ਮਾਲਵਾ

ਪੁਲਿਸ ਵੱਲੋਂ ਨਸ਼ਾ ਤਸਕਰਾਂ ਖਿਲਾਫ ਕਾਰਵਾਈ ਕਰਦੇ ਹੋਏ ਜਿਲ੍ਹਾ ਦੀਆਂ ਸਮੂਹ ਸਬ-ਡਵੀਜਨਾਂ ਵਿੱਚ ਕਾਸੋ (ਕੋਰਡਨ ਐਂਡ ਸਰਚ ਆਪ੍ਰੇਸ਼ਨ) ਅਪ੍ਰੇਸ਼ਨ ਚਲਾਇਆ
ਫਾਜਿਲਕਾ 7 ਨਵੰਬਰ : ਸ੍ਰੀ ਗੌਰਵ ਯਾਦਵ ਆਈ.ਪੀ.ਐਸ. ਡੀ.ਜੀ.ਪੀ ਪੰਜਾਬ ਅਤੇ ਪੰਜਾਬ ਸਰਕਾਰ ਦੀਆਂ ਹਦਾਇਤਾਂ ਮੁਤਾਬਿਕ ਸ੍ਰੀ ਮਨਜੀਤ ਸਿੰਘ ਢੇਸੀ ਪੀ.ਪੀ.ਐਸ, ਐਸ.ਐਸ.ਪੀ ਫਾਜਿਲਕਾ ਦੇ ਦਿਸ਼ਾ ਨਿਰਦੇਸ਼ਾਂ ਮੁਤਾਬਿਕ ਫਾਜਿਲਕਾ ਪੁਲਿਸ ਵੱਲੋਂ ਨਸ਼ਾ ਤਸਕਰਾਂ ਅਤੇ ਪਿਛਲੇ ਕੇਸਾਂ ਵਿੱਚ ਲੋੜੀਂਦੇ ਅਪਰਾਧੀਆਂ ਤੇ ਕਾਰਵਾਈ ਕਰਦੇ ਹੋਏ ਜਿਲ੍ਹਾ ਫਾਜਿਲਕਾ ਦੀਆਂ ਸਮੂਹ ਸਬ-ਡਵੀਜਨਾਂ ਵਿੱਚ ਕਾਸੋ (ਕੋਰਡਨ ਐਂਡ ਸਰਚ ਆਪ੍ਰੇਸ਼ਨ) ਅਪ੍ਰੇਸ਼ਨ ਚਲਾਇਆ ਗਿਆ। ਜਿਸਦੇ ਤਹਿਤ ਸੀਨੀਅਰ ਪੁਲਿਸ ਅਧਿਕਾਰੀਆਂ ਦੀ ਨਿਗਰਾਨੀ ਹੇਠ....
ਮੇਲੇ ਦੇ ਦੂਜੇ ਦਿਨ ਸਭਿਆਚਾਰਕ ਪ੍ਰੋਗਰਾਮ ਦੀਆਂ ਵੱਖ ਵੱਖ ਪੇਸ਼ਕਾਰੀਆਂ ਦੀ ਝਲਕ ਨੇ ਫਾਜ਼ਿਲਕਾ ਵਾਸੀਆਂ ਦਾ ਖੂਬ ਦਿਲ ਪਰਚਾਇਆ
ਮੁੰਡਿਆਂ ਵੱਲੋਂ ਪੇਸ਼ ਕੀਤੀ ਆਈਟਮ ਮਲਵਈ ਗਿਧੇ ਨੇ ਹਾਜਰੀਨ ਨੂੰ ਤਾੜੀਆਂ ਲਈ ਕੀਤਾ ਮਜਬੂਰ ਪ੍ਰਦਰਸ਼ਨੀਆਂ ਵਿਖੇ ਲੋਕ ਪਹੁੰਚ ਕਰ ਰਹੇ ਹਨ ਖਰੀਦਦਾਰੀ ਫਾਜ਼ਿਲਕਾ, 7 ਨਵੰਬਰ : ਮੁੱਖ ਮੰਤਰੀ ਪੰਜਾਬ ਸ. ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵੱਲੋਂ 10 ਨਵੰਬਰ ਤੱਕ ਆਯੋਜਿਤ ਪੰਜਾਬ ਹੈਂਡੀਕਰਾਫਟ ਫੈਸਟੀਵਲ ਦੇ ਦੂਜੇ ਦਿਨ ਵਿਦਿਆਰਥੀਆਂ ਦੇ ਸਭਿਆਚਾਰਕ ਪ੍ਰੋਗਰਾਮ ਨੇ ਫਾਜ਼ਿਲਕਾ ਦੇ ਪ੍ਰਤਾਪ ਬਾਗ ਦੇ ਵਿਹੜੇ ਵਿਖੇ ਰਜ ਕੇ ਰੋਣਕਾ ਲਾਈਆਂ। ਫਾਜ਼ਿਲਕਾ ਵਾਸੀਆਂ ਅਤੇ ਦਰਸ਼ਕਾਂ ਨੇ ਜਿਥੇ ਸਭਿਆਚਾਰਕ....
