
ਰਾਏਕੋਟ 10 ਫਰਵਰੀ (ਰਘਵੀਰ ਸਿੰਘ ਜੱਗਾ) : ਸਥਾਨਕ ਤਹਿਸੀਲ ਕੰਪਲੈਕਸ ਵਿੱਚ ਅੱਜ ਸਮੂਹ ਐਸਡੀਐਮ ਦਫਤਰ ਅਤੇ ਤਹਿਸੀਲ ਸਟਾਫ ਵਲੋਂ ਸਰਬੱਤ ਦੇ ਭਲੇ ਲਈ ਸ੍ਰੀ ਅਖੰਡ ਪਾਠ ਸਾਹਿਬ ਜੀ ਦੇ ਭੋਗ ਪਾਏ ਗਏ। ਇਸ ਮੌਕੇ ਐਸਡੀਐਮ ਰਾਏਕੋਟ ਸਿਮਰਨਦੀਪ ਸਿੰਘ ਅਤੇ ਨਾਇਬ ਤਹਿਸੀਲਦਾਰ ਸਤਨਾਮ ਸਿੰਘ ਤੋਂ ਇਲਾਵਾ ਹਲਕਾ ਵਿਧਾਇਕ ਦੇ ਸਪੁੱਤਰ ਗੁਰਦੇਵ ਸਿੰਘ ਬਾਵਾ ਸਮੇਤ ਹੋਰ ਕਈ ਪਤਵੰਤੀਆਂ ਸ਼ਖਸੀਅਤਾਂ ਵਲੋਂ ਉਚੇਚੇ ਤੌਰ ’ਤੇ ਹਾਜ਼ਰੀ ਲਗਵਾਈ ਗਈ। ਸ੍ਰੀ ਅਖੰਡ ਪਾਠ ਸਾਹਿਬ ਦੀ ਜੇ ਭੋਗ ਉਪਰੰਤ ਗੁਰਦੁਆਰਾ ਟਾਹਲੀਆਣਾ ਸਾਹਿਬ ਦੇ ਕੀਰਤਨੀ ਜੱਥੇ ਵਲੋਂ ਗੁਰਬਾਣੀ ਦਾ ਰਸਭਿੰਨਾ ਕੀਰਤਨ ਕਰਕੇ ਸੰਗਤਾਂ ਨੂੰ ਨਿਹਾਲ ਕੀਤਾ ਗਿਆ। ਇਸ ਮੌਕੇ ਬੋਲਦੇ ਹੋਏ ਐਸ.ਡੀ.ਐਮ ਸਿਮਰਨਦੀਪ ਸਿੰਘ ਨੇ ਇਸ ਉਪਰਾਲੇ ਲਈ ਸਮੂਹ ਦਫਤਰ ਸਟਾਫ ਅਤੇ ਹਾਜ਼ਰ ਸੰਗਤਾਂ ਨੂੰ ਮੁਬਾਰਕਬਾਦ ਦਿੱਤੀ ਅਤੇ ਲੋਕ ਹਿੱਤ ਵਿੱਚ ਕੰਮ ਕਰਨ ਲਈ ਪ੍ਰੇਰਿਤ ਕੀਤਾ। ਇਸ ਮੌਕੇ ਟਰੱਕ ਯੂਨੀਅਨ ਪ੍ਰਧਾਨ ਬਿੰਦਰਜੀਤ ਸਿੰਘ ਗਿੱਲ, ਬੀ.ਪੀ.ਈ.ਓ ਇਤਬਾਰ ਸਿੰਘ , ਰਮੇਸ਼ ਜੈਨ ਸੁਧਾਰ, ਸਾਬਕਾ ਕਾਨੂੰਗੋ ਭੁਸ਼ਨ ਸ਼ਰਮਾਂ, ਨਾਇਬ ਕੋਰਟ ਸੁਖਵਿੰਦਰ ਸਿੰਘ ਮਾਨ, ਸਟੈਨੋ ਜਤਿੰਦਰ ਸਿੰਘ ਗਰੇਵਾਲ, ਜਗਸੀਰ ਸਿੰਘ, ਰਾਜੂ ਢੀਗੀਆਂ, ਸਤਨਾਮ ਸਿੰਗ, ਸਰਬਜੀਤ ਸਿੰਘ ਬੋਪਾਰਾਏ, ਅਕਾਸ਼ਦੀਪ ਸਿੰਘ, ਪਿ੍ਰਯੰਕ, ਜਸਕਪਰਨ ਸਿੰਘ, ਕੁਰਮੇਲ ਸਿੰਘ, ਮਨਦੀਪ ਸਿੰਘ, ਲਵਦੀਪ ਸਿੰਘ, ਜਤਿੰਦਰ ਸਿੰਘ, ਗੁਰਪਾਲ ਸਿੰਘ, ਸੁਖਵੀਰ ਕੌਰ, ਰਵਨੀਤ ਕੌਰ, ਕਰਮਜੀਤ ਕੌਰ, ਸ਼ਿੰਦਰਪਾਲ ਕੌਰ, ਸਿਮਰਨਦੀਪ ਕੌਰ, ਅਮਨਦੀਪ ਕੌਰ, ਸੂਬੇਦਾਰ ਪਾਲ ਸਿੰਘ, ਰਾਜੂ ਧੀਂਗੜਾ, ਇਕਬਾਲ ਸਿੰਘ ਗੁਲਾਬ, ਸਮੇਤ ਸਮੂਹ ਵਸੀਕਾ ਨਵੀਸ, ਅਸ਼ਟਾਮ ਫਰੋਸ਼, ਟਾਈਪਿਸਟ ਅਤੇ ਐਡਵੋਕੇਟ ਆਦਿ ਵੀ ਹਾਜ਼ਰ ਸਨ।