ਨਵੀਂ ਦਿੱਲੀ : ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਕਤਲ ਦਾ ਮੁੱਦਾ ਪਾਰਲੀਮੈਂਟ ਚੁੱਕਣ ਸਬੰਧੀ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਲੋਕ ਸਭਾ ਹਲਕਾ ਲੁਧਿਆਣਾ ਤੋਂ ਪਾਰਲੀਮੈਂਬਰ ਮੈਂਬਰ ਰਵਨੀਤ ਸਿੰਘ ਬਿੱਟੂ ਨੇ ਕਿਹਾ ਕਿ ਪੰਜਾਬ ਦੇ ਹਲਾਤ ਬਹੁਤ ਮਾੜੇ ਹੁੰਦੇ ਜਾ ਰਹੇ ਹਨ, ਉਨ੍ਹਾਂ ਕਿਹਾ ਕਿ ਜਿਸ ਤਰ੍ਹਾਂ ਗਾਇਕ ਸਿੱਧੂ ਮੂਸੇਵਾਲਾ ਦਾ ਏਕੇ47 ਨਾਲ ਕਤਲ ਹੋਇਆ, ਇਸ ਤਰ੍ਹਾਂ ਅੱਜ ਤੱਕ ਕਿਸੇ ਦਾ ਕਤਲ ਨਹੀਂ ਹੋਇਆ, ਉਨ੍ਹਾਂ ਕਿਹਾ ਕਿ ਕਤਲ ਤੋਂ ਬਾਅਦ ਵੀ ਬਾਹਰਲੀਆਂ ਗਤੀਵਿਧੀਆਂ ਨਹੀਂ ਰੁਕ ਰਹੀਆਂ, ਪੰਜਾਬ ਵਿੱਚ ਰੋਜਾਨਾ ਦੀ ਤਰ੍ਹਾਂ ਕੋਈ ਨਾ ਕੋਈ ਘਟਨਾਂ ਵਾਪਰ ਰਹੀ ਹੈ, ਉਨ੍ਹਾਂ ਤਰਨਤਾਰਨ ਥਾਣੇ ਤੇ ਹੋਈ ਘਟਨਾਂ ਸਬੰਧੀ ਵੀ ਗੱਲਬਾਤ ਕੀਤੀ। ਉਨ੍ਹਾਂ ਕਿਹਾ ਕਿ ਪਾਰਲੀਮੈਂਟ ਤਾਂ ਲੋਕਤੰਤਰ ਦਾ ਮੰਦਰ ਹੈ ਜੇ ਅਸੀਂ ਇੱਥੇ ਗੱਲ ਨਹੀਂ ਕਰਾਂਗੇ ਤਾਂ ਫਿਰ ਹੋਰ ਕਿੱਥੇ ਕਰੀਏ। ਸਿੱਧੂ ਦੇ ਮਾਪੇ ਲੋਕਾਂ ਅੱਗੇ ਪੁੱਤ ਨੂੰ ਯਾਦ ਕਰ ਕੇ ਰੋਂਦੇ ਹਨ।ਉਨ੍ਹਾਂ ਕਿਹਾ ਕਿ ਅੱਜ ਮੈਂ ਉਸਦਾ ਮੁੱਦਾ ਤਾਂ ਚੁੱਕਿਆ ਕਿ ਉਸ ਨੂੰ ਵੀ ਇਨਸਾਫ਼ ਮਿਲ ਸਕੇ ਕਿਉਂਕਿ ਜੇ ਅਸੀਂ ਹੀ ਇਹ ਮੁੱਦਾ ਨਾ ਚੁੱਕਾਂਗੇ ਤਾਂ ਸਾਡਾ ਪੰਜਾਬ ਤੋਂ ਸਾਂਸਦ ਹੋਣ ਦਾ ਕੋਈ ਫ਼ਾਇਦਾ ਨਹੀਂ ਹੋਵੇਗਾ। ਉਨ੍ਹਾਂ ਕਿਹਾ ਕਿ ਉਹਨਾਂ ਨੂੰ ਉਮੀਦ ਹੈ ਕਿ ਪਾਰਲੀਮੈਂਟ ਵਿਚੋਂ ਇਹ ਪੂਰੇ ਦੇਸ਼ ਤੱਕ ਗਈ ਹੋਵੇਗੀ ਤੇ ਹੁਣ ਏਜੰਸੀਆਂ ਤੇ ਦੇਸ਼ ਦੀ ਸਰਕਾਰ ਮਿਲ ਕੇ ਸਿੱਧੂ ਨੂੰ ਇਨਸਾਫ਼ ਦੇਣਗੀਆਂ ਤੇ ਜਿਸ ਦਿਨ ਉਸ ਨੂੰ ਇਨਸਾਫ਼ ਮਿਲੇਗਾ ਉਸ ਦਿਨ ਉਸ ਦੇ ਮਾਪਿਆਂ ਦਾ ਕਲੇਜਾ ਠਰੇਗਾ ਤੇ ਮੇਰਾ ਵੀ ਉਸ ਦਿਨ ਪਾਰਲੀਮੈਂਟ ਵਿਚ ਬੋਲਣ ਦਾ ਫ਼ਾਇਦਾ ਹੋਵੇਗਾ। ਰਵਨੀਤ ਬਿੱਟੂ ਨੇ ਸਰਕਾਰ ਨੂੰ ਜੋਕਰਾਂ ਦੀ ਸਰਕਾਰ ਦੱਸਿਆ ਤੇ ਲਲਕਾਰਦੇ ਹੋਏ ਕਿਹਾ ਕਿ ਹੁਣ ਦਿਖਾਓ ਅਪਣੀ ਤਾਕਤ ਤੇ ਪੰਜਾਬ ਨੂੰ ਬਚਾਓ ਕਿਉਂਕਿ ਪੰਜਾਬ ਕੋਲ ਤਾਂ ਹੁਣ ਕੋਈ ਤਾਕਤ ਛੱਡੀ ਹੀ ਨਹੀਂ ਜਾ ਰਹੀ। ਲੋਕਾਂ ਨੇ ਉਹਨਾਂ ਨੂੰ 92 ਸੀਟਾਂ ਦਿੱਤੀਆਂ ਹਨ ਤੇ ਲੋਕਾਂ ਨੇ ਇੰਨਾ ਵਿਸ਼ਵਾਸ ਕੀਤਾ ਹੈ ਤਾਂ ਫਿਰ ਹੁਣ ਉਹਨਾਂ ਨੂੰ ਵੀ ਤਾਕਤ ਦਿਖਾਉਣੀ ਚਾਹੀਦੀ ਹੈ।