ਮਾਲਵਾ

ਖੇਤੀਬਾੜੀ ਵਿਭਾਗ ਦੇ ਡਾਇਰੈਕਟਰ ਵਲੋਂ ਲੁਧਿਆਣਾ ਜ਼ਿਲ੍ਹੇ ਦਾ ਵਿਸ਼ੇ਼ਸ ਦੌਰਾ, ਵਿਭਾਗ ਦੀਆਂ ਚੱਲ ਰਹੀਆਂ ਸਕੀਮਾਂ ਦਾ ਲਿਆ ਜਾਇਜ਼ਾ
ਭਲਕੇ ਹੋਣ ਵਾਲੀ ਦੂਸਰੀ ਸਰਕਾਰ-ਕਿਸਾਨ ਮਿਲਣੀ ਸਬੰਧੀ ਜਾਰੀ ਗਤੀਵਿਧੀਆਂ ਦੀ ਵੀ ਕੀਤੀ ਸਮੀਖਿਆ, ਅਧਿਕਾਰੀਆਂ ਨੂੰ ਲੋੜੀਂਦੇ ਨਿਰਦੇਸ਼ ਕੀਤੇ ਜਾਰੀ ਲੁਧਿਆਣਾ, 10 ਮਈ : ਖੇਤੀਬਾੜੀ ਵਿਭਾਗ ਦੇ ਡਾਇਰੈਕਟਰ ਡਾ. ਗੁਰਵਿੰਦਰ ਸਿੰਘ ਵਲੋਂ ਦਫਤਰ ਮੁੱਖ ਖੇਤੀਬਾੜੀ ਅਫ਼ਸਰ ਲੁਧਿਆਣਾ ਵਿਖੇ ਦੌਰਾ ਕੀਤਾ ਅਤੇ ਵਿਭਾਗ ਦੀਆਂ ਚੱਲ ਰਹੀਆਂ ਸਕੀਮਾਂ ਦਾ ਜਾਇਜ਼ਾ ਲਿਆ। ਉਨ੍ਹਾਂ ਜ਼ਿਲ੍ਹੇ ਦੇ ਮੁੱਖ ਖੇਤੀਬਾੜੀ ਅਫਸਰ ਡਾ. ਨਰਿੰਦਰ ਸਿੰਘ ਬੈਨੀਪਾਲ ਨਾਲ ਜ਼ਿਲ੍ਹੇ ਦਾ ਦੌਰਾ ਵੀ ਕੀਤਾ ਅਤੇ ਬਲਾਕ ਲੁਧਿਆਣਾ ਅੰਦਰ ਥਰੀਕੇ ਪਿੰਡ....
14 ਮਈ ਨੂੰ ਰਕਬਾ ਭਵਨ ਤੋਂ ਰਵਾਨਾ ਹੋਵੇਗਾ ਫ਼ਤਿਹ ਮਾਰਚ- ਬਾਵਾ
ਅੰਮ੍ਰਿਤਪਾਲ ਸਿੰਘ ਫਾਊਂਡੇਸ਼ਨ ਲੁਧਿਆਣਾ ਦੇ ਵਾਈਸ ਪ੍ਰਧਾਨ ਨਿਯੁਕਤ ਫ਼ਤਿਹ ਮਾਰਚ ਲੁਧਿਆਣਾ ਤੋਂ ਸਾਹਨੇਵਾਲ-ਦੋਰਾਹਾ-ਨੀਲੋਂ ਪੁਲ ਸਮਰਾਲਾ- ਖਮਾਣੋਂ-ਮੋਰਿੰਡਾ-ਖਰੜ ਤੋਂ ਚੱਪੜਚਿੜੀ ਹੁੰਦਾ ਹੋਇਆ ਸਰਹਿੰਦ ਪਹੁੰਚੇਗਾ ਲੁਧਿਆਣਾ, 10 ਮਈ : ਅੱਜ ਰਾਜਗੁਰੂ ਨਗਰ ਵਿਖੇ ਇੱਕ ਪ੍ਰੈਸ ਮਿਲਣੀ ਦੌਰਾਨ ਬਾਬਾ ਬੰਦਾ ਸਿੰਘ ਬਹਾਦਰ ਅੰਤਰਰਾਸ਼ਟਰੀ ਫਾਊਂਡੇਸ਼ਨ ਦੇ ਪ੍ਰਧਾਨ ਕ੍ਰਿਸ਼ਨ ਕੁਮਾਰ ਬਾਵਾ, ਸਰਪ੍ਰਸਤ ਫਾਊਂਡੇਸ਼ਨ ਦਲਜੀਤ ਸਿੰਘ, ਵਾਈਸ ਪ੍ਰਧਾਨ ਫਾਊਂਡੇਸ਼ਨ ਅਮਰੀਕਾ ਰਾਜ ਗਰੇਵਾਲ, ਜਨਰਲ ਸਕੱਤਰ ਫਾਊਂਡੇਸ਼ਨ ਪੰਜਾਬ....
