ਮਾਲਵਾ

ਖੇਡਾਂ ਵਤਨ ਪੰਜਾਬ ਦੀਆਂ ਦੇ ਪਹਿਲੇ ਦਿਨ ਖਿਡਾਰੀਆਂ ਨੇ ਵਿਖਾਏ ਆਪਣੀ ਖੇਡ ਪ੍ਰਤਿਭਾ ਦੇ ਜ਼ੋਹਰ
ਫ਼ਤਹਿਗੜ੍ਹ ਸਾਹਿਬ, 01 ਸਤੰਬਰ : ਪੰਜਾਬ ਸਰਕਾਰ ਵੱਲੋਂ ਖੇਡਾਂ ਨੂੰ ਪ੍ਰਫੁੱਲਤ ਕਰਨ ਅਤੇ ਖੇਡ ਸੱਭਿਆਚਾਰ ਮੁੜ ਸੁਰਜੀਤ ਕਰਨ ਦੇ ਮੰਤਵ ਨਾਲ ਕਰਵਾਈਆਂ ਜਾ ਰਹੀਆਂ ਖੇਡਾਂ ਵਤਨ ਪੰਜਾਬ ਦੀਆਂ ਦੇ ਸੀਜ਼ਨ-2 ਅਧੀਨ ਬਲਾਕ ਪੱਧਰੀ ਮੁਕਾਬਲੇ ਅੱਜ ਬਾਬਾ ਬੰਦਾ ਸਿੰਘ ਬਹਾਦਰ ਇੰਜਨੀਅਰਿੰਗ ਕਾਲਜ਼ ਤੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਵਰਲਡ ਯੂਨੀਵਰਸਿਟੀ ਵਿਖੇ ਸ਼ੁਰੂ ਹੋਈਆਂ। ਇਨ੍ਹਾਂ ਖੇਡਾਂ ਦੇ ਪਹਿਲੇ ਦਿਨ ਦਾ ਉਦਘਾਟਨ ਡਿਪਟੀ ਕਮਿਸ਼ਨਰ ਸ਼੍ਰੀਮਤੀ ਪਰਨੀਤ ਸ਼ੇਰਗਿੱਲ ਨੇ ਕੀਤਾ। ਜ਼ਿਲ੍ਹੇ ਵਿੱਚ ਅੱਜ ਤੋਂ ਸ਼ੁਰੂ ਹੋਈਆਂ ਬਲਾਕ....
ਬਲਾਕ ਸ਼ਹਿਣਾ ਦੇ ਮੁਕਾਬਲੇ ਸ਼ੁਰੂ, ਖਿਡਾਰੀਆਂ ਨੇ ਉਤਸ਼ਾਹ ਨਾਲ ਲਿਆ ਭਾਗ
ਵਿਧਾਇਕ ਉੱਗੋਕੇ ਨੇ ਕੀਤੀ ਖਿਡਾਰੀਆਂ ਦੀ ਹੌਸਲਾ ਅਫਜ਼ਾਈ ਪਬਲਿਕ ਸਟੇਡੀਅਮ ਭਦੌੜ ਅਤੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ (ਲੜਕੇ) ਭਦੌੜ ਵਿਚ ਚੱਲ ਰਹੇ ਹਨ ਮੁਕਾਬਲੇ ਖੋ ਖੋ ਵਿੱਚ ਅੰਡਰ 14 ਲੜਕੀਆਂ ਵਿੱਚ ਚੀਮਾ ਜੋਧਪੁਰ ਸਕੂਲ ਦੀ ਟੀਮ ਮੋਹਰੀ ਭਦੌੜ, 01 ਸਤੰਬਰ : ਮੁੱਖ ਮੰਤਰੀ ਸ. ਭਗਵੰਤ ਮਾਨ ਦੇ ਦਿਸ਼ਾ ਨਿਰਦੇਸ਼ਾਂ ਅਤੇ ਖੇਡ ਮੰਤਰੀ ਸ. ਗੁਰਮੀਤ ਸਿੰਘ Meet Hayer ਦੀ ਅਗਵਾਈ ਹੇਠ ਕਰਵਾਈਆਂ ਜਾ ਰਹੀਆਂ ' ਖੇਡਾਂ ਵਤਨ ਪੰਜਾਬ ਦੀਆਂ 2023 ' ਦੇ ਬਲਾਕ ਪੱਧਰੀ ਮੁਕਾਬਲੇ ਅੱਜ ਸ਼ੁਰੂ ਹੋ ਗਏ ਹਨ। ਅੱਜ....
