ਮਾਲਵਾ

ਭਾਖੜਾ ਡੈਮ ਵੇਖਣ ਜਾ ਰਹੇ ਸਕੂਲੀ ਬੱਚਿਆਂ ਦੀ ਬੱਸ ਬ੍ਰੇਕ ਫੇਲ੍ਹ ਹੋਣ ਕਰਕੇ ਪਲਟੀ, 6 ਬੱਚੇ ਜ਼ਖਮੀ
ਓਲਿੰਡਾ, 28 ਅਕਤੂਬਰ : ਬਠਿੰਡਾ ਦੇ ਇੱਕ ਸਰਕਾਰੀ ਸਕੂਲ ਦੇ ਬੱਚਿਆਂ ਨਾਲ ਭਰੀ ਬੱਸ ਜੋ ਉੱਤਰੀ ਭਾਰਤ ਵਿੱਚ ਵਿਸ਼ਵ ਪ੍ਰਸਿੱਧ ਭਾਖੜਾ ਡੈਮ ਦੇਖਣ ਜਾ ਰਹੀ ਸੀ, ਹਿਮਾਚਲ ਵਿੱਚ ਪਲਟ ਗਈ। ਇਸ ਹਾਦਸੇ ‘ਚ ਕਰੀਬ 6 ਬੱਚੇ ਜ਼ਖਮੀ ਹੋਏ ਹਨ। ਉਨ੍ਹਾਂ ਨੂੰ ਬੀਬੀਐਮਬੀ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ। ਬੱਸ ਵਿੱਚ ਕਰੀਬ 58 ਬੱਚੇ ਸਵਾਰ ਸਨ। ਮੁੱਢਲੀ ਸਹਾਇਤਾ ਤੋਂ ਬਾਅਦ ਉਸ ਨੂੰ ਬਠਿੰਡਾ ਭੇਜ ਦਿੱਤਾ ਗਿਆ ਹੈ। ਬੱਸ ਚਾਲਕ ਰਾਜੇਸ਼ ਨੇ ਦੱਸਿਆ ਕਿ ਰਾਮਪੁਰਾ ਫੂਲ ਦੇ ਬੁਰਜ ਗਿੱਲ ਸਰਕਾਰੀ ਸਕੂਲ ਦੇ ਬੱਚੇ ਘੁੰਮਣ....
ਪੰਜਾਬ ਸਰਕਾਰ ਵੱਲੋਂ 18 ਮਹੀਨਿਆਂ ਵਿੱਚ ਵੱਖ ਵੱਖ ਪ੍ਰੋਜੈਕਟਾਂ ਲਈ ਕਰੋੜਾਂ ਦੀਆਂ ਗ੍ਰਾਂਟਾਂ ਜਾਰੀ ਕੀਤੀਆਂ ਗਈਆਂ ਹਨ : ਕੈਬਨਿਟ ਮੰਤਰੀ ਅਮਨ ਅਰੋੜਾ
ਸੁਨਾਮ, 28 ਅਕਤੂਬਰ : ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਵਿਧਾਨ ਸਭਾ ਹਲਕਾ ਸੁਨਾਮ ਦੇ ਸਰਵਪੱਖੀ ਵਿਕਾਸ ਲਈ ਪੂਰੀ ਤਰ੍ਹਾਂ ਸਰਗਰਮ ਕੈਬਨਿਟ ਮੰਤਰੀ ਅਮਨ ਅਰੋੜਾ ਵੱਲੋਂ ਅੱਜ ਸੁਨਾਮ ਹਲਕੇ ਦੇ ਦੋ ਹੋਰ ਪਿੰਡਾਂ ਵਿੱਚ ਕਰੀਬ 2.77 ਕਰੋੜ ਰੁਪਏ ਦੀ ਲਾਗਤ ਨਾਲ ਬਣਨ ਵਾਲੀਆਂ ਜਲ ਸਪਲਾਈ ਸਕੀਮਾਂ ਦੀ ਰਸਮੀ ਸ਼ੁਰੂਆਤ ਕੀਤੀ। ਪਿੰਡ ਢੱਡਰੀਆਂ ਅਤੇ ਪਿੰਡ ਕਿਲ੍ਹਾ ਭਰੀਆਂ ਵਿਚ ਬਣਨ ਵਾਲੇ ਜਲ ਸਪਲਾਈ ਪ੍ਰੋਜੈਕਟਾਂ ਦੀ ਸ਼ੁਰੂਆਤ ਕਰਨ ਮੌਕੇ ਵੱਡੀ ਗਿਣਤੀ ਲੋਕਾਂ ਨੂੰ ਸੰਬੋਧਨ ਕਰਦਿਆਂ ਕੈਬਨਿਟ....
