ਪਟਨਾ, 16 ਅਪ੍ਰੈਲ : ਬਿਹਾਰ ਦੀ ਰਾਜਧਾਨੀ ਪਟਨਾ ਤੋਂ ਹੈ ਜਿੱਥੇ ਇੱਕ ਦਰਦਨਾਕ ਸੜਕ ਹਾਦਸਾ ਵਾਪਰਿਆ ਹੈ। ਇਸ ਹਾਦਸੇ ‘ਚ 7 ਲੋਕਾਂ ਦੀ ਮੌਤ ਹੋ ਗਈ ਹੈ, ਜਦਕਿ ਇਕ ਵਿਅਕਤੀ ਦੀ ਹਾਲਤ ਗੰਭੀਰ ਬਣੀ ਹੋਈ ਹੈ। ਇਹ ਘਟਨਾ ਰਾਜਧਾਨੀ ਪਟਨਾ ਦੇ ਕੰਕਰਬਾਗ ਥਾਣਾ ਖੇਤਰ ਦੇ ਰਾਮਲਖਨ ਮਾਰਗ ‘ਤੇ ਮੰਗਲਵਾਰ ਸਵੇਰੇ ਵਾਪਰੀ। ਜਾਣਕਾਰੀ ਮੁਤਾਬਕ ਇਕ ਬੇਕਾਬੂ ਆਟੋ ਨੇ ਪਟਨਾ ਮੈਟਰੋ ਲਈ ਕੰਮ ਕਰ ਰਹੇ ਜੇਸੀਬੀ ਨੂੰ ਸਿੱਧੀ ਟੱਕਰ ਮਾਰ ਦਿੱਤੀ। ਆਟੋ ਵਿੱਚ ਕੁੱਲ 8 ਲੋਕ ਸਵਾਰ ਸਨ। ਇਨ੍ਹਾਂ ‘ਚੋਂ 4 ਲੋਕਾਂ ਦੀ ਮੌਕੇ ‘ਤੇ ਹੀ ਮੌਤ ਹੋ ਗਈ। ਤਿੰਨ ਹੋਰ ਜ਼ਖ਼ਮੀਆਂ ਦੀ ਹਸਪਤਾਲ ਲੈ ਕੇ ਜਾਂਦੇ ਸਮੇਂ ਮੌਤ ਹੋ ਗਈ। ਇਸ ਦੇ ਨਾਲ ਹੀ ਇੱਕ ਹੋਰ ਨੌਜਵਾਨ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ। ਮਰਨ ਵਾਲਿਆਂ ਵਿੱਚ ਔਰਤਾਂ ਅਤੇ ਬੱਚੇ ਵੀ ਸ਼ਾਮਲ ਹਨ। ਇਸ ਹਾਦਸੇ ਤੋਂ ਬਾਅਦ ਪੁਲਿਸ ਮੌਕੇ ‘ਤੇ ਪਹੁੰਚ ਗਈ ਹੈ ਅਤੇ ਮਾਮਲੇ ਦੀ ਜਾਂਚ ‘ਚ ਜੁਟੀ ਹੈ। ਮ੍ਰਿਤਕਾਂ ਦੀ ਪਛਾਣ ਉਪੇਂਦਰ ਕੁਮਾਰ, ਲਛਮਣ ਦਾਸ, ਅਭਿਨੰਦਨ ਕੁਮਾਰ, ਇੰਦਰਜੀਤ ਕੁਮਾਰ, ਪਿੰਕੀ ਦੇਵੀ, ਨੇਹਾ, ਅਤੇ ਰਾਣੀ ਕੁਮਾਰੀ ਵਜੋਂ ਹੋਈ ਵਜੋਂ ਹੋਈ ਹੈ, ਜਦੋਂ ਕਿ ਮੋਤਿਹਾਰੀ ਦੇ ਵਸਨੀਕ ਮੁਕੇਸ਼ ਕੁਮਾਰ ਸਾਹਨੀ ਜਖ਼ਮੀ ਹਨ।