ਮਾਲਵਾ

ਸੰਤੁਲਿਤ ਆਹਾਰ ਦੇ ਮਹੱਤਵ ਬਾਰੇ ਆਂਗਨਵਾੜੀ ਵਰਕਰਾਂ ਲਈ ਲਗਾਇਆ ਕੈਂਪ
ਫ਼ਤਹਿਗੜ੍ਹ ਸਾਹਿਬ, 25 ਅਗਸਤ : ਕ੍ਰਿਸ਼ੀ ਵਿਗਿਆਨ ਕੇਂਦਰ ਵੱਲੋਂ ਸਹਿਯੋਗੀ ਡਾਇਰੈਕਟਰ (ਸਿਖਲਾਈ) ਡਾ: ਵਿਪਨ ਕੁਮਾਰ ਰਾਮਪਾਲ ਦੀ ਅਗਵਾਈ ਹੇਠ ਬੱਚਿਆਂ, ਗਰਭਵਤੀ ਔਰਤਾਂ ਤੇ ਦੁੱਧ ਪਿਲਾਉਣ ਵਾਲੀਆਂ ਮਾਵਾਂ ਲਈ ਸੰਤੁਲਿਤ ਖੁਰਾਕ ਦੀ ਮਹੱਤਤਾ ਬਾਰੇ ਆਂਗਨਵਾੜੀ ਵਰਕਰਾਂ ਵਾਸਤੇ ਵਿਸ਼ੇਸ਼ ਕੈਂਪ ਲਗਾਇਆ ਗਿਆ । ਜਿਸ ਵਿੱਚ ਜ਼ਿਲ੍ਹੇ ਦੇ ਵੱਡੀ ਗਿਣਤੀ ਆਂਗਨਵਾੜੀ ਵਰਕਰਾਂ ਨੇ ਭਾਗ ਲਿਆ। ਇਸ ਕੈਂਪ ਵਿੱਚ ਕ੍ਰਿਸ਼ੀ ਵਿਗਿਆਨ ਕੇਂਦਰ ਦੀ ਸਹਾਇਕ ਪ੍ਰੋਫੈਸਰ (ਗ੍ਰਹਿ ਵਿਗਿਆਨ) ਡਾ: ਮਨੀਸ਼ਾ ਭਾਟੀਆਂ ਨੇ ਕਿਹਾ ਕਿ ਸੰਤੁਲਿਤ....
ਬਰਨਾਲਾ ਪ੍ਰਸ਼ਾਸਨ ਦੀ ਪਹਿਲ: ਆਪਣੇ ਪੈਰਾਂ ’ਤੇ ਖੜ੍ਹੇ ਹੋਏ ਦਿਵਿਆਂਗਜਨ ਨੌਜਵਾਨ
ਬੋਲਣ ਅਤੇ ਸੁਣਨ ਤੋਂ ਅਸਮਰੱਥ 12 ਨੌਜਵਾਨਾਂ ਨੂੰ ਟ੍ਰਾਈਡੈਂਟ ਵਿੱਚ ਦਿਵਾਈ ਨੌਕਰੀ, 18 ਹਜ਼ਾਰ ਰੁਪਏ ਪ੍ਰਤੀ ਮਹੀਨਾ ਮਿਲੇਗੀ ਤਨਖਾਹ ਡਿਪਟੀ ਕਮਿਸ਼ਨਰ ਪੂਨਮਦੀਪ ਕੌਰ ਨੇ ਪਹਿਲੇ ਬੈਚ ਨੂੰ ਦਿੱਤੀਆਂ ਸ਼ੁੱਭਕਾਮਨਾਵਾਂ ਹੋਰਾਂ ਵਿਸ਼ੇਸ਼ ਲੋੜਾਂ ਵਾਲੇ ਨੌਜਵਾਨਾਂ ਨੂੰ ਵੀ ਦਿੱਤੀ ਜਾਵੇਗੀ ਹੁਨਰ ਸਿਖਲਾਈ: ਪੂਨਮਦੀਪ ਕੌਰ ਭਾਵੁਕ ਹੋਏ ਮਾਪੇ, ਡਿਪਟੀ ਕਮਿਸ਼ਨਰ ਦਾ ਕੀਤਾ ਧੰਨਵਾਦ ਬਰਨਾਲਾ, 25 ਅਗਸਤ : ਜ਼ਿਲ੍ਹਾ ਪ੍ਰਸ਼ਾਸਨ ਬਰਨਾਲਾ ਵੱਲੋਂ ਡਿਪਟੀ ਕਮਿਸ਼ਨਰ ਪੂਨਮਦੀਪ ਕੌਰ ਆਈਏਐੱਸ ਦੀ ਅਗਵਾਈ ਹੇਠ ਦਿਵਿਆਂਗਜਨ ਨੌਜਵਾਨਾਂ....
