ਮਾਲਵਾ

ਖੇਤਾਂ ਵਿੱਚ ਕੰਮ ਕਰਦਿਆਂ ਸੁਪਰਸੀਡਰ ਮਸ਼ੀਨ ਦੀ ਲਪੇਟ 'ਚ ਆਉਣ ਕਾਰਨ ਨੌਜਵਾਨ ਦੇ ਹੋਏ ਟੋਟੇ
ਬਰਨਾਲਾ, 28 ਨਵੰਬਰ 2024 : ਬਰਨਾਲਾ ਦੀ ਤਪਾ ਮੰਡੀ ਨੇੜਲੇ ਪਿੰਡ ਭੈਣੀ ਫੱਤਾ ਵਿਖੇ ਖੇਤ ‘ਚ ਕੰਮ ਕਰਦੇ ਹੋਏ ਨੌਜਵਾਨ ਦੀ ਮੌਤ ਹੋ ਗਈ ਹੈ। ਸੁਪਰਸੀਡਰ ਮਸ਼ੀਨ ਦੀ ਲਪੇਟ ‘ਚ ਆਉਣ ਨਾਲ ਨੌਜਵਾਨ ਦੀ ਮੌਕੇ ‘ਤੇ ਹੀ ਮੌਤ ਹੋ ਗਈ। ਇਹ ਹਾਦਸਾ ਇੰਨਾ ਭਿਆਨਕ ਸੀ ਕਿ ਨੌਜਵਾਨ ਦੀ ਲਾਸ਼ ਦੇ ਟੁਕੜੇ-ਟੁਕੜੇ ਹੋ ਗਏ। ਮ੍ਰਿਤਕ ਦੀ ਪਛਾਣ ਸੁਖਬੀਰ ਸਿੰਘ (20) ਵਜੋਂ ਹੋਈ ਹੈ। ਸੁਖਬੀਰ ਸਿੰਘ ਦਾ ਪਰਿਵਾਰ ਖੇਤੀ ਕਰਦਾ ਹੈ। 12ਵੀਂ ਪਾਸ ਕਰਨ ਤੋਂ ਬਾਅਦ ਉਹ ਪਰਿਵਾਰ ਨਾਲ ਖੇਤਾਂ ਵਿੱਚ ਕੰਮ ਕਰਦਾ ਸੀ। ਪ੍ਰਾਪਤ ਜਾਣਕਾਰੀ....
ਡੀਸੀ ਨੇ ਮਿਲਰਗੰਜ ਸਕੂਲ ਆਫ ਐਮੀਨੈਂਸ ਦਾ ਲਿਆ ਜਾਇਜ਼ਾ 
ਸਰਕਾਰ SOE ਵਿੱਚ ਅਤਿ-ਆਧੁਨਿਕ ਬੁਨਿਆਦੀ ਢਾਂਚੇ, ਲੈਬਾਂ ਅਤੇ ਇਨਡੋਰ ਖੇਡਾਂ ਦੇ ਨਾਲ ਮਿਆਰੀ ਸਿੱਖਿਆ ਪ੍ਰਦਾਨ ਕਰਨ ਲਈ ਵਚਨਬੱਧ ਹੈ- ਜਤਿੰਦਰ ਜੋਰਵਾਲ ਡੀਸੀ ਨੇ ਅਧਿਕਾਰੀਆਂ ਨੂੰ ਬਕਾਇਆ ਪਏ ਕੰਮਾਂ ਨੂੰ ਜਲਦੀ ਪੂਰਾ ਕਰਨ ਦੇ ਦਿੱਤੇ ਨਿਰਦੇਸ਼ ਲੁਧਿਆਣਾ, 28 ਨਵੰਬਰ 2024 : ਡਿਪਟੀ ਕਮਿਸ਼ਨਰ ਜਤਿੰਦਰ ਜੋਰਵਾਲ ਨੇ ਵੀਰਵਾਰ ਨੂੰ ਮਿਲਰਗੰਜ ਵਿੱਚ ਸਕੂਲ ਆਫ ਐਮੀਨੈਂਸ (SOE) ਦੀ ਪ੍ਰਗਤੀ ਦਾ ਨਿਰੀਖਣ ਕੀਤਾ। ਵੱਖ-ਵੱਖ ਵਿਭਾਗਾਂ ਦੇ ਸੀਨੀਅਰ ਅਧਿਕਾਰੀਆਂ ਦੇ ਨਾਲ, ਡੀਸੀ ਨੇ ਦੱਸਿਆ ਕਿ ਐਸ.ਓ.ਈ. ਵਿੱਚ....
