ਮਾਲਵਾ

ਬਾਬਾ ਬਲਬੀਰ ਸਿੰਘ ਦੀ ਅਗਵਾਈ ਵਿਚ ਨਿਹੰਗ ਸਿੰਘਾਂ ਵਲੋਂ ਖ਼ਾਲਸਾਈ ਜਾਹੋ ਜਲਾਲ ਨਾਲ ਮਹੱਲਾ ਕੱਢਣ ਦੇ ਨਾਲ ਹੀ ਵਿਸਾਖੀ ਮੇਲਾ ਸਮਾਪਤ
ਸ਼ਿੰਗਾਰੇ ਘੋੜੇ, ਊਠ, ਹਾਥੀ ਲੋਕਾਂ ਲਈ ਵਿਸ਼ੇਸ਼ ਖਿੱਚ ਦਾ ਕੇਂਦਰ ਰਹੇ ਮਹੱਲੇ ਵਿੱਚ ਨਿਹੰਗ ਸਿੰਘ ਜਥੇਬੰਦੀਆਂ ਦੇ ਮੁਖੀ ਹੋਏ ਸ਼ਾਮਲ ਤਲਵੰਡੀ ਸਾਬੋ, 15 ਅਪ੍ਰੈਲ : ਖ਼ਾਲਸਾ ਸਾਜਨਾ ਦਿਵਸ ਵਿਸਾਖੀ ਮੌਕੇ ਤਖ਼ਤ ਸ੍ਰੀ ਦਮਦਮਾ ਸਾਹਿਬ ਵਿਖੇ ਚੱਲ ਰਿਹਾ ਜੋੜ ਮੇਲਾ ਗੁਰੂ ਕੀਆਂ ਲਾਡਲੀਆਂ ਨਿਹੰਗ ਸਿੰਘ ਫੌਜਾਂ ਵਲੋਂ ਗੁਰੂ ਸਾਹਿਬਾਨ ਵੱਲੋਂ ਬਖਸ਼ਿਸ਼ ਨਿਸ਼ਾਨ ਨਿਗਾਰਿਆਂ ਦੀ ਛਤਰ ਛਾਇਆ ਹੇਠ ਅਤੇ ਬੁੱਢਾ ਦਲ ਦੇ ਮੁਖੀ ਸ਼੍ਰੋਮਣੀ ਸੇਵਾ ਰਤਨ, ਸ਼੍ਰੋਮਣੀ ਪੰਥ ਰਤਨ, ਸਿੰਘ ਸਾਹਿਬ ਜਥੇਦਾਰ ਬਾਬਾ ਬਲਬੀਰ ਸਿੰਘ ਅਕਾਲੀ 96....
ਖਾਲਸਾ ਸਾਜਨਾ ਦਿਵਸ ਨੂੰ ਸਮਰਪਿਤ ਚੱਕ ਭਾਈ ਕਾ ਵਿਖੇ ਨਗਰ ਕੀਰਤਨ ਸਜਾਇਆ
ਰਾਏਕੋਟ, 15 ਅਪ੍ਰੈਲ (ਚਮਕੌਰ ਸਿੰਘ ਦਿਓਲ) : ਨੇੜਲੇ ਪਿੰਡ ਚੱਕ ਭਾਈ ਕਾ ਵਿਖੇ ਖਾਲਸੇ ਦੇ ਸਾਜਨਾ ਦਿਵਸ ਨੂੰ ਮੁੱਖ ਰੱਖ ਕੇ ਹਰ ਸਾਲ ਦੀ ਤਰ੍ਹਾਂ ਨਗਰ ਕੀਰਤਨ ਸਜਾਇਆ ਗਿਆ। ਇਸ ਮੌਕੇ ਸ੍ਰੀ ਅਖੰਡ ਪਾਠ ਸਾਹਿਬ ਜੀ ਦੇ ਪਾਠ ਦੇ ਭੋਗ ਪਾਉਣ ਉਪਰੰਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਛਤਰ ਛਾਇਆ ਹੇਠ ਅਤੇ ਪੰਜ ਪਿਆਰਿਆਂ ਦੀ ਅਗਵਾਈ ਹੇਠ ਨਗਰ ਕੀਰਤਨ ਸਜਾਇਆ ਗਿਆ। ਨਗਰ ਕੀਰਤਨ ਦੀ ਆਰੰਭਤਾ ਗੁਰਦੁਆਰਾ ਗੁਰੂਸਰ ਸਾਹਿਬ ਪਾਤਸ਼ਾਹੀ ਛੇਵੀਂ ਤੋਂ ਹੋਈ ਅਤੇ ਪਿੰਡ ਵਿੱਚ ਵੱਖ ਵੱਖ ਪੜਾਵਾਂ ਦੀ ਪ੍ਰਕਰਮਾ ਉਪਰੰਤ ਨਗਰ....