ਧਾਰਮਿਕ ਵਿਦਿਅਕ ਮੁਕਾਬਲੇ ਕਰਵਾਏ ਗਏ 
ਮੁੱਲਾਂਪੁਰ ਦਾਖਾ,10 ਮਈ : ਬੀਤੇ ਦਿਨੀਂ ਵਿਧਾਨ ਸਭਾ ਹਲਕਾ ਦਾਖਾ ਦੇ ਪਿੰਡ ਜਾਂਗਪੁਰ ਵਿੱਚ ਧਾਰਮਿਕ ਸਾਖੀਆਂ ਤੇ ਗੁਰਮਤਿ ਮੁਕਾਬਲੇ ਕਰਵਾਏ ਗਏ ਜਿਸ ਵਿੱਚ ਪਿੰਡ ਦੇ ਬੱਚਿਆਂ ਨੇ ਭਾਗ ਲਿਆ।ਸੀਨੀਅਰ ਆਗੂ ਦਲਜੀਤ ਸਿੰਘ ਜਾਂਗਪੁਰ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਗੁਰਦਵਾਰਾ ਗੁਰੂ ਤੇਗ ਬਹਾਦਰ ਸਾਹਿਬ ਪਿੰਡ ਜਾਂਗਪੁਰ ਦੀ ਸਮੁਚੀ ਪ੍ਰਬੰਧਕ ਕਮੇਟੀ ਨੇ ਵਲੋ ਇਹਨਾ ਜੇਤੂ ਬੱਚਿਆਂ ਨੂੰ ਇਨਾਮ ਵੰਡੇ।ਗੁਰੂ ਅਰਜਨ ਦੇਵ ਜੀ ਦੇ ਸ਼ਹੀਦੀ ਪੁਰਬ ਨੂੰ ਸਮਰਪਿਤ ਕਰਵਾਏ ਗਏ ਇਹਨਾ ਧਾਰਮਿਕ ਮੁਕਾਬਲਿਆਂ ਵਿੱਚ ਭਾਗ ਲੈਣ....
ਜਪਲੀਨ ਕੌਰ ਨੇ ਸਟੇਟ ਬੈਡਮਿੰਟਨ ਵਿਚ ਜਿੱਤੇ 2 ਗੋਲਡ ਤੇ 1 ਬਰਾਉਂਸ ਮੈਡਲ
ਫਿਰੋਜ਼ਪੁਰ, 10 ਮਈ : ਫਿਰੋਜ਼ਪੁਰ ਦੀ ਜਪਲੀਨ ਕੌਰ ਨੇ ਮੋਹਾਲੀ ਦੇ ਸੈਕਟਰ 78 ਵਿਖੇ ਹੋਈ ਸਬ ਜੂਨੀਅਰ ਸਟੇਟ ਰੈਂਕਿੰਗ ਵਿਚ ਇਕ ਵਾਰ ਫਿਰ ਆਪਣੀ ਰੈਕਟ ਦਾ ਲੋਹਾ ਮਨਾਉਂਦੇ ਹੋਏ ਤਿੰਨ ਮੈਡਲ ਜਿੱਤੇ। ਸਟੇਟ ਲੈਵਲ ਟੂਰਨਾਮੈਂਟ ਮੁਹਾਲੀ ਵਿਖੇ 5 ਤੋਂ 8 ਮਈ ਤੱਕ ਹੋਇਆ ਜਿਸ ਵਿੱਚ ਪੰਜਾਬ ਭਰ ਦੇ ਲਗਭਗ 500 ਚੋਟੀ ਦੇ ਖਿਡਾਰੀਆਂ ਨੇ ਹਿੱਸਾ ਲਿਆ। ਇਸ ਟੂਰਨਾਮੈਂਟ ਵਿਚ ਫਿਰੋਜ਼ਪੁਰ ਦੀ ਜਪਲੀਨ ਕੌਰ ਨੇ ਵਧੀਆ ਖੇਡ ਦਾ ਪ੍ਰਦਰਸ਼ਨ ਕਰਦੇ ਹੋਏ ਦੋ ਸੋਨੇ ਤੇ ਇੱਕ ਕਾਂਸੀ ਦਾ ਤਗਮਾ ਜਿੱਤਿਆ । 10 ਸਾਲਾ ਜਪਲੀਨ ਨੇ....