ਬਠਿੰਡਾ 'ਚ ਅੰਮ੍ਰਿਤਸਰੀ ਕੁਲਚਾ ਮਾਲਕ ਦਾ ਗੋਲੀਆਂ ਮਾਰ ਕੇ ਕਤਲ 
ਬਠਿੰਡਾ, 28 ਅਕਤੂਬਰ : ਬਠਿੰਡਾ 'ਚ ਅੱਜ ਦੇਰ ਸ਼ਾਮ ਦੋ ਮੋਟਰਸਾਈਕਲ ਸਵਾਰਾਂ ਨੇ ਤਾਬੜ ਤੋੜ ਗੋਲੀਆਂ ਚਲਾ ਦਿੱਤੀਆਂ ਜਿਸ ਨਾਲ ਇੱਕ ਰੈਸਟੋਰੈਂਟ ਦੇ ਬਾਹਰ ਬੈਠਾ ਨੌਜਵਾਨ ਗੰਭੀਰ ਰੂਪ ਵਿੱਚ ਜਖਮੀ ਹੋ ਗਿਆ। ਫਾਇਰਿੰਗ ਕਾਰਨ ਜ਼ਖਮੀ ਨੌਜਵਾਨ ਨੂੰ ਫੌਰੀ ਤੌਰ ਤੇ ਸਰਕਾਰੀ ਸਿਵਲ ਹਸਪਤਾਲ ਵਿੱਚ ਲਿਆਂਦਾ ਗਿਆ ਜਿੱਥੇ ਉਸ ਦੀ ਗੰਭੀਰ ਸਥਿਤੀ ਨੂੰ ਦੇਖਦਿਆਂ ਅੱਗੇ ਇੱਕ ਪ੍ਰਾਈਵੇਟ ਹਸਪਤਾਲ ਵਿੱਚ ਰੈਫਰ ਕਰ ਦਿੱਤਾ, ਜਿਥੇ ਉਸ ਦੀ ਇਲਾਜ ਦੌਰਾਨ ਮੌਤ ਹੋ ਗਈ। ਪੁਲਿਸ ਦੇ ਉੱਚ ਅਧਿਕਾਰੀਆਂ ਅਤੇ ਵੱਖ-ਵੱਖ ਟੀਮਾਂ ਨੇ....
ਗੁਰਦੁਆਰਾ ਯਾਦਗਾਰ-ਏ-ਸ਼ਹੀਦਾਂ ਪਿੰਡ ਅਗਵਾਨ ਵਿਖੇ ਗੁਰਦੁਆਰਾ ਸਾਹਿਬ ਦੇ ਨਵੇਂ ਦਰਬਾਰ ਦਾ ਰੱਖਿਆ ਨੀਂਹ ਪੱਥਰ
ਅੰਮ੍ਰਿਤਸਰ, 28 ਅਕਤੂਬਰ : ਫ਼ਖ਼ਰ-ਏ-ਕੌਮ ਸ਼ਹੀਦ ਭਾਈ ਸਤਵੰਤ ਸਿੰਘ ਜੀ ਅਗਵਾਨ, ਸ਼ਹੀਦ ਭਾਈ ਬੇਅੰਤ ਸਿੰਘ ਜੀ ਅਤੇ ਸ਼ਹੀਦ ਭਾਈ ਕੇਹਰ ਸਿੰਘ ਜੀ ਦੇ ਯਾਦਗਾਰੀ ਅਸਥਾਨ ਗੁਰਦੁਆਰਾ ਯਾਦਗਾਰ-ਏ-ਸ਼ਹੀਦਾਂ ਪਿੰਡ ਅਗਵਾਨ ਵਿਖੇ ਗੁਰਦੁਆਰਾ ਸਾਹਿਬ ਦੇ ਨਵੇਂ ਦਰਬਾਰ ਦਾ ਨੀਂਹ ਪੱਥਰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਓਟ ਆਸਰੇ ਸਦਕਾ ਸਿੰਘ ਸਾਹਿਬ ਗਿਆਨੀ ਰਘਬੀਰ ਸਿੰਘ ਜੀ ਜਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ, ਸਿੰਘ ਸਾਹਿਬ ਗਿਆਨੀ ਸੁਲਤਾਨ ਸਿੰਘ ਜੀ, ਜਥੇਦਾਰ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਸ੍ਰੀ ਅਨੰਦਪੁਰ....
