- ਪੰਜਾਬ ਸਰਕਾਰ ਹਰ ਵਰਗ ਦੇ ਵਿਕਾਸ ਲਈ ਵਚਨਬੱਧ
ਬੱਸੀ ਪਠਾਣਾਂ, 20 ਜੁਲਾਈ : ਸੂਬਾ ਸਰਕਾਰ ਲੋਕਾਂ ਨਾਲ ਕੀਤੇ ਸਾਰੇ ਵਾਅਦੇ ਲੜੀਵਾਰ ਪੂਰਾ ਕਰ ਰਹੀ ਹੈ । ਇਸੇ ਕੜੀ ਤਹਿਤ ਹਲਕਾ ਵਿਧਾਇਕ ਸ. ਰੁਪਿੰਦਰ ਸਿੰਘ ਹੈਪੀ ਵੱਲੋਂ ਕੱਚੇ ਮਕਾਨਾਂ ਨੂੰ ਪੱਕੇ ਕਰਨ ਲਈ ਬਸੀ ਪਠਾਣਾਂ ਦੇ ਲੋੜਵੰਦ 152 ਪਰਿਵਾਰਾਂ ਨੂੰ ਨਗਰ ਕੌਂਸਲ ਵਿਖੇ ਗਰਾਂਟ ਦੇ ਮਨਜ਼ੂਰੀ (ਸੈਂਕਸ਼ਨ) ਪੱਤਰ ਵੰਡੇ ਗਏ। ਇਸ ਦੌਰਾਨ ਉਨ੍ਹਾਂ ਕਿਹਾ ਕਿ ਭਵਿੱਖ ਵਿਚ ਹੋਰ ਕੱਚੇ ਘਰ ਪੱਕੇ ਕੀਤੇ ਜਾਣਗੇ ਅਤੇ ਲੋੜ ਅਨੁਸਾਰ ਮੁਰੰਮਤ ਵੀ ਕਰਵਾਈ ਜਾਵੇਗੀ। ਉਹਨਾਂ ਕਿਹਾ ਕਿ ਪੰਜਾਬ ਸਰਕਾਰ ਹਰ ਇਕ ਵਰਗ ਦੇ ਵਿਕਾਸ ਲਈ ਵਚਨਬੱਧ ਹੈ। ਸ. ਹੈਪੀ ਨੇ ਕਿਹਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਜਦੋਂ ਤੋਂ ਸੱਤਾ ਵਿੱਚ ਆਈ ਹੈ,ਲਗਾਤਾਰ ਲੋਕਾਂ ਨਾਲ ਕੀਤੇ ਗਏ ਵਾਅਦਿਆਂ ਨੂੰ ਪੂਰਾ ਕਰਨ ਵਿੱਚ ਲੱਗੀ ਹੋਈ ਹੈ । ਉਨ੍ਹਾਂ ਕਿਹਾ ਕਿ ਅੱਜ ਲੋਕਾਂ ਨਾਲ ਕੀਤਾ ਹੋਇਆ ਇੱਕ ਹੋਰ ਵਾਅਦਾ ਪੂਰਾ ਕਰਦਿਆਂ, ਉਨ੍ਹਾਂ ਵੱਲੋਂ ਲੋੜਵੰਦ ਪਰਿਵਾਰਾਂ ਨੂੰ ਘਰ ਬਣਾਉਣ ਵਾਸਤੇ ਗ੍ਰਾਂਟ ਦੇ ਮਨਜ਼ੂਰੀ (ਸੈਂਕਸ਼ਨ) ਪੱਤਰ ਵੰਡੇ ਗਏ ਹਨ ਅਤੇ ਇਨ੍ਹਾਂ ਪਰਿਵਾਰਾਂ ਦੇ ਘਰ ਉਸਾਰੇ ਜਾਣਗੇ। ਹਲਕਾ ਵਿਧਾਇਕ ਨੇ ਕਿਹਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਲੋਕਾਂ ਦੀ ਆਪਣੀ ਸਰਕਾਰ ਹੈ । ਉਨ੍ਹਾਂ ਕਿਹਾ ਕਿ ਸੂਬਾ ਸਰਕਾਰ ਪਾਰਟੀਬਾਜ਼ੀ ਤੋਂ ਉਪਰ ਉੱਠ ਕੇ ਲੋਕਾਂ ਨਾਲ ਕੀਤੇ ਵਾਅਦਿਆਂ ਨੂੰ ਪੂਰਾ ਕਰ ਰਹੀ ਹੈ । ਇਸ ਦੌਰਾਨ ਕੌਂਸਲਰ ਰਾਜ ਪੂਰੀ, ਇੰਦਰਜੀਤ ਸਿੰਘ ਜ਼ਿਲ੍ਹਾ ਇੰਚਾਰਜ ਸ਼ੋਸ਼ਲ ਮੀਡੀਆ, ਮਨਪ੍ਰੀਤ ਸੋਮਲ, ਜਸਵਿੰਦਰ ਪਿੰਕਾ , ਅਮਰਜੀਤ ਸਿੰਘ ( ਜ਼ਿਲ੍ਹਾ ਪ੍ਰਧਾਨ ਐਸ ਸੀ ਵਿੰਗ) ਰਾਜੀਵ ਕੁਮਾਰ, ਕਰਮਜੀਤ ਢੀਂਡਸਾ, ਕੌਂਸਲਰ ਪਰਵਿੰਦਰ ਸਲ੍ਹ, ਕੌਂਸਲਰ ਰਜਨੀ ਤੁਲਾਨੀ, ਕੌਂਸਲਰ ਕਮਲਦੀਪ ਕੌਰ, ਕੌਂਸਲਰ ਲਖਵੀਰ ਸਿੰਘ, ਗੁਰਪ੍ਰੀਤ ਗੋਪੀ ਰਸ਼ਵਿੰਦਰ ਸਿੰਘ ਹਰਪ੍ਰੀਤ ਧੀਮਾਨ, ਮਿੱਕੀ, ਅੰਮ੍ਰਿਤਪਾਲ ਬਾਜਵਾ, ਪੰਮਾ, ਪ੍ਰੇਮ ਵਧਵਾ ਸਮੇਤ ਪਤਵੰਤੇ ਹਾਜ਼ਰ ਸਨ।