ਪੰਜਾਬ ਹੈਂਡੀਕਰਾਫਟ ਫੈਸਟੀਵਲ, ਸਪੈਸ਼ਲ ਬਚਿਆਂ ਦੀ ਪ੍ਰਦਰਸ਼ਨੀ ਨੇ ਫਾਜ਼ਿਲਕਾ ਵਾਸੀਆਂ ਨੂੰ ਖਿਚਿਆ ਆਪਣੇ ਵੱਲ
ਫਾਜ਼ਿਲਕਾ, 7 ਨਵੰਬਰ : ਜ਼ਿਲ੍ਹਾ ਫਾਜ਼ਿਲਕਾ ਵਿਖੇ ਪਹਿਲੀ ਵਾਰ ਲਗਾਏ ਗਏ ਪੰਜਾਬ ਹੈਂਡੀਕਰਾਫਟ ਫੈਸਟੀਵਲ ਨੇ ਲੋਕਾਂ ਅੰਦਰ ਰੂਚੀ ਅਤੇ ਉਤਸਾਹ ਤਾਂ ਭਰਿਆ ਹੀ ਹੈ ਉਥੇ ਸਪੈਸ਼ਲ ਬਚਿਆਂ ਦੇ ਹੁਨਰ ਅਤੇ ਕਲਾ ਨੇ ਸਭ ਨੂੰ ਝੰਝੋੜ ਕੇ ਰੱਖ ਦਿੱਤਾ ਹੈ। ਜ਼ਿਲ੍ਹਾ ਸਪੈਸ਼ਨ ਰਿਸੋਰਸ ਸੈਂਟਰ ਦੇ ਸਪੈਸ਼ਲ ਬਚਿਆਂ ਵੱਲੋਂ ਲਗਾਈ ਗਈ ਪ੍ਰਦਰਸ਼ਨੀ ਨੇ ਸਭਨੂੰ ਸੋਚੀ ਪਾ ਦਿੱਤਾ ਹੈ ਕਿ ਸ਼ਰੀਰ ਦੇ ਕਿਸੇ ਅੱਗ ਪੱਖੋਂ ਅਸਮਰੱਥ ਹੋਣ ਦੇ ਬਾਵਜੂਦ ਵੀ ਮਿਹਨਤ ਤੇ ਕਲਾ ਨਾਲ ਕਿਸੇ ਮੁਸ਼ਕਿਲ ਨੂੰ ਵੀ ਮਾਤ ਪਾਈ ਜਾ ਸਕਦੀ ਹੈ। ਬੋਲਣ, ਸੁਣਨ....
ਪਰਾਲੀ ਨੂੰ ਬਿਨਾਂ ਸਾੜੇ ਕਣਕ ਦੀ ਸਿਧੀ ਬਿਜਾਈ ਲਈ ਹੈਪੀ ਸੀਡਰ ਮਸ਼ੀਨ ਦੀ ਵਰਤੋਂ ਕਰਨ ਦੀ ਸਲਾਹ
ਫਾਜ਼ਿਲਕਾ, 7 ਨਵੰਬਰ : ਡਿਪਟੀ ਕਮਿਸ਼ਨਰ ਡਾ. ਸੇਨੂ ਦੁੱਗਲ ਨੇ ਵਾਤਾਵਰਣ ਦੀ ਰੱਖਿਆ ਅਤੇ ਆਵਾ ਹਵਾ ਨੂੰ ਪ੍ਰਦੂਸ਼ਨ ਮੁਕਤ ਬਣਾਉਣ ਲਈ ਵਾਰ ਵਾਰ ਕਿਸਾਨ ਵੀਰਾਂ ਨੁੰ ਅਪੀਲ ਕੀਤੀ ਕਿ ਪਰਾਲੀ ਨੁੰ ਅੱਗ ਨਾ ਲਗਾ ਕੇ ਪੰਜਾਬ ਸਰਕਾਰ ਵੱਲੋਂ ਸਬਸਿਡੀ *ਤੇ ਮੁਹੱਈਆ ਕਰਵਾਈਆਂ ਖੇਤੀਬਾੜੀ ਮਸ਼ੀਨਾਂ ਦੀ ਵਰਤੋਂ ਕੀਤੀ ਜਾਵੇ ਤਾਂ ਜ਼ੋ ਪਰਾਲੀ ਦਾ ਪ੍ਰਦੂਸ਼ਨ ਮੁਕਤ ਵਿਧੀ ਰਾਹੀਂ ਨਿਪਟਾਰਾ ਕੀਤਾ ਜਾ ਸਕੇ। ਉਨ੍ਹਾਂ ਕਿਹਾ ਕਿ ਪਰਾਲੀ ਨੁੰ ਅੱਗ ਨਾ ਲਗਾ ਕੇ ਇਸਨੂੰ ਖੇਤੀਬਾੜੀ ਸੰਦਾਂ ਰਾਹੀਂ ਜਮੀਨ ਵਿਚ ਹੀ ਨਿਪਟਾਰਾ ਕਰਨ ਦੀ....
