ਮੁੰਬਈ ’ਚ ਵਿਅਕਤੀ ਨੇ ਪੁਲਿਸ ਨੂੰ ਕੀਤਾ ਫ਼ੋਨ, ਕਿਹਾ : ਪੀਐੱਮ ਦੇ ਜਹਾਜ਼ 'ਚ ਫਿੱਟ ਕੀਤਾ ਬੰਬ, ਜਾਂਚ ਦੌਰਾਨ  ਕਾਲ ਪਾਈ ਗਈ ਫਰਜ਼ੀ 

ਮੁੰਬਈ, 12 ਫਰਵਰੀ 2025 : ਪੀਐਮ ਮੋਦੀ ਫਰਾਂਸ ਦੇ ਦੌਰੇ ਤੋਂ ਬਾਅਦ ਇਸ ਸਮੇਂ ਅਮਰੀਕਾ ਵਿੱਚ ਹਨ। ਇਸ ਦੌਰਾਨ ਬੁੱਧਵਾਰ ਨੂੰ ਮੁੰਬਈ ਪੁਲਸ ਕੰਟਰੋਲ ਰੂਮ ਨੂੰ ਸੂਚਨਾ ਮਿਲੀ ਸੀ ਕਿ ਪੀਐੱਮ ਦੇ ਜਹਾਜ਼ 'ਚ ਬੰਬ ਫਿੱਟ ਕੀਤਾ ਗਿਆ ਹੈ। ਮਾਮਲੇ ਦੀ ਗੰਭੀਰਤਾ ਨੂੰ ਦੇਖਦੇ ਹੋਏ ਸੁਰੱਖਿਆ ਏਜੰਸੀਆਂ ਤੁਰੰਤ ਹਰਕਤ 'ਚ ਆ ਗਈਆਂ। ਜਾਂਚ ਦੌਰਾਨ ਇਹ ਕਾਲ ਫਰਜ਼ੀ ਪਾਈ ਗਈ। ਪੁਲਸ ਨੇ ਦੱਸਿਆ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਜਹਾਜ਼ 'ਤੇ ਹੋਏ ਅੱਤਵਾਦੀ ਹਮਲੇ ਬਾਰੇ ਇਕ ਮਾਨਸਿਕ ਤੌਰ 'ਤੇ ਬਿਮਾਰ ਵਿਅਕਤੀ ਨੇ ਮੁੰਬਈ ਪੁਲਸ ਕੰਟਰੋਲ ਰੂਮ ਨੂੰ ਫੋਨ ਕੀਤਾ ਸੀ। ਉਸ ਨੂੰ ਧਮਕੀ ਭਰੀ ਕਾਲ ਕਰਨ ਦੇ ਦੋਸ਼ 'ਚ ਹਿਰਾਸਤ 'ਚ ਲਿਆ ਗਿਆ ਹੈ। ਉਹ ਚੇਂਬੂਰ ਦਾ ਰਹਿਣ ਵਾਲਾ ਹੈ। ਮੁੰਬਈ ਪੁਲਿਸ ਨੇ ਕਿਹਾ, “11 ਫਰਵਰੀ ਨੂੰ ਮੁੰਬਈ ਪੁਲਿਸ ਕੰਟਰੋਲ ਰੂਮ ਵਿੱਚ ਇੱਕ ਕਾਲ ਆਈ ਸੀ ਜਿਸ ਵਿੱਚ ਚੇਤਾਵਨੀ ਦਿੱਤੀ ਗਈ ਸੀ ਕਿ ਅੱਤਵਾਦੀ ਪ੍ਰਧਾਨ ਮੰਤਰੀ ਮੋਦੀ ਦੇ ਜਹਾਜ਼ ਉੱਤੇ ਹਮਲਾ ਕਰ ਸਕਦੇ ਹਨ ਕਿਉਂਕਿ ਉਹ ਅਧਿਕਾਰਤ ਵਿਦੇਸ਼ ਦੌਰੇ ਉੱਤੇ ਜਾ ਰਹੇ ਸਨ। ਪੁਲਿਸ ਨੇ ਸੂਚਨਾ ਦੀ ਗੰਭੀਰਤਾ ਨੂੰ ਦੇਖਦੇ ਹੋਏ ਹੋਰ ਏਜੰਸੀਆਂ ਨੂੰ ਸੂਚਿਤ ਕੀਤਾ ਅਤੇ ਜਾਂਚ ਸ਼ੁਰੂ ਕਰ ਦਿੱਤੀ ਹੈ। ਦੂਜੇ ਪਾਸੇ ਪੈਰਿਸ ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਫਰਾਂਸ ਦੀਆਂ ਕੰਪਨੀਆਂ ਨੂੰ ਭਾਰਤ ਆਉਣ ਦਾ ਸੱਦਾ ਦਿੰਦਿਆਂ ਕਿਹਾ ਕਿ ਉਹ ਭਾਰਤ ਦੀ ਵਿਕਾਸ ਕਹਾਣੀ ਦਾ ਹਿੱਸਾ ਬਣ ਕੇ ਅਸੀਮਤ ਮੌਕਿਆਂ ’ਤੇ ਵਿਚਾਰ ਕਰਨ। ਪ੍ਰਧਾਨ ਮੰਤਰੀ ਨੇ ਫਰਾਂਸੀਸੀ ਕੰਪਨੀਆਂ ਨੂੰ ਕਿਹਾ ਕਿ ਭਾਰਤ ਵਿੱਚ ਨਿਵੇਸ਼ ਕਰਨ ਦਾ ਇਹ “ਸਹੀ ਸਮਾਂ” ਹੈ। ਫਰਾਂਸ ਦੇ ਰਾਸ਼ਟਰਪਤੀ ਇਮੈਨੁਅਲ ਮੈਕਰੋਨ ਨੇ ਵੀ ਮੋਦੀ ਦੇ ਨਾਲ ਪੈਰਿਸ ਵਿੱਚ 14ਵੇਂ ‘ਭਾਰਤ-ਫਰਾਂਸ ਸੀਈਓ ਫੋਰਮ’ ਵਿੱਚ ਸ਼ਿਰਕਤ ਕੀਤੀ। ਆਪਣੇ ਸੰਬੋਧਨ ਵਿੱਚ ਮੋਦੀ ਨੇ ਭਾਰਤ ਅਤੇ ਫਰਾਂਸ ਦਰਮਿਆਨ ਵਧ ਰਹੇ ਦੁਵੱਲੇ ਵਪਾਰ ਅਤੇ ਆਰਥਿਕ ਸਹਿਯੋਗ ਅਤੇ ਦੋਵਾਂ ਦੇਸ਼ਾਂ ਦਰਮਿਆਨ ਰਣਨੀਤਕ ਭਾਈਵਾਲੀ ਨੂੰ ਮਿਲੇ ਹੁਲਾਰੇ ਦਾ ਜ਼ਿਕਰ ਕੀਤਾ। ਉਨ੍ਹਾਂ ਕਿਹਾ ਕਿ ਸਥਿਰ ਰਾਜਨੀਤੀ ਅਤੇ ਭਵਿੱਖਬਾਣੀ ਯੋਗ ਨੀਤੀ ਵਿਧੀ 'ਤੇ ਅਧਾਰਤ ਭਾਰਤ ਇੱਕ ਤਰਜੀਹੀ ਵਿਸ਼ਵ ਨਿਵੇਸ਼ ਸਥਾਨ ਹੈ। ਮੋਦੀ ਨੇ ਕਿਹਾ, “ਮੈਂ ਤੁਹਾਨੂੰ ਸਾਰਿਆਂ ਨੂੰ ਦੱਸਦਾ ਹਾਂ ਕਿ ਭਾਰਤ ਆਉਣ ਦਾ ਇਹ ਸਹੀ ਸਮਾਂ ਹੈ। ਹਰ ਕਿਸੇ ਦੀ ਤਰੱਕੀ ਭਾਰਤ ਦੀ ਤਰੱਕੀ ਨਾਲ ਜੁੜੀ ਹੋਈ ਹੈ।