ਡਿਪਟੀ ਕਮਿਸ਼ਨਰ ਨੇ ਹਲਵਾਰਾ ਅੰਤਰਰਾਸ਼ਟਰੀ ਹਵਾਈ ਅੱਡੇ 'ਤੇ ਚੱਲ ਰਹੇ ਕੰਮਾਂ ਦੀ ਪ੍ਰਗਤੀ ਦਾ ਲਿਆ ਜਾਇਜ਼ਾ
PWD ਨੂੰ ਜਲਦੀ ਮੁਕੰਮਲ ਕਰਨ ਦੇ ਨਿਰਦੇਸ਼ ਲੁਧਿਆਣਾ, 28 ਨਵੰਬਰ 2024 : ਡਿਪਟੀ ਕਮਿਸ਼ਨਰ ਜਤਿੰਦਰ ਜੋਰਵਾਲ ਨੇ ਵੀਰਵਾਰ ਨੂੰ ਆਪਣੇ ਦਫ਼ਤਰ ਵਿਖੇ ਮੀਟਿੰਗ ਦੌਰਾਨ ਹਲਵਾਰਾ ਦੇ ਅੰਤਰਰਾਸ਼ਟਰੀ ਹਵਾਈ ਅੱਡੇ 'ਤੇ ਚੱਲ ਰਹੇ ਸਿਵਲ ਕੰਮਾਂ ਦਾ ਜਾਇਜ਼ਾ ਲਿਆ। ਜੋਰਵਾਲ ਦੇ ਨਾਲ ਐਸ.ਡੀ.ਐਮ ਰਾਏਕੋਟ ਸਿਮਰਦੀਪ ਸਿੰਘ, ਸਹਾਇਕ ਕਮਿਸ਼ਨਰ ਕ੍ਰਿਤਿਕਾ ਗੋਇਲ ਅਤੇ ਲੋਕ ਨਿਰਮਾਣ ਵਿਭਾਗ (ਪੀ.ਡਬਲਿਊ.ਡੀ.), ਪਬਲਿਕ ਹੈਲਥ, ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਟਿਡ (ਪੀ.ਐਸ.ਪੀ.ਸੀ.ਐਲ.) ਦੇ ਵੱਖ-ਵੱਖ ਅਧਿਕਾਰੀਆਂ ਸਮੇਤ....
ਗਲਾਡਾ ਨੇ 2 ਨਾਜਾਇਜ਼ ਕਾਲੋਨੀਆਂ ਖਿਲਾਫ ਕੀਤੀ ਕਾਰਵਾਈ
ਲੁਧਿਆਣਾ, 28 ਨਵੰਬਰ 2024 : ਗਲਾਡਾ ਦੇ ਮੁੱਖ ਪ੍ਰਸ਼ਾਸਕ ਸ੍ਰੀ ਹਰਪ੍ਰੀਤ ਸਿੰਘ, ਆਈ.ਏ.ਐਸ. ਨੇ ਗੈਰ-ਕਾਨੂੰਨੀ ਕਲੋਨੀਆਂ 'ਤੇ ਵਿਸ਼ੇਸ਼ ਧਿਆਨ ਦੇ ਕੇ ਅਣਅਧਿਕਾਰਤ ਅਤੇ ਗੈਰ-ਯੋਜਨਾਬੱਧ ਵਿਕਾਸ ਨੂੰ ਜ਼ੀਰੋ ਟਾਲਰੈਂਸ ਅਪਣਾਇਆ ਹੈ। ਉਨ੍ਹਾਂ ਕਿਹਾ ਕਿ ਇਨ੍ਹਾਂ ਅਣ-ਅਧਿਕਾਰਤ ਕਲੋਨੀਆਂ ਵਿੱਚ ਸਸਤੇ ਪਲਾਟ ਦੇਣ ਦੀ ਆੜ ਵਿੱਚ ਭੋਲੇ-ਭਾਲੇ ਵਸਨੀਕਾਂ ਨੂੰ ਧੱਕੇਸ਼ਾਹੀ ਕਰਨ ਵਾਲਿਆਂ ਖ਼ਿਲਾਫ਼ ਸਖ਼ਤ ਕਾਰਵਾਈ ਕਰਨ ਲਈ ਇੱਕ ਵਿਸ਼ੇਸ਼ ਮੁਹਿੰਮ ਵੀ ਚਲਾਈ ਗਈ ਹੈ, ਜਿਨ੍ਹਾਂ ਵਿੱਚ ਕਾਨੂੰਨੀ ਪ੍ਰਵਾਨਗੀ ਅਤੇ ਸਰਕਾਰੀ....