ਬਾਬਾ ਸਾਹਿਬ ਭੀਮ ਰਾਓ ਅੰਬੇਡਕਰ ਜੀ ਦਾ ਜਨਮ ਦਿਹਾੜਾ ਮਨਾਇਆ।          
ਰਾਏਕੋਟ, 15 ਅਪ੍ਰੈਲ (ਚਮਕੌਰ ਸਿੰਘ ਦਿਓਲ) : ਨੇੜਲੇ ਪਿੰਡ ਰਾਮਗੜ੍ਹ ਸਿਵੀਆਂ ਵਿਖੇ ਨੌਜਵਾਨ ਸਭਾ ਵੱਲੋਂ ਗੁਰਦੁਆਰਾ ਭਗਤ ਰਵਿਦਾਸ ਵਿਖੇ ਡਾਕਟਰ ਭੀਮ ਰਾਓ ਅੰਬੇਡਕਰ ਜੀ ਦੀ ਜੈਅੰਤੀ ਮਨਾਈ ਗਈ। ਗੁਰੂ ਗ੍ਰੰਥ ਸਾਹਿਬ ਜੀ ਦੀ ਰਹਿਨੁਮਾਈ ਹੇਠ ਸ੍ਰੀ ਸੁਖਮਨੀ ਸਾਹਿਬ ਜੀ ਦੇ ਪਾਠ ਦੇ ਭੋਗ ਉਪਰੰਤ ਇੱਕ ਸੰਖੇਪ ਸਮਾਗਮ ਵਿੱਚ ਵੱਖ ਵੱਖ ਬੁਲਾਰਿਆਂ ਵੱਲੋਂ ਭੀਮ ਰਾਓ ਅੰਬੇਡਕਰ ਨੂੰ ਯਾਦ ਕੀਤਾ।ਉਨ੍ਹਾਂ ਵੱਲੋਂ ਦਲਿਤ ਸਮਾਜ ਦੇ ਉੱਥਾਨ ਅਤੇ ਸਮਾਜਿਕ ਕੁਰੀਤੀਆਂ ਦੇ ਵਿਰੁੱਧ ਵਿੱਢੇ ਸੰਘਰਸ਼ ਦਾ ਜ਼ਿਕਰ ਕਰਦਿਆਂ....
ਚੱਕ ਭਾਈ ਕਾ ਦੇ ਇਤਿਹਾਸਕ ਗੁਰਦੁਆਰਾ ਸਾਹਿਬ ਦੀ ਪ੍ਰਬੰਧਕ ਕਮੇਟੀ ਦੀ ਹੋਈ ਚੋਣ
ਸਮੁੱਚੇ ਨਗਰ ਦੇ ਵੱਲੋਂ ਦਿੱਤੀ ਜਿੰਮੇਵਾਰੀ ਨੂੰ ਤਨਦੇਹੀ ਨਾਲ ਨਿਭਾਏਗੀ ਨਵੀਂ ਕਮੇਟੀ : ਪ੍ਰਧਾਨ ਬਲਵਿੰਦਰ ਸਿੰਘ ਰਾਏਕੋਟ, 15 ਅਪ੍ਰੈਲ ((ਚਮਕੌਰ ਸਿੰਘ ਦਿਓਲ) : ਛੇਵੇਂ ਪਾਤਸ਼ਾਹ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੀ ਚਰਨ ਛੋਹ ਪ੍ਰਾਪਤ ਗੁਰਦੁਆਰਾ ਗੁਰੂਸਰ ਸਾਹਿਬ ਪਾ.ਛੇਵੀਂ ਪਿੰਡ ਚੱਕ ਭਾਈ ਕਾ ਦੀ ਲੋਕਲ ਪ੍ਰਬੰਧਕ ਕਮੇਟੀ ਦੀ ਚੋਣ ਨਗਰ ਨਿਵਾਸੀਆ ਵੱਲੋਂ ਸਰਬਸੰਮਤੀ ਨਾਲ ਕੀਤੀ ਗਈ। ਇਸ ਤੋਂ ਪਹਿਲਾਂ ਪ੍ਰਧਾਨ ਕਿਰਪਾਲ ਸਿੰਘ ਨੰਬਰਦਾਰ ਦੀ ਅਗਵਾਈ ਵਾਲੀ ਕਮੇਟੀ ਨੇ ਲਗਭਗ ਲਗਾਤਾਰ 13 ਸਾਲ ਗੁਰੂ ਘਰ ਦੀ....