ਮੇਰਾ ਬਿੱਲ ਐਪ ਲਾਂਚ, ਬਿੱਲ ਅਪਲੋਡ ਕਰਨ ਤੇ ਲੋਕਾਂ ਨੂੰ ਮਿਲਣਗੇ ਇਨਾਮ
ਅਬੋਹਰ, 1 ਸਤੰਬਰ : ਪੰਜਾਬ ਸਰਕਾਰ ਵੱਲੋਂ ਸ਼ੁਰੂ ਕੀਤੀ ਮੇਰਾ ਬਿੱਲ ਐਪ ਨੂੰ ਅੱਜ ਅਬੋਹਰ ਵਿਖੇ ਵੀ ਲਾਂਚ ਕੀਤਾ ਗਿਆ। ਇਸ ਮੌਕੇ ਈਟੀਓ ਮਨੀਸ਼ ਕੁਮਾਰ, ਇੰਸਪੈਕਟਰ ਮਹਿੰਦਰ ਸਿੰਘ ਗਿੱਲ, ਰਾਮ ਕਿਸ੍ਰ਼ਨ ਅਤੇ ਵਿਵੇਕ ਸ਼ਰਮਾ ਈਸੀਆਈ ਵੀ ਹਾਜਰ ਸਨ। ਇਸ ਮੌਕੇ ਇੰਨ੍ਹਾਂ ਨੇ ਦੱਸਿਆ ਕਿ ਇਸ ਐਪ ਤੇ ਜਦ ਕੋਈ ਵੀ ਨਾਗਰਿਕ ਆਪਣਾ ਬਿੱਲ ਅਪਲੋਡ ਕਰੇਗਾ ਤਾਂ ਪੰਜਾਬ ਸਰਕਾਰ ਵੱਲੋਂ ਲੱਕੀ ਡ੍ਰਾਅ ਰਾਹੀਂ ਹਰ ਮਹੀਨੇ ਇਨਾਮ ਦਿੱਤੇ ਜਾਇਆ ਕਰਣਗੇ। ਉਨ੍ਹਾਂ ਨੇ ਕਿਹਾ ਕਿ ਗ੍ਰਾਹਕ 200 ਤੋਂ ਵੱਧ ਰੁਪਏ ਦਾ ਬਿੱਲ ਅਪਲੋਡ ਕਰ....
ਨਗਰ ਨਿਗਮ ਦੇ ਸੈਨੇਟਰੀ ਕੰਪਲੈਕਸ ਲੋਕਾਂ ਨੂੰ ਦੇ ਰਹੇ ਹਨ ਸਹੁਲਤ, ਸ਼ਹਿਰ ਰਹਿੰਦਾ ਹੈ ਸਵੱਛ
ਅਬੋਹਰ, 1 ਸਤੰਬਰ : ਨਗਰ ਨਿਗਮ ਅਰੋਹਰ ਵੱਲੋਂ ਸ਼ਹਿਰ ਵਿਚ ਵੱਖ ਵੱਖ ਥਾਂਵਾਂ ਤੇ ਬਣਾਏ ਸੈਨੇਟਰੀ ਬਲਾਕ (ਪਬਲਿਕ ਟੁਆਲਿਟ) ਆਮ ਲੋਕਾਂ ਲਈ ਬਹੁਤ ਹੀ ਲਾਹੇਵੰਦ ਸਿੱਧ ਹੋ ਰਹੇ ਹਨ। ਜਦ ਇਹ ਸੈਨੇਟਰੀ ਬਲਾਕ ਨਹੀਂ ਸਨ ਬਣੇ ਤਾਂ ਲੋਕਾਂ ਨੂੰ ਬਹੁਮ ਮੁਸਕਿਲ ਦਾ ਸਾਹਮਣਾ ਕਰਨਾ ਪੈਂਦਾ ਸੀ ਖਾਸ ਕਰਕੇ ਔਰਤਾਂ ਨੂੰ। ਪਰ ਹੁਣ ਸ਼ਹਿਰ ਦੇ ਹਰ ਕੋਨੇ ਵਿਚ ਇਸ ਤਰਾਂ ਤੇ ਜਨਤਕ ਸੈਨੇਟਰੀ ਬਲਾਕ ਹਨ ਜਿਸ ਨਾਲ ਸ਼ਹਿਰ ਦੇ ਬਜਾਰਾਂ ਦੇ ਦੁਕਾਨਦਾਰਾਂ ਦੇ ਨਾਲ ਨਾਲ ਬਾਜਾਰਾਂ ਵਿਚ ਖਰੀਦਦਾਰੀ ਕਰਨ ਲਈ ਆਉਣ ਵਾਲੇ ਲੋਕਾਂ ਨੂੰ....
