ਲੁਧਿਆਣਾ : ਨਵਾਂ ਸ਼ਹਿਰ ਵੱਸਦੇ ਪੰਜਾਬੀ ਲੇਖਕ ਤੇ ਸੀਅਰ ਪੱਤਰਕਾਰ ਸ. ਦੀਦਾਰ ਸਿੰਘ ਸ਼ੇਤਰਾ ਦੀ ਜੀਵਨ ਸਾਥਣ ਸਰਦਾਰਨੀ ਇੰਦਰਜੀਤ ਕੌਰ ਸ਼ੇਤਰਾ ਅੱਜ ਸਵੇਰੇ ਸਵਾ ਗਿਆਰਾਂ ਵਜੇ ਸੁਰਗਵਾਸ ਹੋ ਗਏ ਹਨ। ਉਹ ਪਿਛਲੇ ਪੰਦਰਾਂ ਦਿਨ ਤੋਂ ਹਸਪਤਾਲ ਵਿੱਚ ਇਲਾਜ ਅਧੀਨ ਸਨ। ਉਹ ਲਗਪਗ 75 ਸਾਲਾਂ ਦੇ ਸਨ। ਉਨ੍ਹਾਂ ਦਾ ਅੰਤਿਮ ਸੰਸਕਾਰ ਨਵਾਂ ਸ਼ਹਿਰ ਵਿਖੇ ਅੱਜ ਕਰ ਦਿੱਤਾ ਗਿਆ ਹੈ। ਇੰਦਰਜੀਤ ਕੌਰ ਸ਼ੇਤਰਾ ਦੀ ਚਿਖਾ ਨੂੰ ਅਗਨੀ ਉਹਨਾਂ ਦੇ ਬਚਿਆਂ ਡਾ. ਨਵਇੰਦਰਜੀਤ ਕੌਰ ਸ਼ੇਤਰਾ ਅਤੇ ਭਵਨੂਰਸ਼ਰਨ ਸਿੰਘ ਸ਼ੇਤਰਾ ਨੇ ਵਿਖਾਈ। ਪੰਜਾਬੀ ਲੋਕ ਵਿਰਾਸਤ ਅਕਾਡਮੀ ਦੇ ਚੇਅਰਮੈਨ ਪ੍ਰੋ. ਗੁਰਭਜਨ ਸਿੰਘ ਗਿੱਲ ਨੇ ਸਰਦਾਰਨੀ ਇੰਦਰਜੀਤ ਕੌਰ ਸ਼ੇਤਰਾ ਦੇ ਸੁਰਗਵਾਸ ਹੋਣ ਤੇ ਅਫਸੋਸ ਦਾ ਪ੍ਰਗਟਾਵਾ ਕੀਤਾ ਹੈ। ਦੀਦਾਰ ਸਿੰਘ ਸ਼ੇਤਰਾ ਅਨੁਸਾਰ ਸਰਦਾਰਨੀ ਇੰਦਰਜੀਤ ਕੌਰ ਸ਼ੇਤਰਾ ਨਮਿੱਤ ਪਾਠ ਦਾ ਭੋਗ ਤੇ ਅੰਤਿਮ ਅਰਦਾਸ 22 ਦਸੰਬਰ ਨੂੰ ਨਵਾਂ ਸ਼ਹਿਰ ਵਿਖੇ ਹੋਵੇਗੀ।