ਜੁਡੀਸ਼ੀਅਲ ਕੋਰਟ ਕੰਪਲੈਕਸ ਫਰੀਦਕੋਟ ਵਿੱਚ ਕੀਤਾ ਗਿਆ ਮੈਡੀਕਲ ਕੈਂਪ ਦਾ ਆਯੋਜਨ
ਫ਼ਰੀਦਕੋਟ 07 ਨਵੰਬਰ : ਸ੍ਰੀਮਤੀ ਨਵਜੋਤ ਕੌਰ, ਮਾਨਯੋਗ ਜ਼ਿਲ੍ਹਾ ਅਤੇ ਸੈਸ਼ਨ ਜੱਜ ਕਮ ਚੇਅਰਮੈਨ, ਜ਼ਿਲਾ ਕਾਨੂੰਨੀ ਸੇਵਾਵਾਂ ਅਥਾਰਟੀ, ਫਰੀਦਕੋਟ ਦੇ ਦਿਸ਼ਾ ਨਿਰਦੇਸ਼ਾ ਅਨੁਸਾਰ ਮਿਸ ਮੋਨਿਕਾ ਲਾਂਬਾ ਮਾਨਯੋਗ ਸਿਵਲ ਜੱਜ ਸੀਨੀਅਰ ਡਵੀਜਨ ਫਰੀਦਕੋਟ, ਸ਼੍ਰੀ ਅਜੀਤ ਪਾਲ ਸਿੰਘ, ਚੀਫ ਜੁਡੀਸ਼ੀਅਲ ਮੈਜਿਸਟ੍ਰੇਟ—ਕਮ—ਸਕੱਤਰ, ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ, ਫਰੀਦਕੋਟ ਵੱਲੋਂ ਗੁਰੂ ਗੋਬਿੰਦ ਸਿੰਘ ਮੈਡੀਕਲ ਕਾਲਜ ਅਤੇ ਹਸਪਤਾਲ, ਫਰੀਦਕੋਟ ਅਤੇ ਰੋਟਰੀ ਕਲੱਬ ਫਰੀਦਕੋਟ ਅਤੇ ਜ਼ਿਲ੍ਹਾ ਬਾਰ ਐਸੋਸੀਏਸ਼ਨ ਫਰੀਦਕੋਟ ਵੱਲੋਂ....
ਪਰਾਲੀ ਪ੍ਰਬੰਧਨ ਕਰਨ ਸਮੇਂ ਵੱਧ ਤੋਂ ਵੱਧ ਰਕਬਾ ਇੰਨ-ਸਿਟੂ ਅਧੀਨ ਲਿਆਂਦਾ ਜਾਵੇ : ਡਿਪਟੀ ਕਮਿਸ਼ਨਰ
ਫ਼ਰੀਦਕੋਟ 07 ਨਵੰਬਰ : ਡਿਪਟੀ ਕਮਿਸ਼ਨਰ ਸ੍ਰੀ ਵਿਨੀਤ ਕੁਮਾਰ ਦੀ ਪ੍ਰਧਾਨਗੀ ਹੇਠ ਜਿਲ੍ਹਾ ਫਰੀਦਕੋਟ ਦੇ ਸਮੂਹ ਸੁਪਰਵਾਈਜਰਾਂ, ਕਲੱਸਟਰ ਅਫਸਰਾਂ ਅਤੇ ਖੇਤੀਬਾੜੀ ਵਿਭਾਗ ਦੇ ਅਧਿਕਾਰੀਆਂ ਨਾਲ ਪਰਾਲੀ ਪ੍ਰਬੰਧਨ ਦੇ ਸਬੰਧ ਵਿੱਚ ਇੱਕ ਜਰੂਰੀ ਮੀਟਿੰਗ ਕੀਤੀ ਗਈ। ਮੀਟਿੰਗ ਦੀ ਸ਼ੁਰੂਆਤ ਵਿੱਚ ਡਿਪਟੀ ਕਮਿਸ਼ਨਰ ਨੇ ਹਦਾਇਤ ਕੀਤੀ ਕਿ ਪਰਾਲੀ ਸਾੜਨ ਵਾਲੇ ਕਿਸਾਨਾਂ ਨਾਲ ਪ੍ਰਸ਼ਾਸਨ ਵੱਲੋਂ ਕੋਈ ਢਿੱਲ ਨਾ ਵਰਤੀ ਜਾਵੇ ਅਤੇ ਕਲੱਸਟਰ ਅਫਸਰ ਆਪਣੇ ਨੋਡਲ ਅਫਸਰਾਂ ਅਤੇ ਪਟਵਾਰੀਆਂ ਕੋਲੋਂ ਸਟੱਬਲ ਬਰਨਿੰਗ ਵਾਲੇ ਸਪਾਟਾਂ....
ਸਰਕਾਰੀ ਬਹੁਤਕਨੀਕੀ ਕਾਲਜ ਵਿਖੇ ਜ਼ਿਲ੍ਹਾ ਉਦਯੋਗ ਕੇਂਦਰ, ਫਰੀਦਕੋਟ ਵੱਲੋਂ ਪੀ.ਐਮ.ਐਫ.ਐਮ.ਈ. ਸਬੰਧੀ ਅਵੇਅਰਨੈਸ ਸੈਮੀਨਾਰ ਲਗਾਇਆ ਗਿਆ
ਫ਼ਰੀਦਕੋਟ 07 ਨਵੰਬਰ : ਸਥਾਨਕ ਸਰਕਾਰੀ ਬਹੁਤਕਨੀਕੀ ਕਾਲਜ, ਦੇਵੀਵਾਲਾ ਰੋਡ, ਕੋਟਕਪੂਰਾ ਵਿਖੇ ਸਰਕਾਰ ਵੱਲੋਂ ਚਲਾਈ ਜਾ ਰਹੀ ਸਕੀਮ ਪੀ.ਐਮ.ਐਫ.ਐਮ.ਈ.(ਪ੍ਰਧਾਨ ਮੰਤਰੀ ਫੌਰਮਲੇਸ਼ਨ ਆਫ ਮਾਈਕਰੋ ਫੂਡ ਪ੍ਰੋਸੈਸਿੰਗ ਐਂਟਰਪ੍ਰਾਈਜ਼ ਸਕੀਮ)ਅਨੁਸਾਰ ਵਿਦਿਆਰਥੀਆਂ ਲਈ ਅਵੇਅਰਨੈਸ ਦਾ ਕੈਂਪ ਲਗਾਇਆ ਗਿਆ। ਇਸ ਸੈਮੀਨਾਰ ਦਾ ਆਯੋਜਨ ਜ਼ਿਲ੍ਹਾ ਉਦਯੋਗ ਕੇਂਦਰ ਫਰੀਦਕੋਟ ਵੱਲੋਂ ਕੀਤਾ ਗਿਆ। ਇਸ ਵਿੱਚ ਜ਼ਿਲ੍ਹਾ ਉਦਯੋਗ ਕੇਂਦਰ, ਬਾਗਬਾਨੀ ਵਿਭਾਗ, ਇੰਪਲਾਇਮੈਂਟ ਜਨਰੇਸ਼ਨ, ਖੇਤੀਬਾੜੀ ਵਿਭਾਗ ਆਦਿ ਵੱਖ ਵੱਖ ਵਿਭਾਗਾਂ ਨੇ....
