ਮੁੰਬਈ : ਅਦਾਕਾਰ ਸੋਨੂੰ ਸੂਦ ਇਕ ਵਾਰ ਫਿਰ ਸੁਰਖੀਆਂ ‘ਚ ਹਨ। ਕੁਝ ਦਿਨ ਪਹਿਲਾਂ ਸੋਨੂੰ ਸੂਦ ਨੇ ਟਵਿੱਟਰ ‘ਤੇ ਇਕ ਵੀਡੀਓ ਪੋਸਟ ਕੀਤੀ ਸੀ, ਜਿਸ ‘ਚ ਉਹ ਚੱਲਦੀ ਟਰੇਨ ਦੇ ਦਰਵਾਜ਼ੇ ਕੋਲ ਬੈਠੇ ਨਜ਼ਰ ਆ ਰਹੇ ਹਨ। 13 ਦਸੰਬਰ ਨੂੰ ਇਹ 22 ਸੈਕਿੰਡ ਦਾ ਵੀਡੀਓ ਪੋਸਟ ਕੀਤਾ ਗਿਆ ਸੀ। ਸੋਸ਼ਲ ਮੀਡੀਆ ‘ਤੇ ਇਸ ਵੀਡੀਓ ਨੂੰ 553 ਹਜ਼ਾਰ ਤੋਂ ਵੱਧ ਵਿਊਜ਼ ਅਤੇ 33.9 ਹਜ਼ਾਰ ਤੋਂ ਵੱਧ ਲਾਈਕਸ ਵੀ ਮਿਲ ਚੁੱਕੇ ਹਨ। ਦੱਸਣਯੋਗ ਗੱਲ ਇਹ ਹੈ ਕਿ ਸੋਨੂੰ ਦੇ ਇਸ ਵੀਡੀਓ ਨਾਲ ਇੰਟਰਨੈੱਟ ‘ਤੇ ਖੁਸ਼ ਹੋਣ ਦੀ ਬਜਾਏ ਲੋਕ ਗੁੱਸੇ ‘ਚ ਹਨ। ਦਰਅਸਲ, ਸੋਨੂੰ ਸੂਦ ਜਿਸ ਤਰ੍ਹਾਂ ਟਰੇਨ ਦੇ ਦਰਵਾਜ਼ੇ ‘ਤੇ ਬੈਠੇ ਹਨ, ਉਹ ਬਹੁਤ ਖਤਰਨਾਕ ਹੈ। ਭਾਰਤੀ ਰੇਲਵੇ ਮੁਤਾਬਕ ਟਰੇਨ ਦੇ ਦਰਵਾਜ਼ੇ ਕੋਲ ਬੈਠਣਾ ਗੈਰ-ਕਾਨੂੰਨੀ ਹੈ। ਇਸ ਵੀਡੀਓ ‘ਤੇ ਕਈ ਯੂਜ਼ਰਸ ਨੇ ਆਪਣੀ ਪ੍ਰਤੀਕਿਰਿਆ ਸਾਂਝੀ ਕੀਤੀ ਹੈ। ਮੁੰਬਈ ਰੇਲਵੇ ਪੁਲਿਸ ਨੇ ਵੀ ਇਸ ਵੀਡੀਓ ‘ਤੇ ਸੋਨੂੰ ਸੂਦ ਨੂੰ ਟਵੀਟ ਕੀਤਾ ਹੈ। ਟਵੀਟ ਵਿੱਚ, ਮੁੰਬਈ ਰੇਲਵੇ ਪੁਲਿਸ ਨੇ ਲਿਖਿਆ, ‘@SonuSood ਫੁੱਟਬੋਰਡ ‘ਤੇ ਯਾਤਰਾ ਕਰਨਾ ਫਿਲਮਾਂ ‘ਚ ‘ਮਨੋਰੰਜਨ’ ਦਾ ਸਰੋਤ ਹੋ ਸਕਦਾ ਹੈ, ਅਸਲ ਜ਼ਿੰਦਗੀ ‘ਚ ਨਹੀਂ ! ਆਓ ਸਾਰੇ ਸੁਰੱਖਿਆ ਦਿਸ਼ਾ-ਨਿਰਦੇਸ਼ਾਂ ਦੀ ਪਾਲਣਾ ਕਰੀਏ ਅਤੇ ਸਾਰਿਆਂ ਲਈ ‘ਨਵਾਂ ਸਾਲ ਮੁਬਾਰਕ’ ਯਕੀਨੀ ਬਣਾਈਏ।