ਪੰਜਾਬ ਪੁਲਿਸ ਫਾਜਿਲਕਾ ਦੁਆਰਾ ਨਸ਼ਾ ਛੁਡਾਓ ਮੁਹਿੰਮ ਦੇ ਤਹਿਤ ਪਿੰਡ ਕੇਰਾ ਖੇੜਾ ਵਿਖੇ ਇਕ ਸੈਮੀਨਾਰ ਕਰਵਾਇਆ
ਫਾਜਿਲਕਾ 1 ਸਤੰਬਰ : ਪੁਲਿਸ ਵਿਭਾਗ ਅਤੇ ਸਿਹਤ ਵਿਭਾਗ ਨੇ ਪਿੰਡ ਦੀ ਪੰਚਾਇਤ ਅਤੇ ਸੇਵਾਦਰ ਵੈਲਫੇਅਰ ਸੋਸਾਇਟੀ(ਰਜਿ) ਪਿੰਡ ਕੇਰਾ ਖੇੜਾ ਤਹਿਸੀਲ ਅਬੋਹਰ, ਜ਼ਿਲ੍ਹਾ ਫਾਜਿਲਕਾ ਦੁਆਰਾ ਨਸ਼ਾ ਛੁਡਾਓ ਮੁਹਿੰਮ ਦੇ ਤਹਿਤ ਪਿੰਡ ਕੇਰਾ ਖੇੜਾ ਵਿਖੇ ਇਕ ਸੈਮੀਨਾਰ ਕਰਵਾਇਆ ਗਿਆ। ਜਿਸ ਵਿੱਚ ਡੀ.ਐਸ.ਪੀ (ਸਬ ਡਿਵੀਜਨ) ਅਬੋਹਰ ਰੂਰਲ ਸ੍ਰੀ ਅਵਤਾਰ ਸਿੰਘ ਰਾਜਪਾਲ ਅਤੇ ਐਸ.ਐਚ.ਓ ਸ. ਗੁਰਮੀਤ ਸਿੰਘ ਸਦਰ ਥਾਨਾ ਅਬੋਹਰ ਆਦਿ ਅਫਸਰਾ ਵੱਲੋਂ ਆਪਣੇ ਵਿਚਾਰ ਸਾਂਝੇ ਕੀਤੇ ਗਏ। ਇਸ ਸੈਮੀਨਾਰ ਵਿਚ ਰਾਕੇਸ਼ ਕੁਮਾਰ ਕੋਸ਼ਲਰ ਨਸ਼ਾ....
ਪਰਾਲੀ ਨਾ ਸਾੜਨ ਲਈ ਕਿਸਾਨਾਂ ਨੂੰ ਪ੍ਰੇਰਿਤ ਕਰਨ ਲਈ ਖੇਤੀਬਾੜੀ ਵਿਭਾਗ ਲਗਾਏਗਾ 289 ਪਿੰਡ ਪੱਧਰੀ ਕੈਂਪ : ਡਿਪਟੀ ਕਮਿਸ਼ਨਰ
ਫਾਜਿ਼ਲਕਾ 1 ਸਤੰਬਰ : ਖੇਤੀਬਾੜੀ ਅਤੇ ਕਿਸਾਨ ਕਲਿਆਣ ਵਿਭਾਗ ਫਾਜਿ਼ਲਕਾ ਵੱਲੋਂ ਝੋਨੇ ਅਤੇ ਬਾਸਮਤੀ ਦੀ ਫਸਲ ਦੀ ਇਸ ਆਖਰੀ ਸਟੇਜ਼ ਤੇ ਸਾਂਭ ਸੰਭਾਲ ਅਤੇ ਕਟਾਈ ਤੋਂ ਬਾਅਦ ਪਰਾਲੀ ਨੂੰ ਬਿਨ੍ਹਾਂ ਸਾੜੇ ਇਸਦੇ ਨਿਪਟਾਰੇ ਸਬੰਧੀ ਕਿਸਾਨਾਂ ਨੂੰ ਤਕਨੀਕੀ ਜਾਣਕਾਰੀ ਦੇਣ ਲਈ ਇਕ ਮਹੀਨੇ ਵਿਚ 289 ਪਿੰਡਾਂ ਵਿਚ ਪਿੰਡ ਪੱਧਰੀ ਕਿਸਾਨ ਸਿਖਲਾਈ ਕੈਂਪ ਲਗਾਉਣ ਦੀ ਯੋਜਨਾ ਉਲੀਕੀ ਗਈ ਹੈ। ਇਹ ਜਾਣਕਾਰੀ ਜਿ਼ਲ੍ਹੇ ਦੇ ਡਿਪਟੀ ਕਮਿਸ਼ਨਰ ਡਾ: ਸੇਨੂ ਦੁੱਗਲ ਆਈਏਐਸ ਨੇ ਦਿੱਤੀ ਹੈ। ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਵਿਭਾਗ....