ਰਿਜਰਵੇਸ਼ਨ ਚੋਰ ਫੜ੍ਹੋ ਮੋਰਚਾ ਮੁੜ੍ਹ ਸੁਰਜੀਤ ਕਰਨ ਸੰਬੰਧੀ ਅਹਿਮ ਮੀਟਿੰਗ ਮੁੱਲਾਂਪੁਰ ’ਚ 9 ਨਵੰਬਰ ਨੂੰ
ਮੁੱਲਾਂਪੁਰ ਦਾਖਾ, 7 ਨਵੰਬਰ (ਸਤਵਿੰਦਰ ਸਿੰਘ ਗਿੱਲ) : 20 ਅਪ੍ਰੈਲ 2023 ਨੂੰ ਡਾਇਰੈਕਟਰ ਸਮਾਜਿਕ ਨਿਆਂ, ਅਧਿਕਾਰਤਾ ਅਤੇ ਘੱਟ ਗਿਣਤੀ ਵਿਭਾਗ ਪੰਜਾਬ ਦੇ ਮੋਹਾਲੀ ਸਥਿਤ ਦਫਤਰ ਵਿਖੇ ਲੱਗੇ ਰਿਜਰਵੇਸ਼ਨ ਚੋਰ ਫੜ੍ਹੋ ਪੱਕਾ ਮੋਰਚੇ ਨੂੰ ਪੰਜਾਬ ਸਰਕਾਰ ਵੱਲੋਂ ਅਸਿੱਧੇ ਢੰਗ ਨਾਲ 31 ਅਕਤੂਬਰ ਨੂੰ 20 ਦਿਨ ਦਾ ਲਾਰਾ ਲਗਾ ਕੇ ਸਮਾਪਤ ਕਰਵਾ ਦਿੱਤਾ ਜਿਸ ਕਰਕੇ ਸੂਬੇ ਦੇ ਸਮੁੱਚੇ ਦਲਿਤ ਸਮਾਜ ਵਿੱਚ ਸਰਕਾਰ ਦੇ ਖਿਲਾਫ ਰੋਹ ਪਾਇਆ ਜਾ ਰਿਹਾ ਹੈ ਅਤੇ ਮੋਰਚੇ ਨੂੰ ਮੁੜ੍ਹ ਤੋ ਸੁਰਜੀਤ ਕਰਨ ਲਈ ਸਮੁੱਚੇ ਦਲਿਤ ਸਮਾਜ....
ਰੋੜਵੇਜ ਦੀ ਬੱਸ ਦੇ ਟਾਇਰ ਕੰਡਮ ਹੋਣ ਕਰਕੇ ਨੌਜਵਾਨ ਲੜਕੀ ਦੀ ਲੱਤ ਟੁੱਟੀ
ਮੁੱਲਾਂਪੁਰ ਦਾਖਾ, 7 ਨਵੰਬਰ (ਸਤਵਿੰਦਰ ਸਿੰਘ ਗਿੱਲ) : ਪੰਜਾਬ ਵਿੱਚ ਰੋੜਵੇਜ ਦੀਆਂ ਬੱਸਾਂ ਬਾਰੇ ਅਕਸਰ ਹੀ ਬਹੁਤ ਗੀਤ ਬਣੇ ਹਨ ਕਿ "ਆ ਗਈ ਰੋੜਵੇਜ ਦੀ ਲਾਰੀ ਨਾ ਕੋਈ ਸ਼ੀਸ਼ਾ ਨਾ ਕੋਈ ਬਾਰੀ, ਪਰ ਹੁਣ ਸਮਾਂ ਬਦਲ ਗਿਆ ਹੈ ਹੁਣ ਇਹਨਾ ਬੱਸਾਂ ਦੇ ਬੂਹੇ ਬਾਰੀਆਂ ਤਾਂ ਸਹੀ ਹਨ ਪ੍ਰੰਤੂ ਇਹਨਾ ਦੇ ਟਾਇਰ ਬਹੁਤ ਕੰਡਮ ਹੁੰਦੇ ਹਨ ਪ੍ਰੰਤੂ ਇਹ ਬੱਸਾਂ ਫੇਰ ਲੰਮੇ ਰੂਟਾਂ ਤੇ ਕਿਸ ਤਰਾਂ ਚਲਦੀਆਂ ਹਨ ਇਸ ਬਾਰੇ ਸਾਡੇ ਸਮਝ ਨਹੀਂ ਆ ਰਿਹਾ ਹੈ। ਅੱਜ ਅਜਿਹਾ ਹਾਦਸਾ ਵਾਪਰਿਆ ਇਕ ਰੌੜਵੇਜ ਦੀ ਬੱਸ ਨਾਲ ਜੋ ਚੰਡੀਗੜ....