ਦਸ਼ਮੇਸ਼ ਕਿਸਾਨ ਮਜ਼ਦੂਰ ਯੂਨੀਅਨ (ਰਜਿ.) ਦੇ ਕਾਫਲੇ ਵੱਲੋਂ ਵਿਕੇ ਝੋਨੇ ਦੀ ਫੌਰੀ ਚੁਕਵਾਈ ਤੇ ਸ਼ੈਲਰਾਂ ਸਿਰ ਮੜ੍ਹੀ ਕੇਂਦਰੀ ਚਿੱਠੀ ਦੀ ਵਾਪਸੀ ਦੀ ਜ਼ੋਰਦਾਰ ਮੰਗ 
ਮੁੱਲਾਂਪੁਰ ਦਾਖਾ 28 ਅਕਤੂਬਰ (ਸਤਵਿੰਦਰ ਸਿੰਘ ਗਿੱਲ) : ਦਸਮੇਸ਼ ਕਿਸਾਨ- ਮਜ਼ਦੂਰ ਯੂਨੀਅਨ(ਰਜਿ:)ਜ਼ਿਲ੍ਹਾ ਲੁਧਿਆਣਾ ਦੀ ਜਿਲਾ ਕਾਰਜਕਾਰੀ ਕਮੇਟੀ ਦੇ ਪ੍ਰੋਗਰਾਮ ਮੁਤਾਬਿਕ ਅੱਜ ਵੱਡਾ ਕਿਸਾਨ- ਮਜ਼ਦੂਰ ਕਾਫਲਾ ਵੱਖ-ਵੱਖ ਮੰਡੀਆਂ- ਸਵੱਦੀ ਕਲਾਂ ਤੇ ਤਲਵੰਡੀ ਕਲਾਂ ਵਿਖੇ ਕਿਸਾਨਾਂ- ਮਜ਼ਦੂਰਾਂ ਸਮੇਤ ਮੰਡੀਆਂ ਦੇ ਭਖਦੇ ਮਸਲਿਆਂ ਦੇ ਹੱਲ ਕਰਵਾਉਣ ਵਾਸਤੇ ਜੋਸ਼- ਖਰੋਸ਼ ਨਾਲ ਪੁੱਜਿਆ ਅਤੇ ਭਰਵੇਂ ਇਕੱਠ ਕੀਤੇ ਗਏ। ਅੱਜ ਦੇ ਇਕੱਠਾਂ ਨੂੰ ਸੰਬੋਧਨ ਕਰਦਿਆਂ ਵੱਖ- ਵੱਖ ਆਗੂਆਂ ਜਿਲ੍ਹਾ ਪ੍ਰਧਾਨ ਗੁਰਦਿਆਲ ਸਿੰਘ....
ਜੰਮੂ-ਕਸ਼ਮੀਰ ਦੀ ਪੁਲਿਸ ਨੇ ਫਿਰ ਦਿੱਤੀ ਮੁੱਲਾਂਪੁਰ ਦਾਖਾ ’ਚ ਦਸਤਕ
ਮਨਜੀਤ ਸਿੰਘ ਦੇ ਘਰੋਂ ਮਿਲਿਆ ਨਸ਼ੀਲੇ ਪਾਊਡਰ ਦਾ ਪੈੱਕਟ : ਡੀ.ਐੱਸ.ਪੀ ਭੱਟ ਮੁੱਲਾਂਪੁਰ ਦਾਖਾ 28 ਅਕਤੂਬਰ (ਸਤਵਿੰਦਰ ਸਿੰਘ ਗਿੱਲ) : ਜੰਮੂ-ਕਸ਼ਮੀਰ ਦੀ ਪੁਲਿਸ- ਥਾਣ ਦਾਖਾ ਦੀ ਪੁਲਿਸ ਦੇ ਸਹਿਯੋਗ ਨਾਲ ਇੱਕ ਵਾਰ ਫਿਰ ਸਥਾਨਕ ਕਸਬੇ ’ਚ ਪੈਂਦੇ ਦਸ਼ਮੇਸ ਨਗਰ ਦੇ ਰਹਿਣ ਵਾਲੇ ਮਨਜੀਤ ਸਿੰਘ ਪੁੱਤਰ ਸਤਿਨਾਮ ਸਿੰਘ ਦੇ ਘਰ ਦਸਤਕ ਦਿੱਤੀ ਹੈ, ਜਿੱਥੇ ਪੁਲਿਸ ਨੂੰ ਇੱਕ ਨਸ਼ੀਲਾ ਪਾਊਡਰ ਦਾ ਪੈੱਕਟ ਤੇ ਮਿਲਿਆ ਹੈ। ਪੁਲਿਸ ਆਪਣੇ ਨਾਲ ਕਥਿਤ ਆਰੋਪੀ ਮਨਜੀਤ ਸਿੰਘ ਨੂੰ ਨਾਲ ਲੈ ਕੇ ਆਈ ਸੀ ਜਿਸਦੀ ਨਿਸ਼ਾਨਦੇਹੀ ਤੇ ਉਕਤ....