ਮੇਅਰ ਨੇ ਮੁਹਾਲੀ ਵਿੱਚ ਸਾਫ ਸਫਾਈ ਸਬੰਧੀ ਅਧਿਕਾਰੀਆਂ ਨਾਲ ਮੀਟਿੰਗ ਕੀਤੀ 
ਮੁਹਾਲੀ, 10 ਮਈ : ਮੁਹਾਲੀ ਸ਼ਹਿਰ ਵਿੱਚ ਸਫਾਈ ਦੀ ਨਿਘਰਦੀ ਜਾ ਰਹੀ ਹਾਲਤ ਨੂੰ ਚੁਸਤ ਦਰੁਸਤ ਕਰਨ ਲਈ ਨਗਰ ਨਿਗਮ ਦੇ ਮੇਅਰ ਅਮਰਜੀਤ ਸਿੰਘ ਸਿੱਧੂ ਨੇ ਅਧਿਕਾਰੀਆਂ ਨਾਲ ਮੀਟਿੰਗ ਕੀਤੀ। ਇਸ ਮੌਕੇ ਸੀਨੀਅਰ ਡਿਪਟੀ ਮੇਅਰ ਅਮਰੀਕ ਸਿੰਘ ਸੋਮਲ, ਡਿਪਟੀ ਮੇਅਰ ਕੁਲਜੀਤ ਸਿੰਘ ਬੇਦੀ, ਕਮਿਸ਼ਨਰ ਨਵਜੋਤ ਕੌਰ ਸਮੇਤ ਹੋਰ ਅਧਿਕਾਰੀ ਵਿਸ਼ੇਸ਼ ਤੌਰ ਤੇ ਹਾਜ਼ਰ ਸਨ। ਇਸ ਮੌਕੇ ਮੇਅਰ ਜੀਤੀ ਸਿੱਧੂ ਨੇ ਅਧਿਕਾਰੀਆਂ ਨੂੰ ਕਿਹਾ ਕਿ ਸ਼ਹਿਰ ਵਿੱਚ ਸਫਾਈ ਵਿਵਸਥਾ ਤਸੱਲੀਬਖਸ਼ ਨਹੀਂ ਹੈ ਅਤੇ ਉਨ੍ਹਾਂ ਨੂੰ ਕਈ ਸ਼ਿਕਾਇਤਾਂ ਆ....
ਡਿਪਟੀ ਕਮਿਸ਼ਨਰ ਵਲੋਂ ਕੁਆਲਿਟੀ ਐਸ਼ੋਰੈਂਸ ਤੇ ਜ਼ਿਲ੍ਹਾ ਇੰਡੈਮਨਿਟੀ ਸਬ ਕਮੇਟੀ ਦੀ ਮੀਟਿੰਗ 'ਚ ਪਰਿਵਾਰ ਨਿਯੋਜਨ ਪ੍ਰੋਗਰਾਮ ਦਾ ਜਾਇਜ਼ਾ
ਪਟਿਆਲਾ, 10 ਮਈ : ਡਿਪਟੀ ਕਮਿਸ਼ਨਰ ਸਾਕਸ਼ੀ ਸਾਹਨੀ ਨੇ ਕੁਆਲਿਟੀ ਐਸ਼ੋਰੈਂਸ ਤੇ ਜ਼ਿਲ੍ਹਾ ਇੰਡੈਮਨਿਟੀ ਸਬ ਕਮੇਟੀ ਦੀ ਸਾਲ 2023-24 ਦੀ ਪਹਿਲੀ ਤਿਮਾਹੀ ਦੀ ਮੀਟਿੰਗ 'ਚ ਪਰਿਵਾਰ ਨਿਯੋਜਨ ਪ੍ਰੋਗਰਾਮ ਦਾ ਜਾਇਜ਼ਾ ਲਿਆ।ਇਸ ਮੌਕੇ ਜਿਲ੍ਹਾ ਪਰਿਵਾਰ ਭਲਾਈ ਅਫਸਰ ਡਾ. ਐਸ ਜੇ ਸਿੰਘ ਨੇ ਦੱਸਿਆ ਕਿ ਪੰਜਾਬ ਦੇ ਸਿਹਤ ਤੇ ਪਰਿਵਾਰ ਭਲਾਈ ਵਿਭਾਗ ਵੱਲੋਂ ਪਰਿਵਾਰਾਂ ਨੂੰ ਸੀਮਤ ਰੱਖਣ ਲਈ ਨਲਬੰਦੀ ਤੇ ਨਸਬੰਦੀ ਨਾਲ ਪਰਿਵਾਰ ਨਿਯੋਜਨ ਦੇ ਪੱਕੇ ਸਾਧਨਾਂ ਦੇ ਚਲਾਏ ਜਾ ਰਹੇ ਪ੍ਰੋਗਰਾਮ ਤਹਿਤ ਜੇਕਰ ਕਿਸੇ ਵੀ ਸਟਰਲਾਈਜ਼ੇਸ਼ਨ....
