾਹਮਣਪੁਰ ਨੇੜੇ ਤੇਜ਼ ਰਫ਼ਤਾਰ ਕਾਰ ਬੇਕਾਬੂ ਹੋ ਕੇ ਟੋਏ ਵਿੱਚ ਜਾ ਡਿੱਗੀ। ਦੱਸਿਆ ਜਾ ਰਿਹਾ ਹੈ ਕਿ ਤੇਜ਼ ਰਫਤਾਰ ਕਾਰਨ ਕਾਰ ਟੋਏ 'ਚ ਪਲਟ ਗਈ ਅਤੇ 100 ਮੀਟਰ ਦੂਰ ਖੇਤਾਂ 'ਚ ਜਾ ਡਿੱਗੀ। ਸੂਚਨਾ ਮਿਲਣ ’ਤੇ ਜਦੋਂ ਪੁਲਿਸ ਅਤੇ ਪਿੰਡ ਵਾਸੀ ਮੌਕੇ ’ਤੇ ਪੁੱਜੇ ਤਾਂ ਤਿੰਨਾਂ ਦੀ ਮੌਤ ਹੋ ਚੁੱਕੀ ਸੀ। ਕਰਾਈਮ ਇੰਸਪੈਕਟਰ ਦਿਨੇਸ਼ਚੰਦਰ ਮਿਸ਼ਰਾ ਨੇ ਦੱਸਿਆ ਕਿ ਮਰਹੂਮ ਜਸਵੀਰ ਸਿੰਘ ਦੇ ਨਾਂ ਦਾ ਇੱਕ ਲਾਇਸੈਂਸੀ ਰਿਵਾਲਵਰ ਅਤੇ ਤਿੰਨ ਮੋਬਾਈਲ ਫੋਨ ਮਿਲੇ ਹਨ। ਅੰਦਾਜ਼ਾ ਲਗਾਇਆ ਜਾ ਰਿਹਾ ਹੈ ਕਿ ਕਾਰ ਚਲਾ ਰਿਹਾ ਵਿਅਕਤੀ ਸੌਂ ਗਿਆ ਅਤੇ ਕਾਰ ਇੱਕ ਟੋਏ ਵਿੱਚ ਜਾ ਡਿੱਗੀ ਅਤੇ ਪਲਟ ਗਈ ਅਤੇ ਹਾਦਸਾ ਵਾਪਰ ਗਿਆ। ਹਾਦਸੇ ਸਬੰਧੀ ਮ੍ਰਿਤਕ ਦੇ ਵਾਰਸਾਂ ਨੂੰ ਸੂਚਨਾ ਦੇ ਦਿੱਤੀ ਗਈ ਹੈ। ਹਾਦਸੇ ਦੌਰਾਨ ਕਾਰ ਪਲਟ ਗਈ ਤਾਂ ਕਾਰ ਵਿੱਚ ਸਵਾਰ ਤਿੰਨੋਂ ਵਿਅਕਤੀ ਖਿੜਕੀ ਦੇ ਸ਼ੀਸ਼ੇ ਤੋੜਦੇ ਹੋਏ ਇਧਰ-ਉਧਰ ਡਿੱਗ ਪਏ। ਰਾਹਗੀਰ ਤੁਰੰਤ ਮੌਕੇ 'ਤੇ ਪਹੁੰਚੇ ਪਰ ਉਦੋਂ ਤੱਕ ਤਿੰਨਾਂ ਦੀ ਜਾਨ ਜਾ ਚੁੱਕੀ ਸੀ। ਸੂਚਨਾ ਮਿਲਣ 'ਤੇ ਇੰਸਪੈਕਟਰ ਕਰਾਈਮ ਦਿਨੇਸ਼ ਚੰਦਰ ਮਿਸ਼ਰਾ ਅਤੇ ਮਹੀਚਾ ਚੌਂਕੀ ਪੁਲਸ ਨੇ ਮੌਕੇ 'ਤੇ ਪਹੁੰਚ ਕੇ ਲਾਸ਼ਾਂ ਨੂੰ ਕਬਜ਼ੇ 'ਚ ਲੈ ਕੇ ਸੀ.ਐੱਚ.ਸੀ. ਭਜਿਆ ਗਆ। ਕਾਰ ਦੀ ਸਪੀਡ 100 ਤੋਂ ਜ਼ਿਆਦਾ ਸੀ, ਹਾਦਸੇ 'ਚ ਕਾਰ ਦੇ ਏਅਰਬੈਗ ਵੀ ਖੁੱਲ੍ਹ ਗਏ। ਹਾਦਸੇ ਦਾ ਕਾਰਨ ਡਰਾਈਵਰ ਦਾ ਨੀਂਦ ਆਉਣਾ ਮੰਨਿਆ ਜਾ ਰਿਹਾ ਹੈ।