ਖੇਡਾਂ ਵਤਨ ਪੰਜਾਬ ਦੀਆਂ’ ਤਹਿਤ ਬਲਾਕ ਪੱਧਰੀ ਟੂਰਨਾਮੈਂਟ 01 ਤੋਂ 10 ਸਤੰਬਰ ਤੱਕ ਹੋਣਗੇ
ਨੌਜਵਾਨਾਂ ਨੂੰ ਖੇਡਾਂ ਨਾਲ ਜੋੋੜਣ ਅਤੇ ਸਿਹਤਮੰਦ ਪੰਜਾਬ ਸਿਰਜਣ ਲਈ ਸਹਾਈ ਹੋਣਗੀਆਂ ‘ਖੇਡਾਂ ਵਤਨ ਪੰਜਾਬ ਦੀਆਂ’-ਡਿਪਟੀ ਕਮਿਸ਼ਨਰ ਮਾਨਸਾ, 25 ਅਗਸਤ : ਖੇਡ ਵਿਭਾਗ ਪੰਜਾਬ ਵੱਲੋੋ ਖੇਡਾਂ ਵਤਨ ਪੰਜਾਬ ਦੀਆਂ-2023 ਅਧੀਨ ਬਲਾਕ ਪੱਧਰੀ ਖੇਡ ਮੁਕਾਬਲੇ ਕਰਵਾਏ ਜਾ ਰਹੇ ਹਨ। ਇਸ ਤਹਿਤ ਬਲਾਕ ਪੱਧਰੀ ਟੂਰਨਾਂਮੈਂਟ 01 ਸਤੰਬਰ ਤੋੋਂ 10 ਸਤੰਬਰ 2023 ਤੱਕ ਜ਼ਿਲ੍ਹਾ ਮਾਨਸਾ ਦੇ 5 ਬਲਾਕਾਂ ਵਿਚ ਕਰਵਾਏ ਜਾ ਰਹੇ ਹਨ। ਇਹ ਜਾਣਕਾਰੀ ਡਿਪਟੀ ਕਮਿਸ਼ਨਰ ਸ੍ਰੀ ਪਰਮਵੀਰ ਸਿੰਘ ਨੇ ਦਿੱਤੀ। ਉਨ੍ਹਾਂ ਦੱਸਿਆ ਕਿ ਇਸ ਬਲਾਕ....
ਫਾਜਿ਼ਲਕਾ ਦੇ ਚੱਕ ਸੁਹੇਲੇਵਾਲਾ ਦੇ ਕਿਸਾਨ ਪਰਿਵਾਰ ਦੇ ਜਗਮੀਤ ਸਿੰਘ ਨੇ ਚੰਦਰਯਾਨ 3 ਪ੍ਰੋਜ਼ੈਕਟ ਵਿਚ ਨਿਭਾਈ ਅਹਿਮ ਭੁਮਿਕਾ
ਚੰਦਰਯਾਨ 3 ਵਿਚ ਫਾਜਿ਼ਲਕਾ ਦੇ 3 ਵਿਗਿਆਨੀਆਂ ਨੇ ਨਿਭਾਈ ਭੁਮਿਕਾ ਫਾਜਿ਼ਲਕਾ, 25 ਅਗਸਤ : ਭਾਰਤ ਦਾ ਮਾਣ, ਚੰਦਰਯਾਨ 3 ਚੰਦ ਦੀ ਸਤਾ ਤੇ ਪਹੁੰਚ ਕੇ ਆਪਣੀ ਖੋਜ਼ ਸ਼ੁਰੂ ਕਰ ਚੁੱਕਾ ਹੈ। ਪਰ ਨਾਲ ਹੀ ਇਸ ਚੰਦਰਯਾਨ ਨੂੰ ਇਸ ਮੁਕਾਮ ਤੇ ਲੈ ਕੇ ਜਾਣ ਵਾਲੇ ਇਸਰੋ ਨਾਲ ਜ਼ੁੜੇ ਸਿਤਾਰਿਆਂ ਦੇ ਨਾਂਅ ਵੀ ਸਾਹਮਣੇ ਆ ਰਹੇ ਹਨ। ਫਾਜਿ਼ਲਕਾ ਦੇ ਡਿਪਟੀ ਕਮਿਸ਼ਨਰ ਡਾ: ਸੇਨੂ ਦੁੱਗਲ ਆਈਏਐਸ ਨੇ ਦੱਸਿਆ ਹੈ ਕਿ ਫਾਜਿ਼ਲਕਾ ਜਿ਼ਲ੍ਹੇ ਦੇ ਤਿੰਨ ਯੁਵਾ ਵਿਗਿਆਨੀਆਂ ਦੀ ਇਸ ਪ੍ਰੋਜ਼ੈਕਟ ਵਿਚ ਸਮੂਲੀਅਤ ਰਹੀ ਹੈ।ਉਨ੍ਹਾਂ ਨੇ....