ਡਿਪਟੀ ਕਮਿਸ਼ਨਰ ਵੱਲੋਂ ਹੜ੍ਹ ਪ੍ਰਭਾਵਿਤ ਪਿੰਡਾਂ ਵਿਚ ਗਿਰਦਾਵਰੀ ਦੇ ਕੰਮ ਦਾ ਜਾਇਜ਼ਾ
ਕਿਹਾ, ਜਿਵੇਂ ਜਿਵੇਂ ਪਾਣੀ ਉਤਰ ਰਿਹਾ ਹੈ ਨਾਲੋ ਨਾਲ ਕੀਤੀ ਜਾਵੇ ਗਿਰਦਾਵਰੀ ਫਾਜਿ਼ਲਕਾ 1 ਸਤੰਬਰ : ਫਾਜਿ਼ਲਕਾ ਦੇ ਡਿਪਟੀ ਕਮਿਸ਼ਨਰ ਡਾ: ਸੇਨੂ ਦੁੱਗਲ ਨੇ ਅੱਜ ਹੜ੍ਹ ਪ੍ਰਭਾਵਿਤ ਪਿੰਡਾਂ ਦਾ ਦੌਰਾ ਕਰਕੇ ਇੱਥੇ ਗਿਰਦਾਵਰੀ ਦੇ ਕੰਮ ਦਾ ਜਾਇਜ਼ਾ ਲਿਆ। ਉਨ੍ਹਾਂ ਨੇ ਕਿਹਾ ਕਿ ਹਾਲੇ ਵੀ ਖੇਤਾਂ ਵਿਚ ਪਾਣੀ ਹੋਣ ਕਾਰਨ ਗਿਰਦਾਵਰੀ ਦਾ ਕੰਮ ਹੌਲੀ ਰਫਤਾਰ ਨਾਲ ਹੋ ਰਿਹਾ ਹੈ ਪਰ ਨਾਲ ਹੀ ਉਨ੍ਹਾਂ ਨੇ ਹਦਾਇਤ ਕੀਤੀ ਕਿ ਜਿਵੇਂ ਜਿਵੇਂ ਪਾਣੀ ਦਾ ਪੱਧਰ ਘਟੇ ਅਤੇ ਖੇਤ ਤੱਕ ਜਾਣਾ ਆਸਾਨ ਹੋ ਜਾਵੇ ਅਤੇ ਫਸਲ ਦਾ....
ਪੀਐਮ ਸਵਨਿਧੀ ਸਕੀਮ ਦਾ ਲਾਭ ਸਾਰੇ ਯੋਗ ਲਾਭਪਾਤਰੀਆਂ ਨੂੰ ਦਿੱਤਾ ਜਾਵੇ : ਡਿਪਟੀ ਕਮਿਸ਼ਨਰ
ਫਾਜਿ਼ਲਕਾ 1 ਸਤੰਬਰ : ਫਾਜਿ਼ਲਕਾ ਦੇ ਡਿਪਟੀ ਕਮਿਸ਼ਨਰ ਡਾ: ਸੇਨੂ ਦੁੱਗਲ ਨੇ ਅੱਜ ਪੀ ਐਮ ਸਵਨਿਧੀ ਸਕੀਮ ਦੀ ਸਮੀਖਿਆ ਲਈ ਬੈਂਕਾਂ ਦੇ ਅਧਿਕਾਰੀਆਂ ਨਾਲ ਬੈਠਕ ਕੀਤੀ। ਉਨ੍ਹਾਂ ਨੇ ਬੈਂਕ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਇਸ ਸਕੀਮ ਤਹਿਤ ਜਿਆਦਾ ਤੋਂ ਜਿਆਦਾ ਲੋਕਾਂ ਨੂੰ ਸਰਕਾਰ ਦੀ ਸਕੀਮ ਦਾ ਲਾਭ ਦਿੱਤਾ ਜਾਵੇ। ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਇਸ ਸਕੀਮ ਤਹਿਤ ਰੇਹੜੀ ਫੜੀ ਵਾਲਿਆਂ ਨੂੰ ਆਪਣਾ ਕਾਰੋਬਾਰ ਵਧਾਉਣ ਲਈ 10 ਹਜਾਰ ਰੁਪਏ ਤੱਕ ਦਾ ਕਰਜ ਮਿਲਦਾ ਹੈ। ਇਸ ਲਈ ਪ੍ਰਾਰਥੀ ਨੇ ਨਗਰ ਨਿਗਮ, ਨਗਰ ਕੌਂਸਲ....
