- ਵਿਕਾਸ ਕਾਰਜਾਂ ਵਾਸਤੇ ਮਤੇ ਪਾਸ ਕੀਤੇ : ਸਰਪੰਚ ਬਲਵਿੰਦਰ ਕੌਰ
ਮੁੱਲਾਂਪੁਰ ਦਾਖਾ,23 ਜੂਨ (ਸਤਵਿੰਦਰ ਸਿੰਘ ਗਿੱਲ) : ਹਲਕੇ ਦਾਖੇ ਦੇ ਪਿੰਡ ਗੁੜੇ ਦੀ ਮਹਿਲਾ ਸਰਪੰਚ ਸ੍ਰੀਮਤੀ ਬਲਵਿੰਦਰ ਕੌਰ ਨੇ ਅੱਜ ਪਿੰਡ ਵਾਸੀਆਂ ਦਾ ਆਮ ਇਜਲਾਸ ਕਰਵਾਇਆ ਗਿਆ ਜਿਸ ਵਿੱਚ ਵਿਕਾਸ ਕਾਰਜਾਂ ਕਰਕੇ ਕਈ ਮਤੇ ਪਾਸ ਕੀਤੇ ਗਏ। ਸੈਕਟਰੀ ਪਰਮਜੀਤ ਸਿੰਘ ਮੋਹੀ ਤੇ ਮਨਰੇਗਾ ਦੇ ਸੈਕਟਰੀ ਜਸਵੀਰ ਸਿੰਘ ਨੇ ਪਿੰਡ ਵਾਸੀਆਂ ਤੇ ਮੌਕੇ ਤੇ ਮੌਜੂਦ ਪੰਚਾਂ ਨਾਲ ਰਾਇ ਮਸ਼ਵਰਾ ਕਰਦਿਆਂ ਇਹ ਮਤਾ ਪਾਸ ਕੀਤਾ ਕਿ ਪਿੰਡ ਵਿੱਚ ਪਈਪਾਂ ਰਾਹੀਂ ਪਾਣੀ ਦਾ ਹੱਲ ਕੀਤਾ ਜਾਵੇਗਾ। ਉਪਰੰਤ ਧਰਮਸ਼ਾਲਾ ਦਾ ਨਵੀਨੀਕਰਨ ਕੀਤਾ ਜਾਵੇਗਾ। ਪਿੰਡ ਵਾਸੀਆਂ ਦੀ ਹਾਜਰੀ ਵਿੱਚ ਇਹ ਮਤਾ ਵੀ ਪਾਸ ਕੀਤਾ ਗਿਆ ਕਿ ਨਰੇਗਾ ਸਕੀਮ ਰਾਹੀਂ ਇਕ ਵਿਸ਼ਾਲ ਪਾਰਕ ਵੀ ਬਣਾਈ ਜਾਵੇਗੀ। ਇਸ ਮੌਕੇ ਨੌਜਵਾਨ ਆਗੂ ਹਰਨੇਕ ਸਿੰਘ ਗੁੜੇ,ਪੰਚ ਸੁਖਦੇਵ ਸਿੰਘ ਮੱਲੀ,ਪੰਚ ਰੁਪਿੰਦਰ ਕੌਰ, ਹਰਨੇਕ ਸਿੰਘ ਗੁੜੇ,ਪੰਚ ਸੁਖਦੇਵ ਸਿੰਘ ਮੱਲੀ ਤੇ ਪੰਚ ਰੁਪਿੰਦਰ ਕੌਰ ਆਦਿ ਹਾਜਰ ਸਨ। ਯਾਦ ਰਹੇ ਕਿ ਮਹਿਲਾ ਸਰਪੰਚ ਸ੍ਰੀਮਤੀ ਬਲਵਿੰਦਰ ਕੌਰ ਨੇ ਆਪਣੇ 4 ਸਾਲ ਦੇ ਕਾਰਜਕਾਲ ਦੌਰਾਨ ਆਪਣੇ ਪਿੰਡ ਗੁੜੇ ਦੇ ਅਥਾਹ ਵਿਕਾਸ ਕਰਵਾਏ ਜਿਸ ਕਰਕੇ ਪਿੰਡ ਵਾਸੀ ਉਹਨਾਂ ਦਾ ਧੰਨਵਾਦ ਕਰਦੇ ਵੀ ਨਜਰ ਆਏ ਕਿਉਕਿ ਪਿਛਲੇ ਦੋ ਸਾਲਾਂ ਦੌਰਾਨ ਪਿੰਡ ਗੁੜੇ ਦੀਆਂ ਗਲੀਆਂ ਚ ਲੱਗੀਆਂ ਇੰਟਰਲਾਕ ਟਾਇਲਾਂ ਇਸ ਗੱਲ ਦੀ ਗਵਾਹੀ ਭਰਦੀਆਂ ਹਨ ਕਿ ਇਸ ਪਿੰਡ ਦੇ ਕਾਫੀ ਵਿਕਾਸ ਕਾਰਜਾਂ ਦੇ ਕੰਮ ਇਸ ਪੰਚਾਇਤ ਵਲੋ ਕਰਵਾਏ ਗਏ ਹਨ।