- ਸੂਬਾ ਪ੍ਰਧਾਨ ਮਨਜੀਤ ਸਿੰਘ ਧਨੇਰ ਨੇ ਕੀਤਾ ਸਵਾਗਤ, ਗੋਗੀ ਭੁੱਲਰ ਨੂੰ ਜਿਲ੍ਹਾ ਮੀਤ ਪ੍ਰਧਾਨ ਕੀਤਾ ਨਿਯੁਕਤ
ਰਾਏਕੋਟ, 13 ਅਗਸਤ (ਰਘਵੀਰ ਸਿੰਘ ਜੱਗਾ) : ਅੱਜ ਭਾਰਤੀ ਕਿਸਾਨ ਯੂਨੀਆ ਏਕਤਾ (ਡਕੌਂਦਾ) ਦੀ ਮੀਟਿੰਗ ਜਿਲ੍ਹਾ ਪ੍ਰਧਾਨ ਜਗਤਾਰ ਸਿੰਘ ਦੇਹੜਕਾ ਦੀ ਅਗਵਾਈ ਹੇਠ ਗੁਰਦੁਆਰਾ ਸਾਹਿਬ ਵਿਖੇ ਹੋਈ। ਮੀਟਿੰਗ ਵਿੱਚ ਸੂਬਾ ਪ੍ਰਧਾਨ ਮਨਜੀਤ ਸਿੰਘ ਵਿਸ਼ੇਸ਼ ਤੌਰ ਤੇ ਹਾਜ਼ਰ ਹੋਏ। ਮੀਟਿੰਗ ਵਿੱਚ ਕਿਸਾਨੀ ਮੰਗਾਂ ਅਤੇ ਸਮੱਸਿਆਵਾਂ ਨੂੰ ਲੈ ਕੇ ਵਿਚਾਰ ਚਰਚਾ ਕੀਤੀ ਗਈ। ਇਸ ਮੌਕੇ ਭਾਰਤੀ ਕਿਸਾਨ ਯੂਨੀਅਨ (ਦੋਆਬਾ) ਬਲਾਕ ਰਾਏਕੋਟ ਦੇ ਪ੍ਰਧਾਨ ਗੁਰਮਿੰਦਰ ਸਿੰਘ ਗੋਗੀ ਭੁੱਲਰ ਅਤੇ ਅਮਨਦੀਪ ਸ਼ਰਮਾਂ ਦੀ ਅਗਵਾਈ ਹੇਠ ਅੱਠ ਦੇ ਕਰੀਬ ਪਿੰਡਾਂ ਦੀਆਂ ਇਕਾਈਆਂ ਅਤੇ ਵੱਡੀ ਗਿਣਤੀ ‘ਚ ਵਰਕਰ ਬੀਕੇਯੂ ਦੋਆਬਾ ਨੂੰ ਛੱਡ ਕੇ ਭਾਰਤੀ ਕਿਸਾਨ ਯੂਨੀਅਨ ਏਕਤਾ (ਡਕੌਂਦਾ) ਵਿੱਚ ਸ਼ਾਮਲ ਹੋਏ। ਜਿੰਨ੍ਹਾਂ ਦਾ ਸੂਬਾ ਪ੍ਰਧਾਨ ਮਨਜੀਤ ਸਿੰਘ ਧਨੇਰ ਅਤੇ ਜਿਲ੍ਹਾ ਪ੍ਰਧਾਨ ਜਗਤਾਰ ਸਿੰਘ ਦੇਹੜਕਾ ਵੱਲੋਂ ਸਵਾਗਤ ਕੀਤਾ ਗਿਆ। ਇਸ ਮੌਕੇ ਪ੍ਰਧਾਨ ਮਨਜੀਤ ਸਿੰਘ ਧਨੇਰ ਨੇ ਕਿਹਾ ਕਿ ਐਮਐਸਪੀ, ਫਸਲਾਂ-ਨਸ਼ਲਾਂ ਨੂੰ ਬਚਾਉਣ ਦੀ ਲੜ੍ਹਾਈ, ਪੰਜਾਬ ਦੇ ਪਾਣੀ- ਧਰਤੀ ਅਤੇ ਨੌਜਵਾਨਾਂ ਨੂੰ ਨਸ਼ਿਆਂ ਤੋਂ ਬਣਾਉਣ ਲਈ ਮਜ਼ਬੂਤ ਏਕੇ ਦੀ ਜਰੂਰਤ ਹੈ। ਉਨ੍ਹਾਂ ਕਿਹਾ ਕਿ ਜੱਥੇਬੰਦੀ ਦੇ ਵਧਣ ਨਾਲ ਖਾਸ ਕਰਕ ਨੌਜਵਾਨਾਂ ਦੇ ਸ਼ਾਮਲ ਹੋਣ ਨਾਲ ਜੱਥੇਬੰਦੀ ਦਾ ਘੇਰਾ ਵੱਡਾ ਹੋਇਆ ਹੈ। ਪ੍ਰਧਾਨ ਧਨੇਰ ਨੇ ਕਿਹਾ ਕਿ ਸਮੇਂ ਦੀਆਂ ਸਰਕਾਰਾਂ ਲੋਕਪੱਖੀ ਹੋਣ ਦੀ ਬਜਾਏ ਕਾਰਪੋਰੇਟ ਪੱਖੀ ਹਨ, ਕਿਰਤ ਦੀ ਲੁੱਟ ਵਿੱਚ ਕਾਰਪੋਰੇਟਾਂ ਦੀ ਮੱਦਦ ਕਰ ਰਹੀਆਂ ਹਨ। ਉਨ੍ਹਾਂ ਕਿਹਾ ਕਿ ਸਾਡੀਆਂ ਸਾਰੀਆਂ ਸਮੱਸਿਆਵਾਂ ਦਾ ਹੱਲ ਗੁਰੂਆਂ ਦੀ ਸੋਚ, ਗਦਰੀ ਬਾਬਿਆਂ ਦਾ ਸੰਘਰਸ਼ ਹੈ। ਇਸ ਮੌਕੇ ਪ੍ਰਧਾਨ ਮਨਜੀਤ ਸਿੰਘ ਧਨੇਰ ਅਤੇ ਜਿਲ੍ਹਾ ਪ੍ਰਧਾਨ ਜਗਤਾਰ ਸਿੰਘ ਦੇਹੜਕਾ ਵੱਲੋਂ ਗੁਰਮਿੰਦਰ ਸਿੰਘ ਗੋਗੀ ਭੁੱਲਰ ਅਤੇ ਅਮਨਦੀਪ ਸ਼ਰਮਾਂ ਨੂੰ ਜਿਲ੍ਹਾ ਮੀਤ ਪ੍ਰਧਾਨ ਨਿਯੁਕਤ ਕੀਤਾ ਗਿਆ। ਇਸ ਮੌਕੇ ਭਾਰਤੀ ਕਿਸਾਨ ਯੂਨੀਅਨ ਏਕਤਾ (ਡਕੌਂਦਾ) ‘ਚ ਸ਼ਾਮਲ ਹੋਣ ਵਾਲਿਆਂ ‘ਚ ਗੁਰਪ੍ਰੀਤ ਸਿੰਘ ਸਿੱਧੂ ਪਿੰਡ ਸ਼ੀਲੋਆਣੀ ਇਕਾਈ ਪ੍ਰਧਾਨ, ਦਵਿੰਦਰ ਸਿੰਘ ਇਕਾਈ ਪ੍ਰਧਾਨ ਜੱਟਪੁਰਾ, ਅੰਮ੍ਰਿਤਪਾਲ ਸਿੰਘ ਇਕਾਈ ਪ੍ਰਧਾਨ ਤਾਜਪੁਰ, ਅਨਿਲ ਕੁਮਾਰ ਇਕਾਈ ਪ੍ਰਧਾਨ ਸਾਹਜਹਾਨਪੁਰ, ਗੁਰਲਾਲ ਸਿੰਘ ਇਕਾਈ ਪ੍ਰਧਾਨ ਸੁਲਤਾਨ ਖਾ, ਮਨਪ੍ਰੀਤ ਸਿੰਘ ਇਕਾਈ ਪ੍ਰਧਾਨ ਕਲਸੀਆਂ, ਗੁਰਜੀਤ ਸਿੰਘ ਇਕਾਈ ਪ੍ਰਧਾਨ ਭੈਣੀ ਦਰੇੜਾ, ਬਿੱਲਾ ਬੱਸੀਆਂ ਇਕਾਈ ਮੀਤ ਪ੍ਰਧਾਨ ਬੱਸੀਆਂ, ਦਰਸ਼ੀ ਚੀਮਾਂ, ਰਾਜਿੰਦਰ ਸਿੰਘ ਬਸਰਾਵਾਂ, ਬਖਤੌਰ ਸਿੰਘ ਬਸਰਾਵਾਂ, ਲੱਖਾ ਧਾਲੀਵਾਲ, ਗੁਰਸੇਵਕ ਸਿੰਘ, ਰਛਪਾਲ ਸਿੰਘ ਸ਼ੀਲੋਆਣੀ, ਗੁਰਸੇਵਕ ਸਿੰਘ ਰਾਏਕੋਟ, ਜੱਗਾ ਸਿੰਘ ਗਿੱਲ ਰਾਏਕੋਟ, ਕਾਲਾ ਗਿੱਲ ਰਾਏਕੋਟ, ਡੀਸੀ ਸ਼ੀਲੋਆਣੀ, ਸਤਨਾਮ ਸਿੰਘ ਰਾਏਕੋਟ, ਜਸਵੰਤ ਸਿੰਘ ਧਾਲੀਆਂ, ਤੇਜਿੰਦਰ ਸਿੰਘ ਰਾਏਕੋਟ, ਸਰਪੰਚ ਬਿੰਦਰ ਸਿੰਘ ਛੰਨਾ, ਬਿੰਦਰ ਔਲਖ ਸ਼ੀਲੋਆਣੀ, ਅਵਤਾਰ ਸਿੰਘ, ਹਰਦੀਪ ਸਿੰਘ ਝੱਜ, ਹੈਪੀ ਰਾਏਕੋਟ, ਰਵਿੰਦਰ ਗੁਰੂਸਰ ਕਾਉਂਕੇ, ਰਵੀ ਭੈਣੀ, ਗੁਰਪ੍ਰੀਤ ਸਿੰਘ ਰਛੀਨ, ਮਨੀ ਰਛੀਨ ਆਦਿ ਤੋਂ ਇਲਾਵਾ ਹੋਰ ਵੀ ਹਾਜ਼ਰ ਸਨ।