ਸਿੱਖੋ ਅਤੇ ਵਧੋ ਜਿੰਦਗੀ ਵਿਚ ਉੱਚ ਮੁਕਾਮ ਹਾਸਲ ਕਰਨ ਲਈ ਮਿਹਨਤ ਹੀ ਹੈ ਅਸਲੀ ਮੰਤਰ : ਡਾ. ਮਨਦੀਪ ਕੌਰ
ਫਾਜਿ਼ਲਕਾ, 10 ਮਈ : ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵੱਲੋਂ ਸਿੱਖਿਆ ਦੇ ਪਸਾਰ ਦੇ ਉਪਰਾਲਿਆਂ ਤੋਂ ਪ੍ਰੇਰਿਤ ਹੋ ਕੇ ਜਿ਼ਲ੍ਹਾ ਪ੍ਰਸ਼ਾਸਨ ਫਾਜਿ਼ਲਕਾ ਵੱਲੋਂ ਸ਼ੁਰੂ ਕੀਤੇ ਸਿੱਖੋ ਅਤੇ ਵਧੋ ਪ੍ਰੋਗਰਾਮ ਤਹਿਤ ਜਿ਼ਲ੍ਹੇ ਦੇ ਵਧੀਕ ਡਿਪਟੀ ਕਮਿਸ਼ਨਰ ਜਨਰਲ ਡਾ: ਮਨਦੀਪ ਕੌਰ ਨੇ ਅੱਜ ਸਰਕਾਰੀ ਸੀਨਿਅਰ ਸੈਕੰਡਰੀ ਸਕੂਲ ਹਸਤਾਂ ਕਲਾਂ ਦੇ ਵਿਦਿਆਰਥੀਆਂ ਨੂੱ ਪ੍ਰੇਰਕ ਲੈਕਚਰ ਦਿੱਤਾ। ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ ਡਾ: ਮਨਦੀਪ ਕੌਰ ਨੇ ਕਿਹਾ ਕਿ ਜਿੰਦਗੀ ਵਿਚ ਉੱਚ ਮੁਕਾਮ ਹਾਸਲ ਕਰਨ....
ਰੋੜੇਵਾਲ ਸੰਤ ਪੂਰਨ ਦਾਸ ਦੀ 57ਵੀਂ ਬਰਸੀ ਸਮਾਗਮ ਮੌਕੇ ਨਤਮਸਤਕ ਹੋਏ ਡਿਪਟੀ ਸਪੀਕਰ ਰੋੜੀ
ਭਾਦਸੋਂ, 10 ਮਈ : ਪੰਜਾਬ ਵਿਧਾਨ ਸਭਾ ਦੇ ਡਿਪਟੀ ਸਪੀਕਰ ਜੈ ਕ੍ਰਿਸ਼ਨ ਸਿੰਘ ਰੋੜੀ ਅੱਜ ਨੇੜਲੇ ਪਿੰਡ ਰੋੜੇਵਾਲ ਸਥਿਤ ਫ਼ਕੀਰੋ ਕੇ ਬਖ਼ਸ਼ਿਸ਼ੇ ਤਖ਼ਤ ਪ੍ਰਾਚੀਨ ਉਦਾਸੀਨ ਡੇਰਾ ਰੋੜੇਵਾਲ ਵਿਖੇ ਬ੍ਰਹਮਲੀਨ ਸੰਤ ਬਾਵਾ ਪੂਰਨ ਦਾਸ ਜੀ ਦੀ 57ਵੀਂ ਬਰਸੀ ਨੂੰ ਸਮਰਪਿਤ, ਗੱਦੀਨਸ਼ੀਨ ਸੰਤ ਬਾਬਾ ਗੁਰਚਰਨ ਦਾਸ ਦੀ ਅਗਵਾਈ ਹੇਠ ਕਰਵਾਏ ਗਏ ਸਮਾਗਮ ਮੌਕੇ ਨਤਮਸਤਕ ਹੋਏ। ਇਸ ਮੌਕੇ ਸੰਬੋਧਨ ਕਰਦਿਆਂ ਡਿਪਟੀ ਸਪੀਕਰ ਜੈ ਕ੍ਰਿਸ਼ਨ ਸਿੰਘ ਰੋੜੀ ਨੇ ਕਿਹਾ ਕਿ ਬ੍ਰਹਮਲੀਨ ਸੰਤ ਬਾਵਾ ਪੂਰਨ ਦਾਸ ਜੀ ਵੱਲੋਂ ਵਿੱਦਿਆ ਦਾ ਚਾਨਣ ਫੈਲਾਉਣ....