ਡਾ. ਭੀਮ ਰਾਓ ਅੰਬੇਦਕਰ ਦੇ 132ਵਾਂ ਜਨਮ ਦਿਵਸ ਮਨਾਇਆ ਗਿਆ
ਰਾਏਕੋਟ, 15 ਅਪ੍ਰੈਲ (ਚਮਕੌਰ ਸਿੰਘ ਦਿਓਲ) : ਡਾ. ਭੀਮ ਰਾਓ ਅੰਬੇਦਕਰ ਦੇ 132ਵਾਂ ਜਨਮ ਦਿਵਸ ਕਾਂਗਰਸੀ ਆਗੂ ਪੂਰਨ ਸਿੰਘ ਸਪਰਾ ਦੀ ਅਗਵਾਈ ਹੇਠ ਉਨ੍ਹਾਂ ਦੇ ਗ੍ਰਹਿ ਵਿਖੇ ਬੜੀ ਧੂਮਧਾਮ ਨਾਲ ਕਰਵਾਇਆ ਗਿਆ, ਇਸ ਮੌਕੇ ਬਸਪਾ ਦੇ ਸ਼ਹਿਰੀ ਪ੍ਰਧਾਨ ਸੁਰਿੰਦਰ ਸਿੰਘ ਪੱਪੀ ਸਪਰਾ ਅਤੇ ਕੌਂਸਲਰ ਮੁਹੰਮਦ ਇਮਰਾਨ ਖਾਨ ਤੋਂ ਇਲਾਵਾ ਵੱਡੀ ਗਿਣਤੀ ’ਚ ਇਲਾਕਾ ਨਿਵਾਸੀ ਵੀ ਮੌਜ਼ੂਦ ਸਨ। ਇਸ ਮੌਕੇ ਪੂਰਨ ਸਿੰਘ ਸਪਰਾ ਵਲੋਂ ਕੇਕ ਕੱਟ ਕੇ ਡਾ. ਭੀਮ ਰਾਓ ਅੰਬੇਦਕਰ ਜੀ ਦੇ ਜਨਮ ਦਿਨ ਦੀ ਖੁਸ਼ੀ ਇਲਾਕਾ ਨਿਵਾਸੀਆਂ ਨਾਲ ਸਾਂਝੀ....
ਡਾ. ਬੀ.ਆਰ. ਅੰਬੇਡਕਰ ਜੀ ਦੇ ਜਨਮ ਦਿਹਾੜੇ ਮੌਕੇ ਵਿਧਾਇਕ ਸਹਿਬਾਨ ਵਲੋਂ ਸਰਧਾਂਜਲੀ ਅਰਪਿਤ
ਨੌਜਵਾਨਾਂ ਨੂੰ ਭਾਰਤ ਰਤਨ ਡਾ. ਬੀ.ਆਰ. ਅੰਬੇਡਕਰ ਦੁਆਰਾ ਦਰਸਾਏ ਮਾਰਗ 'ਤੇ ਚੱਲਣਾ ਚਾਹੀਦਾ ਹੈ : ਡਿਪਟੀ ਕਮਿਸ਼ਨਰ ਪ੍ਰਸ਼ਾਸ਼ਨਿਕ ਕੰਪਲੈਕਸ ਵਿਖੇ ਜ਼ਿਲ੍ਹਾ ਪੱਧਰੀ ਸਮਾਗਮ ਆਯੋਜਿਤ ਲੁਧਿਆਣਾ, 14 ਅਪ੍ਰੈਲ : ਭਾਰਤ ਰਤਨ ਡਾ. ਬੀ.ਆਰ. ਅੰਬੇਡਕਰ ਜੀ ਦੇ ਜਨਮ ਦਿਹਾੜੇ ਮੌਕੇ ਅੱਜ ਜ਼ਿਲ੍ਹਾ ਪ੍ਰਸ਼ਾਸ਼ਨਿਕ ਕੰਪਲੈਕਸ ਵਿਖੇ ਜ਼ਿਲ੍ਹਾ ਪ੍ਰਸਾ਼ਸ਼ਨ ਵਲੋਂ ਵੱਖ-ਵੱਖ ਵਿਧਾਇਕ ਸਹਿਬਾਨ ਦੀ ਹਾਜ਼ਰੀ ਵਿੱਚ ਜ਼ਿਲ੍ਹਾ ਪੱਧਰੀ ਸਮਾਗਮ ਕਰਵਾਇਆ ਗਿਆ। ਇਸ ਮੌਕੇ ਪ੍ਰਮੁੱਖ ਸ਼ਖਸ਼ੀਅਤਾਂ ਵਿੱਚ ਵਿਧਾਇਕ ਦਲਜੀਤ ਸਿੰਘ ਭੋਲਾ ਗਰੇਵਾਲ....