ਰਾਹਤ ਕੇਂਦਰਾਂ ਵਿਚ ਹੜ੍ਹ ਪ੍ਰਭਾਵਿਤ ਲੋਕਾਂ ਨੂੰ ਮਿਲ ਰਿਹਾ ਹੈ ਘਰ ਵਰਗਾ ਮਹੌਲ
ਘਰ ਛੇਤੀ ਵਾਪਿਸ ਮੁੜਨ ਦੀ ਤਾਂਘ, ਪਰ ਕੈਂਪ ਦੇ ਪ੍ਰਬੰਧਾਂ ਤੋਂ ਸਤੁੰਸ਼ਟ ਫਾਜਿ਼ਲਕਾ 25 ਅਗਸਤ : ਫਾਜਿ਼ਲਕਾ ਦੇ ਸਰਹੱਦੀ ਪਿੰਡਾਂ ਵਿਚ ਹੜ੍ਹ ਕਾਰਨ ਫਸਲਾਂ ਨੂੰ ਕਾਫੀ ਨੁਕਸਾਨ ਹੋਇਆ ਹੈ ਅਤੇ ਕਈ ਪਿੰਡ ਪਾਣੀ ਵਿਚ ਘਿਰ ਗਏ ਸਨ। ਇੰਨ੍ਹਾਂ ਪਿੰਡਾਂ ਤੋਂ ਵੱਡੀ ਗਿਣਤੀ ਵਿਚ ਲੋਕਾਂ ਨੂੰ ਸੁਰੱਖਿਅਤ ਬਾਹਰ ਕੱਢਿਆ ਗਿਆ ਸੀ। ਇਸ ਲਈ ਫਾਜਿ਼ਲਕਾ ਜਿ਼ਲ੍ਹਾ ਪ੍ਰਸ਼ਾਸਨ ਵੱਲੋਂ ਵੱਖ ਵੱਖ ਥਾਂਵਾਂ ਤੇ ਰਾਹਤ ਕੈਂਪ ਬਣਾਏ ਗਏ ਸਨ, ਜਿੰਨ੍ਹਾਂ ਵਿਚ ਕਾਫੀ ਗਿਣਤੀ ਵਿਚ ਲੋਕ ਆਪਣਾ ਸਮਾਨ ਤੇ ਮਾਲ ਡੰਗਰ ਲੈ ਕੇ ਪਹੁੰਚੇ ਹਨ....
ਰਾਮ ਪੁਰਾ ਨਰਾਇਣ ਪੁਰਾ ਵਿਚ ਮੇਰਾ ਘਰ ਮੇਰੇ ਨਾਮ ਸਕੀਮ ਵਿਚ ਚੰਗਾਂ ਕੰਮ ਕਰਨ ਵਾਲੀ ਟੀਮ ਦਾ ਸਨਮਾਨ
ਅਬੋਹਰ 25 ਅਗਸਤ : ਸਰਕਾਰ ਵੱਲੋਂ ਪਿੰਡਾਂ ਵਿਚ ਲਾਲ ਲਕੀਰ ਦੇ ਅੰਦਰ ਲੋਕਾਂ ਨੂੰ ਉਨ੍ਹਾਂ ਦੇ ਘਰ ਦੇ ਮਾਲਕੀ ਹੱਕ ਦੇਣ ਦੀ ਸਕੀਮ ਮੇਰਾ ਘਰ ਮੇਰੇ ਨਾਮ (ਸਵਾਮੀਤੱਵ) ਤਹਿਤ ਰਾਮ ਪੁਰਾ ਅਤੇ ਨਰਾਇਣ ਪੁਰਾ ਵਿਚ ਸਰਵੇਖਣ ਪੂਰਾ ਕਰ ਲਿਆ ਗਿਆ ਹੈ। ਉਪਮੰਡਲ ਅਬੋਹਰ ਦੇ ਐਸਡੀਐਮ ਸ੍ਰੀ ਅਕਾਸ਼ ਬਾਂਸਲ ਨੇ ਦੱਸਿਆ ਕਿ ਇਸ ਕੰਮ ਨੂੰ ਸੁਚਾਰੂ ਤਰੀਕੇ ਨਾਲ ਪੂਰਾ ਕਰਨ ਲਈ ਪਿੰਡ ਦੀਆਂ ਆਂਗਣਬਾੜੀ ਵਰਕਰਾਂ ਨੂੰ ਪ੍ਰਸ਼ਸਾਂ ਪੱਤਰ ਦਿੱਤੇ ਗਏ ਹਨ। ਉਨ੍ਹਾਂ ਨੇ ਦੱਸਿਆ ਕਿ ਅਬੋਹਰ ਉਪਮੰਡਲ ਦੇ 9 ਪਿੰਡਾਂ ਵਿਚ ਮੇਰਾ ਘਰ....