ਡਿਪਟੀ ਕਮਿਸ਼ਨਰ ਨੇ ‘ਬਿੱਲ ਲਿਆਓ, ਇਨਾਮ ਪਾਓ’ ਸਕੀਮ ਦੇ ਤਹਿਤ ‘ਮੇਰਾ ਬਿੱਲ’ ਐਪ ਦੀ ਕੀਤੀ ਜਿ਼ਲ੍ਹੇ ਵਿਚ ਰਸ਼ਮੀ ਸ਼ੁਰੂਆਤ
ਐਪ ਲਾਂਚ ਕਰਨ ਦਾ ਮਕਸਦ ਆਮ ਵਿਅਕਤੀ ਨੂੰ ਖ਼ਰੀਦ ਕਰਨ ਮੌਕੇ ਦੁਕਾਨਦਾਰਾਂ ਪਾਸੋਂ ਬਿੱਲ ਹਾਸਲ ਕਰਨ ਲਈ ਉਤਸ਼ਾਹਿਤ ਕਰਨ ਦੇ ਨਾਲ ਨਾਲ ਸਰਕਾਰੀ ਮਾਲੀਏ ਦੀ ਉਗਰਾਹੀ ਨੂੰ ਵਧਾਉਣਾ : ਡਾ. ਸੇਨੂ ਦੁੱਗਲ ਖਪਤਕਾਰ ਕੋਈ ਵੀ ਸਮਾਨ ਖ਼ਰੀਦਣ ਮੌਕੇ ਦੁਕਾਨਦਾਰਾਂ ਪਾਸੋਂ ਬਿੱਲ ਜ਼ਰੂਰ ਹਾਸਲ ਕਰਨ ਫਾਜਿ਼ਲਕਾ, 1 ਸਤੰਬਰ : ਪੰਜਾਬ ਸਰਕਾਰ ਵੱਲੋਂ ਵਪਾਰੀਆਂ ਅਤੇ ਖਪਤਕਾਰਾਂ ਨੂੰ ‘ਮੇਰਾ ਬਿੱਲ’ ਐਪ ਬਾਰੇ ਜਾਗਰੂਕ ਅਤੇ ਹੋਰ ਉਤਸ਼ਾਹਿਤ ਕਰਨ ਦੇ ਮਕਸਦ ਨਾਲ ਜਿਲ਼੍ਹੇ ਵਿਚ ਐਪ ਦੀ ਰਸਮੀ ਸ਼ੁਰੂਆਤ ਡਿਪਟੀ ਕਮਿਸ਼ਨਰ ਡਾ: ਸੇਨੂ....
ਸਰਬਤ ਦਾ ਭਲਾ ਟਰੱਸਟ ਵੱਲੋਂ ਰਾਹਤ ਸਮੱਗਰੀ ਲੈ ਕੇ ਪਹੁੰਚੇ ਐਸਪੀ ਓਬਰਾਏ
ਫਾਜਿ਼ਲਕਾ, 1 ਸਤੰਬਰ : ਓੁਘੇ ਸਮਾਜ ਸੇਵੀ ਸ: ਐਸਪੀ ਓਬਰਾਏ ਆਪਣੀ ਸੰਸਥਾ ਸਰਬਤ ਦਾ ਭਲਾ ਚੈਰੀਟੇਬਲ ਟਰੱਸਟ ਵੱਲੋਂ ਫਾਜਿ਼ਲਕਾ ਦੇ ਹੜ੍ਹ ਪੀੜਤਾਂ ਲਈ ਰਾਹਤ ਸਮੱਗਰੀ ਲੈਕੇ ਇੱਥੇ ਪੁੱਜੇ। ਇਸ ਮੌਕੇ ਫਾਜਿਲ਼ਕਾ ਦੇ ਵਿਧਾਇਕ ਸ੍ਰੀ ਨਰਿੰਦਰ ਪਾਲ ਸਿੰਘ ਸਵਨਾ, ਡਿਪਟੀ ਕਮਿਸ਼ਨਰ ਡਾ: ਸੇਨੂ ਦੁੱਗਲ ਅਤੇ ਐਸਐਸਪੀ ਸ: ਮਨਜੀਤ ਸਿੰਘ ਢੇਸੀ ਨੇ ਉਨ੍ਹਾਂ ਦਾ ਧੰਨਵਾਦ ਕੀਤਾ। ਉਨ੍ਹਾਂ ਵੱਲੋਂ ਅੱਜ 190 ਕੁਇੰਟਲ ਹਰਾ ਚਾਰਾ, 500 ਤਰਪਾਲਾਂ ਅਤੇ 500 ਮੱਛਰਦਾਨੀਆਂ ਫਾਜਿ਼ਲਕਾ ਦੇ ਪ੍ਰਭਾਵਿਤ ਪਿੰਡਾਂ ਵਿਚ ਵੰਡਨ ਲਈ....