ਖੇਤੀਬਾੜੀ ਵਿਭਾਗ ਵੱਲੋਂ ਕਣਕ ਦੀ ਫਸਲ ਵਿੱਚ ਗੁਲਾਬੀ ਸੁੰਡੀ ਦੇ ਹਮਲੇ ਸਬੰਧੀ ਸਰਵੇਖਣ ਜਾਰੀ
ਮਾਲੇਰਕੋਟਲਾ 28 ਨਵੰਬਰ 2024 : ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਜ਼ਿਲ੍ਹਾ ਮਲੇਰਕੋਟਲਾ ਵੱਲੋਂ ਵੱਖ-ਵੱਖ ਪਿੰਡਾਂ ਵਿੱਚ ਕਣਕ ਦੀ ਫਸਲ ਉੱਪਰ ਗੁਲਾਬੀ ਸੁੰਡੀ ਦੇ ਸੰਭਾਵਿਤ ਹਮਲੇ ਦੇ ਮੱਦੇ ਨਜ਼ਰ ਲਗਾਤਾਰ ਨਿਰੀਖਣ ਕੀਤਾ ਜਾ ਰਿਹਾ ਹੈ। ਇਸ ਟੀਮ ਵਿੱਚ ਖੇਤੀਬਾੜੀ ਅਫਸਰ ਡਾਕਟਰ ਕੁਲਵੀਰ ਸਿੰਘ, ਡਾਕਟਰ ਕੁਲਦੀਪ ਕੌਰ ਏ.ਡੀ.ਓ, ਡਾਕਟਰ ਰਾਕੇਸ਼ ਕੁਮਾਰ ਏ.ਡੀ.ਓ, ਮਿਸ ਇੰਦਰਦੀਪ ਕੌਰ ਅਤੇ ਸ੍ਰੀ ਹਰਿਮਿੰਦਰ ਸਿੰਘ ਖੇਤੀ ਉਪ-ਨਿਰੀਖਿਕ ਸ਼ਾਮਿਲ ਹਨ । ਇਸ ਸਬੰਧੀ ਟੀਮ ਦੁਆਰਾ ਜਾਣਕਾਰੀ ਸਾਂਝੀ ਕੀਤੀ ਗਈ ਕਿ....
ਡਾ. ਬਲਦੇਵ ਸਿੰਘ ਨੇ ਸਿਵਲ ਸਰਜਨ ਵਜੋਂ ਅਹੁਦਾ ਸੰਭਾਲਿਆ
ਸਿਹਤ ਵਿਭਾਗ ਜ਼ਿਲ੍ਹਾ ਵਾਸੀਆਂ ਨੂੰ ਮਿਆਰੀ ਸਿਹਤ ਸਹੂਲਤਾਂ ਦੇਣ ਲਈ ਵਚਨਬੱਧ : ਡਾ. ਬਲਦੇਵ ਸਿੰਘ ਬਰਨਾਲਾ, 28 ਨਵੰਬਰ 2024 : ਸਿਹਤ ਵਿਭਾਗ ਬਰਨਾਲਾ ਜ਼ਿਲ੍ਹਾ ਵਾਸੀਆਂ ਨੂੰ ਮਿਆਰੀ ਸਿਹਤ ਸੇਵਾਵਾਂ ਦੇਣ ਲਈ ਵਚਨਬੱਧ ਹੈ। ਇਹ ਪ੍ਰਗਟਾਵਾ ਡਾ. ਬਲਦੇਵ ਸਿੰਘ ਨੇ ਇੱਥੇ ਸਿਵਲ ਹਸਪਤਾਲ ਵਿਖੇ ਸਿਵਲ ਸਰਜਨ ਬਰਨਾਲਾ ਵਜੋਂ ਅਹੁਦਾ ਸੰਭਾਲਣ ਮੌਕੇ ਕੀਤਾ। ਇਸ ਤੋਂ ਪਹਿਲਾਂ ਡਾ. ਬਲਦੇਵ ਸਿੰਘ ਬਤੌਰ ਡਿਪਟੀ ਮੈਡੀਕਲ ਕਮਿਸ਼ਨਰ ਰੋਪੜ ਵਜੋਂ ਸੇਵਾਵਾਂ ਨਿਭਾ ਚੁੱਕੇ ਹਨ। ਡਾ. ਬਲਦੇਵ ਸਿੰਘ ਨੇ ਜ਼ਿਲ੍ਹੇ ਦੇ ਸਾਰੇ....
ਬਰਨਾਲਾ ਸਬ ਡਿਵੀਜ਼ਨ ਦੇ 303 ਉਸਾਰੀ ਕਿਰਤੀਆਂ ਲਈ 60.87 ਲੱਖ ਦੇ ਲਾਭ ਦੀਆਂ ਅਰਜ਼ੀਆਂ ਨੂੰ ਪ੍ਰਵਾਨਗੀ
ਭਲਾਈ ਸਕੀਮਾਂ ਦਾ ਲਾਭ ਦੇਣ ਲਈ ਕਿਰਤੀਆਂ ਲਈ ਲਾਏ ਜਾਣ ਵੱਧ ਤੋਂ ਵੱਧ ਕੈਂਪ: ਉੱਪ ਮੰਡਲ ਮੈਜਿਸਟ੍ਰੇਟ ਬਰਨਾਲਾ ਉਸਾਰੀ ਕਿਰਤੀ ਭਲਾਈ ਬੋਰਡ ਦੀ ਹੋਈ ਮੀਟਿੰਗ ਬਰਨਾਲਾ, 28 ਨਵੰਬਰ 2024 : ਡਿਪਟੀ ਕਮਿਸ਼ਨਰ ਬਰਨਾਲਾ ਸ਼੍ਰੀਮਤੀ ਪੂਨਮਦੀਪ ਕੌਰ ਦੀ ਅਗਵਾਈ ਹੇਠ ਬਰਨਾਲਾ ਸਬ ਡਿਵੀਜ਼ਨ ਦੇ 303 ਉਸਾਰੀ ਕਿਰਤੀਆਂ ਲਈ 60,87,658 ਰੁਪਏ ਦੇ ਲਾਭ ਨੂੰ ਅੱਜ ਤਹਿਸੀਲ ਪੱਧਰੀ ਉਸਾਰੀ ਕਿਰਤੀ ਵੈਲਫੇਅਰ ਬੋਰਡ ਦੀ ਬੈਠਕ ਦੌਰਾਨ ਪ੍ਰਵਾਨਗੀ ਦਿੱਤੀ ਗਈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਉੱਪ ਮੰਡਲ ਮੈਜਿਸਟ੍ਰੇਟ ਸ. ਗੁਰਬੀਰ....
ਵਿਸ਼ੇਸ ਟੀਕਾਕਰਣ ਮੁਹਿੰਮ ਤਹਿਤ ਭੱਠੇ 'ਤੇ ਲਗਾਇਆ ਕੈਂਪ
ਬਰਨਾਲਾ, 28 ਨਵੰਬਰ 2024 : ਸਿਹਤ ਵਿਭਾਗ ਪੰਜਾਬ ਦੇ ਨਿਰਦੇਸ਼ਾ ਅਨੁਸਾਰ ਸਿਵਲ ਸਰਜਨ ਬਰਨਾਲਾ ਡਾ.ਬਲਦੇਵ ਸਿੰਘ ਅਤੇ ਸੀਐਚਸੀ ਮਹਿਲ ਕਲਾਂ ਦੇ ਸੀਨੀਅਰ ਮੈਡੀਕਲ ਅਫਸਰ ਡਾ. ਗੁਰਤੇਜਿੰਦਰ ਕੌਰ ਦੀ ਅਗਵਾਈ ਹੇਠ ਮਹਿਲ ਕਲਾਂ ਬਲਾਕ ਵਿਖੇ ਮਿਤੀ 25 ਨਵੰਬਰ ਤੋਂ 30 ਨਵੰਬਰ ਤੱਕ ਵਿਸ਼ੇਸ ਟੀਕਾਕਰਣ ਮੁਹਿੰਮ ਚਲਾਈ ਜਾ ਰਹੀ ਹੈ। ਇਸ ਸੰਬੰਧ ਵਿੱਚ ਜਾਣਕਾਰੀ ਦਿੰਦਿਆਂ ਸਿਹਤ ਸੁਪਰਵਾਇਜ਼ਰ ਫੀਮੇਲ ਬਲਵਿੰਦਰ ਕੌਰ ਨੇ ਦੱਸਿਆ ਕਿ ਇਸ ਵਿਸ਼ੇਸ਼ ਮੁਹਿੰਮ ਦਾ ਮਕਸਦ ਟੀਕਾਕਰਣ ਤੋਂ ਵਾਂਝੇ ਜਾਂ ਅਧੂਰਾ ਟੀਕਾਕਰਣ ਹੋਏ ਬੱਚਿਆਂ....
