ਇਹ ਤਸਵੀਰ 1975 ਦੀ ਹੈ। ਗੁਰਚਰਨ ਰਾਮਪੁਰੀ ਕੈਨੇਡਾ ਤੋਂ ਆਏ ਹੋਏ ਸਨ। ਇਹ ਰੰਗੀਲ ਤਸਵੀਰ ਵੀ ਉਨ੍ਹਾਂ ਹੀ ਖਿੱਚੀ ਸੀ।
ਕੁਰਸੀਆਂ ਤੇ ਸੁਭਾਇਮਾਨ ਕਿੰਨੇ ਵੱਡੇ ਲੇਖਕ ਹਨ। ਅਜਾਇਬ ਚਿਤਰਕਾਰ,ਸੁਰਜੀਤ ਰਾਮਪੁਰੀ, ਸੰਤੋਖ ਸਿੰਘ ਧੀਰ, ਗੁਰਚਰਨ ਸਿੰਘ ਸਹਿੰਸਰਾ, ਕੁਲਵੰਤ ਨੀਲੋਂ, ਡਾਃ ਸ ਸ ਦੋਸਾਂਝ, ਡਾਃ ਕੇਸਰ ਸਿੰਘ ਕੇਸਰ, ਨਿਰੰਜਨ ਸਿੰਘ ਸਾਥੀ, ਰਾਮ ਨਾਥ ਸਰਵਰ, ਸੋਹਣ ਢੰਡ,ਹਰਬੰਸ ਰਾਮਪੁਰੀ। ਹੇਠਾਂ ਬੈਠਿਆਂ ਵਿੱਚ ਕਈ ਵੱਡੇ ਲਿਖਾਰੀ ਹਨ। ਸੁਖਮਿੰਦਰ ਰਾਮਪੁਰੀ, ਸ਼ੇਰਜੰਗ ਕਨੇਚਵੀ,ਰਾਜ ਦੁਲਾਰ, ਧਰਮ ਪਾਲ ਉਪਾਸ਼ਕ, ਗੁਰਦਿਆਲ ਦਲਾਲ,ਸ਼ਿਵ ਨਾਥ, ਮਹਿੰਦਰ ਰਾਮਪੁਰੀ, ਅੰਮ੍ਰਿਤ ਰਾਮਪੁਰੀ, ਹਰਚਰਨ ਮਾਂਗਟ ਵਰਗੇ। ਕੁਝ ਚਿਹਰੇ ਮੈਥੋਂ ਪਛਾਣੇ ਨਹੀਂ ਗਏ। ਸਾਲ ਵੀ ਤਾਂ ਬਹੁਤ ਬੀਤ ਗਏ। ਲਗਪਗ ਸੰਤਾਲੀ ਸਾਲ। ਖਲੋਤਿਆਂ ਚਿਹਰਿਆਂ ਵਿੱਚ ਵੀ ਕਈ ਸਿਰਕੱਢਵੇਂ ਲੇਖਕ ਨੇ। ਸਫ਼ਰ ਦੇ ਬੋਲ ਕਾਵਿ ਸੰਗ੍ਰਹਿ ਵਾਲਾ ਗੁਰਦੀਪ ਗਰੇਵਾਲ, ਮੋਹਨ ਭੰਡਾਰੀ, ਸੁਰਜੀਤ ਖ਼ੁਰਸ਼ੀਦੀ,ਮੁਖਤਾਰ ਗਿੱਲ, ਸੱਜਣ ਗਰੇਵਾਲ, ਸੀ ਮਾਰਕੰਡਾ, ਸੁਰਿੰਦਰ ਰਾਮਪੁਰੀ, ਮਹਿੰਦਰ ਕੈਦੀ, ਬਘੇਲ ਸਿੰਘ ਬੱਲ ਤੇ ਮੈਂ ਵੀ ਹਾਜ਼ਰ ਹਾਂ। ਕਿੰਨੇ ਚਿਹਰੇ ਇਨ੍ਹਾਂ ਚੋਂ ਵੀ ਮੈਥੋਂ ਬੇਪਛਾਣ ਰਹਿ ਗਏ। ਗੁਰਚਰਨ ਰਾਮਪੁਰੀ ਜੀ ਦੀ ਦੂਰ ਦ੍ਰਿਸ਼ਟੀ ਕਾਰਨ ਕਿੰਨੇ ਕਮਾਲ ਦੇ ਮਹਿੰਗੇ ਪਲ ਪਲ ਸਾਂਭੇ ਗਏ। ਮੇਰੇ ਪੁੱਤਰ ਨੇ ਕੱਲ੍ਹ ਪੁਰਾਣੀ ਐਲਬਮ ਲੱਭ ਕੇ ਦਿੱਤੀ ਤਾਂ ਵਿੱਚੋਂ ਇਹ ਅਨਮੋਲ ਤਸਵੀਰ ਮਿਲੀ। ਮੈਂ ਸੋਚਿਆ! ਕੱਲ੍ਹ ਲਿਖਾਰੀ ਸਭਾ ਰਾਮਪੁਰ ਦਾ ਸਾਲਾਨਾ ਸਮਾਗਮ ਹੈ। ਦਿਲ ਕੀਤਾ ਵਰਤਮਾਨ ਲੇਖਕਾਂ ਨੂੰ ਉਨ੍ਹਾਂ ਨੂੰ ਬੀਤੇ ਇਤਿਹਾਸ ਨਾਲ ਮਿਲਾਵਾਂ। ਸੁਨਹਿਰੀ ਇਤਿਹਾਸ ਨੂੰ ਸਲਾਮ!
ਗੁਰਭਜਨ ਗਿੱਲ