ਜ਼ਿਲ੍ਹੇ ਦੇ ਆਮ ਆਦਮੀ ਕਲੀਨਿਕਾਂ ਵਿਖੇ ਦਵਾਈਆਂ,ਇਲਾਜ ਅਤੇ ਟੈਸਟ ਦੀ ਸਹੂਲਤ ਮੁਫ਼ਤ ਉੱਪਲੱਬਧ : ਸਿਵਲ ਸਰਜਨ
ਸਿਵਲ ਸਰਜਨ ਨੇ ਕੀਤਾ ਲਾਧੂਕਾ ਆਮ ਆਦਮੀ ਕਲੀਨਿਕ ਦਾ ਦੌਰਾ ਫਾਜ਼ਿਲਕਾ, 25 ਅਗਸਤ : ਜਿਲ੍ਹੇ ਦੇ ਸਾਰੇ ਆਮ ਆਦਮੀ ਕਲੀਨਕ ਵਿਚ ਆਉਣ ਵਾਲੇ ਮਰੀਜ਼ਾਂ ਦੇ ਇਲਾਜ ਦੇ ਨਾਲ-ਨਾਲ ਟੈਸਟ ਵੀ ਮੁਫ਼ਤ ਹੋ ਰਹੇ ਹਨ ਅਤੇ ਦਵਾਈਆਂ ਵੀ ਮੁਫ਼ਤ ਮਿਲ ਰਹੀਆਂ ਹਨ। ਇਹ ਪ੍ਰਗਟਾਵਾ ਕਰਦੇ ਹੋਏ ਸਿਵਲ ਸਰਜਨ ਡਾਕਟਰ ਸਤੀਸ਼ ਗੋਇਲ ਨੇ ਦੱਸਿਆ ਕਿ ਉਹ ਖੁਦ ਮੌਕੇ ਤੇ ਜਾ ਕੇ ਸਿਹਤ ਸਹੂਲਤਾਂ ਦਾ ਜਾਇਜ਼ਾ ਲੈ ਰਹੇ ਹਨ ਤਾਂ ਕਿ ਜ਼ਮੀਨੀ ਪੱਧਰ ਦੇ ਲੋਕਾਂ ਨੂੰ ਸਿਹਤ ਸੁਵਿਧਾਵਾਂ ਮਿਲ ਸਕਣ। ਇਸੇ ਤਹਿਤ ਹੀ ਅੱਜ ਉਨ੍ਹਾਂ ਅਤੇ ਸਹਾਇਕ ਸਿਵਲ....