ਹਸਨਪੁਰ ਵਿਵਾਦ ਜਮੀਨ ਨੇ ਲਿਆ ਨਵਾਂ ਮੋੜ, 34 ਏਕੜ ਜਮੀਨ ਮੇਰੀ ਖੁਦ ਦੀ ਖ੍ਰੀਦੀ ਹੋਈ ਆ : ਸੁਖਵਿੰਦਰ ਕੌਰ
ਮੁੱਲਾਂਪੁਰ ਦਾਖਾ 28 ਅਕਤੂਬਰ (ਸਤਵਿੰਦਰ ਸਿੰਘ ਗਿੱਲ) : ਹਲਕਾ ਦਾਖਾ ਅਧੀਂਨ ਪੈਂਦੇ ਪਿੰਡ ਹਸਨਪੁਰ ਵਿਖੇ ਦੋ ਭੈਣਾਂ ਦਾ ਜਮੀਨੀ ਵਿਵਾਦ ਦਿਨੋਂ-ਦਿਨ ਵੱਧ ਰਿਹਾ ਹੈ। ਸੁਖਵਿੰਦਰ ਕੌਰ ਸਪੁੱਤਰੀ ਕੋਮਲ ਸਿੰਘ ਵਾਸੀ ਹਸਨਪੁਰ ਨੇ ਅੱਜ ਸਥਾਨਕ ਕਸਬੇ ਅੰਦਰ ਪ੍ਰੈੱਸ ਕਾਨਫਰੰਸ ਦੌਰਾਨ ਪੱਤਰਕਾਰਾਂ ਨੂੰ ਦੱਸਿਆ ਕਿ ਪਿੰਡ ਹਸਨਪੁਰ ਵਾਲੀ ਜਮੀਨ ਉਸਦੀ ਖੁਦ ਦੀ ਖ੍ਰੀਦੀ ਹੋਈ ਹੈ, ਜਿਸਦਾ ਉਸਦੇ ਕੋਲ ਮਾਲਕਾਨਾ ਹੱਕ ਹੈ। ਉਸਦੀ ਭੈਣ ਸੁਖਜੀਤ ਕੌਰ ਜਾਣ ਬੁੱਝ ਕੇ ਮੀਡੀਆਂ ਅਤੇ ਅਫਸ਼ਰ ਸਾਹਿਬਾਨਾਂ ਨੂੰ ਗੁੰਮਰਾਹ ਕਰ ਰਹੀ....
ਭਗਵਾਨ ਵਾਲਮੀਕ ਜੀ ਸਮੁੱਚੀ ਲੋਕਾਈ ਨੂੰ ਗਿਆਨ ਦੇਣ ਵਾਲੇ ਉੱਘੇ ਵਿਦਵਾਨ ਸਨ- ਬੱਸਣ 
ਮੁੱਲਾਂਪੁਰ ਦਾਖਾ 28 ਅਕਤੂਬਰ (ਸਤਵਿੰਦਰ ਸਿੰਘ ਗਿੱਲ) : ਭਗਵਾਨ ਵਾਲਮੀਕ ਅੱਜ ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਬਲਵਿੰਦਰ ਸਿੰਘ ਬੱਸਣ ਤੇ ਮਾਰਕਫੈਡ ਪੰਜਾਬ ਦੇ ਚੇਅਰਮੈਨ ਅਮਨਦੀਪ ਸਿੰਘ ਮੋਹੀ ਦੇ ਪਿਤਾ ਸ. ਅਰਜਨ ਸਿੰਘ ਥਿੰਦ ਦੀ ਅਗਵਾਈ ਦੇ ਵਿੱਚ ਭਗਵਾਨ ਵਾਲਮੀਕ ਜੀ ਦੇ ਪ੍ਰਗਟ ਦਿਵਸ ਦੇ ਸਬੰਧ ਵਿੱਚ ਵਾਲਮੀਕ ਮੰਦਰ ਮੰਡੀ ਮੁੱਲਾਂਪੁਰ ਦੇ ਵਿੱਚ ਹਾਜਰੀ ਭਰੀ ਗਈ ਜਿਸ ਦੇ ਵਿੱਚ ਬੋਲਦਿਆਂ ਬਲਵਿੰਦਰ ਸਿੰਘ ਬੱਸਣ ਨੇ ਆਖਿਆ ਕਿ ਭਗਵਾਨ ਵਾਲਮੀਕ ਜੀ ਜੋ ਕਿ ਰਮਾਇਣ ਨੂੰ ਰਚਣ ਵਾਲੇ ਤੇ ਸਮੁੱਚੀ ਲੁਕਾਈ ਨੂੰ....