ਜਲ ਸਪਲਾਈ ਤੇ ਸੈਨੀਟੈਸ਼ਨ ਵਿਭਾਗ ਦੇ ਪੰਪ ਅਪ੍ਰੇਟਰਾਂ ਨੂੰ ਦਿੱਤੀ ਜਾ ਰਹੀ ਹੈ ਸਿਖਲਾਈ
ਫਾਜਿ਼ਲਕਾ, 1 ਸਤੰਬਰ : ਜਲ ਸਪਲਾਈ ਤੇ ਸੈਨੀਟੇਸ਼ਨ ਵਿਭਾਗ ਵੱਲੋਂ ਆਪਣੇ ਪੰਪ ਅਪ੍ਰੇਟਰਾਂ ਨੂੰ ਸਮੇਂ ਅਨੁਸਾਰ ਤਕਨੀਕੀ ਤੌਰ ਤੇ ਮਜਬੂਤ ਰੱਖਣ ਲਈ ਉਨ੍ਹਾਂ ਨੂੰ ਸਿਖਲਾਈ ਦਿੱਤੀ ਜਾ ਰਹੀ ਹੈ। ਵਿਭਾਗ ਦੇ ਕਾਰਜਕਾਰੀ ਇੰਜਨੀਅਰ ਸ੍ਰੀ ਧਰਮਿੰਦਰ ਸਿੰਘ ਨੇ ਦੱਸਿਆ ਕਿ ਇਸ ਲਈ ਜਿ਼ਲ੍ਹੇ ਦੇ ਸਮੂਹ ਪੰਪ ਅਪ੍ਰੇਟਰਾਂ ਦੇ 8 ਬੈਚ ਬਣਾਏ ਗਏ ਹਨ ਜਿੰਨ੍ਹਾਂ ਵਿਚੋਂ 6 ਬੈਚ ਦੀ ਸਿਖਲਾਈ ਪੂਰੀ ਹੋ ਗਈ ਹੈ। ਇਸ ਵਿਚ ਇਲੈਕਟ੍ਰੀਕਲ ਅਤੇ ਮੈਕੇਨੀਕਲ ਦੋਨੋਂ ਪ੍ਰਕਾਰ ਦੇ ਕਰਮਚਾਰੀਆਂ ਨੂੰ ਪ੍ਰੈਕਟੀਕਲ ਸਿਖਲਾਈ ਦੇਣ ਦੀ....