ਖੇਡਾਂ ਵਤਨ ਪੰਜਾਬ ਦੀਆਂ: ਬੈਡਮਿੰਟਨ 31-40 ਵਿੱਚ ਪਟਿਆਲਾ, ਜਲੰਧਰ, ਸੰਗਰੂਰ ਤੇ ਰੂਪਨਗਰ ਦੀ ਝੰਡੀ
ਬਰਨਾਲਾ, 28 ਨਵੰਬਰ 2024 : ਖੇਡਾਂ ਵਤਨ ਪੰਜਾਬ ਦੀਆਂ ਸੀਜ਼ਨ-3 ਦੇ ਰਾਜ ਪੱਧਰੀ ਮੁਕਾਬਲੇ ਜਾਰੀ ਹਨ। ਜ਼ਿਲ੍ਹਾ ਖੇਡ ਅਫ਼ਸਰ ਮੈਡਮ ਉਮੇਸ਼ਵਰੀ ਸ਼ਰਮਾ ਨੇ ਦੱਸਿਆ ਕਿ ਬੈਡਮਿੰਟਨ ਦੇ ਫਾਈਨਲ ਮੁਕਾਬਲੇ ਐਲ.ਬੀ.ਐਸ ਕਾਲਜ ਵਿੱਚ ਕਰਾਏ ਗਏ। ਉਨ੍ਹਾਂ ਦੱਸਿਆ ਕਿ ਪੁਰਸ਼ਾਂ ਦੇ ਫਾਈਨਲ ਵਿੱਚ ਉਮਰ ਵਰਗ 31-40 ਵਿੱਚ ਪਟਿਆਲਾ ਦੀ ਝੋਲੀ ਸੋਨ ਤਗਮਾ, ਜਲੰਧਰ ਦੀ ਝੋਲੀ ਚਾਂਦੀ ਦਾ ਤਗਮਾ ਅਤੇ ਸੰਗਰੂਰ ਅਤੇ ਰੂਪਨਗਰ ਦੀ ਝੋਲੀ ਕਾਂਸੀ ਦਾ ਤਗਮਾ ਪਿਆ। ਇਸ ਤਰ੍ਹਾਂ ਉਮਰ ਵਰਗ 41-50 ਪੁਰਸ਼ਾਂ ਵਿੱਚ ਪਟਿਆਲਾ ਨੇ ਪਹਿਲਾ....