ਮੋਗਾ ’ਚ ਟਰੱਕ-ਕਾਰ ਦੀ ਟੱਕਰ, 5 ਨੌਜਵਾਨਾਂ ਦੀ ਮੌਤ
ਮੋਗਾ, 6 ਨਵੰਬਰ : ਮੋਗਾ ਦੇ ਪਿੰਡ ਕੜਾਹੇਵਾਲਾ ਨੇੜੇ ਟਰੱਕ ਅਤੇ ਕਾਰ ਦਰਮਿਆਨ ਹੋਈ ਟੱਕਰ ਵਿਚ 5 ਨੌਜਵਾਨਾਂ ਦੀ ਮੌਤ ਹੋ ਗਈ। ਜਾਣਕਾਰੀ ਅਨੁਸਾਰ ਕਾਰ ਮੱਖੂ ਵਾਲੇ ਪਾਸੇ ਤੋਂ ਆ ਰਹੀ ਸੀ ਤੇ ਝੋਨੇ ਨਾਲ ਲੱਦਿਆ ਟਰੱਕ ਮੋਗਾ ਵਾਲੇ ਪਾਸੇ ਤੋਂ ਆ ਰਿਹਾ ਸੀ। ਆਹਮੋ-ਸਾਹਮਣੇ ਟੱਕਰ 'ਚ ਕਾਰ 'ਚ ਸਵਾਰ 6 ਨੌਜਵਾਨਾਂ 'ਚੋਂ 5 ਦੀ ਮੌਕੇ 'ਤੇ ਹੀ ਮੌਤ ਹੋ ਗਈ, ਜਦਕਿ ਇਕ ਜ਼ਖਮੀ ਹੋ ਗਿਆ। ਹਰ ਕੋਈ ਦੋਸਤ ਸੀ ਅਤੇ ਪਾਰਟੀ ਤੋਂ ਵਾਪਸ ਆ ਰਿਹਾ ਸੀ। ਜ਼ਖਮੀਆਂ ਨੂੰ ਸਿਵਲ ਹਸਪਤਾਲ ਦਾਖਲ ਕਰਵਾਇਆ ਗਿਆ ਹੈ। ਹਾਦਸਾ ਸਵੇਰੇ....
ਐਸ.ਡੀ.ਐਮ. ਵੱਲੋਂ ਸਰਕਾਰੀ ਸਕੂਲਾਂ 'ਚ ਮਿਡ-ਡੇਅ ਮੀਲ ਦਾ ਅਚਨਚੇਤ ਨਿਰੀਖਣ
ਕਿਹਾ! ਪ੍ਰਸ਼ਾਸਨ ਬੱਚਿਆਂ ਨੂੰ ਸਵੱਛ ਅਤੇ ਮਿਆਰੀ ਭੋਜਨ ਮੁਹੱਈਆ ਕਰਵਾਉਣ ਲਈ ਪਾਬੰਦ ਹੈ ਲੁਧਿਆਣਾ, 04 ਨਵੰਬਰ : ਡਿਪਟੀ ਕਮਿਸ਼ਨਰ ਸੁਰਭੀ ਮਲਿਕ ਦੇ ਨਿਰਦੇਸ਼ਾਂ ਤਹਿਤ ਉਪ ਮੰਡਲ ਮੈਜਿਸਟਰੇਟ ਵਿਕਾਸ ਹੀਰਾ ਵਲੋਂ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਜੰਡਿਆਲੀ ਅਤੇ ਸਰਕਾਰੀ ਪ੍ਰਾਇਮਰੀ ਸਕੂਲ (ਲੜਕੀਆਂ) ਰਾਮਗੜ੍ਹ ਵਿਖੇ ਮਿਡ ਡੇਅ ਮੀਲ ਦੀ ਅਚਨਚੇਤ ਚੈਕਿੰਗ ਕੀਤੀ, ਜਿਸ ਦੌਰਾਨ ਉਨ੍ਹਾਂ ਖੁਦ ਭੋਜਨ ਦੀ ਗੁਣਵੱਤਾ ਦੀ ਜਾਂਚ ਕੀਤੀ। ਵਧੇਰੇ ਜਾਣਕਾਰੀ ਦਿੰਦਿਆਂ ਐਸ.ਡੀ.ਐਮ. ਹੀਰਾ ਨੇ ਦੱਸਿਆ ਕਿ ਉਨ੍ਹਾਂ ਅਨਾਜ ਦੇ....