'ਸਰਾਭਾ 'ਫਿਲਮ ਦੇ ਨਿਰਦੇਸ਼ਕ ਕਵੀ ਰਾਜ ਸਰਾਭੇ ਪਹੁੰਚਣ ਤੇ ਪਿੰਡ ਵਾਸੀਆਂ ਨੇ ਕੀਤੀ ਫੁੱਲਾਂ ਦੀ ਵਰਖਾ ਤੇ ਦਿੱਤਾ ਸਨਮਾਨ
'ਸਰਾਭਾ' ਫਿਲਮ 3 ਨਵੰਬਰ ਤੋਂ ਪੂਰੀ ਦੁਨੀਆ 'ਚ ਹੋਵੇਗੀ ਰਿਲੀਜ਼ : ਕਵੀ ਰਾਜ /ਅੰਮ੍ਰਿਤ ਸਰਾਭਾ ਮੁੱਲਾਂਪੁਰ ਦਾਖਾ 28 ਅਕਤੂਬਰ (ਸਤਵਿੰਦਰ ਸਿੰਘ ਗਿੱਲ) : ਗਦਰ ਪਾਰਟੀ ਦੇ ਨਾਇਕ,ਬਾਲਾ ਜਰਨੈਲ ਸ਼ਹੀਦ ਕਰਤਾਰ ਸਿੰਘ ਸਰਾਭਾ ਜੀ ਦੇ ਜੀਵਨ ਅਤੇ ਗ਼ਦਰ ਪਾਰਟੀ ਦੇ ਇਤਿਹਾਸ ਤੇ ਬਣੀ ਫਿਲਮ ‘ਸਰਾਭਾ, ਦੇ ਲੇਖਕ ਤੇ ਡਾਇਰੈਕਟਰ ਕਵੀ ਰਾਜ, ਪੇਸ਼ਕਰਤਾ ਅੰਮ੍ਰਿਤਪਾਲ ਸਿੰਘ ਸਰਾਭਾ ਕਨੇਡਾ, ਅਦਾਕਾਰ ਮਲਕੀਤ ਰੌਣੀ ਅਤੇ ਮੁੱਖ ਅਦਾਕਾਰ ਜਪਤੇਜ ਸਿੰਘ ਸਰਾਭਾ ਦੇ ਪਿਤਾ ਸਵਰਨ ਸਿੰਘ ਦਾ ਸ਼ਹੀਦ ਕਰਤਾਰ ਸਿੰਘ ਸਰਾਭਾ ਲੋਕ....
ਰੋਪੜ ‘ਚ ਨੌਜਵਾਨ ਨੇ ਕੁੜੀ ਨਾਲ ਮਿਲ ਕੇ ਨਹਿਰ ਵਿਚ ਮਾਰੀ ਛਾਲ, ਦੋਵਾਂ ਦੀ ਮੌਤ
ਰੋਪੜ, 27 ਅਕਤੂਬਰ : ਰੋਪੜ ਗਾਰਡਨ ਕਲੋਨੀ ਦੇ ਵਸਨੀਕ ਇੱਕ ਨੌਜਵਾਨ ਅਤੇ ਇੱਕ ਕੁੜੀ ਨੇ ਸ਼ੱਕੀ ਹਾਲਾਤਾਂ ਵਿੱਚ ਪਿੰਡ ਮਾਜਰੀ ਪੁਲ ਭਾਖੜਾ ਨਹਿਰ ਵਿੱਚ ਛਾਲ ਮਾਰ ਕੇ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ। ਦੋਵਾਂ ਨੂੰ ਨਹਿਰ ਵਿੱਚੋਂ ਕੱਢ ਕੇ ਇਲਾਜ ਲਈ ਸਿਵਲ ਹਸਪਤਾਲ ਲਿਜਾਇਆ ਗਿਆ, ਜਿੱਥੇ ਡਾਕਟਰਾਂ ਨੇ ਉਨ੍ਹਾਂ ਨੂੰ ਮ੍ਰਿਤਕ ਐਲਾਨ ਦਿੱਤਾ। ਮਿਲੀ ਜਾਣਕਾਰੀ ਅਨੁਸਾਰ ਇਹ ਘਟਨਾ ਵੀਰਵਾਰ ਦੁਪਹਿਰ ਕਰੀਬ 3 ਵਜੇ ਵਾਪਰੀ। ਨਹਿਰ ਵਿੱਚ ਛਾਲ ਮਾਰਨ ਤੋਂ ਪਹਿਲਾਂ ਮੁੰਡੇ ਨੇ ਆਪਣੇ ਇੱਕ ਦੋਸਤ ਨੂੰ ਵੀ ਬੁਲਾਇਆ ਸੀ....
