ਇੰਫਾਲ, 07 ਜੂਨ : ਮਣੀਪੁਰ ਦੇ ਪੱਛਮੀ ਜਿਲ੍ਹੇ ਇੰਫਾਲ ‘ਚ ਭੀੜ ਨੇ ਇੱਕ ਐਬੂਲੈਂਸ ਨੂੰ ਘੇਰ ਕੇ ਅੱਗ ਲਗਾ ਦਿੱਤੀ, ਜਿਸ ਕਾਰਨ ਉਸ ‘ਚ ਸਵਾਰ 8 ਸਾਲਾ ਦੇ ਬੱਚੇ, ਉਸਦੀ ਮਾਂ ਅਤੇ ਇੱਕ ਹੋਰ ਵਿਅਕਤੀ ਦੀ ਮੌਤ ਹੋ ਜਾਣ ਦੀ ਦੁੱਖਦਾਈ ਖ਼ਬਰ ਹੈ। ਅਧਿਕਾਰੀਆਂ ਤੋਂ ਮਿਲੀ ਜਾਣਕਾਰੀ ਅਨੁਸਾਰ ਇਹ ਘਟਨਾਂ ਇਰੋੲਸੇਂਬਾ ‘ਚ ਵਾਪਰੀ ਹੈ, ਉਨ੍ਹਾਂ ਕਿਹਾ ਕਿ ਗੋਲੀਬਾਰੀ ਦੀ ਇੱਕ ਦੌਰਾਨ ਬੱਚੇ ਦੇ ਸਿਰ ਵਿੱਚ ਗੋਲੀ ਲੱਗ ਗਈ ਸੀ ਅਤੇ ਉਸਦੀ ਮਾਂ ਤੇ ਇੱਕ ਰਿਸ਼ਤੇਦਾਰ ਨੁੰ ਇੰਫਾਲ ਸਥਿਤ ਇੱਕ ਹਸਪਤਾਲ ‘ਚ ਇਲਾਜ ਲਈ ਭਰਤੀ ਕਰਵਾਇਆ ਗਿਆ। ਅਧਿਕਾਰੀਆਂ ਮੁਤਾਬਕ, ਭੀੜ ਦੇ ਹਮਲੇ ’ਚ ਮਾਰੇ ਗਏ ਤਿੰਨ ਵਿਅਕਤੀਆਂ ਦੀ ਪਛਾਣ ਤੋਸਿੰਗ ਹੈਂਗਿੰਗ (8), ਉਸ ਦੀ ਮਾਂ ਮੀਨਾ ਹੈਂਗਿੰਗ (45) ਅਤੇ ਰਿਸ਼ਤੇਦਾਰ ਲਿਦਿਆ ਲੋਰੇਂਬਮ (37) ਦੇ ਤੌਰ ’ਤੇ ਹੋਈ ਹੈ। ਅਸਮ ਰਾਈਫ਼ਲਜ਼ ਦੇ ਇਕ ਸੀਨੀਅਰ ਅਧਿਕਾਰੀ ਨੇ ਘਟਨਾ ਦੀ ਪੁਸ਼ਟੀ ਕੀਤੀ ਅਤੇ ਦਸਿਆ ਕਿ ਘਟਨਾ ਵਾਲੀ ਥਾਂ ਅਤੇ ਉਸ ਦੇ ਆਸਪਾਸ ਸੁਰਖਿਆ ਵਧਾ ਦਿਤੀ ਗਈ ਹੈ। ਸੂਤਰਾਂ ਨੇ ਕਿਹਾ ਕਿ ਇਹ ਆਦਿਵਾਸੀ ਦਾ ਪੁੱਤਰ ਤੋਂਸਿੰਗ ਅਤੇ ਮੇਈਤੀ ਜਾਤ ਦੀ ਉਸ ਦੀ ਮਾਂ ਕੰਗਚੁਪ ਇਲਾਕੇ ’ਚ ਅਸਮ ਰਾਈਫ਼ਲਜ਼ ਦੇ ਰਾਹਤ ਕੈਂਪ ’ਚ ਰਹਿ ਰਹੇ ਸਨ। ਚਾਰ ਜੂਨ ਨੂੰ ਸ਼ਾਮ ਸਮੇਂ ਇਲਾਕੇ ’ਚ ਗੋਲੀਬਾਰੀ ਸ਼ੁਰੂ ਹੋ ਗਈ ਅਤੇ ਕੈਂਪ ’ਚ ਹੋਣ ਦੇ ਬਾਵਜੂਦ ਬੱਚੇ ਨੂੰ ਗੋਲੀ ਲੱਗ ਗਈ ਸੀ। ਉਸ ਨੂੰ ਐਂਬੂਲੈਂਸ ’ਚ ਹਸਪਤਾਲ ਲਿਜਾਇਆ ਜਾ ਰਿਹਾ ਸੀ ਜਦੋਂ ਸ਼ਾਮ ਕਰੀਬ ਸਾਢੇ ਛੇ ਵਜੇ ਇਰੋਇਸੇਂਬਾ ’ਚ ਕੁਝ ਲੋਕਾਂ ਨੇ ਐਂਬੂਲੈਂਸ ਨੂੰ ਰੋਕ ਕੇ ਉਸ ’ਚ ਅੱਗ ਲਾ ਦਿਤੀ। ਗੱਡੀ ’ਚ ਸਵਾਰ ਤਿੰਨ ਵਿਅਕਤੀਆਂ ਦੀ ਮੌਤ ਹੋ ਗਈ। ਲਾਸ਼ਾਂ ਦਾ ਅਜੇ ਤਕ ਪਤਾ ਨਹੀਂ ਲੱਗ ਸਕਿਆ ਹੈ। ਕਾਕਚਿੰਗ ਇਲਾਕੇ ’ਚ ਕੁਕੀ ਭਾਈਚਾਰੇ ਦੇ ਕਈ ਪਿੰਡ ਹਨ ਅਤੇ ਇਹ ਕਾਂਗਪੋਕਪੀ ਜ਼ਿਲ੍ਹੇ ਦੀ ਪਛਮੀ ਬੰਗਾਲ ਨਾਲ ਲੱਗੀ ਹੱਦ ’ਤੇ ਮੇਈਤੀ ਭਾਈਚਾਰੇ ਦੇ ਪਿੰਡ ਫਾਯੇਂਗ ਕੋਲ ਹੈ। ਇਸ ਇਲਾਕੇ ’ਚ 27 ਮਈ ਤੋਂ ਗੋਲੀਬਾਰੀ ਦੀਆਂ ਕਈ ਘਟਨਾਵਾ ਵਾਪਰ ਚੁਕੀਆਂ ਹਨ। ਰਾਜ ਵਿਚ ਸ਼ਾਂਤੀ ਬਹਾਲ ਕਰਨ ਲਈ ਲਗਭਗ 10,000 ਫੌਜ ਅਤੇ ਅਸਾਮ ਰਾਈਫਲਜ਼ ਦੇ ਜਵਾਨਾਂ ਨੂੰ ਤਾਇਨਾਤ ਕੀਤਾ ਗਿਆ ਹੈ।