ਡਿਪਟੀ ਕਮਿਸ਼ਨਰ ਲੁਧਿਆਣਾ ਵਲੋਂ ਪਰਾਲੀ ਸੰਭਾਲ ਮੁਹਿੰਮ ਦੀ ਅਗਵਾਈ
ਖੇਤੀਬਾੜੀ ਵਿਭਾਗ ਵੱਲੋਂ ਇਸ ਮੁਹਿੰਮ ਨੂੰ ਅੱਗੇ ਵਧਾਇਆ ਜਾ ਰਿਹਾ ਹੈ : ਬੈਨੀਪਾਲ ਲੁਧਿਆਣਾ, 04 ਨਵੰਬਰ : ਡਿਪਟੀ ਕਮਿਸ਼ਨਰ ਲੁਧਿਆਣਾ ਸ਼੍ਰੀਮਤੀ ਸੁਰਭੀ ਮਲਿਕ ਵਲੋਂ ਜ਼ਿਲ੍ਹੇ ਦੇ ਕਿਸਾਨਾਂ ਨੂੰ ਪਰਾਲੀ ਨੂੰਂ ਬਿਨ੍ਹਾਂ ਸਾੜੇ ਸੰਭਾਲਣ ਲਈ ਲਗਾਤਰ ਉਪਰਾਲੇ ਕੀਤੇ ਜਾ ਰਹੇ ਹਨ ਅਤੇ ਖੇਤੀਬਾੜੀ ਵਿਭਾਗ ਵੱਲੋਂ ਇਸ ਮੁਹਿੰਮ ਨੂੰ ਅੱਗੇ ਵਧਾਇਆ ਜਾ ਰਿਹਾ ਹੈ। ਇਸੇ ਕੜੀ ਨੂੰ ਅੱਗੇ ਤੋਰਦੇ ਹੋਏ ਤਹਿਸੀਲ ਜਗਰਾਓ ਦੇ ਪਿੰਡ ਸ਼ੇਖੁਪੁਰਾ ਵਿੱਚ ਅਗਾਂਹਵਧੂ ਕਿਸਾਨਾਂ ਨਾਲ ਮਿਲ ਕੇ ਪਰਾਲੀ ਦੀ ਸੰਭਾਲ ਕਰਨ ਵਾਲੇ ਕਿਸਾਨਾਂ....
ਵਧੀਕ ਡਿਪਟੀ ਕਮਿਸ਼ਨਰ (ਜ) ਜਗਵਿੰਦਰਜੀਤ ਸਿੰਘ ਗਰੇਵਾਲ ਵੱਲੋਂ ਵੋਟਾਂ ਲਈ ਲਗਾਏ ਜਾ ਰਹੇ ਸਪੈਸ਼ਲ ਕੈਂਪਾਂ ਦੀ ਚੈਕਿੰਗ
ਕਿਹਾ! ਸਮੂਹ ਬੀ.ਐਲ.ਓ.ਜ਼ ਨਾਗਰਿਕਾਂ ਨੂੰ ਵੋਟਿੰਗ ਸੇਵਾਵਾਂ ਪ੍ਰਭਾਵਸ਼ਾਲੀ ਅਤੇ ਨਰਮ ਵਤੀਰੇ ਨਾਲ ਮੁਹੱਈਆ ਕਰਵਾਉਣ ਮੋਗਾ, 4 ਨਵੰਬਰ : ਭਾਰਤ ਚੋਣ ਕਮਿਸ਼ਨ ਵੱਲੋਂ ਯੋਗਤਾ ਮਿਤੀ 01.01.2024 ਦੇ ਅਧਾਰ ਤੇ ਵੋਟਰ ਸੂਚੀ ਦੀ ਸਮਰੀ ਰਿਵੀਜ਼ਨ ਦਾ ਪ੍ਰੋਗਰਾਮ ਜਾਰੀ ਕੀਤਾ ਗਿਆ ਹੈ। ਇਸ ਤਹਿਤ ਵੋਟਾਂ ਬਣਾਉਣ ਸਬੰਧੀ ਦਾਅਵੇ ਅਤੇ ਇਤਰਾਜ ਮਿਤੀ 27.10.20223 ਤੋਂ ਮਿਤੀ 09.12.2023 ਤੱਕ ਪ੍ਰਾਪਤ ਕੀਤੇ ਜਾਣੇ ਹਨ। ਇਹਨਾਂ ਮਿਤੀਆਂ ਦੌਰਾਨ ਕਮਿਸ਼ਨ ਵੱਲੋਂ ਸਪੈਸ਼ਲ ਕੈਂਪ 4.11.2023 ਦਿਨ ਸ਼ਨੀਵਾਰ ਅਤੇ 05.11.2023....