ਸਾਹਿਬਜ਼ਾਦਿਆਂ ਦੇ ਹੱਕ 'ਚ ਹਾਅ ਦਾ ਨਾਅਰਾ ਮਾਰਨ ਵਾਲੇ ਨਵਾਬ ਸ਼ੇਰ ਮੁਹੰਮਦ ਖ਼ਾਨ ਦੇ ਪਰਿਵਾਰ ਦੀ ਆਖਰੀ ਬੇਗ਼ਮ ਮੁਨੱਬਰ ਉਨ ਨਿਸਾ ਨੂੰ ਕੀਤਾ ਗਿਆ ਸਪੁਰਦ-ਏ-ਖ਼ਾਕ
ਖ਼ਤਮ ਹੋਇਆ ਨਵਾਬ ਸ਼ੇਰ ਮੁਹੰਮਦ ਖ਼ਾਨ ਦਾ ਵੰਸ਼ ਮਲੇਰਕੋਟਲਾ ਰਿਆਸਤ ਦੀ ਆਖ਼ਰੀ ਬੇਗ਼ਮ ਦਾ ਹੋਇਆ ਦੇਹਾਂਤ ਵੱਡੀ ਗਿਣਤੀ ਵਿੱਚ ਇਲਾਕੇ ਦੇ ਲੋਕਾਂ ਨੇ ਪਹੁੰਚ ਕੇ ਕੀਤੇ ਬੇਗਮ ਸਾਹਿਬਾਂ ਦੇ ਅੰਤਿਮ ਦਰਸ਼ਨ ਪੰਜਾਬ ਪੁਲਿਸ ਵੱਲੋਂ ਬੇਗਮ ਸਾਹਿਬਾ ਨੂੰ ਦਿੱਤੀ ਗਈ ਸਲਾਮੀ ਮਲੇਰਕੋਟਲਾ 27 ਅਕਤੂਬਰ : ਛੋਟੇ ਸਾਹਿਬਜ਼ਾਦਿਆਂ ਦੇ ਹੱਕ 'ਚ ਹਾਅ ਦਾ ਨਾਅਰਾ ਮਾਰਨ ਵਾਲੇ ਮਾਲੇਰਕੋਟਲਾ ਦੇ ਨਵਾਬ ਸ਼ੇਰ ਮੁਹੰਮਦ ਖਾਨ ਦੇ ਪਰਿਵਾਰ ਦੀ ਆਖਰੀ ਬੇਗਮ ਮੁਨਵਰ ਨਿਸ਼ਾ ਇਸ ਫਾਨੀ ਦੁਨੀਆਂ ਨੂੰ ਹਮੇਸ਼ਾ ਲਈ ਅਲਵਿਦਾ ਕਹਿ ਗਏ ਹਨ। ਉਹਨਾਂ....
