ਬਰਨਾਲਾ, 29 ਸਤੰਬਰ : ਜ਼ਿਲ੍ਹਾ ਚੋਣ ਅਫ਼ਸਰ ਬਰਨਾਲਾ ਸਹਿਤ ਡਿਪਟੀ ਕਮਿਸ਼ਨਰ ਬਰਨਾਲਾ ਸ੍ਰੀਮਤੀ ਪੂਨਮਦੀਪ ਕੌਰ ਅਤੇ ਚੋਣਕਾਰ ਰਜਿਸਟ੍ਰੇਸ਼ਨ ਅਫ਼ਸਰ ਵਿ.ਸ.103 ਕਮ ਉਪ ਮੰਡਲ ਮੈਜਿਟਰੇਟ ਬਰਨਾਲਾ ਸ. ਗੋਪਾਲ ਸਿੰਘ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਸਵੀਪ ਨੋਡਲ ਅਫ਼ਸਰ ਬਰਨਾਲਾ 103 ਦੀ ਅਗਵਾਈ ਹੇਠ 18-19 ਸਾਲ ਦੇ ਨੌਜਵਾਨ ਨੂੰ ਆਪਣੀ ਵੋਟ ਬਣਾਉਣ ਅਤੇ ਲੋਕਤੰਤਰ ਦੀ ਸਫਲਤਾ ਨੂੰ ਯਕੀਨੀ ਬਣਾਉਣ ਵਿੱਚ ਆਪਣਾ ਬਣਦਾ ਸਹਿਯੋਗ ਪਾਉਣ ਲਈ ਵੋਟ ਦੀ ਸਹੀ ਵਰਤੋਂ ਕਰਨ ਲਈ ਪ੍ਰੇਰਿਤ ਕਰਨ ਲਈ ਸ਼ਹੀਦ- ਏ - ਆਜ਼ਮ ਸਰਦਾਰ ਭਗਤ ਸਿੰਘ ਦੇ ਜਨਮ ਦਿਹਾੜੇ 'ਤੇ ਵੋਟਰ ਰਜਿਸਟ੍ਰੇਸ਼ਨ ਕੈਂਪ ਲਗਾਇਆ ਗਿਆ। ਇਹਨਾਂ ਕੈਂਪਾਂ ਦੀ ਸ਼ੁਰੂਆਤ ਐਸ ਡੀ ਕਾਲਜ ਬਰਨਾਲਾ ਅਤੇ ਲਾਲ ਬਹਾਦਰ ਸ਼ਾਸਤਰੀ ਆਰੀਆ ਮਹਿਲਾ ਕਾਲਜ ਬਰਨਾਲਾ ਵਿੱਚ ਕੀਤੀ ਗਈ। ਕੈਂਪ ਦੌਰਾਨ ਸਬੰਧਿਤ ਬੂਥ ਦੇ ਬੂਥ ਲੈਵਲ ਅਫਸਰਾਂ ਨੇ ਆਪਣੇ ਬੂਥ 'ਤੇ ਹਾਜ਼ਰ ਰਹਿ ਕੇ ਨੌਜਵਾਨਾਂ ਨੂੰ ਬਤੌਰ ਨਵੇਂ ਵੋਟਰ ਰਜਿਸਟਰ ਕੀਤਾ। ਨਵਾਂ ਵੋਟਰ ਰਜਿਸਟਰ ਹੋਣ ਲਈ ਸੰਬਧਿਤ 18-19 ਸਾਲ ਦੇ ਨੌਜਵਾਨ ਦੀ ਆਪਣੀ ਰੰਗਦਾਰ ਪਾਸਪੋਰਟ ਸਾਇਜ਼ ਫੋਟੋ, ਆਧਾਰ ਕਾਰਡ , ਜਨਮ ਮਿਤੀ ਦਾ ਸਬੂਤ, ਆਪਣੇ ਮਾਤਾ ਜਾਂ ਪਿਤਾ ਦੇ ਵੋਟਰ ਕਾਰਡ ਦੀ ਕਾਪੀ ਦੀ ਜ਼ਰੂਰਤ ਹੈ। ਇਸ ਤਰ੍ਹਾਂ ਅੱਜ ਗਾਂਧੀ ਆਰੀਆ ਹਾਈ ਸਕੂਲ, ਨੇੜੇ ਸੇਖਾ ਫਾਟਕ ਬਰਨਾਲਾ ਅਤੇ ਸ ਸ ਸ ਸ ਸੰਧੂ ਪੱਤੀ ਬਰਨਾਲਾ ਵਿਖੇ ਕੈਂਪ ਲਾਇਆ। 30 ਸਤੰਬਰ ਨੂੰ ਸ ਸ ਸ ਸ (ਲੜਕੀਆਂ) ਜੰਡਾਂ ਵਾਲਾ ਰੋਡ ਤੇ ਸ ਸ ਸ ਸ (ਲੜਕੇ) ਬਰਨਾਲਾ ਵਿਖੇ ਲਗਾਏ ਜਾਣਗੇ। ਜ਼ਿਲ੍ਹਾ ਚੋਣਕਾਰ ਅਫ਼ਸਰ ਬਰਨਾਲਾ ਵਲੋਂ ਨੌਜਵਾਨ ਵਰਗ ਤੇ ਉਨ੍ਹਾਂ ਦੇ ਮਾਪਿਆਂ ਨੂੰ ਅਪੀਲ ਕੀਤੀ ਗਈ ਕਿ ਨੌਜਵਾਨਾਂ ਨੂੰ ਵੋਟਾਂ ਬਣਾਉਣ ਲਈ ਪ੍ਰੇਰਿਤ ਕਰਨ। ਨੌਜਵਾਨ ਪੀੜ੍ਹੀ ਸਾਡੇ ਦੇਸ਼ ਦਾ ਭਵਿੱਖ ਹੈ, ਇਸ ਲਈ ਉਨ੍ਹਾਂ ਨੂੰ ਪ੍ਰੇਰਿਤ ਕਰਦੇ ਹੋਏ ਲੋਕਤੰਤਰ ਦੇ ਪਵਿੱਤਰ ਤਿਉਹਾਰ ਦਾ ਹਿੱਸਾ ਬਣਾਉਣਾ ਯਕੀਨੀ ਬਣਾਇਆ ਜਾਵੇ। ਕੱਲ੍ਹ ਪਹਿਲੇ ਦਿਨ 68 ਵਿਦਿਆਰਥੀਆਂ ਨੂੰ ਬਤੌਰ ਨਵੇਂ ਵੋਟਰ ਰਜਿਸਟਰ ਕਰਨ ਲਈ ਫਾਰਮ ਪ੍ਰਾਪਤ ਹੋਏ।