ਕਮਿਸ਼ਨਰ ਨਗਰ ਨਿਗਮ ਜਗਵਿੰਦਰਜੀਤ ਸਿੰਘ ਗਰੇਵਾਲ ਵੱਲੋਂ ਸ਼ਹਿਰ ਵਿੱਚ ਚੱਲ ਰਹੀ ਸਫ਼ਾਈ ਦਾ ਲਿਆ ਜਾਇਜਾ
ਸਵੇਰੇ 7 ਤੋਂ 10 ਵਜੇ ਤੱਕ ਫੀਲਡ ਵਿੱਚ ਰਹਿ ਕੇ ਵੱਖ ਵੱਖ ਸਥਾਨਾਂ ਉੱਪਰ ਚੈੱਕ ਕੀਤੀ ਸਫ਼ਾਈ ਵਿਵਸਥਾ ਨਗਰ ਨਿਗਮ ਵੱਲੋਂ ਸ਼ਹਿਰ ਨੂੰ ਸਾਫ਼ ਸੁਥਰਾ ਤੇ ਹਰਿਆ ਭਰਿਆ ਰੱਖਣ ਦੇ ਖੇਤਰ ਵਿੱਚ ਦਿੱਤੀ ਜਾ ਰਹੀ ਵਿਸ਼ੇਸ਼ ਤਰਜੀਹ-ਕਮਿਸ਼ਨਰ ਨਗਰ ਨਿਗਮ ਮੋਗਾ, 4 ਅਕਤੂਬਰ : ਪੰਜਾਬ ਸਰਕਾਰ ਦੀਆਂ ਹਦਾਇਤਾਂ ਤਹਿਤ ਸ਼ਹਿਰ ਮੋਗਾ ਦੀ ਸਾਫ਼ ਸਫ਼ਾਈ ਅਤੇ ਇਸਨੂੰ ਗੰਦਗੀ ਮੁਕਤ ਰੱਖਣ ਲਈ ਨਗਰ ਨਿਗਮ ਮੋਗਾ ਯਤਨਸ਼ੀਲ ਹੈ। ਨਗਰ ਨਿਗਮ ਮੋਗਾ ਦੀ ਹਦੂਦ ਅੰਦਰ 400 ਸਫ਼ਾਈ ਕਰਮਚਾਰੀ ਰੋਜ਼ਾਨਾ ਸ਼ਹਿਰ ਦੀ ਸਫ਼ਾਈ ਲਈ ਸਵੇਰੇ ਹੀ....
ਸਹਿਕਾਰੀ ਸਭਾਵਾਂ ਤੇ ਖੇਤੀਬਾੜੀ ਵਿਭਾਗ ਵੱਲੋਂ ਹੈਪੀ ਸੀਡਰ ਨਾਲ ਛੋਟੇ ਕਿਸਾਨਾਂ ਦੇ ਖੇਤਾਂ 'ਚ ਮੁਫ਼ਤ ਕਣਕ ਦੀ ਬਿਜਾਈ ਜਾਰੀ
ਸਹਿਕਾਰੀ ਸਭਾਵਾਂ ਦੇ 324 ਹੈਪੀ ਸੀਡਰ ਨਾਲ ਜ਼ਿਲ੍ਹੇ ਦੇ ਛੋਟੇ ਕਿਸਾਨਾਂ ਦੇ ਖੇਤਾਂ 'ਚ ਕੀਤੀ ਜਾ ਰਹੀ ਹੈ ਮੁਫ਼ਤ ਕਣਕ ਦੀ ਬਿਜਾਈ : ਡਿਪਟੀ ਕਮਿਸ਼ਨਰ ਕਿਹਾ, ਜ਼ਿਲ੍ਹੇ 'ਚ 252 ਪ੍ਰਦਰਸ਼ਨੀ ਪਲਾਟ ਰਾਹੀਂ ਕਣਕ ਦੀ ਬਿਜਾਈ ਕਰਨ ਦਾ ਟੀਚਾ ਪਟਿਆਲਾ, 4 ਨਵੰਬਰ : ਜ਼ਿਲ੍ਹਾ ਪ੍ਰਸ਼ਾਸਨ ਪਟਿਆਲਾ ਵੱਲੋਂ ਇੱਕ ਨਿਵੇਕਲਾ ਉਪਰਾਲਾ ਕਰਕੇ ਜ਼ਿਲ੍ਹੇ ਦੇ ਢਾਈ ਏਕੜ ਤੋਂ ਘੱਟ ਜਮੀਨ ਵਾਲੇ ਕਿਸਾਨਾਂ ਦੇ ਇੱਕ ਏਕੜ ਖੇਤ 'ਚ ਪ੍ਰਦਰਸ਼ਨੀ ਪਲਾਟ ਸਕੀਮ ਤਹਿਤ ਕਣਕ ਦੀ ਬਿਜਾਈ ਸਹਿਕਾਰੀ ਸਭਾਵਾਂ ਦੇ ਹੈਪੀ ਸੀਡਰ ਨਾਲ ਮੁਫ਼ਤ ਕਰਕੇ ਦੇਣ....