ਖਗੜੀਆ , 4 ਜੂਨ : ਬਿਹਾਰ ਦੇ ਖਗੜੀਆ ‘ਚ ਅਗਵਾਨੀ-ਸੁਲਤਾਨ ਗੰਜ ਵਿਚਾਲੇ ਗੰਗਾ ‘ਤੇ ਬਣਿਆ ਪੁਲ ਐਤਵਾਰ ਨੂੰ ਢਹਿ ਗਿਆ। ਪੁਲ ਦੇ ਚਾਰ ਖੰਭੇ ਵੀ ਨਦੀ ਵਿੱਚ ਡੁੱਬ ਗਏ। ਪੁਲ ਦਾ ਕਰੀਬ 192 ਮੀਟਰ ਹਿੱਸਾ ਨਦੀ ਵਿੱਚ ਡਿੱਗ ਗਿਆ ਹੈ। ਹਾਦਸੇ ਦੇ ਸਮੇਂ ਮਜ਼ਦੂਰ ਉੱਥੋਂ 500 ਮੀਟਰ ਦੂਰ ਕੰਮ ਕਰ ਰਹੇ ਸਨ। ਹਾਲਾਂਕਿ ਇੰਨੇ ਵੱਡੇ ਢਾਂਚੇ ਦੇ ਢਹਿ ਜਾਣ ਕਾਰਨ ਗੰਗਾ ਨਦੀ ਵਿੱਚ ਕਈ ਫੁੱਟ ਉੱਚੀਆਂ ਲਹਿਰਾਂ ਉੱਠੀਆਂ। ਪੁਲ ਦਾ ਕੁਝ ਹਿੱਸਾ ਪਿਛਲੇ ਸਾਲ ਵੀ ਢਹਿ ਗਿਆ ਹੈ। ਦੱਸ ਦਈਏ ਕਿ ਪੁਲ ਦਾ ਨੀਂਹ ਪੱਥਰ 2014 ਵਿੱਚ ਮੁੱਖ ਮੰਤਰੀ ਨਿਤੀਸ਼ ਕੁਮਾਰ ਨੇ ਰੱਖਿਆ ਸੀ। ਪੁਲ ਦੀ ਉਸਾਰੀ ਦਾ ਕੰਮ 2015 ਤੋਂ ਚੱਲ ਰਿਹਾ ਹੈ। ਇਸ ਦੀ ਕੀਮਤ 1710.77 ਕਰੋੜ ਰੁਪਏ ਹੈ। ਪੁਲ ਦੀ ਲੰਬਾਈ 3.16 ਕਿਲੋਮੀਟਰ ਹੈ।