ਵਿਧਾਇਕ ਗਰੇਵਾਲ ਵੱਲੋਂ ਭਾਰਤ ਰਤਨ ਡਾ. ਬੀ.ਆਰ. ਅੰਬੇਡਕਰ ਜੀ 132ਵੇਂ ਜਨਮ ਦਿਹਾੜੇ ਮੌਕੇ ਸ਼ਰਧਾ ਦੇ ਫੁੱਲ ਭੇਟ
ਜਾਤੀ, ਰੰਗ ਦੇ ਭੇਦਵਾਵ ਤੋਂ ਉਪਰ ਉਠ ਕੇ ਸਮਾਜ ਦੇ ਸਾਰੇ ਵਰਗਾਂ ਲਈ ਨਿਆਂ ਤੇ ਬਰਾਬਰੀ ਨੂੰ ਯਕੀਨੀ ਬਣਾਉਣਾ ਬਾਬਾ ਸਾਹਿਬ ਨੂੰ ਸੱਚੀ ਸ਼ਰਧਾਂਜਲੀ : ਵਿਧਾਇਕ ਭੋਲਾ ਗਰੇਵਾਲ ਲੁਧਿਆਣਾ, 14 ਅਪ੍ਰੈਲ : ਹਲਕਾ ਲੁਧਿਆਣਾ ਪੂਰਬੀ ਤੋਂ ਵਿਧਾਇਕ ਸ. ਦਲਜੀਤ ਸਿੰਘ ਗਰੇਵਾਲ ਭੋਲਾ ਵੱਲੋਂ ਅੱਜ ਭਾਰਤ ਰਤਨ ਡਾ. ਭੀਮ ਰਾਓ ਅੰਬੇਡਕਰ ਜੀ ਦੇ 132ਵੇਂ ਜਨਮ ਦਿਹਾੜੇ ਮੌਕੇ ਸਥਾਨਕ ਜਲੰਧਰ ਬਾਈ ਪਾਸ ਵਿਖੇ ਆਪਣੇ ਸਾਥੀਆਂ ਸਮੇਤ ਨਤਮਸਤਕ ਹੋਏ। ਵਿਧਾਇਕ ਭੋਲਾ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਭਾਰਤ ਰਤਨ ਬਾਬਾ ਸਾਹਿਬ ਡਾ....