ਨੀਤੀ ਆਯੋਗ ਵੱਲੋ ਜ਼ਿਲ੍ਹਾ ਮੋਗਾ ਵਿੱਚ ਕਮਿਊਨਿਟੀ ਲਾਇਬਰੇਰੀਆਂ ਖੋਲ੍ਹਣ ਲਈ 2 ਕਰੋੜ ਰੁਪਏ ਦੀ ਰਾਸ਼ੀ ਜਾਰੀ
ਮੋਗਾ, 10 ਮਈ : ਜ਼ਿਲ੍ਹਾ ਮੋਗਾ ਦੇ ਲੋਕਾਂ ਵਿੱਚ ਪੜ੍ਹਨ ਲਿਖਣ ਦੀ ਰੁਚੀ ਨੂੰ ਹੋਰ ਪ੍ਰਪੱਕ ਕਰਨ ਅਤੇ ਨੌਜਵਾਨਾਂ ਨੂੰ ਸਾਹਿਤ ਅਤੇ ਪੜ੍ਹਾਈ ਨਾਲ ਜੋਡ਼ਨ ਦੇ ਮਕਸਦ ਨਾਲ ਜ਼ਿਲ੍ਹਾ ਮੋਗਾ ਵਿੱਚ ਕਮਿਊਨਿਟੀ ਲਾਇਬਰੇਰੀਆਂ ਖੋਲ੍ਹਣ ਦੇ ਪ੍ਰਸਤਾਵ ਨੂੰ ਨੀਤੀ ਆਯੋਗ ਨੇ ਮਨਜੂਰੀ ਦੇ ਦਿੱਤੀ ਹੈ। ਇਸ ਪ੍ਰੋਜੈਕਟ ਨੂੰ ਅਮਲੀ ਜਾਮਾ ਪਹਿਨਾਉਣ ਲਈ ਨੀਤੀ ਆਯੋਗ ਵੱਲੋਂ 2 ਕਰੋਡ਼ ਰੁਪਏ ਦੀ ਰਾਸ਼ੀ ਵੀ ਜਾਰੀ ਕਰ ਦਿੱਤੀ ਗਈ ਹੈ। ਇਸ ਸੰਬੰਧੀ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਸ੍ਰ ਕੁਲਵੰਤ ਸਿੰਘ ਨੇ ਦੱਸਿਆ ਕਿ ਜ਼ਿਲ੍ਹਾ....