ਅਲਬੈਂਡਾਜੋਲ ਦੀ ਗੋਲੀ ਦਾ ਬੱਚਿਆਂ ਦੇ ਵਿਕਾਸ ਵਿੱਚ ਅਹਿਮ ਯੋਗਦਾਨ: ਸਿਵਲ ਸਰਜਨ
ਸਿਹਤ ਵਿਭਾਗ ਵੱਲੋਂ ਮਨਾਇਆ ਗਿਆ ਡੀ-ਵਰਮਿੰਗ ਡੇਅ ਬਰਨਾਲਾ, 28 ਨਵੰਬਰ 2024 : ਸਿਹਤ ਵਿਭਾਗ ਬਰਨਾਲਾ ਵੱਲੋਂ ਸਿੱਖਿਆ ਵਿਭਾਗ, ਇਸਤਰੀ ਤੇ ਬਾਲ ਵਿਕਾਸ ਵਿਭਾਗ ਦੇ ਸਹਿਯੋਗ ਨਾਲ ਜ਼ਿਲ੍ਹੇ ਦੇ ਸਾਰੇ ਸਰਕਾਰੀ ਸਕੂਲਾਂ, ਪ੍ਰਾਈਵੇਟ ਸਕੂਲ ਅਤੇ ਆਂਗਨਵਾੜੀ ਸੈਂਟਰਾਂ ਵਿੱਚ ਪੇਟ ਦੇ ਕੀੜਿਆਂ ਤੋਂ ਰਾਸ਼ਟਰੀ ਮੁਕਤੀ ਦਿਵਸ ਮਨਾਇਆ ਗਿਆ। ਇਸ ਸਬੰਧੀ ਵਧੇਰੇ ਜਾਣਕਾਰੀ ਦਿੰਦਿਆ ਡਾ. ਬਲਦੇਵ ਸਿੰਘ ਸਿਵਲ ਸਰਜਨ ਬਰਨਾਲਾ ਨੇ ਦੱਸਿਆ ਕਿ “ਪੇਟ ਦੇ ਕੀੜਿਆਂ ਤੋਂ ਮੁਕਤੀ ਸਬੰਧੀ ਕੌਮੀ ਦਿਵਸ” ਮੌਕੇ 1 ਤੋਂ 19 ਸਾਲ ਦੀ....
ਖੇਡਾਂ ਵਤਨ ਪੰਜਾਬ ਦੀਆਂ: ਨੈੱਟਬਾਲ ਲੜਕਿਆਂ ਦੇ ਮੁਕਾਬਲਿਆਂ ਦਾ ਵਧੀਕ ਡਿਪਟੀ ਕਮਿਸ਼ਨਰ ਵਲੋਂ ਆਗਾਜ਼
ਬਰਨਾਲਾ, 28 ਨਵੰਬਰ 2024 : ਖੇਡਾਂ ਵਤਨ ਪੰਜਾਬ ਦੀਆਂ ਤਹਿਤ ਨੈੱਟਬਾਲ ਟੂਰਨਾਮੈਂਟ ਵਿੱਚ ਅੱਜ ਲੜਕਿਆਂ ਦੇ ਮੁਕਾਬਲੇ ਸ਼ੁਰੂ ਹੋਏ ਜਿਸ ਦੇ ਉਦਘਾਟਨੀ ਸਮਾਰੋਹ 'ਤੇ ਮੁੱਖ ਮਹਿਮਾਨ ਵਜੋਂ ਏਡੀਸੀ (ਜਨਰਲ) ਬਰਨਾਲਾ ਸ੍ਰੀ ਲਤੀਫ ਅਹਿਮਦ ਨੇ ਸ਼ਿਰਕਤ ਕੀਤੀ। ਉਨ੍ਹਾਂ ਖਿਡਾਰੀਆਂ ਨੂੰ ਸੰਬੋਧਨ ਕਰਦੇ ਹੋਏ ਖਿਡਾਰੀਆਂ ਨੂੰ ਨਸ਼ਿਆਂ ਤੋਂ ਦੂਰ ਰਹਿਣ ਅਤੇ ਖੇਡਾਂ ਵਿਚ ਮੱਲਾਂ ਮਾਰਨ ਦੀ ਸਿੱਖਿਆ ਦਿੱਤੀ। ਇਸ ਮੌਕੇ ਉਹਨਾਂ ਦੇ ਨਾਲ ਡੀ.ਐਸ.ੳ. ਮਿਸ ਉਮੇਸ਼ਵਰੀ ਸ਼ਰਮਾ, ਡੀ.ਅਮ. ਸਪੋਰਟਸ ਸ੍ਰੀ ਸਿਮਰਜੀਤ ਸਿੰਘ, ਨੈੱਟਬਾਲ....
ਜਿਲ੍ਹੇ ਦੇ ਸਰਕਾਰੀ ਸਕੂਲਾਂ ਦੇ ਬੁਨਿਆਦੀ ਵਿਕਾਸ ਲਈ 1 ਕਰੋੜ 31 ਲੱਖ ਰੁਪਏ ਦੀ ਰਾਸ਼ੀ ਮਨਜੂਰ : ਸੇਖੋਂ
ਅਡੀਸ਼ਨਲ ਕਲਾਸਰੂਮਾਂ, ਲਾਇਬ੍ਰੇਰੀ ਅਤੇ ਹੋਰ ਮੇਜਰ ਮੁਰੰਮਤ ਦੇ ਕੰਮਾਂ ਦੀ ਖਰਚੀ ਜਾਵੇਗੀ ਰਾਸ਼ੀ ਫਰੀਦਕੋਟ 28 ਨਵੰਬਰ 2024 : ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵੱਲੋਂ ਸੂਬੇ ਦੇ ਸਰਕਾਰੀ ਸਕੂਲਾਂ ਵਿਚ ਜਿੱਥੇ ਮਿਆਰੀ ਤੇ ਉੱਚ ਦਰਜੇ ਦੀ ਸਿੱਖਿਆ ਵਿੱਚ ਹੋਰ ਸੁਧਾਰ ਕਰਨ ਲਈ ਹਰ ਸੰਭਵ ਉਪਰਾਲਾ ਕੀਤਾ ਜਾ ਰਿਹਾ ਹੈ, ਉੱਥੇ ਹੀ ਸਕੂਲਾਂ ਦੇ ਬੁਨਿਆਦੀ ਢਾਂਚੇ ਦੇ ਵਿਕਾਸ ਲਈ ਵੀ ਫੰਡਾਂ ਦੀ ਕੋਈ ਕਮੀ ਨਹੀਂ ਰਹਿਣ ਦਿੱਤੀ ਜਾ ਰਹੀ। ਇਸ ਦਾ ਅੰਦਾਜਾ ਪੰਜਾਬ ਸਰਕਾਰ ਵੱਲੋਂ ਸੂਬੇ....
ਕੋਟਕਪੂਰਾ ਵਿਖੇ ਸਫਲਤਾ ਨਾਲ ਚੱਲ ਰਹੀਆਂ ਹਨ ਯੋਗਾ ਕਲਾਸਾਂ-ਡਿਪਟੀ ਕਮਿਸ਼ਨਰ
ਯੋਗਸ਼ਾਲਾ ਦਾ ਲਾਹਾ ਲੈਣ ਲਈ ਟੋਲ ਫਰੀ ਨੰਬਰ 76694-00500 'ਤੇ ਕੀਤੀ ਜਾ ਸਕਦੀ ਹੈ ਕਾਲ ਕੋਟਕਪੂਰਾ 28 ਨਵੰਬਰ 2024 : ਮੁੱਖ ਮੰਤਰੀ ਯੋਗਸ਼ਾਲਾ ਪ੍ਰੋਜੈਕਟ ਪੰਜਾਬ ਸਰਕਾਰ ਦਾ ਸ਼ਲਾਘਾਯੋਗ ਉਪਰਾਲਾ ਹੈ, ਜਿਸ ਰਾਹੀਂ ਲੋਕਾਂ ਨੂੰ ਸਿਹਤਮੰਦ ਰਹਿਣ ਲਈ ਜਾਗਰੂਕ ਕੀਤਾ ਜਾ ਰਿਹਾ ਹੈ। ਇਸੇ ਤਹਿਤ ਬਲਾਕ ਕੋਟਕਪੂਰਾ ਵਿਖੇ ਵੱਖ ਵੱਖ ਥਾਵਾਂ ਤੇ ਯੋਗ ਕਲਾਸਾਂ ਸਫਲਤਾਪੂਰਵਕ ਚੱਲ ਰਹੀਆਂ ਹਨ, ਜਿੰਨਾ ਦਾ ਸ਼ਹਿਰ ਵਾਸੀ ਭਰਪੂਰ ਲਾਹਾ ਲੈ ਰਹੇ ਹਨ। ਇਹ ਜਾਣਕਾਰੀ ਡਿਪਟੀ ਕਮਿਸ਼ਨਰ ਫਰੀਦਕੋਟ ਸ੍ਰੀ ਵਿਨੀਤ ਕੁਮਾਰ ਨੇ....