ਐਮਪੀ ਅਰੋੜਾ ਨੇ ਹਲਵਾਰਾ ਫਲਾਈਟ ਲਈ ਸਾਰੀਆਂ ਏਅਰਲਾਈਨਾਂ ਦੇ ਸੀਈਓ ਨੂੰ ਲਿਖਿਆ ਪੱਤਰ
ਲੁਧਿਆਣਾ, 14 ਅਪ੍ਰੈਲ : ਜਨਤਾ ਦੇ ਵਡੇਰੇ ਹਿੱਤ ਵਿੱਚ ਇੱਕ ਹੋਰ ਪਹਿਲਕਦਮੀ ਕਰਦਿਆਂ ਆਮ ਆਦਮੀ ਪਾਰਟੀ ਦੇ ਸੰਸਦ ਮੈਂਬਰ (ਰਾਜ ਸਭਾ) ਸੰਜੀਵ ਅਰੋੜਾ ਨੇ ਵਿਸਤਾਰਾ, ਏਅਰ ਇੰਡੀਆ, ਇੰਡੀਗੋ, ਏਅਰ ਇੰਡੀਆ ਐਕਸਪ੍ਰੈਸ, ਸਪਾਈਸ ਜੈੱਟ, ਅਲੀਅਨਜ਼ ਏਅਰਲਾਈਨਜ਼, ਗੋ ਏਅਰ ਅਤੇ ਗੋ ਫਰਸਟ ਦੇ ਸੀ.ਈ.ਓ. ਨੂੰ ਲੁਧਿਆਣਾ (ਹਲਵਾਰਾ ਏਅਰਪੋਰਟ) ਤੋਂ ਦਿੱਲੀ (ਆਈਜੀਆਈ) ਦੀਆਂ ਉਡਾਣਾਂ ਸਬੰਧੀ ਪੱਤਰ ਲਿਖਿਆ ਹੈ। ਸੀਈਓਜ਼ ਨੂੰ ਲਿਖੇ ਆਪਣੇ ਪੱਤਰ ਵਿਚ, ਅਰੋੜਾ ਨੇ ਲਿਖਿਆ ਹੈ ਕਿ ਹਲਵਾਰਾ ਏਅਰਪੋਰਟ (ਲੁਧਿਆਣਾ) ਦੇ ਟਰਮੀਨਲ ਦਾ....
ਵਿਸਾਖੀ ਅਤੇ ਖਾਲਸੇ ਦੀ ਸਥਾਪਨਾ ਦਿਵਸ ਮੌਕੇ ਵਿਸ਼ਵ ਭਰ ਦੀ ਸਿੱਖ ਸੰਗਤ ਨੂੰ ਵਿਧਾਇਕ ਮੂੰਡੀਆਂ ਵੱਲੋਂ ਵਧਾਈ।
ਹਲਕਾ ਵਿਧਾਇਕ ਮੂੰਡੀਆਂ ਟੀਮ ਸਣੇ ਸਾਹਨੇਵਾਲ ਦੇ ਵੱਖ ਵੱਖ ਗੁਰਦੁਆਰਾ ਸਾਹਿਬਾਨਾਂ ਚ ਹੋਏ ਨਤਮਸਤਕ ਸਿੱਖ ਕੌਂਮ ਦੀ ਚੜਦੀ ਕਲਾਂ ਅਤੇ ਪੰਜਾਬ ਚ ਆਪਸੀ ਭਾਈਚਾਰਾ, ਸੁੱਖ ਸ਼ਾਂਤੀ ਲਈ ਕੀਤੀ ਅਰਦਾਸ। ਲੁਧਿਆਣਾ, 14 ਅਪ੍ਰੈਲ : ਅੱਜ ਇੱਥੇ ਵਿਸਾਖੀ ਦੇ ਸ਼ੁਭ ਦਿਹਾੜੇ ਮੌਕੇ ਸਾਹਨੇਵਾਲ ਤੋਂ ਆਮ ਆਦਮੀ ਪਾਰਟੀ ਦੇ ਵਿਧਾਇਕ ਸਰਦਾਰ ਹਰਦੀਪ ਸਿੰਘ ਮੂੰਡੀਆਂ ਵੱਲੋਂ ਵਿਸ਼ਵ ਭਰ ਵਿਚ ਵਸਦੀ ਸਿੱਖ ਸੰਗਤ ਨੂੰ ਖਾਲਸੇ ਦੀ ਸਥਾਪਨਾ ਦਿਵਸ ਅਤੇ ਵਿਸਾਖੀ ਦੇ ਤਿਉਹਾਰ ਦੀ ਵਧਾਈਆਂ ਦਿੱਤੀਆਂ ਅਤੇ ਨਾਲ ਹੀ ਸਿੱਖ ਕੌਮ ਦੀ....
