ਮੱਧ ਪ੍ਰਦੇਸ਼ ਦੇ ਰੀਵਾ ਵਿਚ ਸੁਹਾਗੀ ਪਹਾੜੀ ਕੋਲ ਬੱਸ ਤੇ ਟਰੱਕ ਦੀ ਟੱਕਰ ਵਿਚ 14 ਲੋਕਾਂ ਦੀ ਦਰਦਨਾਕ ਮੌਤ ਹੋ ਗਈ ਹੈ ਤੇ 40 ਲੋਕ ਜ਼ਖਮੀ ਹਨ। 40 ਲੋਕਾਂ ਵਿਚੋਂ 20 ਪ੍ਰਯਾਗਰਾਜ ਦੇ ਇਕ ਹਸਪਤਾਲ ਵਿਚ ਭਰਤੀ ਕਰਾਇਆ ਗਿਆ ਹੈ। ਬੱਸ ਹੈਦਰਾਬਾਦ ਤੋਂ ਗੋਰਖਪੁਰ ਜਾ ਰਹੀ ਸੀ। ਬੱਸ ਵਿਚ ਸਵਾਰ ਸਾਰੇ ਲੋਕ ਕਥਿਤ ਤੌਰ ‘ਤੇ ਯੂਪੀ ਦੇ ਰਹਿਣ ਵਾਲੇ ਹਨ। ਘਟਨਾ ਸ਼ੁੱਕਰਵਾਰ ਦੇਰ ਰਾਤ ਦੀ ਹੈ। ਬੱਸ ਜਬਲਪੁਰ ਤੋਂ ਚੱਲ ਕੇ ਰੀਵਾ ਦੇ ਰਸਤੇ ਪ੍ਰਯਾਗਰਾਜ ਜਾ ਰਹੀ ਸੀ। ਸਵਾਰੀਆਂ ਨੂੰ ਲੈ ਕੇ ਬੱਸ ਕਟਨੀ ਤੋਂ ਉੱਤਰ ਪ੍ਰਦੇਸ਼ ਦੇ ਲਖਨਊ ਲਈ ਰਵਾਨਾ ਹੋਈ ਜਿਵੇਂ ਹੀ ਬੱਸ ਰੀਵਾ ਦੇ ਸੋਹਾਗੀ ਪਹਾੜ ਵਿਚ ਪਹੁੰਚੀ ਤਾਂ ਬੇਕਾਬੂ ਹੋ ਕੇ ਟਰੱਕ ਨਾਲ ਟਕਰਾ ਗਈ। ਜਿਸ ਟਰੱਕ ਨਾਲ ਟਕਰਾਈ ਉਸ ‘ਤੇ ਗਿੱਟੀ ਲੋਡ ਸੀ। ਟਰੱਕ ਨਾਲ ਟਕਰਾਉਂਦੇ ਹੀ ਬੱਸ ਪਲਟ ਗਈ, ਜਿਸ ਵਿਚ ਬੱਸ ਵਿਚ ਅੱਗੇ ਦੀ ਸੀਟ ‘ਤੇ ਬੈਠੇ ਸਾਰੇ ਲੋਕਾਂ ਦੀ ਮੌਤ ਹੋ ਗਈ। ਮੱਧ ਪ੍ਰਦੇਸ਼ ਦੇ ਰੀਵਾ ਜ਼ਿਲ੍ਹੇ ਦੇ ਸੋਹਾਗੀ ਪਹਾੜ ਵਿਚ ਦੇਰ ਰਾਤ ਤਿੰਨ ਵਾਹਨਾਂ ਦੀ ਭਿਆਨਕ ਟੱਕਰ ਨਾਲ ਲਗਭਗ 14 ਮਜ਼ਦੂਰਾਂ ਹੋ ਗਈ ਹੈ ਜਦੋਂ ਕਿ 40 ਲੋਕ ਗੰਭੀਰ ਜ਼ਖਮੀ ਹਨ। ਇਹ ਦਰਦਨਾਕ ਹਾਦਸਾ ਸ਼ੁੱਕਰਵਾਰ ਦੀ ਦੇਰ ਰਾਤ ਮੱਧ-ਪ੍ਰਦੇਸ਼ ਉੱਤਰ ਪ੍ਰਦੇਸ਼ ਦੀ ਸਰਹੱਦ ਨੂੰ ਜੋੜਨ ਵਾਲੇ ਨੈਸ਼ਨਲ ਹਾਈਵੇ-30 ‘ਤੇ ਹੋਇਆ ਹੈ।