ਐਸਡੀਐਮ ਵੱਲੋਂ ਗੁਰਦੁਆਰਾ ਚੋਣਾਂ ਦੇ ਮਤਦਾਤਾ ਬਣਨ ਲਈ ਯੋਗ ਨਾਗਰਿਕਾਂ ਨੂੰ 15 ਨਵੰਬਰ ਤੱਕ ਆਪਣੇ ਫ਼ਾਰਮ ਭਰਨ ਦੀ ਅਪੀਲ
ਬੂਥ ਸੁਪਰਵਾਈਜ਼ਰਾਂ, ਨੰਬਰਦਾਰਾਂ ਅਤੇ ਪੰਚਾਇਤ ਸਕੱਤਰਾਂ ਨਾਲ ਵੱਧ ਤੋਂ ਵੱਧ ਲੋਕਾਂ ਨੂੰ ਪ੍ਰੇਰਨ ਲਈ ਮੀਟਿੰਗ ਡੇਰਾਬੱਸੀ, 27 ਅਕਤੂਬਰ : ਉਪ ਮੰਡਲ ਡੇਰਾਬੱਸੀ ਦੇ ਐਸ ਡੀ ਐਮ ਅਤੇ ਗੁਰਦੁਆਰਾ ਚੋਣਾਂ ਦੀਆਂ ਵੋਟਾਂ ਲਈ ਰਿਵਾਈਜਿੰਗ ਅਥਾਰਟੀ ਅਫ਼ਸਰ, ਹਿਮਾਂਸ਼ੂ ਗੁਪਤਾ ਨੇ ਅੱਜ ਬੂਥ ਸੁਪਰਵਾਈਜ਼ਰਾਂ, ਨੰਬਰਦਾਰਾਂ ਅਤੇ ਪੰਚਾਇਤ ਸਕੱਤਰਾਂ ਨਾਲ ਮੀਟਿੰਗ ਕਰਕੇ ਉਨ੍ਹਾਂ ਨੂੰ ਵੱਧ ਤੋਂ ਵੱਧ ਯੋਗ ਲੋਕਾਂ ਨੂੰ ਗੁਰਦੁਆਰਾ ਬੋਰਡ ਚੋਣਾਂ ਵਾਸਤੇ ਮਤਦਾਤਾ ਬਣਨ ਲਈ ਫ਼ਾਰਮ ਭਰਨ ਲਈ ਆਖਿਆ। ਉਨ੍ਹਾਂ ਕਿਹਾ ਕਿ ਵੋਟਰ....
'ਆਪ' ਪੰਜਾਬ ਇਕਾਈ ਦੇ ਰੂਪ 'ਚ ਵਲੰਟੀਅਰਾਂ ਦੀ ਦੁਨੀਆ ਦੀ ਸਭ ਤੋਂ ਮਿਹਨਤੀ ਅਤੇ ਅਨੁਸ਼ਾਸਿਤ ਟੀਮ ਹੈ : ਸੰਦੀਪ ਪਾਠਕ 
ਆਪ ਨੇ ਮੁੱਲਾਂਪੁਰ ਵਿੱਚ ਬਲਾਕ ਪ੍ਰਧਾਨਾਂ ਅਤੇ ਜ਼ਿਲ੍ਹਾ ਇੰਚਾਰਜਾਂ ਲਈ ਸਹੁੰ ਚੁੱਕ ਸਮਾਗਮ ਦਾ ਕੀਤਾ ਆਯੋਜਨ ਕਿਹਾ- ਪੰਜਾਬ ਵਾਂਗ ਦੇਸ਼ ਨੂੰ ਭ੍ਰਿਸ਼ਟਾਚਾਰ ਅਤੇ ਬੇਰੁਜ਼ਗਾਰੀ ਤੋਂ ਮੁਕਤ ਕਰਵਾਉਣ ਲਈ ਸਾਨੂੰ ਹੁਣ ਕੰਮ ਕਰਨਾ ਪਵੇਗਾ ਸਾਡੇ ਵਲੰਟੀਅਰਾਂ ਤੋਂ ਬਿਨਾਂ ਕੋਈ ਸਫਲਤਾ ਸੰਭਵ ਨਹੀਂ, ਬਲਾਕ ਪ੍ਰਧਾਨ ਪਾਰਟੀ ਸੰਗਠਨ ਦੀ ਰੀੜ੍ਹ ਦੀ ਹੱਡੀ ਹੁੰਦੇ ਹਨ: ਡਾ ਸੰਦੀਪ ਪਾਠਕ ਲੁਧਿਆਣਾ, 27 ਅਕਤੂਬਰ : ਆਮ ਆਦਮੀ ਪਾਰਟੀ (ਆਪ) ਪੰਜਾਬ ਵੱਲੋਂ ਸ਼ੁੱਕਰਵਾਰ ਨੂੰ ਲੁਧਿਆਣਾ ਦੇ ਮੁੱਲਾਂਪੁਰ ਦਾਖਾ ਵਿੱਚ ਨਵੇਂ ਬਲਾਕ....
