ਨਵੀਂ ਦਿੱਲੀ, ਏਐਨਆਈ : ਇਕ ਸੀਟ ਤੋਂ ਸਿਰਫ਼ ਇਕ ਵਿਅਕਤੀ ਚੋਣ ਲੜ ਸਕੇਗਾ। ਮੁੱਖ ਚੋਣ ਕਮਿਸ਼ਨਰ (CEC) ਰਾਜੀਵ ਕੁਮਾਰ ਨੇ ਇਹ ਪ੍ਰਸਤਾਵ ਕੇਂਦਰੀ ਕਾਨੂੰਨ ਮੰਤਰਾਲੇ ਨੂੰ ਦਿੱਤਾ ਹੈ। ਮੌਜੂਦਾ ਸਮੇਂ ਇਕ ਵਿਅਕਤੀ ਦੋ ਵੱਖ-ਵੱਖ ਸੀਟਾਂ ਜਾਂ ਹਲਕਿਆਂ ਤੋਂ ਚੋਣ ਲੜ ਸਕਦਾ ਹੈ। ਰਿਪ੍ਰੇਜੈਂਟੇਸ਼ਨ ਆਫ ਦਿ ਪੀਪਲ ਐਕਟ 1951 ਦੀ ਧਾਰਾ 33 'ਚ ਇਹ ਵਿਵਸਥਾ ਹੈ ਕਿ ਇਕ ਵਿਅਕਤੀ ਇਕ ਤੋਂ ਜ਼ਿਆਦਾ ਥਾਵਾਂ ਤੋਂ ਚੋਣ ਲੜ ਸਕਦਾ ਹੈ। ਇਸੇ ਐਕਟ ਦੇ ਸੈਕਸ਼ਨ 70 'ਚ ਕਿਹਾ ਗਿਆ ਹੈ ਕਿ ਉਹ ਇਕ ਵਾਰ 'ਚ ਸਿਰਫ਼ ਇੱਕੋ ਸੀਟ ਦੀ ਨੁਮਾਇੰਦਗੀ ਕਰ ਸਕਦਾ ਹੈ। ਅਜਿਹੇ ਵਿਚ ਸਪੱਸ਼ਟ ਹੈ ਕਿ ਇਕ ਤੋਂ ਜ਼ਿਆਦਾ ਥਾਵਾਂ ਤੋਂ ਚੋਣ ਲੜਨ ਦੇ ਬਾਵਜੂਦ ਉਮੀਦਵਾਰ ਨੇ ਜਿੱਤ ਤੋਂ ਬਾਅਦ ਇੱਕੋ ਸੀਟ ਤੋਂ ਨੁਮਾਇੰਦਗੀ ਸਾਬਿਤ ਕਰਨੀ ਹੁੰਦੀ ਹੈ।