ਸਵੈ-ਰੋਜ਼ਗਾਰ ਲਈ 05 ਦਿਵਿਆਂਗਜਨਾਂ ਨੂੰ 14.50 ਲੱਖ ਦਾ ਦਿੱਤਾ ਕਰਜ਼ਾ : ਡਿਪਟੀ ਕਮਿਸ਼ਨਰ  
ਫ਼ਤਹਿਗੜ੍ਹ ਸਾਹਿਬ, 10 ਮਈ : ਪੰਜਾਬ ਸਰਕਾਰ ਵੱਲੋਂ ਜਿਥੇ ਦਿਵਿਆਂਗਜਨਾਂ ਦੀ ਭਲਾਈ ਲਈ ਅਨੇਕਾਂ ਭਲਾਈ ਸਕੀਮਾਂ ਚਲਾਈਆਂ ਜਾ ਰਹੀਆਂ ਹਨ ਉਥੇ ਹੀ ਐਸ.ਸੀ. ਕਾਰਪੋਰੇਸ਼ਨ ਵੱਲੋਂ ਨੈਸ਼ਨਲ ਫਰੀਦਾਬਾਦ ਫਾਇਨਾਂਸ ਕਾਰਪੋਰੇਸ਼ਨ ਦੀ ਸਕੀਮ ਅਧੀਨ ਕਿਸੇ ਵੀ ਜਾਤੀ ਨਾਲ ਸਬੰਧਤ 40 ਫੀਸਦੀ ਦਿਵਿਆਂਗ ਵਿਅਕਤੀਆਂ ਨੂੰ ਕੋਈ ਵੀ ਕੰਮ ਸ਼ੁਰੂ ਕਰਨ ਵਾਸਤੇ ਬਹੁਤ ਹੀ ਘੱਟ ਵਿਆਜ ਦਰ ਤੇ 05 ਲੱਖ ਰੁਪਏ ਤੱਕ ਦਾ ਕਰਜ਼ਾ ਦਿੱਤਾ ਜਾਂਦਾ ਹੈ। ਇਸ ਸਕੀਮ ਅਧੀਨ ਸਾਲ 2022-23 ਦੌਰਾਨ 05 ਦਿਵਿਆਂਗਜਨਾ ਨੂੰ 14.50 ਲੱਖ ਰੁਪਏ ਦੇ ਕਰਜ਼ੇ....
ਆਮ ਆਦਮੀ ਕਲੀਨਿਕਾਂ 'ਚ ਲੋਕਾਂ ਨੂੰ ਮਾਹਰ ਡਾਕਟਰਾਂ ਦੀਆਂ ਸੇਵਾਵਾਂ ਵੀ ਪ੍ਰਦਾਨ ਕਰਨ ਲਈ ਪਟਿਆਲਾ ਪ੍ਰਸ਼ਾਸਨ ਦੀ ਨਿਵੇਕਲੀ ਪਹਿਲਕਦਮੀ
ਪਟਿਆਲਾ, 10 ਮਈ : ਬਿਹਤਰ ਸਿਹਤ ਸੇਵਾਵਾਂ ਨੂੰ ਲੋਕਾਂ ਦੇ ਘਰ ਤੱਕ ਪੁੱਜਦਾ ਕਰਨ ਲਈ ਪੰਜਾਬ ਸਰਕਾਰ ਵੱਲੋਂ ਮੁੱਖ ਮੰਤਰੀ ਭਗਵੰਤ ਮਾਨ ਦੀ ਦੂਰ ਅੰਦੇਸ਼ੀ ਸੋਚ ਸਦਕਾ ਸ਼ੁਰੂ ਕੀਤੇ ਆਮ ਆਦਮੀ ਕਲੀਨਿਕਾਂ ਵਿੱਚ ਲੋਕਾਂ ਨੂੰ ਮਾਹਰ ਡਾਕਟਰਾਂ ਦੀਆਂ ਸੇਵਾਵਾਂ ਵੀ ਪ੍ਰਦਾਨ ਕਰਨ ਲਈ ਜ਼ਿਲ੍ਹਾ ਪਟਿਆਲਾ ਪ੍ਰਸ਼ਾਸਨ ਨੇ ਮਾਹਰ ਡਾਕਟਰਾਂ ਦਾ ਵਟਸਐਪ ਗਰੁੱਪ ਬਣਾ ਕੇ ਇੱਕ ਨਿਵੇਕਲੀ ਪਹਿਲਕਦਮੀ ਕੀਤੀ ਹੈ। ਇਹ ਜਾਣਕਾਰੀ ਡਿਪਟੀ ਕਮਿਸ਼ਨਰ ਸਾਕਸ਼ੀ ਸਾਹਨੀ ਨੇ ਦਿੰਦਿਆਂ ਦੱਸਿਆ ਕਿ ਆਈ.ਐਮ.ਏ. ਪਟਿਆਲਾ ਦੀ ਮਦਦ ਨਾਲ ਇਹ ਤਜਰਬਾ....