ਸੁਰਿੰਦਰ ਸਿੰਘ ਟੀਟੂ ਸਿੱਧਵਾਂ ਬੇਟ ਨਾਲ ਆਮ ਆਦਮੀ ਪਾਰਟੀ ਵਾਲਿਆਂ ਨੇ ਧੱਕਾ ਕੀਤਾ : ਕੈਪਟਨ ਸੰਧੂ, ਪਰੇਮ ਸੇਖੋਂ
ਕਿਹਾ—ਆਮ ਆਦਮੀ ਪਾਰਟੀ ਘਟੀਆ ਰਾਜਨੀਤੀ ਕਰਨ ਲੱਗੀ ਮੁੱਲਾਂਪੁਰ ਦਾਖਾ, 27 ਅਕਤੂਬਰ (ਸਤਵਿੰਦਰ ਸਿੰਘ ਗਿੱਲ) : ਬੀਤੇ ਦਿਨੀਂ ਲੁਧਿਆਣਾ ਜਿਲ੍ਹੇ ਦੇ ਹਲਕਾ ਦਾਖਾ ਦੇ ਕਸਬਾ ਸਿਧਵਾ ਬੇਟ ਦੀ ਜਾਇਦਾਦ ਦੀ ਗਲਤ ਕਾਗਜਾਤ - ਦੇ ਅਧਾਰ ' ਤੇ ਰਾਜਿਸਟਰੀ ਕਰਵਾਉਣ ਦੇ ਇੱਕ ਪੁਰਾਣੇ ਮਾਮਲੇ 'ਚ ਸਾਬਕਾ ਚੇਅਰਮੈਨ ਮਾਰਕਿਟ ਕਮੇਟੀ / ਸਿੱਧਵਾ ਦੇ ਸਾਬਕਾ ਚੇਅਰਮੈਨ ਸੁਰਿੰਦਰ ਸਿੰਘ ਟੀਟੂ ਸਿੱਧਵਾਂ ਬੇਟ ਨੂੰ ਥਾਣਾ ਸਿੱਧਵਾਂ ਬੇਟ ਦੀ ਪੁਲਸ ਨੇ ਧਾਰਾ 120 ਬੀ ਅਧੀਨ ਗ੍ਰਿਫਤਾਰ ਕੀਤਾ ਗਿਆ ਸੀ, ਜਿਸ ਦੀ ਅਸੀਂ ਸ਼ਖਤ....
ਮੰਡੀਆਂ ਚੋਂ ਝੋਨੇ ਦੀਆਂ ਧਾਂਕਾਂ ਫੌਰੀ ਚੁਕਵਾਉਣ, ਖਰੀਦ ਬਾਰੇ ਅਤੇ ਸ਼ੈਲਰਾਂ ਸਿਰ ਮੜੀਆਂ ਗੈਰ ਵਾਜਬ ਸ਼ਰਤਾਂ ਵਾਪਸ ਲੈਣ ਦੀ ਚੇਤਾਵਨੀ  
ਮੁੱਲਾਂਪੁਰ ਦਾਖਾ 27 ਅਕਤੂਬਰ (ਸਤਵਿੰਦਰ ਸਿੰਘ ਗਿੱਲ) : ਦਸਮੇਸ਼ ਕਿਸਾਨ- ਮਜ਼ਦੂਰ ਯੂਨੀਅਨ(ਰਜਿ:)ਜ਼ਿਲ੍ਹਾ ਲੁਧਿਆਣਾ ਦੀ ਜਿਲਾ ਕਾਰਜਕਾਰੀ ਕਮੇਟੀ ਦੇ ਪ੍ਰੋਗਰਾਮ ਮੁਤਾਬਿਕ ਅੱਜ ਵੱਡਾ ਕਿਸਾਨ- ਮਜ਼ਦੂਰ ਕਾਫਲਾ ਮੁੱਲਾਂਪੁਰ ਵਿਖੇ ਕਿਸਾਨਾਂ- ਮਜ਼ਦੂਰਾਂ ਸਮੇਤ ਮੰਡੀਆਂ ਦੇ ਭਖਦੇ ਮਸਲਿਆਂ ਦੇ ਹੱਲ ਕਰਵਾਉਣ ਵਾਸਤੇ ਜੋਸ਼- ਖਰੋਸ਼ ਨਾਲ ਪੁੱਜਿਆ ਅਤੇ ਭਰਵੇਂ ਇਕੱਠ ਕੀਤੇ ਗਏ। ਅੱਜ ਦੇ ਇਕੱਠਾਂ ਨੂੰ ਸੰਬੋਧਨ ਕਰਦਿਆਂ ਵੱਖ- ਵੱਖ ਆਗੂਆਂ ਜਿਲ੍ਹਾ ਪ੍ਰਧਾਨ ਗੁਰਦਿਆਲ ਸਿੰਘ ਤਲਵੰਡੀ, ਜਿਲ੍ਹਾ ਸਕੱਤਰ ਜਸਦੇਵ ਸਿੰਘ....