6850 ਕਿਉਂਟਲ ਚਾਰਾ, 3360 ਬੈਗ ਕੈਟਲ ਫੀਡ, 5433 ਤਰਪਾਲਾ ਅਤੇ 11115 ਰਾਸ਼ਨ ਕਿੱਟਾਂ ਦੀ ਵੰਡ ਕੀਤੀ
ਅਬੋਹਰ, 25 ਅਗਸਤ : ਪੰਜਾਬ ਦੇ ਮੁੱਖ ਮੰਤਰੀ ਸ: ਭਗਵੰਤ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵੱਲੋਂ ਹੜ੍ਹ ਪ੍ਰਭਾਵਿਤ ਲੋਕਾਂ ਨੂੰ ਰਾਹਤ ਦੇਣ ਦੇ ਨਿਰਦੇਸ਼ਾਂ ਅਨੁਸਾਰ ਫਾਜਿ਼ਲਕਾ ਜਿ਼ਲ੍ਹੇ ਵਿਚ ਹੁਣ ਤੱਕ 6850 ਕਿਉਂਟਲ ਚਾਰਾ, 3360 ਬੈਗ ਕੈਟਲ ਫੀਡ, 5433 ਤਰਪਾਲਾ ਅਤੇ 11115 ਰਾਸ਼ਨ ਕਿੱਟਾਂ ਦੀ ਵੰਡ ਕੀਤੀ ਗਈ ਹੈ। ਇਹ ਜਾਣਕਾਰੀ ਜਿ਼ਲ੍ਹੇ ਦੇ ਡਿਪਟੀ ਕਮਿਸ਼ਨਰ ਡਾ: ਸੇਨੂ ਦੁੱਗਲ ਨੇ ਦਿੱਤੀ ਹੈ। ਉਨ੍ਹਾਂ ਨੇ ਕਿਹਾ ਕਿ ਪਿੰਡਾਂ ਵਿਚ ਪਾਣੀ ਦਾ ਪੱਧਰ ਨੀਵਾਂ ਹੋ ਰਿਹਾ ਹੈ ਜਿਸਤੋਂ ਬਾਅਦ ਪ੍ਰਸ਼ਾਸਨ....
6850 ਕਿਉਂਟਲ ਚਾਰਾ, 3360 ਬੈਗ ਕੈਟਲ ਫੀਡ, 5433 ਤਰਪਾਲਾ ਅਤੇ 11115 ਰਾਸ਼ਨ ਕਿੱਟਾਂ ਦੀ ਵੰਡ ਕੀਤੀ
ਅਬੋਹਰ 25 ਅਗਸਤ : ਪੰਜਾਬ ਦੇ ਮੁੱਖ ਮੰਤਰੀ ਸ: ਭਗਵੰਤ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵੱਲੋਂ ਹੜ੍ਹ ਪ੍ਰਭਾਵਿਤ ਲੋਕਾਂ ਨੂੰ ਰਾਹਤ ਦੇਣ ਦੇ ਨਿਰਦੇਸ਼ਾਂ ਅਨੁਸਾਰ ਫਾਜਿ਼ਲਕਾ ਜਿ਼ਲ੍ਹੇ ਵਿਚ ਹੁਣ ਤੱਕ 6850 ਕਿਉਂਟਲ ਚਾਰਾ, 3360 ਬੈਗ ਕੈਟਲ ਫੀਡ, 5433 ਤਰਪਾਲਾ ਅਤੇ 11115 ਰਾਸ਼ਨ ਕਿੱਟਾਂ ਦੀ ਵੰਡ ਕੀਤੀ ਗਈ ਹੈ। ਇਹ ਜਾਣਕਾਰੀ ਜਿ਼ਲ੍ਹੇ ਦੇ ਡਿਪਟੀ ਕਮਿਸ਼ਨਰ ਡਾ: ਸੇਨੂ ਦੁੱਗਲ ਨੇ ਦਿੱਤੀ ਹੈ। ਉਨ੍ਹਾਂ ਨੇ ਕਿਹਾ ਕਿ ਪਿੰਡਾਂ ਵਿਚ ਪਾਣੀ ਦਾ ਪੱਧਰ ਨੀਵਾਂ ਹੋ ਰਿਹਾ ਹੈ ਜਿਸਤੋਂ ਬਾਅਦ ਪ੍ਰਸ਼ਾਸਨ ਦੀ....