ਜ਼ਿਲ੍ਹੇ ਦੇ 43832 ਬਜੁਰਗਾਂ ਨੂੰ 6.57 ਕਰੋੜ ਰੁਪਏ ਦੀ ਦਿੱਤੀ ਪੈਨਸ਼ਨ: ਡਿਪਟੀ ਕਮਿਸ਼ਨਰ 
13493 ਵਿਧਵਾ ਤੇ ਨਿਆਸਰਿਤ ਔਰਤਾਂ ਨੂੰ 2.02 ਕਰੋੜ ਦੀ ਦਿੱਤੀ ਗਈ ਵਿੱਤੀ ਸਹਾਇਤਾ ਫ਼ਤਹਿਗੜ੍ਹ ਸਾਹਿਬ, 10 ਮਈ : ਜ਼ਿਲ੍ਹੇ ਦੇ 43832 ਬਜੁਰਗਾਂ ਨੂੰ ਅਪ੍ਰੈਲ-2023 ਦੀ ਪੈਨਸ਼ਨ ਵਜੋਂ 6 ਕਰੋੜ 57 ਲੱਖ 48 ਹਜ਼ਾਰ ਰੁਪਏ ਦੀ ਵਿੱਤੀ ਸਹਾਇਤਾ ਦਿੱਤੀ ਗਈ ਜਦੋਂ ਕਿ 13493 ਵਿਧਵਾ ਤੇ ਨਿਆਸਰਿਤ ਔਰਤਾਂ ਨੂੰ ਪੈਨਸ਼ਨ ਵਜੋਂ 2 ਕਰੋੜ 02 ਲੱਖ 39 ਹਜ਼ਾਰ 500 ਰੁਪਏ ਦਿੱਤੇ ਗਏ। ਇਹ ਜਾਣਕਾਰੀ ਡਿਪਟੀ ਕਮਿਸ਼ਨਰ ਸ਼੍ਰੀਮਤੀ ਪਰਨੀਤ ਸ਼ੇਰਗਿੱਲ ਨੇ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਸੀਨੀਅਰ ਸਿਟੀਜਨਾਂ ਦੀ ਦੇਖ-ਭਾਲ ਲਈ....
ਭਾਸ਼ਾ ਵਿਭਾਗ ਨੇ ਕਰਵਾਈ ਕਾਵਿ ਗੋਸ਼ਟੀ ਵਿਦਵਾਨਾਂ, ਕਵੀਆਂ ਤੇ ਆਲੋਚਕਾਂ ਨੇ ਫਰੋਲੀਆ ਕਵਿਤਾ ਦੀ ਪਰਤਾਂ
ਪਟਿਆਲਾ, 10 ਮਈ : ਭਾਸ਼ਾ ਵਿਭਾਗ ਪੰਜਾਬ ਵੱਲੋਂ ਇੱਥੇ ਸ਼ੇਰਾਂ ਵਾਲਾ ਗੇਟ ਵਿਖੇ ਸਥਿਤ ਮੁੱਖ ਦਫਤਰ ਵਿਖੇ ਸੰਯੁਕਤ ਨਿਰਦੇਸ਼ਕਾ ਡਾ. ਵੀਰਪਾਲ ਕੌਰ ਦੀ ਅਗਵਾਈ ‘ਚ ਕਾਵਿ ਗੋਸ਼ਟੀ ਕਰਵਾਈ ਗਈ। ਜਿਸ ਵਿੱਚ ਵਿਦਵਾਨਾਂ, ਕਵੀਆਂ ਤੇ ਆਲੋਚਕਾਂ ਨੇ ਕਾਵਿ ਸਿਰਜਣ ਪ੍ਰਕਿਰਿਆ ਦੇ ਵੱਖ-ਵੱਖ ਪਹਿਲੂਆਂ ‘ਤੇ ਨਿੱਠ ਕੇ ਚਾਨਣਾ ਪਾਇਆ। ਭਾਸ਼ਾ ਵਿਭਾਗ ਦੀ ਡਿਪਟੀ ਡਾਇਰੈਕਟਰ ਹਰਪ੍ਰੀਤ ਕੌਰ ਦੀ ਦੇਖ-ਰੇਖ ‘ਚ ਹੋਏ ਸਮਾਗਮ ‘ਚ ਵੱਡੀ ਗਿਣਤੀ ‘ਚ ਕਵੀਆਂ ਤੇ ਵੱਖ-ਵੱਖ ਸੰਸਥਾਵਾਂ ਦੇ ਵਿਦਿਆਰਥੀਆਂ ਨੇ ਹਿੱਸਾ ਲਿਆ। ਹਰਪ੍ਰੀਤ....