ਮਾਰਕਫੈਡ ਦੇ ਚੇਅਰਮੈਨ ਅਮਨਦੀਪ ਸਿੰਘ ਮੋਹੀ ਵਲੋਂ ਲੁਧਿਆਣਾ ਦੀਆਂ ਵੱਖ ਵੱਖ ਮੰਡੀਆਂ 'ਚ ਕਣਕ ਦੀ ਖਰੀਦ ਕਰਵਾਈ ਸ਼ੁਰੂ
ਲੁਧਿਆਣਾ, 14 ਅਪ੍ਰੈਲ : ਚੇਅਰਮੈਨ ਪੰਜਾਬ ਮਾਰਕਫੈਡ/ਸੂਬਾ ਸਕੱਤਰ ਅਮਨਦੀਪ ਸਿੰਘ ਮੋਹੀ ਦੀ ਅਗਵਾਈ ਹੇਠ ਹਲਕਾ ਗਿੱਲ ਦੇ ਵਿਧਾਇਕ ਜੀਵਨ ਸਿੰਘ ਸੰਗੋਵਾਲ, ਚੇਅਰਮੈਨ ਜਿਲ੍ਹਾ ਵਿੱਤ ਅਤੇ ਯੋਜਨਾ ਕਮੇਟੀ/ਜਿਲ੍ਹਾ ਪ੍ਰਧਾਨ ਲੁਧਿਆਣਾ ਸ਼ਰਨ ਪਾਲ ਸਿੰਘ ਮੱਕੜ ਅਤੇ ਹਲਕਾ ਦਾਖਾ ਦੇ ਇੰਚਾਰਜ ਡਾ ਕੇ ਐਨ ਐਸ ਕੰਗ ਵਲੋਂ ਜ਼ਿਲ੍ਹਾ ਲੁਧਿਆਣਾ ਦੀਆ ਵੱਖ ਵੱਖ ਮੰਡੀਆਂ ਦਾ ਨਿਰੀਖਣ ਕਰਕੇ ਖਰੀਦਦਾਰੀ ਸ਼ੁਰੂ ਕਰਵਾਈ। ਇਸ ਦੌਰਾਨ ਅਮਨਦੀਪ ਸਿੰਘ ਮੋਹੀ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ....
ਵਿਧਾਇਕਾ ਮਾਣੂੰਕੇ ਵੱਲੋਂ ਡਾ.ਅੰਬੇਡਕਰ ਚੌਂਕ ਦੇ ਨਿਰਮਾਣ ਦਾ ਉਦਘਾਟਨ
ਬਾਬਾ ਸਾਹਿਬ ਦੇ ਬੁੱਤ ਤੋਂ ਪ੍ਰੇਰਨਾਂ ਲੈ ਕੇ ਸਾਡੀ ਪੀੜ੍ਹੀ ਤਰੱਕੀ ਕਰੇਗੀ : ਬੀਬੀ ਮਾਣੂੰਕੇ ਜਗਰਾਉਂ, ਅਪ੍ਰੈਲ 14 : ਹਲਕਾ ਜਗਰਾਉਂ ਦੇ ਵਿਧਾਇਕਾ ਬੀਬੀ ਸਰਵਜੀਤ ਕੌਰ ਮਾਣੂੰਕੇ ਵੱਲੋਂ ਬਹੁਜ਼ਨ ਸਮਾਜ਼ ਨੂੰ ਅਨੂਠਾ ਤੋਹਫ਼ਾ ਦਿੰਦਿਆਂ ਜਗਰਾਉਂ ਦੇ ਰਾਏਕੋਟ ਰੋਡ ਉਪਰ ਚੁੰਗੀ ਨੰ: 05 ਵਿਖੇ ਦੇਸ਼ ਦੇ ਪਹਿਲੇ ਕਾਨੂੰਨ ਮੰਤਰੀ ਭਾਰਤ ਰਤਨ ਡਾ.ਬੀ.ਆਰ.ਅੰਬੇਡਕਰ ਚੌਂਕ ਬਨਾਉਣ ਲਈ ਨਿਰਮਾਣ ਕਾਰਜਾਂ ਦਾ ਉਦਘਾਟਨ ਕੀਤਾ ਗਿਆ। ਇਸ ਮੌਕੇ ਨਗਰ ਕੌਂਸਲ ਜਗਰਾਉਂ ਵੱਲੋਂ ਰੱਖੇ ਗਏ ਸਮਾਗਮ ਨੂੰ ਸੰਬੋਧਨ ਕਰਦੇ ਹੋਏ ਬੀਬੀ....
