ਜਗਰਾਉ (ਰਛਪਾਲ ਸਿੰਘ ਸ਼ੇਰਪੁਰੀ) : ਬੀਕੇਯੂ ਡਕੌਂਦਾ ਜਿਲਾ੍ ਲੁਧਿਆਣਾ ਦੀ ਮੀਟਿੰਗ ਜਗਰਾਉ ਵਿਖੇ ਹੋਈ ਇਸ ਮੀਟਿੰਗ ਨੂੰ ਸੰਬੋਧਨ ਕਰਦਿਆ ਤਰਸੇਮ ਸਿੰਘ ਬੱਸੂਬਾਲ ਨੇ ਕਿਹਾ ਕਿ ਟੋਲ ਪਰਚੀਆਂ ਤੇ ਜੱਥੇਬੰਦੀਆਂ ਦੇ ਆਈਡੀ ਕਾਰਡਾਂ ਸਬੰਧੀ ਪਏ ਭੰਬਲਭੂਸਏ ਬਾਰੇ ਵਿਚਾਰ ਕਰਕੇ ਇਹ ਫੈਸਲੇ ਤੇ ਪਹੁੰਚਿਆ ਗਿਆ ਕਿ ਟੋਲ ਪਲਾਜੇ਼ ਆਮ ਲੋਕਾਂ ਦੀ ਲੁੱਟ ਦਾ ਸਾਧਨ ਬਣ ਚੁੱਕੇ ਹਨ,ਗੱਡੀਆਂ ਮੋਟਰਾਂ ਚਲਾਉਣ ਵਾਲਿਆਂ ਤੇ ਦੂਹਰੀ ਮਾਰ ਪੈ ਰਹੀ ਹੈ ਕਿਉਂਕਿ ਗੱਡੀ ਖਰੀਦਣ ਵੇਲੇ ਵੀ ਰੋਡ ਟੈਕਸ ਦੇ ਨਾਂ ਤੇ ਮੋਟੀ ਰਕਮ ਦੇਣੀ ਪੈਂਦੀ ਹੈ ਤੇ ਟੋਲ ਪਲਾਜਿਆਂ ਤੇ ਵੀ ਮੋਟੀ ਰਕਮ ਦੇਕੇ ਪਰਚੀਆਂ ਕਟਾਉਣੀਆਂ ਪੈਂਦੀ ਆਂ ਹਨ,ਜੋ ਸਰਾਸਰ ਧੱਕਾ ਹੈ,ਸਾਰੀਆਂ ਜੱਥੇਬੰਦੀਆਂ ਨੂੰ ਇਸ ਧੱਕੇ ਖਿਲਾਫ ਅਵਾਜ਼ ਉਠਾਉਣੀ ਚਾਹੀਦੀ ਹੈ,ਬਹੁਤ ਸਾਰੇ ਇਕੱਲੇ ਇਕਹਿਰੇ ਟਰੱਕ ਮਾਲਕ ਟੋਲ ਪਲਾਜਿਆਂ ਦੇ ਸਤਾਏ ਹੋਏ ਟਰੱਕ ਵੇਚ ਰਹੇ ਹਨ ਤੇ ਬੇਰੁਜਗਾਰ ਹੋ ਰਹੇ ਹਨ,ਉਹਨਾਂ ਲਈ ਰੋਜ਼ੀ ਰੋਟੀ ਕਮਾਉਣਾ ਮੁਸ਼ਕਲ ਹੋ ਗਿਆ ਹੈ ,ਇਸ ਲਈ ਜੱਥੇਬੰਦੀ ਮਹਿਸੂਸ ਕਰਦੀ ਹੈ ਕਿ ਸਾਰੇ ਦੇਸ ਵਿੱਚੋਂ ਟੋਲ ਪਲਾਜੇ਼ ਖ਼ਤਮ ਹੋਣੇ ਚਾਹੀਦੇ ਹਨ ,ਮੀਟਿੰਗ ਵਿਚ ਇੱਕ ਪੱਤਰਕਾਰ ਵੱਲੋਂ ਆਈਡੀ ਕਾਰਡਾਂ ਸਬੰਧੀ ਉਠਾਏ ਮਾਮਲੇ ਤੇ ਕਿਹਾ ਗਿਆ ਹੈ ਕਿ ਜੇ ਸੰਘਰਸੀ਼ ਕਿਸਾਨਾਂ ਦਾ ਟੋਲ ਪਲਾਜਾ਼ ਟੋਲ ਪਲਾਜੇ਼ ਵਾਲੇ ਨਹੀਂ ਕੱਟ ਰਹੇ ਤਾਂ ਇਸਦੀ ਕਿਸੇ ਨੂੰ ਤਕਲੀਫ ਨਹੀਂ ਹੋਣੀ ਚਾਹੀਦੀ,ਹਾਂ ਜੇ ਕੋਈ ਇਹੋ ਜਿਹਾ ਵਿਆਕਤੀ ਜਿਸਦਾ ਕਿਸਾਨੀ ਸੰਘਰਸ਼ ਨਾਲ ਕੋਈ ਵਾਸਤਾ ਨਹੀਂ, ਜਾਅਲੀ ਆਈ ਕਾਰਡ ਬਣਵਾ ਕੇ ਗਲਤ ਵਰਤੋਂ ਕਰ ਰਿਹਾ ਹੈ ,ਉਸ ਤੇ ਕਾਰਵਾਈ ਕੀਤੀ ਜਾਵੇਗੀ ,ਪਰੈੱਸ ਸਬੰਧੀ ਜੱਥੇਬੰਦੀ ਦੀ ਮੀਟਿੰਗ ਵਿਚ ਪਰੈੱਸ ਦੇ ਕਿਸਾਨੀ ਸੰਘਰਸ਼ ਵਿਚ ਨਿਭਾਏ ਰੋਲ ਦੀ ,ਖਾਸ ਕਰਕੇ ਪੰਜਾਬੀ ਅਖਬਾਰਾ ਦੀ ਪ੍ਸੰਸਾ ਕੀਤੀ ਗਈ ਅਤੇ ਪਰੈੱਸ ਤੇ ਜੱਥੇਬੰਦੀ ਦਰਮਿਆਨ ਪਾਏ ਗਏ ਭਰਮ ਭੁਲੇਖੇ ਨੂੰ ਮਾੜਾ ਕਿਹਾ ਗਿਆ, ਜੇ ਕਿਸੇ ਆਗੂ ਜਾਂ ਪੱਤਰਕਾਰ ਦਰਮਿਆਨ ਕੋਈ ਗਲਤ ਫਹਿਮੀ ਹੈ,ਉਸ ਨੂੰ ਬੈਠ ਕੇ ਹੱਲ ਕਰ ਲਿਆ ਜਾਵੇ,ਵਧੀਆ ਹੋਵੇਗਾ ।ਇਸ ਮੌਕੇ ਉਨ੍ਹਾ ਨਾਲ ਵੱਖ-ਵੱਖ ਆਗੂ ਹਾਜ਼ਰ ਸਨ।