ਜ਼ਿਲ੍ਹੇ ਦੀਆਂ ਮੰਡੀਆਂ 'ਚੋਂ 91 ਫੀਸਦੀ ਲਿਫਟਿੰਗ ਤੇ 68 ਮੰਡੀਆਂ 'ਚੋਂ 100 ਫੀਸਦੀ ਲਿਫਟਿੰਗ ਮੁਕੰਮਲ
ਪਟਿਆਲਾ, 10 ਮਈ : ਜ਼ਿਲ੍ਹੇ ਦੀਆਂ ਮੰਡੀਆਂ 'ਚੋਂ 91 ਫੀਸਦੀ ਕਣਕ ਦੀ ਲਿਫਟਿੰਗ ਹੋ ਚੁੱਕੀ ਹੈ ਜਦਕਿ 68 ਮੰਡੀਆਂ 'ਚੋਂ 100 ਫੀਸਦੀ ਲਿਫਟਿੰਗ ਮੁਕੰਮਲ ਹੋਈ ਹੈ। ਇਹ ਪ੍ਰਗਟਾਵਾ ਕਰਦਿਆਂ ਡਿਪਟੀ ਕਮਿਸ਼ਨਰ ਸਾਕਸ਼ੀ ਸਾਹਨੀ ਨੇ ਦੱਸਿਆ ਕਿ ਮੁੱਖ ਮੰਤਰੀ ਭਗਵੰਤ ਮਾਨ ਦੇ ਦਿਸ਼ਾ ਨਿਰਦੇਸ਼ਾਂ ਅਤੇ ਪੰਜਾਬ ਸਰਕਾਰ ਦੀਆਂ ਹਦਾਇਤਾਂ ਮੁਤਾਬਕ ਕਣਕ ਦੇ ਇਸ ਸੀਜਨ ਦੌਰਾਨ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਕਿਸਾਨਾਂ ਨੂੰ ਮੰਡੀਆਂ ਵਿੱਚ ਕੋਈ ਮੁਸ਼ਕਿਲ ਨਹੀਂ ਆਉਣ ਦਿੱਤੀ ਗਈ। ਡਿਪਟੀ ਕਮਿਸ਼ਨਰ ਨੇ ਅੱਜ ਇੱਥੇ ਕਣਕ ਦੀ ਲਿਫ਼ਟਿੰਗ ਦਾ....
ਸਪੀਕਰ ਸੰਧਵਾਂ ਨੇ ਸਿਵਲ ਹਸਪਤਾਲ ਕੋਟਕਪੂਰਾ ਲਈ ਦਿੱਤੀ 5 ਲੱਖ ਰੁਪਏ ਦੀ ਰਾਸ਼ੀ
ਕੋਟਕਪੂਰਾ, 10 ਮਈ : ਪੰਜਾਬ ਵਿਧਾਨ ਸਭਾ ਸਪੀਕਰ ਸ. ਕੁਲਤਾਰ ਸਿੰਘ ਸੰਧਵਾਂ ਨੇ ਸਿਵਲ ਹਸਪਤਾਲ ਕੋਟਕਪੂਰਾ ਵਿਖੇ ਸਿਵਲ ਸਰਜਨ ਅਤੇ ਐਸ.ਐਮ.ਓਜ਼ ਨਾਲ ਬੈਠਕ ਕਰਕੇ ਜਿਲ੍ਹੇ ਅੰਦਰ ਸਿਹਤ ਸਹੂਲਤਾਂ ਨੂੰ ਹੋਰ ਬਿਹਤਰ ਬਣਾਉਣ ਲਈ ਕੀਤੇ ਜਾਣ ਵਾਲੇ ਕੰਮਾਂ ਸਬੰਧੀ ਵਿਚਾਰ ਵਟਾਂਦਰਾ ਕੀਤਾ। ਇਸ ਦੌਰਾਨ ਸਪੀਕਰ ਸੰਧਵਾਂ ਨੇ ਕਿਹਾ ਕਿ ਸਰਕਾਰ ਦੀ ਮਨਸ਼ਾ ਹੈ ਕਿ ਮਰੀਜਾਂ ਨੂੰ ਉੱਚ ਪੱਧਰ ਦੀਆਂ ਸਿਹਤ ਸਹੂਲਤਾਂ ਮੁੱਹਈਆਂ ਕਰਵਾਈਆਂ ਜਾਣ ਅਤੇ ਹਰ ਕਿਸਮ ਦਾ ਸਸਤਾ ਇਲਾਜ ਹੋ ਸਕੇ। ਸਿਵਲ ਸਰਜਨ ਸ੍ਰੀ ਅਨਿਲ ਕੁਮਾਰ ਗੋਇਲ ਨੇ....