ਜਗਰਾਉ (ਰਛਪਾਲ ਸ਼ਿੰਘ ਸ਼ੇਰਪੁਰੀ) : ਸ਼ਬਦ ਅਦਬ ਸਾਹਿਤ ਸਭਾ ਮਾਣੂੰਕੇ ਅਤੇ ਚੇਅਰਮੈਨ ਰਾਜ ਕੁਮਾਰ ਗੋਇਲ ਮੈਮੋਰੀਅਲ ਟਰੱਸਟ ਮਾਣੂੰਕੇ ਵੱਲੋਂ ਟਰੱਸਟ ਦੀ ਚੇਅਰਪਰਸਨ ਸ੍ਰੀਮਤੀ ਪ੍ਰੇਮ ਲਤਾ, ਪ੍ਰਧਾਨ ਸਾਧੂ ਸਿੰਘ ਸੰਧੂ, ਸਭਾ ਦੇ ਪ੍ਰਧਾਨ ਰਛਪਾਲ ਸਿੰਘ ਚਕਰ ਦੀ ਅਗਵਾਈ ਹੇਠ ਮਰਹੂਮ ਚੇਅਰਮੈਨ ਰਾਜ ਕੁਮਾਰ ਗੋਇਲ ਦੇ ਜਨਮ ਦਿਨ ਨੂੰ ਸਮਰਪਿਤ ‘ਦੂਜਾ ਵਿਸ਼ਾਲ ਸਾਹਿਤਕ ਸਮਾਗਮ’ 1867 ਈਸਵੀਂ ਵਿਚ ਬਣੀ ਪੁਰਾਤਨ ਧਰਮਸ਼ਾਲਾ ਦੇ ਵਿਹੜੇ ਪਿੰਡ ਮਾਣੂੰਕੇ ਵਿਖੇ ਕਰਵਾਇਆ ਗਿਆ। ਇਸ ਸਮਾਗਮ ਦੇ ਮੁੱਖ ਮਹਿਮਾਨ ਪਿੰਡ ਮਾਣੂੰਕੇ ਦੇ ਜੰਮਪਲ ਪ੍ਰਸਿੱਧ ਗੀਤਕਾਰ ਤੇ ਪੱਤਰਕਾਰ ਸਮਸ਼ੇਰ ਸਿੰਘ ਸੰਧੂ ਸਨ ਅਤੇ ਪ੍ਰਸਿੱਧ ਗੀਤਕਾਰ ਮੱਖਣ ਬਰਾੜ ਤੇ ਲੋਕ ਗਾਇਕ ਗਿੱਲ ਹਰਦੀਪ ਵਿਸ਼ੇਸ਼ ਮਹਿਮਾਨ ਸਨ। ਇਸ ਤੋਂ ਇਲਾਵਾ ਇਸ ਸਮਾਗਮ ਵਿਚ ਪ੍ਰਸਿੱਧ ਲੋਕ ਗਾਇਕ ਪ੍ਰੋ. ਗੁਰਭਜਨ ਸਿੰਘ ਗਿੱਲ ਵੀ ਉੱਚੇਚੇ ਤੌਰ ’ਤੇ ਪੁੱਜੇ। ਜਦਕਿ ਪੱਤਰਕਾਰ ਤੇ ਕਲਾਕਾਰ ਅਜੀਤਪਾਲ ਜੀਤੀ, ਗੀਤਕਾਰ ਤੇ ਗਾਇਕ ਜਗਦੇਵ ਮਾਨ ਸੇਖਦੌਲਤ, ਮਹਿਫ਼ਲ-ਏ-ਅਦੀਬ ਸੰਸਥਾ ਦੇ ਪ੍ਰਧਾਨ ਕੈਪਟਨ ਪੂਰਨ ਸਿੰਘ ਗਗੜਾ, ਮੀਤ ਪ੍ਰਧਾਨ ਦੀਪ ਲੁਧਿਆਣਵੀ, ਸ਼ਾਇਰਾ ਕੁਲਦੀਪ ਕੌਰ ਖਹਿਰਾ, ਸਰਦੂਲ ਸਿੰਘ ਲੱਖਾ, ਸ਼ਾਇਰ ਰੂੰਮੀ ਰਾਜ,ਹਰਕੋਮਲ ਬਰਿਆਰ,ਪ੍ਰਭਜੋਤ ਸੋਹੀ, ਸਾਬਕਾ ਜਨਰਲ ਸਕੱਤਰ ਲੇਖਕ ਮਾ. ਹਰਬੰਸ ਸਿੰਘ ਅਖਾੜਾ, ਗ਼ਜ਼ਲਗੋ ਗੁਰਜੀਤ ਸਹੋਤਾ, ਲੋਕ ਗਾਇਕ ਪੰਮਾ ਮਾਣੂੰਕੇ, ਗੀਤਕਾਰ ਸੁਖਦੇਵ ਜੱਟਪੁਰੀ ਵੀ ਉੱਚੇਚੇ ਤੌਰ ’ਤੇ ਪੁੱਜੇ। ਸਭ ਤੋਂ ਪਹਿਲਾਂ ਟਰੱਸਟ ਦੇ ਸੀਨੀਅਰ ਮੀਤ ਪ੍ਰਧਾਨ ਗੁਰਜਿੰਦਰ ਸਿੰਘ ਬਿੱਟੂ ਸੰਧੂ ਨੇ ਆਏ ਸਮੂਹ ਮਹਿਮਾਨਾਂ, ਸਾਹਿਤਕਾਰਾਂ, ਪਤਵੰਤਿਆਂ ਨੂੰ ਜੀ ਆਇਆਂ ਕਿਹਾ। ਇਸ ਉਪਰੰਤ ਜਨਰਲ ਸਕੱਤਰ ਜਸਵਿੰਦਰ ਸਿੰਘ ਛਿੰਦਾ ਨੇ ਸਮੂਹ ਮਹਿਮਾਨਾਂ ਨਾਲ ਜਾਣ-ਪਹਿਚਾਣ ਕਰਵਾਈ ਅਤੇ ਪ੍ਰਬੰਧਕਾਂ ਨੇ ਚੇਅਰਪਰਸ਼ਨ ਸ੍ਰੀਮਤੀ ਪ੍ਰੇਮ ਲਤਾ, ਪ੍ਰਧਾਨ ਸਾਧੂ ਸਿੰਘ ਸੰਧੂ, ਪ੍ਰਧਾਨ ਰਛਪਾਲ ਸਿੰਘ ਚਕਰ ਦੀ ਅਗਵਾਈ ਹੇਠ ਆਏ ਮਹਿਮਾਨ ਦਾ ਸਨਮਾਨ ਪੱਤਰ ਤੇ ਲੋਈਆਂ ਦੇ ਕੇ ਸਨਮਾਨ ਕੀਤਾ।ਇਸੇ ਤਰ੍ਹਾਂ ਸਭਾ ਤੇ ਟਰੱਸਟ ਵਲੋਂ ਸਨਮਾਨਿਤ ਸਖਸ਼ੀਅਤਾਂ ਵਿਚ ਪ੍ਰਸਿੱਧ ਕਹਾਣੀਕਾਰ ਪ੍ਰਿੰ. ਗੁਰਦੇਵ ਸਿੰਘ ਸੰਦੌੜ ਨੂੰ ਜਸਵੰਤ ਸਿੰਘ ਕੰਵਲ ਯਾਦਗਾਰੀ ਐਵਾਰਡ ਦੇ ਕੇ ਸਨਮਾਨਿਤ ਕੀਤਾ। ਗ਼ਜ਼ਲਗੋ ਰਾਜਦੀਪ ਤੂਰ ਨੂੰ ਪ੍ਰਿੰ. ਤਖ਼ਤ ਸਿੰਘ ਯਾਦਗਾਰੀ ਐਵਾਰਡ, ਡਾ. ਅਮਨ ਸ਼ਰਮਾ ਨੂੰ ਚੇਅਰਮੈਨ ਰਾਜ ਕੁਮਾਰ ਗੋਇਲ ਯਾਦਗਾਰੀ ਐਵਾਰਡ ਦੇ ਕੇ ਸਨਮਾਨਿਤ ਕੀਤਾ। ਲੋਕ ਗਾਇਕ ਪੰਮਾ ਮਾਣੂੰਕੇ ਦੇ ਗੀਤ ‘ਧੰਨ ਮਾਤਾ ਗੁਜਰੀ ਧੰਨ ਛੋਟੇ ਸ਼ਾਹਿਬਜ਼ਾਦੇ’ ਨੂੰ ਸਮੂਹ ਮਹਿਮਾਨਾਂ ਨੇ ਸਾਂਝੇ ਤੌਰ ’ਤੇ ਰਿਲੀਜ਼ ਕੀਤਾ ਅਤੇ ਪ੍ਰਿੰ. ਗੁਰਦੇਵ ਸਿੰਘ ਸੰਦੌੜ ਦੇ ਕਾਵਿ ਸੰਗi੍ਰਹ ‘ਜਿੱਤ ਬਾਜ਼ੀ ਹਾਰ ਗਿਆ’ ਵੀ ਲੋਕ ਅਰਪਣ ਕੀਤਾ।ਇਸ ਉਪਰੰਤ ਮੁੱਖ ਮਹਿਮਾਨ ਗੀਤਕਾਰ ਸਮਸ਼ੇਰ ਸਿੰਘ ਸੰਧੂ ਨੇ ਦਰਸ਼ਕਾਂ ਦੇ ਖਚਾਖਚ ਭਰੇ ਪੰਡਾਲ ਦੇ ਰੂਬਰੂ ਹੁੰਦਿਆਂ ਆਪਣੇ ਸੰਬੋਧਨ ਵਿਚ ਕਿਹਾ ਕੇ ਉਨ੍ਹਾਂ ਨੂੰ ਅੱਜ ਆਪਣੇ ਜੱਦੀ ਪਿੰਡ ਮਾਣੂੰਕੇ ਵਿਖੇ ਪਹੁੰਚ ਕੇ ਭਾਵੁਕ ਪਲਾਂ ਵਿਚ ਵੀ ਬੇਹੱਦ ਖੁਸ਼ੀ ਹੈ, ਕਿਉਂਕਿ ਉਨ੍ਹਾਂ ਦਾ ਜਨਮ ਇਸੇ ਪਿੰਡ ਵਿਚ ਹੋਇਆ ਸੀ ਅਤੇ ਜਦ ਉਹ ਦੋ-ਢਾਈ ਸਾਲ ਦਾ ਸੀ ਤਾਂ ਇੱਥੋਂ ਮਦਾਰਪੁਰੇ ਜਾ ਵਸੇ ਸਨ ਪਰ ਉਹ ਇਸ ਪਿੰਡ ਨਾਲ ਭਾਵੁਕ ਤੌਰ ’ਤੇ ਜੁੜਿਆ ਹੋਇਆ ਸੀ ਅਤੇ ਅਕਸਰ ਉਹ ਇੱਥੇ ਗੁਪਤ ਰੂਪ ਵਿਚ ਆਉਂਦਾ ਰਹਿੰਦਾ ਸੀ।ਚੇਅਰਮੈਨ ਰਾਜ ਕੁਮਾਰ ਗੋਇਲ ਮੈਮੋਰੀਅਲ ਟਰੱਸਟ ਤੇ ਸ਼ਬਦ ਅਦਬ ਸਾਹਿਤ ਸਭਾ ਨੇ ਉਸ ਨੂੰ ਉੱਚੇਚੇ ਤੌਰ ’ਤੇ ਉਸ ਦੀ ਜਨਮ ਭੂੰਮੀ ’ਤੇ ਬੁਲਾ ਕੇ ਜੋ ਸਨਮਾਨ ਦਿੱਤਾ, ਉਸ ਲਈ ਉਹ ਸਮੂਹ ਪ੍ਰਬੰਧਕਾਂ ਦਾ ਸ਼ੁਕਰਗੁਜ਼ਾਰ ਹੈ। ਇਸ ਮੌਕੇ ਉਨਾਂ੍ਹ ਵਿਛੜ ਚੁੱਕੇ ਕਲਾਕਾਰਾਂ, ਰੁਸਤਮੇ ਹਿੰਦ ਪਹਿਲਵਾਨ ਤੇ ਅਦਾਕਾਰ ਦਾਰਾ ਸਿੰਘ, ਕੁਲਦੀਪ ਮਾਣਕ, ਅਮਰ ਚਮਕੀਲਾ, ਮਿਹਰ ਮਿੱਤਲ, ਗਾਇਕ ਚਾਂਦੀ ਰਾਮ,ਦੀਦਾਰ ਸੰਧੂ, ਜਗਮੋਹਨ ਕੌਰ ਆਦਿ ਨੂੰ ਯਾਦ ਕਰਦਿਆਂ ਉਨ੍ਹਾਂ ਨਾਲ ਯਾਦਗਾਰੀ ਪਲਾਂ ਦੀ ਸਾਂਝ ਵੀ ਦਰਸ਼ਕਾਂ ਨਾਲ ਖੁੱਲ੍ਹੇ ਦਿਲ ਨਾਲ ਸਾਂਝੀ ਕੀਤੀ। ਇਸ ਤੋਂ ਪਹਿਲਾਂ ਸ਼ਾਇਰ ਪ੍ਰੋ. ਗੁਰਭਜਨ ਗਿੱਲ ਨੇ ਮੁੱਖ ਮਹਿਮਾਨ ਸ਼ਮਸ਼ੇਰ ਸਿੰਘ ਸੰਧੂ ਬਾਰੇ ਬੋਲਦਿਆਂ ਕਿਹਾ ਕਿ ਉਹ ਇਕ ਮਹਾਨ ਗੀਤਕਾਰ ਤੇ ਪੱਤਰਕਾਰ ਹਨ, ਜਿਨਾਂ੍ਹ ਦੇ ਗੀਤਾਂ ਅਤੇ ਪੱਤਰਕਾਰੀ ’ਚ ਹਮੇਸ਼ਾ ਪੰਜਾਬੀ ਸੱਭਿਆਚਾਰ ਦੀ ਝਲਕ ਮਿਲਦੀ ਹੈ। 504 ਦੇ ਕਰੀਬ ਇਨਾਂ੍ਹ ਦੇ ਗੀਤ ਰਿਕਾਰਡ ਹੋਏ ਹਨ ਜੋ ਆਪਣੇ ਆਪ ਵਿਚ ਵੱਡੀ ਗੱਲ ਹੈ। ਅਜਿਹੇ ਵਿਚ ਇਨ੍ਹਾਂ ਦਾ ਆਪਣੇ ਜਨਮ ਭੂੰਮੀ ’ਤੇ ਸਨਮਾਨਿਤ ਹੋਣਾ ਕਿਸੇ ਵੱਡੇ ਸਨਮਾਨ ਤੋਂ ਘੱਟ ਨਹੀਂ। ਗੀਤਕਾਰ ਮੱਖਣ ਬਰਾੜ ਨੇ ਆਪਣੇ ਸ਼ੇਅਰਾਂ ਨਾਲ ਦਰਸ਼ਕਾਂ ਨਾਲ ਸਾਂਝ ਪਾਉਂਦਿਆਂ ਪੁਰਾਤਨ ਪੰਜਾਬੀ ਸੱਭਿਆਚਾਰ, ਰੀਤੀ-ਰਿਵਾਜ਼ ਦੀ ਗੱਲ ਕਰਦਿਆਂ ਗੀਤ ਸੁਣਾ ਕੇ ਮਹਿਫ਼ਲ ਨੂੰ ਚਾਰ ਚੰਨ ਲਾ ਦਿੱਤੇ। ਉਨ੍ਹਾ ਦੱਸਿਆ ਕੇ ਉਨ੍ਹਾਂ ਨੇ ਬਹੁਤ ਘੱਟ ਕਰੀਬ 78 ਗੀਤ ਹੀ ਲਿਖੇ ਹਨ ਪਰ ਉਨ੍ਹਾਂ ਦੇ ਗੀਤਾਂ ਨੂੰ ਸਰੋਤਿਆਂ ਤੇ ਦਰਸ਼ਕਾਂ ਨੇ ਭਰਪੂਰ ਪਿਆਰ ਦਿੱਤਾ। ਲੋਕ ਗਾਇਕ ਗਿੱਲ ਹਰਦੀਪ ਨੇ ਜਿੱਥੇ ਸਮੂਹ ਪ੍ਰਬੰਧਕਾਂ ਦਾ ਧੰਨਵਾਦ ਕੀਤਾ ਉੱਥੇ ਉਨਾਂ੍ਹ ਨੇ ਆਪਣੇ ਗੀਤਾਂ ਨਾਲ ਦਰਸ਼ਕਾਂ ਨੂੰ ਕੀਲ ਕੇ ਬਿਠਾ ਦਿੱਤਾ। ਦਰਸ਼ਕਾਂ ਦੀ ਮੰਗ ’ਤੇ ਉਨ੍ਹਾਂ ਵਲੋਂ ਮੱਖਣ ਬਰਾੜ ਦਾ ਹੀ ਲਿਖਿਆ ਗੀਤ ‘ਕਰੀਂ ਕਿਤੇ ਮੇਲ ਰੱਬਾ, ਦਿੱਲੀ ਤੇ ਲਾਹੌਰ ਦਾ’ ਨੂੰ ਆਪਣੀ ਬੁਲੰਦ ਅਵਾਜ਼ ਵਿਚ ਜਦ ਗਾਇਆ ਤਾਂ ਸੱਚਮੁੱਚ ਭਾਵੁਕ ਸਮਾਂ ਬਣ ਗਿਆ।ਇਸ ਮੌਕੇ ਪੱਤਰਕਾਰ ਅਜੀਤਪਾਲ ਜੀਤੀ, ਗੀਤਕਾਰ ਜਗਦੇਵ ਮਾਨ ਨੇ ਵੀ ਸ਼ਮਸ਼ੇਰ ਸੰਧੂ ਜੀ ਨਾਲ ਭਾਵੁਕ ਪਲਾਂ ਦੀ ਸਾਂਝ ਪਾਈ। ਇਸ ਮੌਕੇ ਰਚਨਾਵਾਂ ਦੇ ਦੌਰ ਦੌਰਾਨ ਸਮੂਹ ਸਾਹਿਤਕਾਰਾਂ ਨੇ ਹਾਜ਼ਰੀ ਭਰੀ। ਪ੍ਰੋ. ਗੁਰਭਜਨ ਗਿੱਲ ਨੇ ਟਰੱਸਟ ਵਲੋਂ ਚਲਾਈ ਜਾ ਰਹੀ ਲਾਇਬ੍ਰੇਰੀ ਨੂੰ ਸਾਹਿਤ ਦੀਆਂ 50 ਪੁਸਤਕਾਂ ਦੇਣ ਦਾ ਵਾਅਦਾ ਕੀਤੀ। ਸ਼ਾਇਰ ਹਰਕੋਮਲ ਬਰਿਆਰ ਨੇ ਆਪਣੇ ਕਾਵਿ ਸੰਗ੍ਰਹਿ ਦੀਆਂ ਪੁਸਤਕਾਂ ਦਾ ਸੈੱਟ ਲਾਇਬ੍ਰੇਰੀ ਨੂੰ ਭੇਟ ਕੀਤਾ। ਟਰੱਸਟ ਵਲੋਂ ਚਲਾਏ ਜਾ ਰਹੇ ਸਿਲਾਈ ਸੈਂਟਰ ਦੀਆਂ ਸਿਖਿਆਰਥਣ ਲੜਕੀਆਂ ਨੂੰ ਸਰਟੀਫਿਕੇਟ ਦੇ ਕੇ ਸਨਮਾਨਿਤ ਕੀਤਾ। ਆiਖ਼ਰ ਵਿਚ ਪ੍ਰਧਾਨ ਰਛਪਾਲ ਸਿੰਘ ਚਕਰ ਨੇ ਆਏ ਸਮੂਹ ਮਹਿਮਾਨਾਂ, ਸਾਹਿਤਕਾਰਾਂ, ਦਰਸ਼ਕਾਂ ਦਾ ਟਰੱਸਟ ਤੇ ਸਭਾ ਵਲੋਂ ਵਿਸ਼ੇਸ਼ ਤੌਰ ’ਤੇ ਧੰਨਵਾਦ ਕੀਤਾ। ਸਟੇਜ਼ ਦੀ ਕਾਰਵਾਈ ਜਨਰਲ ਸਕੱਤਰ ਜਸਵਿੰਦਰ ਸਿੰਘ ਛਿੰਦਾ ਨੇ ਨਿਭਾਈ। ਇਸ ਮੌਕੇ ਮਾਰਕੀਟ ਕਮੇਟੀ ਹਠੂਰ ਦੇ ਸਾਬਕਾ ਚੇਅਰਮੈਨ ਤਰਲੋਚਨ ਸਿੰਘ ਝੋਰੜਾਂ,ਪੱਤਰਕਾਰ ਕੌਸ਼ਲ ਮੱਲ੍ਹਾ,ਗਾਇਕ ਅਵਤਾਰ ਤਾਰੀ, ਜਗਜੀਤ ਸਿੰਘ ਸੰਧੂ, ਨੰਬਰਦਾਰ ਗੁਰਦੇਵ ਸਿੰਘ, ਮੀਤ ਪ੍ਰਧਾਨ ਸਤਨਾਮ ਸਿੰਘ ਸੱਤੀ, ਸੰਯੁਕਤ ਸਕੱਤਰ ਸਰਦੂਲ ਸਿੰਘ ਲੱਖਾ, ਖਜ਼ਾਨਚੀ ਇੰਦਰਜੀਤ ਸਿੰਘ, ਸਲਾਹਕਾਰ ਦਲਜੀਤ ਸਿੰਘ ਨੀਟਾ, ਲਖਵੀਰ ਸਿੰਘ ਲੱਖੀ,ਲੇਖਕ ਜਗਦੇਵ ਸਿੰਘ ਬਰਾੜ, ਲਾਲੀ ਮਾਣੂੰਕੇ,ਲੱਖੀ ਮਾਣੂੰਕੇ,ਗੋਲਡੀ ਗੋਇਲ, ਮਾ. ਅਵਤਾਰ ਸਿੰਘ, ਬਲਜੀਤ ਸਿੰਘ ਝੱਲੀ, ਗੁਰਵਿੰਦਰ ਸਿੰਘ, ਜਸਵੀਰ ਸਿੰਘ, ਸਾਬਕਾ ਸਰਪੰਚ ਪ੍ਰੇਮ ਕੁਮਾਰ ਗੋਇਲ, ਓਮ ਪ੍ਰਕਾਸ਼ ਗੋਇਲ, ਸ਼ਿੰਦਰਪਾਲ ਸਿੰਘ ਜਗਰਾਉਂ, ਸ਼ਾਮ ਸੁੰਦਰ ਬਾਂਸਲ, ਰੋਹਿਤ ਗੁਪਤਾ, ਰਾਹੁਲ ਬਾਂਸਲ, ਇੰਸਪੈਕਟਰ ਰੋਹਿਤ ਸ਼ਰਮਾ, ਇੰਸਪੈਕਟਰ ਗੌਰਵ ਜੈਨ, ਬਲਵਿੰਦਰ ਸਿੰਘ ਖਹਿਰਾ, ਦਿਲਬਾਗ ਸਿੰਘ ਸੰਧੂ, ਰਾਮ ਸਿੰਘ ਸਹੋਤਾ, ਸਨੀ ਅਰੋੜਾ ਆਦਿ ਹਾਜ਼ਰ ਸਨ।