ਗੁਣਾਤਮਕ ਸੁਧਾਰ ਕਰਨ ਲਈ ਅਧਿਆਪਕਾਂ ਨੂੰ 'ਸਮਰੱਥ'ਪ੍ਰੋਜੈਕਟ ਅਧੀਨ ਦਿੱਤੀ ਜਾ ਰਹੀ ਟ੍ਰੇਨਿੰਗ
ਫਾਜ਼ਿਲਕਾ 1 ਸਤੰਬਰ : ਸਕੂਲ ਸਿੱਖਿਆ ਵਿਭਾਗ ਪੰਜਾਬ ਵੱਲੋਂ ਪੰਜਾਬ ਦੇ ਸਰਕਾਰੀ ਸਕੂਲਾਂ ਵਿੱਚ ਗੁਣਾਤਮਕ ਸਿੱਖਿਆ ਨੂੰ ਲੈ ਕੇ ਸੰਜੀਦਾ ਨਜ਼ਰ ਆ ਰਿਹਾ ਹੈ ਜਿਸ ਕਰਕੇ ਪ੍ਰਾਇਮਰੀ ਸਕੂਲਾਂ ਵਿੱਚ ਪੜ੍ਹਦੇ ਵਿਦਿਆਰਥੀਆਂ ਦੇ ਪੜ੍ਹਨ ਲਿਖਣ ਦੇ ਪੱਧਰ ਨੂੰ ਉੱਚਾ ਚੁੱਕਣ ਅਤੇ ਗੁਣਾਤਮਕ ਸੁਧਾਰ ਕਰਨ ਲਈ ਅਧਿਆਪਕਾਂ ਨੂੰ ਸਮਰੱਥ ਪ੍ਰੋਜੈਕਟ ਅਧੀਨ ਟ੍ਰੇਨਿੰਗ ਦਿੱਤੀ ਜਾ ਰਹੀ ਹੈ ਇਸੇ ਅਧੀਨ ਹੀ ਜ਼ਿਲ੍ਹਾ ਫਾਜ਼ਿਲਕਾ ਵਿੱਚ ਜ਼ਿਲ੍ਹਾ ਸਿੱਖਿਆ ਅਫ਼ਸਰ ਐਲੀਮੈਂਟਰੀ ਫ਼ਾਜ਼ਿਲਕਾ ਦੌਲਤ ਰਾਮ , ਉਪ ਜ਼ਿਲ੍ਹਾ ਸਿੱਖਿਆ ਅਫ਼ਸਰ ਮੈਡਮ....
ਖੇਡਾਂ ਵਤਨ ਪੰਜਾਬ ਦੀਆਂ ਅਧੀਨ ਬਲਾਕ ਪੱਧਰੀ ਖੇਡਾਂ ਦੀ ਬਲਾਕ ਫਰੀਦਕੋਟ ਅਤੇ ਕੋਟਕਪੂਰਾ ਵਿਖੇ ਰੰਗਾ ਰੰਗ ਸ਼ੁਰੂਆਤ
ਕੋਟਕਪੂਰਾ 1 ਸਤੰਬਰ : ਪੰਜਾਬ ਸਰਕਾਰ ਖੇਡਾਂ ਅਤੇ ਯੁਵਕ ਸੇਵਾਵਾਂ ਵਿਭਾਗ ਵੱਲੋਂ ਜ਼ਿਲ੍ਹਾ ਪ੍ਰਸ਼ਾਸ਼ਨ ਫਰੀਦਕੋਟ ਦੇ ਸਹਿਯੋਗ ਨਾਲ ਖੇਡਾਂ ਵਤਨ ਪੰਜਾਬ ਦੀਆਂ ਅਧੀਨ ਬਲਾਕ ਪੱਧਰੀ ਖੇਡਾਂ ਜ਼ਿਲ੍ਹਾ ਫਰੀਦਕੋਟ ਅਧੀਨ ਬਲਾਕ ਫਰੀਦਕੋਟ ਅਤੇ ਕੋਟਕਪੂਰਾ ਵਿਖੇ ਸ਼ੁਰੂ ਹੋ ਗਈਆਂ। ਅੱਜ ਦੇ ਇਨ੍ਹਾਂ ਖੇਡ ਮੁਕਾਬਲਿਆਂ ਵਿੱਚ ਵਿਧਾਇਕ ਫਰੀਦਕੋਟ ਸ. ਗੁਰਦਿੱਤ ਸਿੰਘ ਸੇਖੋਂ ਮੁੱਖ ਮਹਿਮਾਨ ਵਜੋਂ ਹਾਜ਼ਰ ਹੋਏ ਅਤੇ ਉਨ੍ਹਾਂ ਵੱਲੋਂ ਖੇਡਾਂ ਸ਼ੁਰੂ ਕਰਨ ਦਾ ਐਲਾਨ ਕੀਤਾ ਗਿਆ। ਇਸ ਮੌਕੇ ਐਸ.ਡੀ.ਐਮ. ਮੈਡਮ ਬਲਜੀਤ ਕੌਰ ਵਿਸ਼ੇਸ਼....