ਵਿਧਾਇਕ ਸਵਨਾ ਖੁਦ ਲੱਗ ਪਏ ਟੁੱਟੀ ਨਹਿਰ ਬਣਵਾਉਣ
ਫਾਜਿ਼ਲਕਾ, 14 ਅਪ੍ਰੈਲ : ਫਾਜਿ਼ਲਕਾ ਉਪਮੰਡਲ ਵਿਚ ਅੱਜ ਅਚਾਨਕ 4 ਨਹਿਰਾਂ ਵਿਚ ਪਾੜ ਪੈ ਗਿਆ। ਅਜਿਹਾ ਕੁਝ ਲੋਕਾਂ ਵੱਲੋਂ ਪਾਣੀ ਦੀ ਜਰੂਰਤ ਨਾ ਹੋਣ ਕਾਰਨ ਮੋਘੇ ਬੰਦ ਕਰ ਦਿੱਤੇ ਜਾਣ ਕਾਰਨ ਵਾਪਰਿਆਂ। ਨਹਿਰਾਂ ਨੂੰ ਟੁੱਟਣ ਤੋਂ ਰੋਕਣ ਲਈ ਸਿੰਚਾਈ ਵਿਭਾਗ ਨੇ ਵੀ ਉਪਰਾਲੇ ਕੀਤੇ ਅਤੇ ਐਸਕੇਪ ਵੀ ਖੋਲੇ ਗਏ ਪਰ ਫਿਰ ਵੀ ਕੁਝ ਥਾਂਵਾਂ ਤੇ ਪਾੜ ਪਿਆ। ਇਸ ਸਬੰਧੀ ਜਾਣਕਾਰੀ ਮਿਲਦੇ ਹੀ ਫਾਜਿ਼ਲਕਾ ਦੇ ਵਿਧਾਇਕ ਸ੍ਰੀ ਨਰਿੰਦਰ ਪਾਲ ਸਿੰਘ ਸਵਨਾ ਅਤੇ ਉਪਮੰਡਲ ਮੈਜਿਸਟੇ੍ਰਟ ਸ੍ਰੀ ਨਿਕਾਸ ਖੀਂਚੜ ਮੌਕੇ ਪਰ ਪਹੁੰਚੇ....
ਵਿਧਾਇਕ ਖਾਲਸਾ ਸਾਜਨਾ ਦਿਵਸ ਨੂੰ ਸਮਰਪਿਤ ਸਮਾਗਮਾਂ ਦੇ ਵਿਚ ਹਾਜ਼ਰ ਹੋਣ ਲਈ ਹੋਏ ਗੁਰੂ-ਘਰਾਂ ਵਿਚ ਨਤਮਸਤਕ
ਮੋਹਾਲੀ, 14 ਅਪ੍ਰੈਲ : ਵਿਧਾਇਕ ਕੁਲਵੰਤ ਸਿੰਘ ਅੱਜ ਖਾਲਸਾ ਸਾਜਨਾ ਦਿਵਸ ਨੂੰ ਸਮਰਪਿਤ ਵੱਖ ਵੱਖ ਗੁਰੂ ਘਰਾਂ ਵਿੱਚ ਰੱਖੇ ਗਏ ਧਾਰਮਿਕ ਪ੍ਰੋਗਰਾਮ ਵਿੱਚ ਹਿੱਸਾ ਲੈਣ ਦੇ ਲਈ ਸਵੇਰ ਤੋਂ ਹੀ ਗੁਰੂ ਘਰਾਂ ਵਿੱਚ ਨਤਮਸਤਕ ਹੋਏ, ਵਿਧਾਇਕ ਮੁਹਾਲੀ ਕੁਲਵੰਤ ਸਿੰਘ ਨੇ ਰਾਮਗੜ੍ਹੀਆ ਸਭਾ ਫ਼ੇਜ਼ 3ਬੀ1 ਵਿਖੇ ਕਰਵਾਏ ਗਏ ਖਾਲਸਾ ਸਾਜਨਾ ਦਿਵਸ ਨੂੰ ਸਮਰਪਿਤ ਕਰਵਾਏ ਗਏ ਧਾਰਮਿਕ ਸਮਾਗਮ ਵਿੱਚ ਗੁਰੂ ਘਰ ਨਤਮਸਤਕ ਹੋਏ, ਇਸ ਮੌਕੇ ਤੇ ਹੋਰਨਾਂ ਤੋਂ ਇਲਾਵਾ ਪ੍ਰਬੰਧਕ ਕਮੇਟੀ7 ਰਾਮਗੜ੍ਹੀਆ ਸਭਾ ਪ੍ਰਧਾਨ ਕਰਮ ਸਿੰਘ ਬਬਰਾ....
