ਨਵੀਂ ਦਿੱਲੀ, 1 ਮਈ : ਅੱਜ ਸੁਪਰੀਮ ਕੋਰਟ ਨੇ ਤਾਲਾਕ ਦੇ ਮਾਮਲੇ ਵਿਚ ਇਕ ਅਹਿਮ ਫੈਸਲਾ ਦਿੰਦਿਆਂ ਕਿਹਾ ਕਿ ਜੇ ਰਿਸ਼ਤੇ ‘ਚ ਗੁੰਜਾਇਸ਼ ਨਾ ਬਚੀ ਹੋਵੇ ਤਾਂ ਤਲਾਕ ਹੋ ਸਕਦਾ ਹੈ। ਇਸਦੇ ਲਈ ਜੋੜੇ ਜ਼ਰੂਰੀ ਵੇਟਿੰਗ ਪੀਰੀਅਡ ਦਾ ਇੰਤਜ਼ਾਰ ਕਰਨ ਦੀ ਵੀ ਲੋੜ ਨਹੀਂ ਦਰਅਸਲ, ਮੌਜੂਦਾ ਵਿਆਹ ਕਾਨੂੰਨ ਦੇ ਮੁਤਾਬਕ ਪਤੀ-ਪਤਨੀ ਦੀ ਸਹਿਮਤੀ ਦੇ ਬਾਵਜੂਦ ਪਹਿਲਾਂ ਫੈਮਿਲੀ ਕੋਰਟ ਇੱਕ ਸਮੇਂ ਤੱਕ ਦੋਨਾਂ ਪੱਖਾਂ ਨੂੰ ਪੁਨਰਵਿਚਾਰ ਕਰਨ ਦਾ ਸਮਾਂ ਦਿੰਦੀ ਹੈ। ਕੋਰਟ ਨੇ ਇਹ ਫੈਸਲਾ ਸੰਵਿਧਾਨ ਦੀ ਧਾਰਾ 142 ਤਹਿਤ ਆਪਣੀਆਂ ਸ਼ਕਤੀਆਂ ਦੀ ਵਰਤੋਂ ਨਾਲ ਸਬੰਧਤ ਕਈ ਪਟੀਸ਼ਨਾਂ ‘ਤੇ ਇਹ ਫੈਸਲਾ ਸੁਣਾਇਆ।