ਆਪ ਦੀ ਸਰਕਾਰ ਆਪ ਦੇ ਦੁਆਰ ‘ ਪ੍ਰੋਗਰਾਮ ਤਹਿਤ ਲਗਾਤਾਰ ਵੱਖ-ਵੱਖ ਵਾਰਡਾਂ ਵਿੱਚ ਜਾ ਕੇ ਲੋਕਾਂ ਦੀਆਂ ਸਮੱਸਿਆਵਾਂ ਦਾ ਕੀਤਾ ਮੌਕੇ ‘ਤੇ ਹੱਲ : ਡਾ ਬਲਬੀਰ ਸਿੰਘ
ਪਟਿਆਲਾ, 27 ਨਵੰਬਰ 2024 : ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵੱਲੋਂ ਸ਼ੁਰੂ ਕੀਤੇ ‘ਆਪ ਦੀ ਸਰਕਾਰ ਆਪ ਦੇ ਦੁਆਰ ‘ ਪ੍ਰੋਗਰਾਮ ਤਹਿਤ ਪੰਜਾਬ ਦੇ ਸਿਹਤ ਅਤੇ ਪਰਿਵਾਰ ਭਲਾਈ ਤੇ ਮੈਡੀਕਲ ਸਿੱਖਿਆ ਤੇ ਖੋਜ ਮੰਤਰੀ ਡਾ: ਬਲਬੀਰ ਸਿੰਘ ਵੱਲੋਂ ਲਗਾਤਾਰ ਵੱਖ-ਵੱਖ ਵਾਰਡਾਂ ਵਿੱਚ ਜਾ ਕੇ ਲੋਕਾਂ ਦੀਆਂ ਸਮੱਸਿਆਵਾਂ ਦਾ ਮੌਕੇ ‘ਤੇ ਹੱਲ ਕੀਤਾ ਜਾ ਰਿਹਾ ਹੈ । ਅੱਜ ਉਹਨਾਂ ਵੱਲੋਂ ਵਾਰਡ ਨੰ: 2,5,6 ਅਤੇ 12 ਦਾ ਦੌਰਾ ਕੀਤਾ ਗਿਆ । ਇਹਨਾਂ ਵਾਰਡਾਂ ਵਿੱਚ ਡਾ: ਬਲਬੀਰ ਸਿੰਘ ਵੱਲੋਂ....
ਡੀਏਪੀ ਦੀ ਥਾਂ ਸਿੰਗਲ ਸੁਪਰ ਫਾਸਫੇਟ ਦੀ ਵਰਤੋਂ ਕਾਫੀ ਲਾਹੇਵੰਦ: ਅਗਾਂਹਵਧੂ ਕਿਸਾਨ ਜਸਵਿੰਦਰ ਸਿੰਘ
ਜ਼ਿਲ੍ਹੇ ਦਾ ਸਫਲ ਕਿਸਾਨ ਜਸਵਿੰਦਰ ਸਿੰਘ ਕੰਬੋਜ ਪਿਛਲੇ 04 ਸਾਲਾਂ ਤੋਂ ਸਿੰਗਲ ਸੁਪਰ ਫਾਸਫੇਟ ਨਾਲ ਕਰ ਰਿਹੈ ਕਣਕ ਦੀ ਬਿਜਾਈ ਅਗਾਂਹਵਧੂ ਕਿਸਾਨ ਨੇ ਪਿਛਲੇ 10 ਸਾਲਾਂ ਤੋਂ ਨਹੀਂ ਲਗਾਈ ਪਰਾਲੀ ਨੂੰ ਅੱਗ ਫ਼ਤਹਿਗੜ੍ਹ ਸਾਹਿਬ, 27 ਨਵੰਬਰ 2024 : ਜ਼ਿਲ੍ਹੇ ਦੇ ਪਿੰਡ ਮਹਿਤਾਬਗੜ੍ਹ ਦਾ ਅਗਾਂਹਵਧੂ ਕਿਸਾਨ ਜਸਵਿੰਦਰ ਸਿੰਘ ਕੰਬੋਜ ਪੁੱਤਰ ਅਜਮੇਰ ਸਿੰਘ ਕੰਬੋਜ ਪਿਛਲੇ 25-30 ਸਾਲਾਂ ਤੋਂ ਸਫਲਤਾ ਪੂਰਬਕ ਖੇਤੀ ਕਰ ਰਿਹਾ ਹੈ ਅਤੇ ਇਸ ਕਿਸਾਨ ਨੇ ਪਿਛਲੇ 10 ਸਾਲਾਂ ਤੋਂ ਆਪਣੀ 20 ਕਿਲੇ ਜਮੀਨ ਵਿੱਚ ਪਰਾਲੀ ਨੂੰ....