ਫਾਜਿਲਕਾ ਸਹਿਕਾਰੀ ਖੰਡ ਮਿੱਲ ਵੱਲੋਂ ਅੱਸੂ-ਕੱਤਕ ਦੇ ਗੰਨੇ ਦੀ ਫਸਲ ਸਬੰਧੀ ਸੈਮੀਨਾਰ ਦਾ ਆਯੋਜਨ
ਫਾਜਿਲਕਾ 25 ਅਗਸਤ : ਪ੍ਰਬੰਧ ਨਿਰਦੇਸ਼ਕ, ਸੂਗਰਫੈੱਡ, ਪੰਜਾਬ ਜੀ ਦੇ ਨਿਰਦੇਸ਼ਾਂ ਅਨੁਸਾਰ ਫਾਜਿਲਕਾ ਸਹਿਕਾਰੀ ਖੰਡ ਮਿੱਲ ਬੋਦੀਵਾਲਾ ਪਿੱਥਾ ਵੱਲੋਂ ਇਲਾਕੇ ਦੇ ਕਿਸਾਨਾਂ ਲਈ ਅੱਸੂ-ਕੱਤਕ ਦੀ ਗੰਨੇ ਦੀ ਫਸਲ ਸਬੰਧੀ ਇੱਕ ਸੈਮੀਨਾਰ ਦਾ ਆਯੋਜਨ ਕੀਤਾ ਗਿਆ, ਜਿਸ ਵਿੱਚ 200 ਤੋਂ ਵੱਧ ਕਿਸਾਨਾਂ ਨੇ ਭਾਗ ਲਿਆ। ਇਸ ਸੈਮੀਨਾਰ ਵਿੱਚ ਪ੍ਰਬੰਧ ਨਿਰਦੇਸ਼ਕ, ਸੂਗਰਫੈੱਡ, ਪੰਜਾਬ ਸ੍ਰੀ ਅਰਵਿੰਦ ਪਾਲ ਸਿੰਘ ਸੰਧੂ, ਆਈ.ਏ. ਐਸ. ਜ਼ੋ ਕਿ ਜ਼ਿਲ੍ਹਾ ਫਾਜ਼ਿਲਕਾ ਵਿਖੇ ਡਿਪਟੀ ਕਮਿਸ਼ਨਰ ਵੀ ਰਹਿ ਚੁੱਕੇ ਹਨ ਅਤੇ ਮਿੱਲ ਦੇ....
ਸਾਬਕਾ ਮੰਤਰੀ ਆਸ਼ੂ ਦੇ ਘਰ ਈ.ਡੀ. ਨੇ ਮਾਰਿਆ ਛਾਪਾ
ਲੁਧਿਆਣਾ, 24 ਅਗਸਤ : ਪੰਜਾਬ ਕਾਂਗਰਸ ਦੇ ਨੇਤਾ ਅਤੇ ਸਾਬਕਾ ਮੰਤਰੀ ਭਾਰਤ ਭੂਸ਼ਣ ਆਸ਼ੂ ਦੇ ਘਰ ਅੱਜ ਇਨਫੋਰਸਮੈਂਟ ਡਾਇਰੈਕਟੋਰੇਟ (ਈ.ਡੀ.) ਨੇ ਛਾਪਾ ਮਾਰਿਆ ਹੈ। ਈ.ਡੀ. ਦੀ ਟੀਮ ਸਵੇਰੇ ਲੁਧਿਆਣਾ ਦੀ ਕੋਚਰ ਮਾਰਕੀਟ ਨੇੜੇ ਆਸ਼ੂ ਦੇ ਘਰ ਪਹੁੰਚੀ। ਇਸ ਤੋਂ ਇਲਾਵਾ ਖੁਰਾਕ ਤੇ ਸਪਲਾਈ ਵਿਭਾਗ ਦੇ ਕਈ ਅਧਿਕਾਰੀਆਂ ਦੇ ਘਰਾਂ ਦੀ ਵੀ ਜਾਂਚ ਕੀਤੀ ਗਈ। ਅਨਾਜ ਢੋਆ-ਢੁਆਈ ਘਪਲੇ ਦੇ ਇਲਜ਼ਾਮਾਂ ਵਿਚਕਾਰ ਇਸ ਮਾਮਲੇ ਦੇ ਸਬੰਧ ਵਿੱਚ ਈ.ਡੀ. ਦੀ ਟੀਮ ਵੱਲੋਂ ਕੋਈ ਜਾਣਕਾਰੀ ਨਹੀਂ ਦਿੱਤੀ ਗਈ ਹੈ ਜਦਕਿ ਸਾਬਕਾ ਮੰਤਰੀ....
ਬੀਐਸਐਫ ਅਤੇ ਪੁਲਿਸ ਨੇ ਸਾਂਝੇ ਅਪ੍ਰੇਸ਼ਨ ਵਿੱਚ 21 ਕਰੋੜ ਦੀ ਹੈਰੋਇਨ ਤੇ ਡਰੋਨ ਕੀਤਾ ਬਰਾਮਦ 
ਫਿਰੋਜ਼ਪੁਰ, 24 ਅਗਸਤ : ਭਾਰਤ – ਪਾਕਿਸਤਾਨ ਸਰੱਹਦ ਤੇ ਫਿਰੋਜ਼ਪੁਰ ਪੁਲਿਸ ਅਤੇ ਸੀਮਾ ਸੁਰੱਖਿਆ ਬਲ ਵੱਲੋਂ ਚਲਾਈ ਗਈ ਵਿਸ਼ੇਸ਼ ਤਲਾਸ਼ੀ ਮੁਹਿੰਮ ਦੌਰਾਨ ਇੱਕ ਪਾਕਿਸਤਾਨੀ ਡਰੋਨ ਬਰਾਮਦ ਕੀਤਾ ਹੈ, ਇਸ ਡਰੋਨ ਨਾਲ ਕਰੋੜਾਂ ਰੁਪਏ ਦੀ ਕੀਮਤ ਦੀ ਹੈਰੋਇਨ ਵੀ ਬੰਨ੍ਹੀ ਮਿਲੀ ਹੈ। ਮਿਲੀ ਜਾਣਕਾਰੀ ਅਨੁਸਾਰ ਪਿੰਡ ਹਜ਼ਾਰਾ ਸਿੰਘ ਵਾਲਾ ਵਿੱਚ ਡਰੋਨ ਦੀ ਹਰਕਤ ਦੇਖੀ ਗਈ, ਜਿਸ ਤੇ ਬੀਐਸਐਫ ਵੱਲੋਂ ਰਾਤ ਸਮੇਂ ਪੰਜਾਬ ਪੁਲਿਸ ਫਿਰੋਜ਼ਪੁਰ ਦੇ ਨਾਲ ਇੱਕ ਸਾਂਝਾ ਆਪ੍ਰੇਸ਼ਨ ਕੀਤਾ ਗਿਆ। ਦੇਰ ਰਾਤ ਜਦੋਂ ਤਲਾਸ਼ੀ ਮੁਹਿੰਮ ਸ਼ੁਰੂ....
ਮੁੱਖ ਮੰਤਰੀਮਾਨ ਨੇ ਕਿਸਾਨਾਂ ਲਈ ਸਿਰਫ 186 ਕਰੋੜ ਜਾਰੀ ਕੀਤੇ ਹਨ ਤੇ ਇਸ਼ਤਿਹਾਰਾਂ ਰਾਹੀਂ ਆਪਣੇ ਪ੍ਰਚਾਰ ’ਤੇ  ਕਰੋੜਾਂ ਖਰਚ ਕੀਤੇ : ਸੁਖਬੀਰ ਬਾਦਲ
ਨਿਗੂਣੀ ਰਾਸ਼ੀ ਜਾਰੀ ਕਰਕੇ ਹੜ੍ਹ ਪ੍ਰਭਾਵਿਤ ਕਿਸਾਨਾਂ ਦੇ ਜ਼ਖ਼ਮਾਂ ’ਤੇ ਲੂਣ ਛਿੜ‌ਕਿਆ: ਸੁਖਬੀਰ ਬਾਦਲ ਸਰਦੂਲਗੜ੍ਹ, 24 ਅਗਸਤ : ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਆਮ ਆਦਮੀ ਪਾਰਟੀ ਸਰਕਾਰ ਨੇ ਹੜ੍ਹਾਂ ਨਾਲ ਕਿਸਾਨਾਂ ਦੇ ਹੋਏ ਨੁਕਸਾਨ ਲਈ 186 ਕਰੋੜ ਰੁਪਏ ਦੀ ਨਿਗੂਣੀ ਰਾਸ਼ੀ ਜਾਰੀ ਕਰ ਕੇ ਕਿਸਾਨਾਂ ਦੇ ਜ਼ਖ਼ਮਾਂ ’ਤੇ ਲੂਣ ਛਿੜਕਿਆ ਹੈ ਤੇ ਉਹਨਾਂ ਜ਼ੋਰ ਦੇ ਕੇ ਕਿਹਾ ਕਿ ਜਦੋਂ ਤੱਕ ਕਿਸਾਨਾਂ ਤੇ ਖੇਤ ਮਜ਼ਦੂਰਾਂ ਨੂੰ ਉਹਨਾਂ ਦੇ ਨੁਕਸਾਨ ਦਾ ਢੁਕਵਾਂ ਮੁਆਵਜ਼ਾ....
