- ਵਧੀਕ ਡਿਪਟੀ ਕਮਿਸ਼ਨਰ ਦਾ ਸੰਸਥਾਂ ਦੇ ਅਹੁਦੇਦਾਰਾਂ ਨੇ ਕੀਤਾ ਸਨਮਾਨ
ਫਾਜ਼ਿਲਕਾ, 19 ਅਗਸਤ 2024 : ਦੇਸ਼ ਦੀ ਅਜਾਦੀ ਦੇ 78ਵੇਂ ਸੁਤੰਤਰਤਾ ਦਿਵਸ ਸਮਾਰੋਹ ਵਿੱਚ ਜਿਲ੍ਹਾ ਫਾਜ਼ਿਲਕਾ ਵਿਖੇ ਸ੍ਰੀ ਅਮਨ ਅਰੋੜਾ, ਕੈਬੀਨੇਟ ਮੰਤਰੀ ਪੰਜਾਬ ਜੀ ਦੁਆਰਾ ਸਿ਼ਰਕਤ ਕੀਤੀ ਸੀ। ਜਿਲ੍ਹਾ ਫਾਜ਼ਿਲਕਾ ਵਿੱਚ ਇਹ ਸਮਾਰੋਹ ਡਿਪਟੀ ਕਮਿਸ਼ਨਰ ਡਾ: ਸੇਨੂ ਦੁੱਗਲ ਅਤੇ ਵਧੀਕ ਡਿਪਟੀ ਕਮਿਸ਼ਨਰ, ਫਾਜ਼ਿਲਕਾ ਸ੍ਰੀ ਰਾਕੇਸ਼ ਕੁਮਾਰ ਪੋਪਲੀ ਦੀ ਨਿਗਰਾਨੀ ਹੇਠ ਸੁਚਾਰੂ ਢੰਗ ਨਾਲ ਸੰਪਨ ਹੋਇਆ। ਇਸ ਮੌਕੇ ਹਾਜਰ ਆਏ ਸੁਤੰਤਰਤਾ ਸੰਗਰਾਮੀ ਪਰਿਵਾਰਾਂ ਦਾ ਸਨਮਾਨ ਕੀਤਾ ਗਿਆ ਹੈ ਅਤੇ ਸ਼ਹੀਦਾਂ ਦੀਆਂ ਸ਼ਹਾਦਤਾਂ ਨੂੰ ਯਾਦ ਕੀਤਾ ਗਿਆ ਹੈ। ਜਿਸ ਵਜੋਂ ਅੱਜ ਫਰੀਡਮ ਫਾਇਟਰਜ਼ ਉਤਾਰਧਿਕਾਰੀ ਸੰਸਥਾਂ, ਜਿਲ੍ਹਾ ਫਾਜ਼ਿਲਕਾ ਵੱਲੋਂ ਸ਼੍ਰੀ ਰਾਮ ਸਿੰਘ ਮਿੱਡਾ ਜੋਨ ਇੰਚਾਰਜ, ਸ਼੍ਰੀ ਬਲਿਜੰਦਰ ਸਿੰਘ ਜਿਲ੍ਹਾ ਪ੍ਰਧਾਨ, ਸ਼੍ਰੀ ਸੁਰਿੰਦਰ ਕੁਮਾਰ ਜਰਨਲ ਸਕੱਤਰ ਅਤੇ ਸ਼੍ਰੀ ਸੰਜੀਵ ਕੁਮਾਰ ਵੱਲੋਂ ਇਸ ਸਮਾਰੋਹ ਮੌਕੇ ਕਰਵਾਏ ਗਏ ਵਿਸ਼ੇਸ਼ ਸਨਮਾਨ ਪ੍ਰਬੰਧਾਂ ਨੂੰ ਲੈ ਕੇ ਅੱਜ ਸ਼੍ਰੀ ਰਾਕੇਸ਼ ਕੁਮਾਰ ਪੋਪਲੀ, ਵਧੀਕ ਡਿਪਟੀ ਕਮਿਸ਼ਨਰ(ਜ) ਫਾਜ਼ਿਲਕਾ ਜੀ ਨੂੰ ਉਨ੍ਹਾਂ ਦੇ ਦਫਤਰ ਵਿਖੇ ਸਨਮਾਨਿਤ ਕੀਤਾ ਗਿਆ।