ਸਪੀਕਰ ਸੰਧਵਾਂ ਅੱਜ ਕਰਨਗੇ 'ਨਸ਼ੇ ਭਜਾਈਏ-ਜਵਾਨੀ ਬਚਾਈਏ' ਮੁਹਿੰਮ ਦਾ ਆਗਾਜ਼
ਵੱਖ ਵੱਖ ਪਿੰਡਾਂ ਵਿੱਚ ਖੁਦ ਲੋਕਾਂ ਨੂੰ ਨਸ਼ਿਆਂ ਖਿਲਾਫ ਕਰਨਗੇ ਜਾਗਰੂਕ ਫਰੀਦਕੋਟ 1 ਸਤੰਬਰ : ਸਪਕੀਰ ਪੰਜਾਬ ਵਿਧਾਨ ਸਭਾ ਸ. ਕੁਲਤਾਰ ਸਿੰਘ ਸੰਧਵਾਂ ਵੱਲੋਂ 'ਨਸ਼ੇ ਭਜਾਈਏ-ਜਵਾਨੀ ਬਚਾਈਏ' ਮੁਹਿੰਮ ਤਹਿਤ ਨੋਜਵਾਨਾਂ ਨੂੰ ਜਾਗ੍ਰਿਤ ਕਰਨ ਲਈ ਅੱਜ ਬਲਾਕ ਕੋਟਕਪੂਰਾ ਦੇ ਵੱਖ ਵੱਖ ਪਿੰਡਾਂ ਦਾ ਦੌਰਾ ਕਰਨਗੇ। ਇਹ ਜਾਣਕਾਰੀ ਪੀ.ਆਰ.ਓ ਸ੍ਰੀ ਮਨਪ੍ਰੀਤ ਸਿੰਘ ਧਾਲੀਵਾਲ ਨੇ ਦਿੱਤੀ। ਇਸ ਸਬੰਧੀ ਹੋਰ ਜਾਣਕਾਰੀ ਦਿੰਦਿਆਂ ਉਨ੍ਹਾਂ ਦੱਸਿਆ ਕਿ 'ਨਸ਼ੇ ਭਜਾਈਏ,ਜਵਾਨੀ ਬਚਾਈਏ ਮੁਹਿੰਮ' ਤਹਿਤ ਨੌਜਵਾਨਾਂ ਨੂੰ ਜਾਗ੍ਰਿਤ....
ਰਿਸ਼ਵਤਖੋਰੀ ਅਤੇ ਨਸ਼ਾ ਮੁਕਤ ਸਮਾਜ ਸਿਰਜਣਾ ਆਪ ਸਰਕਾਰ ਦਾ ਮੁੱਖ ਟੀਚਾ ਹੈ : ਪਰਮਿੰਦਰ ਸਿੰਘ ਰੱਤੋਵਾਲ
ਆਮ ਆਦਮੀ ਪਾਰਟੀ ਦਾ ਹਲਕਾ ਰਾਏਕੋਟ ਤੋਂ ਸਰਗਰਮ ਆਗੂ ਪਰਮਿੰਦਰ ਰੱਤੋਵਾਲ ਵਿਧਾਨ ਸਭਾ ਹਲਕਾ ਰਾਏਕੋਟ ਤੋਂ ਆਮ ਆਦਮੀ ਪਾਰਟੀ ਦੇ ਸਰਗਰਮ ਨੌਜਵਾਨ ਆਗੂ ਪਰਮਿੰਦਰ ਸਿੰਘ ਰੱਤੋਵਾਲ ਨੇ ਸਮਾਜ ਵਿੱਚ ਫੈਲੇ ਭ੍ਰਿਸਟਾਚਾਰ ਨੂੰ ਜੜ੍ਹੋ ਪੁੱਟਣ ਦੀ ਸੋਚ ਲੈ ਕੇ ਸਾਲ 2008 ਵਿੱਚ ਐਂਟੀ ਕਰੁੱਪਸ਼ਨ ਕ੍ਰਾਈਮ ਪ੍ਰਵੈਨਸ਼ਨ ਸੋਸਾਇਟੀ ਵਿੱਚ ਕੰਮ ਕਰਨਾ ਸ਼ੁਰੂ ਕੀਤਾ, ਭ੍ਰਿਸਟਾਚਾਰ ਮੁਕਤ ਸਮਾਜ ਸਿਰਜਣ ਵਿੱਚ ਪਾਏ ਯੋਗਦਾਨ ਨੁੰ ਦੇਖਦਿਆਂ ਐਂਟੀ ਕਰੁੱਪਸ਼ਨ ਕ੍ਰਾਈਮ ਪ੍ਰਵੈਨਸ਼ਨ ਸੋਸਾਇਟੀ ਵੱਲੋਂ ਬਲਾਕ ਸੁਧਾਰ ਦਾ ਜਨਰਲ ਸੈਕਟਰੀ....