ਰਾਏਕੋਟ 30 ਜਨਵਰੀ (ਚਮਕੌਰ ਸਿੰਘ ਦਿਓਲ) : ਸੇਵਾ ਟਰੱਸਟ ਯੂ.ਕੇ ਵੱਲੋ ਪਿੰਡ ਬੜੂੰਦੀ ਵਿਖੇ ਊਸ਼ਾ ਇੰਟਰਨੈਸ਼ਨਲ ਪ੍ਰਾਇਵੇਟ ਲਿਮਟਿਡ ਦੇ ਸਹਿਯੋਗ ਚੱਲ ਰਹੇ 9 ਰੋਜ਼ਾ ਸਵੈ ਸਹਾਇਤਾ ਸਿਲਾਈ ਸਕੂਲ ਸਮਰੱਥਾ ਨਿਰਮਾਣ ਪ੍ਰੋਗਰਾਮ ਹੋਇਆ ਸੰਪੂਰਨ। ਇਸ ਪ੍ਰੋਗਰਾਮ ਤਹਿਤ ਇਲਾਕੇ ਦੇ 15 ਪਿੰਡਾ ਦੀਆ ਔਰਤਾ ਅਤੇ ਲੜਕੀਆ ਨੂੰ ਸਿਲਾਈ ਮਸ਼ੀਨਾ ਵੰਡੀਆ ਗਈਆ ਅਤੇ ਊਸ਼ਾ ਇੰਟਰਨੈਸ਼ਨਲ ਪ੍ਰਾਇਵੇਟ ਲਿਮਟਿਡ ਵੱਲੋ ਟ੍ਰੇਨਿੰਗ ਸਰਟੀਫੀਕੇਟ ਦਿੱਤੇ ਗਏ ਇਸ ਮੌਕੇ ਸਮਾਜਸੇਵੀ ਅਤੇ ਭਗਤੀ ਦੇ ਪੁੰਜ ਬਾਬਾ ਈਸ਼ਰ ਜੀ ਬੜੂੰਦੀ ਮੁੱਖ ਮਹਿਮਾਨ ਦੇ ਤੋਰ ਤੇ ਸਾਮਿਲ ਹੋਏ ਅਤੇ ਇਸ ਪ੍ਰੋਗਰਾਮ ਦੀ ਅਗਵਾਈ ਸੇਵਾ ਟਰੱਸਟ ਦੇ ਚੇਅਰਮੈਨ ਸ੍ਰੀ ਨਰੇਸ਼ ਮਿੱਤਲ ਜੀ ਵੱਲੋ ਕੀਤੀ ਗਈ ਅਤੇ ਉਹਨਾ ਵੱਲੋ ਇਲਾਕੇ ਦੇ 15 ਪਿੰਡਾ ਵਿੱਚ ਸਿਲਾਈ ਸਕੂਲ ਖੋਲਣ ਵਾਲੇ ਸਿਲਾਈ ਟੀਚਰਜ ਨੂੰ ਸੰਬੋਧਨ ਕਰਦਿਆ ਕਿਹਾ ਕਿ ਆਪੋ ਆਪਣੇ ਪਿੰਡਾ ਵਿੱਚ ਸਿਲਾਈ ਸਕੂਲ ਦੇ ਮਾਧਿਅਮ ਰਾਹੀ ਇਸ ਕਲਾ ਨੂੰ ਵੱਧ ਤੋ ਵੱਧ ਪ੍ਰਫੁੱਲਿਤ ਕਰੋ ਸੇਵਾ ਟਰੱਸਟ ਟੀਮ ਹਮੇਸ਼ਾ ਤੁਹਾਡੇ ਸਹਿਯੋਗ ਲਈ ਹਾਜਿਰ ਹੈ ਸਿਲਾਈ ਸਕੂਲ ਵਿੱਚ ਸਿਲਾਈ ਕੋਰਸ ਕਰਨ ਵਾਲੀਆ ਲੜਕੀਆ ਨੂੰ ਊਸ਼ਾ ਇੰਟਰਨੈਸ਼ਨਲ ਪ੍ਰਾਇਵੇਟ ਲਿਮਟਿਡ ਵੱਲੋ ਸਰਟੀਫਾਈਡ ਪ੍ਰਮਾਣ ਪੱਤਰ ਮਿਲਣਗੇ ਅਤੇ ਆਉਣ ਵਾਲੇ ਸਮੇ ਵਿੱਚ ਸੇਵਾ ਟਰੱਸਟ ਇਸ ਖੇਤਰ ਵਿੱਚ ਔਰਤਾ ਨੂੰ ਵੱਡੇ ਪੱਧਰ ਤੇ ਰੋਜ਼ਗਾਰ ਮੁਹੱਈਆ ਕਰਵਾਉਣ ਲਈ ਵੀ ਮੱਦਦ ਕਰੇਗਾ। ਅੰਤ ਵਿੱਚ ਲੁਧਿਆਣਾ ਜਿਲਾ ਕੋਆਰਡੀਨੇਟਰ ਗੁਰਦੀਪ ਸਿੰਘ ਪਨੂੰ ਵੱਲੋ ਇਸ ਪ੍ਰੋਗਰਾਮ ਦੇ ਸਹਿਯੋਗੀ ਸੰਸਥਾ ਊਸ਼ਾ ਇੰਟਰਨੈਸ਼ਨਲ ਵੱਲੋ ਪਹੁੰਚੇ ਸਿਲਾਈ ਸਕੂਲ ਕੋਆਰਡੀਨੇਟਰ ਮੈਡਮ ਸੀਮਾ ਜੀ, ਮੈਡਮ ਪੂਜਾ ਜੀ ਸਮੇਤ ਪੂਰੀ ਟੀਮ ਦਾ ਧੰਨਵਾਦ ਕੀਤਾ ਗਿਆ ਇਸ ਮੌਕੇ ਟਰੱਸਟ ਦੇ ਸੀਨੀਅਰ ਮੈਂਬਰ ਬਲਜਿੰਦਰ ਸਿੰਘ ਪੱਖੋਵਾਲ, ਸੁਖਦੇਵ ਸਿੰਘ ਸੇਖੋ ,ਦਿਲਬਾਗ ਸਿੰਘ ਸੇਖੋ , ਅਤੇ ਰਛਪਾਲ ਸਿੰਘ ਹਾਜ਼ਰ ਸਨ।