ਡਾਕਟਰ ਅੰਬੇਡਕਰ ਦਾ ਸੁਪਨਾ-ਨੌਕਰੀ ਲੈਣ ਵਾਲੇ ਨਹੀਂ ਨੌਕਰੀਆਂ ਦੇਣ ਵਾਲੇ ਬਣੋ : ਕੁਲਵੰਤ ਸਿੰਘ
ਮੋਹਾਲੀ,14 ਅਪ੍ਰੈਲ : ਭਾਰਤ ਰਾਤਨ ਡਾਕਟਰ ਬੀ ਆਰ ਅੰਬੇਡਕਰ ਦਾ ਇਹ ਸੁਪਨਾ ਸੀ ਕਿ ਸਮਾਜਿਕ ਬਰਾਬਰਤਾ ਦੇ ਲਈ ਨੌਕਰੀ ਲੈਣ ਵਾਲੇ ਨਹੀਂ ਸਗੋਂ ਨੌਕਰੀਆਂ ਦੇਣ ਵਾਲੇ ਬਨਣਾ ਚਾਹੀਦਾ ਹੈ ਇਹ ਗੱਲ ਵਿਧਾਇਕ ਮੁਹਾਲੀ ਕੁਲਵੰਤ ਸਿੰਘ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ, ਵਿਧਾਇਕ ਮੋਹਾਲੀ ਕੁਲਵੰਤ ਸਿੰਘ ਅੱਜ ਡਾਕਟਰ ਭੀਮ ਰਾਓ ਅੰਬੇਡਕਰ ਦੇ ਜਨਮ ਦਿਨ ਮੌਕੇ ਫ਼ੇਰ -7 ਵਿਖੇ ਸਥਿਤ ਰਵਿਦਾਸ ਭਵਨ ਵਿਖੇ ਸ੍ਰੀ ਗੁਰੂ ਰਵਿਦਾਸ ਨੌਜਵਾਨ ਸਭਾ (ਰਜਿਸਟਰਡ) ਮੋਹਾਲੀ ਵੱਲੋਂ ਰੱਖੇ ਗਏ ਸਮਾਗਮ ਵਿੱਚ ਸ਼ਿਰਕਤ ਕਰਨ ਲਈ....
ਪੰਜਾਬ ’ਚ ਪੂਰਨ ਅਮਨ ਸ਼ਾਂਤੀ ਪਰ ਸੂਬੇ ਨੂੰ ਬਦਨਾਮ ਕਰਨ ਦੀ ਸਾਜ਼ਿਸ਼ : ਗਿਆਨੀ ਹਰਪ੍ਰੀਤ ਸਿੰਘ
ਤਲਵੰਡੀ ਸਾਬੋ, 14 ਅਪ੍ਰੈਲ : ਪੰਜਾਬ ਵਿਚ ਪੂਰਨ ਅਮਨ ਸ਼ਾਂਤੀ ਹੈ ਪਰ ਇਸਦੇ ਬਾਵਜੂਦ ਪੰਜਾਬ ਨੂੰ ਗੜਬੜ ਵਾਲਾ ਸੂਬਾ ਦੱਸ ਕੇ ਇਸਨੂੰ ਬਦਨਾਮ ਕਰਨ ਦੀ ਸਾਜ਼ਿਸ਼ ਰਚੀ ਜਾ ਰਹੀ ਹੈ। ਇਹ ਪ੍ਰਗਟਾਵਾ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਨੇ ਕੀਤਾ ਹੈ। ਗਿਆਨੀ ਹਰਪ੍ਰੀਤ ਸਿੰਘ ਨੇ ਕਿਹਾ ਕਿ ਸੂਬੇ ਵਿਚ ਹਾਲਾਤ ਖਰਾਬ ਉਦੋਂ ਹੁੰਦੇ ਹਨ ਜਦੋਂ ਦੋ ਭਾਈਚਾਰਿਆਂ ਵਿਚ ਟਕਰਾਅ ਹੋਵੇ। ਉਹਨਾਂ ਕਿਹਾ ਕਿ ਉਦੋਂ ਵੀ ਟਕਰਾਅ ਹੁੰਦਾ ਹੈ ਜਦੋਂ ਲੋਕਾਂ ਦਾ ਕਿਸੇ ਮੁੱਦੇ ਨੂੰ ਲੈ ਕੇ....