- 15500 ਲੀਟਰ ਲਾਹਣ ਨੂੰ ਕੀਤਾ ਨਸ਼ਟ
ਸ੍ਰੀ ਮੁਕਤਸਰ ਸਾਹਿਬ, 25 ਜੁਲਾਈ 2024 : ਮਾਨਯੋਗ ਸ਼੍ਰੀ ਗੌਰਵ ਯਾਦਵ ਆਈ.ਪੀ.ਐਸ ਡੀ.ਜੀ.ਪੀ ਪੰਜਾਬ ਅਤੇ ਸ ਗੁਰਸ਼ਰਨ ਸਿੰਘ ਸੰਧੂ ਆਈ.ਜੀ.ਪੀ ਫਰੀਦਕੋਟ ਰੇਂਜ ਫਰੀਦਕੋਟ ਦੀਆਂ ਹਦਾਇਤਾਂ ਤਹਿਤ ਸ੍ਰੀ ਭਾਗੀਰਥ ਸਿੰਘ ਮੀਨਾ IPS ਐਸ.ਐਸ.ਪੀ ਸ੍ਰੀ ਮੁਕਤਸਰ ਸਾਹਿਬ ਜੀ ਵੱਲੋ ਨਸ਼ਾ ਤਸਕਰਾਂ ਅਤੇ ਸ਼ਰਾਰਤੀ ਅਨਸਰਾਂ ਖਿਲਾਫ ਮੁਹਿੰਮ ਵਿੱਡੀ ਗਈ ਹੈ। ਜਿਸ ਤਹਿਤ ਸ.ਫਤਿਹ ਸਿੰਘ ਬਰਾੜ ਪੀ.ਪੀ.ਐਸ. ਉਪ ਕਪਤਾਨ ਪੁਲਿਸ (ਲੰਬੀ) ਦੀ ਨਿਗਰਾਨੀ ਹੇਠ ਸਬ-ਡਵੀਜਨ ਲੰਬੀ ਦੇ ਥਾਣਾ ਕਬਰਵਾਲਾ ਦੇ ਅਧੀਨ ਪੈਂਦੇ ਪਿੰਡ ਕੱਟਿਆਵਾਲੀ ਦੇ ਨਾਲ ਲੱਗਦੀ ਗੰਗਾ ਨਹਿਰ ਦੇ ਨਾਲ ਨਾਲ ਸਰਚ ਆਪਰੇਸ਼ਨ ਚਲਾਇਆ ਗਿਆ। ਇਸ ਸਰਚ ਆਪਰੇਸ਼ਨ ਦੌਰਾਨ ਐਸ.ਆਈ. ਗੁਰਮੀਤ ਸਿੰਘ ਮੁੱਖ ਅਫਸਰ ਥਾਣਾ ਕਬਰਵਾਲਾ ਸਬ-ਡਵੀਜਨ ਲੰਬੀ ਦੀ ਪੁਲਿਸ ਫੋਰਸ ਸਮੇਤ ਐਕਸਾਇਜ ਵਿਭਾਗ ਦੇ ਨਰਿੰਦਰ ਕੁਮਾਰ EO (ਸ੍ਰੀ ਮੁਕਤਸਰ ਸਾਹਿਬ) ਅਤੇ ਸੁਖਵਿੰਦਰ ਸਿੰਘ EI (ਮਲੋਟ) ਅਤੇ ਉਹਨਾਂ ਦੀ ਟੀਮ ਹਾਜ਼ਰ ਸਨ। ਇਸ ਸਰਚ ਅਪ੍ਰੇਸ਼ਨ ਦੌਰਾਨ 15,500 ਲੀਟਰ ਲਾਹਣ ਬ੍ਰਾਮਦ ਹੋਈ। ਜਿਸ ਨੂੰ ਐਕਸਾਇਜ ਵਿਭਾਗ ਵੱਲੋਂ ਮੌਕਾ ਪਰ ਨਸ਼ਟ ਕੀਤੀ ਗਈ ਹੈ। ਇਸ ਮੌਕੇ ਡੀ.ਐਸ.ਪੀ ਫਤਿਹ ਸਿੰਘ ਬਰਾੜ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਜ਼ਿਲਾ ਸ੍ਰੀ ਮੁਕਤਸਰ ਸਾਹਿਬ ਦੀ ਪੁਲਿਸ ਅਤੇ ਐਕਸਾਈਜ਼ ਵਿਭਾਗ ਵੱਲੋਂ ਸਾਂਝੇ ਤੌਰ ਤੇ ਸਰਚ ਆਪਰੇਸ਼ਨ ਚਲਾਇਆ ਗਿਆ। ਇਸ ਸਰਚ ਆਪਰੇਸ਼ਨ ਦੌਰਾਨ 23 ਤਰਪਾਲਾਂ ਅਤੇ 15,500 ਲੀਟਰ ਲਾਹਨ ਬਰਾਮਦ ਹੋਈ। ਐਕਸਾਈਜ਼ ਵਿਭਾਗ ਵੱਲੋਂ 15500 ਲੀਟਰ ਲਾਹਣ ਨੂੰ ਮੌਕੇ ਪਰ ਨਸ਼ਟ ਕੀਤਾ ਗਿਆ ਅਤੇ ਬਾਕੀ ਸਮਾਨ ਨੂੰ ਕਬਜ਼ੇ ਵਿੱਚ ਲਿਆ ਗਿਆ,ਜਿਸ ਤੇ ਕਾਨੂੰਨੀ ਕਾਰਵਾਈ ਕੀਤੀ ਜਾ ਰਹੀ ਹੈ। ਉਨਾਂ ਕਿਹਾ ਕਿ ਅੱਗੇ ਵੀ ਇਸੇ ਤਰ੍ਹਾਂ ਸਰਚ ਅਪਰੇਸ਼ਨ ਚਲਦੇ ਰਹਿਣਗੇ। ਕਿਸੇ ਵੀ ਸ਼ਰਾਰਤੀ ਅਨਸਰ ਨੂੰ ਬਖਸ਼ਿਆ ਨਹੀਂ ਜਾਵੇਗਾ । ਉਹਨਾਂ ਕਿਹਾ ਕਿ ਜੇਕਰ ਤੁਸੀਂ ਕੋਈ ਜਾਣਕਾਰੀ ਸਾਡੇ ਨਾਲ ਸਾਂਝੀ ਕਰਨਾ ਚਾਹੁੰਦੇ ਹੋ ਤਾਂ ਸਾਡੇ ਪੁਲਿਸ ਕੰਟਰੋਲ ਰੂਮ ਦੇ ਹੈਲਪਲਾਈਨ ਨੰਬਰ 80549-42100 ਤੇ ਫੋਨ ਕਾਲ ਰਾਹੀਂ ਜਾਂ ਵਟਸਐਪ ਕਰਕੇ ਦੇ ਸਕਦੇ ਹੋ। ਜਾਣਕਾਰੀ ਦੇਣ ਵਾਲੇ ਦਾ ਨਾਮ ਗੁਪਤ ਰੱਖਿਆ ਜਾਵੇਗਾ।