ਤੇਲੰਗਾਨਾ ਵਿੱਚ ਵੱਖ-ਵੱਖ ਸੜਕ ਹਾਦਸਿਆਂ ਵਿੱਚ 7 ਮੌਤਾਂ

ਹੈਦਰਾਬਾਦ, 1 ਅਕਤੂਬਰ 2024 : ਤੇਲੰਗਾਨਾ ਵਿੱਚ ਦੋ ਵੱਖ-ਵੱਖ ਸੜਕ ਹਾਦਸਿਆਂ ਵਿੱਚ ਸੱਤ ਲੋਕਾਂ ਦੀ ਮੌਤ ਹੋ ਗਈ ਅਤੇ ਤਿੰਨ ਹੋਰ ਜ਼ਖ਼ਮੀ ਹੋ ਗਏ। ਪੁਲਿਸ ਨੇ ਇਸ ਸਬੰਧੀ ਜਾਣਕਾਰੀ ਦਿੱਤੀ। ਪਹਿਲੀ ਘਟਨਾ ਗੁਡੀਹਥਨੂਰ ਮੰਡਲ ਦੇ ਮੇਕਾਲਾਗਾਂਡੀ ਵਿਖੇ ਵਾਪਰੀ, ਜਿੱਥੇ ਰਾਸ਼ਟਰੀ ਰਾਜਮਾਰਗ 'ਤੇ ਇਕ ਕਾਰ ਬੇਕਾਬੂ ਹੋ ਕੇ ਡਿਵਾਈਡਰ ਨਾਲ ਟਕਰਾ ਕੇ ਪਲਟ ਗਈ, ਜਿਸ ਕਾਰਨ ਚਾਰ ਲੋਕਾਂ ਦੀ ਮੌਕੇ 'ਤੇ ਹੀ ਮੌਤ ਹੋ ਗਈ ਅਤੇ ਤਿੰਨ ਹੋਰ ਜ਼ਖਮੀ ਹੋ ਗਏ। ਮ੍ਰਿਤਕਾਂ ਦੀ ਪਛਾਣ ਮੋਇਜ਼ (60), ਖਜ਼ਾ ਮੋਹਿਦੀਨ (40), ਉਸਮਾਨੂਦੀਨ (10) ਅਤੇ ਅਲੀ (08) ਵਾਸੀ ਆਦਿਲਾਬਾਦ ਵਜੋਂ ਹੋਈ ਹੈ। ਇੱਕ ਹੋਰ ਹਾਦਸਾ ਚਿਲੁਕੁਰੂ ਮੰਡਲ ਵਿੱਚ ਐਮਆਈਟੀਐਸ ਕਾਲਜ ਨੇੜੇ ਵਾਪਰਿਆ, ਜਿੱਥੇ ਇੱਕ ਦੋਪਹੀਆ ਵਾਹਨ ਦੀ ਇੱਕ ਟਰੱਕ ਨਾਲ ਟੱਕਰ ਹੋਣ ਕਾਰਨ ਤਿੰਨ ਲੋਕਾਂ ਦੀ ਮੌਤ ਹੋ ਗਈ। ਪੁਲਸ ਨੇ ਦੱਸਿਆ ਕਿ ਪੀੜਤ ਸੂਰਯਾਪੇਟ ਜ਼ਿਲੇ ਦੇ ਕੋਡਾਡ ਤੋਂ ਨਲਗੋਂਡਾ ਜ਼ਿਲੇ ਦੇ ਤ੍ਰਿਬੂਰਾਮ ਮੰਡਲ ਦੇ ਗੁੰਟੀਪੱਲੀ ਅੰਨਾਰਾਮ ਜਾ ਰਹੇ ਸਨ। ਮ੍ਰਿਤਕਾਂ ਦੀ ਪਛਾਣ ਐਮ ਦਿਨੇਸ਼ (22), ਵੀ ਵਾਮਸ਼ੀ (22) ਅਤੇ ਅਭਿਰੱਲਾ ਸ੍ਰੀਕਾਂਤ (21) ਵਜੋਂ ਹੋਈ ਹੈ। ਪੁਲੀਸ ਨੇ ਦੱਸਿਆ ਕਿ ਦੋਵਾਂ ਖ਼ਿਲਾਫ਼ ਸਬੰਧਤ ਥਾਣਿਆਂ ਵਿੱਚ ਕੇਸ ਦਰਜ ਕਰ ਲਿਆ ਗਿਆ ਹੈ ਅਤੇ ਜਾਂਚ ਜਾਰੀ ਹੈ।