ਮਾਨਸਾ ਪੁਲਿਸ ਨੇ 29 ਕੁਇੰਟਲ ਭੁੱਕੀ ਡੋਡਾ ਚੂਰਾ ਪੋਸਤ ਸਮੇਤ 3 ਮੁਲਜਮਾਂ ਨੂੰ ਕੀਤਾ ਕਾਬੂ 
ਸਰਕਾਰ ਵੱਲੋਂ ਪੰਜਾਬ ਨੂੰ ਨਸ਼ਾ ਮੁਕਤ ਕਰਨ ਲਈ ਨਸ਼ਿਆਂ ਪ੍ਰਤੀ ਜ਼ੀਰੋ ਸਹਿਨਸ਼ੀਲਤਾ ਦੀ ਨੀਤੀ ਅਪਣਾਈ ਗਈ ਹੈ : ਡਾ. ਨਾਨਕ ਸਿੰਘ ਮਾਨਸਾ, 24 ਅਗਸਤ : ਸੀਨੀਅਰ ਪੁਲਿਸ ਕਪਤਾਨ ਮਾਨਸਾ ਡਾ. ਨਾਨਕ ਸਿੰਘ, ਆਈ.ਪੀ.ਐਸ ਨੇ ਪ੍ਰੈਸ ਕਾਨਫਰੰਸ ਦੌਰਾਨ ਜਾਣਕਾਰੀ ਦਿੰਦਿਆਂ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਪੰਜਾਬ ਨੂੰ ਨਸ਼ਾ ਮੁਕਤ ਕਰਨ ਲਈ ਨਸ਼ਿਆਂ ਪ੍ਰਤੀ ਜ਼ੀਰੋ ਸਹਿਨਸ਼ੀਲਤਾ ਦੀ ਨੀਤੀ ਅਪਣਾਈ ਗਈ ਹੈ। ਡਾਇਰੈਕਟਰ ਜਨਰਲ ਪੁਲਿਸ ਪੰਜਾਬ ਸ੍ਰੀ ਗੌਰਵ ਯਾਦਵ, ਆਈ.ਪੀ.ਐਸ ਦੇ ਦਿਸ਼ਾ ਨਿਰਦੇਸ਼ਾ ਤਹਿਤ ਸ੍ਰੀ ਸੁਰਿੰਦਰਪਾਲ ਸਿੰਘ....
ਮਿ੍ਤਕ ਕਿਸਾਨ ਪ੍ਰੀਤਮ ਸਿੰਘ ਦੇ ਪਰਿਵਾਰ ਨੂੰ ਦਿੱਤੀ ਸਹਾਇਤਾ ਰਾਸ਼ੀ,  ਜਥੇਬੰਦੀਆਂ ਨੇ ਧਰਨੇ ਉਠਾਏ
ਮਾਨਸਾ, 24 ਅਗਸਤ : ਲੌਂਗੋਵਾਲ ’ਚ ਕਿਸਾਨਾਂ ਅਤੇ ਪੁਲੀਸ ਦਰਮਿਆਨ ਹੋਈ ਮੱਠਭੇੜ ਦੌਰਾਨ ਟਰਾਲੀ ਹੇਠਾਂ ਆਉਣ ਕਾਰਨ ਮਾਰੇ ਗਏ ਪ੍ਰੀਤਮ ਸਿੰਘ ਦੇ ਪਰਿਵਾਰ ਨੂੰ ਪੰਜਾਬ ਸਰਕਾਰ ਵੱਲੋਂ ਐਲਾਨੀ ਰਾਸ਼ੀ ਦਾ ਚੈੱਕ ਅੱਜ ਸ਼ਾਮ ਨੂੰ ਸੌਂਪ ਦਿੱਤਾ ਗਿਆ। ਜਥੇਬੰਦੀਆਂ ਵੱਲੋਂ ਇਸ ਮਾਮਲੇ ਵਿੱਚ ਲਾਏ ਹੋਏ ਧਰਨੇ ਉਠਾ ਲਏ ਗਏ ਹਨ ਅਤੇ ਮਿ੍ਰਤਕ ਕਿਸਾਨ ਪ੍ਰੀਤਮ ਸਿੰਘ ਦਾ ਭਲਕੇ 25 ਅਗਸਤ ਨੂੰ ਸੰਗਰੂਰ ਜ਼ਿਲ੍ਹੇ ਦੇ ਪਿੰਡ ਮੰਡੇਰ ਕਲਾਂ ਵਿੱਚ ਸ਼ਾਮ ਨੂੰ 3 ਵਜੇ ਅੰਤਿਮ ਸਸਕਾਰ ਕੀਤਾ ਜਾਵੇਗਾ। ਸਮਝੌਤੇ ਵਿੱਚ ਪੰਜਾਬ ਸਰਕਾਰ....